Wednesday, November 25, 2026

ਪੰਜਾਬੀ

ਮੋਦੀ ਸਰਕਾਰ ਦੀਆਂ ਨੀਤੀਆਂ ਖਿਲਾਫ ਫਤਵਾ ਹੋਣਗੀਆਂ ਲੋਕ ਸਭਾ ਚੋਣਾਂ- ਔਜਲਾ, ਡੀ.ਸੀ

ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਰਹੱਦੀ ਵਿਧਾਨ ਸਭਾ ਹਲਕਾ ਅਟਾਰੀ ਦੇ ਵਿਧਾਇਕ ਤਰਸੇਮ ਸਿੰਘ ਡੀ.ਸੀ ਦੀ ਅਗਵਾਈ ਹੇਠ ਪਿੰਡ ਹੁਸ਼ਿਆਰ ਨਗਰ ਵਿਖੇ ਸੀਨੀਅਰ ਕਾਂਗਰਸੀ ਆਗੂ ਰਮਿੰਦਰ ਸਿੰਘ ਰੰਮੀ ਦੀ ਪ੍ਰਧਾਨਗੀ ਹੇਠ ਵਿਸ਼ਾਲ ਚੋਣ ਰੈਲੀ ਕੀਤੀ ਗਈ।ਜਿਸ ਵਿੱਚ ਸਰਹੱਦੀ ਖੇਤਰ ਦੇ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਸਮੇਂ ਵਿਸੇਸ਼ ਤੌਰ ਤੇ ਪੁੱਜੇ ਲੋਕ ਸਭਾ ਹਲਕਾ …

Read More »

ਸੇਂਟ ਫਰਾਂਸਿਸ ਸਕੂਲ `ਚ ਲੱਗਾ `ਲੋਕ ਅਦਾਲਤ-ਸਾਰਿਆਂ ਦੀ ਅਦਾਲਤ` ਕੈਂਪ

ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਜਿਲਾ ਕਾਨੂੰਨੀ ਸੇਵਾ ਅਥਾਰਟੀ ਵਲੋਂ ਸੇਂਟ ਫ੍ਰਾਂਸਿਸ ਸਕੂਲ ਵਿਖੇ ਕਾਨੂੰਨੀ ਜਾਗਰੂਕਤਾ ਦੇ ਤਹਿਤ `ਲੋਕ ਅਦਾਲਤ-ਸਾਰਿਆਂ ਦੀ ਅਦਾਲਤ` ਕੈਂਪ ਐਡਵੋਕੇਟ ਬਾਲ ਕਿਸ਼ਨ ਭਗਤ, ਡਾ. ਸਵਰਾਜ ਗਰੋਵਰ, ਅਤੇ ਐਡ.ਡੀ.ਵੀ ਗੁਪਤਾ ਦੀ ਅਗਵਾਈ ਹੇਠ ਲਗਾਇਆ ਗਿਆ। ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਲੋਕ ਅਦਾਲਤ ਗਰੀਬਾਂ ਦੇ ਲਈ ਖਾਸ ਅਦਾਲਤ ਹੈ।ਜਿਸ ਵਿੱਚ ਲੜਾਈ ਝਗੜਿਆਂ ਦਾ ਮੁਫਤ …

Read More »

ਸੈਕੜੇ ਕਾਂਗਰਸੀ ਪਰਿਵਾਰ ਅਕਾਲੀ ਦਲ ’ਚ ਸ਼ਾਮਲ

ਕੱਥੂਨੰਗਲ, 7 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਅਕਾਲੀ ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਦੀ ਚੋਣ ਮੁਹਿੰਮ ਨੂੰ ਹਲਕਾ ਮਜੀਠਾ ਤੋਂ ਵੱਡੀ ਸਫਲਤਾ ਮਿਲ ਰਹੀ ਹੈ।ਇਥੋਂ ਦੇ ਪਿੰਡ ਲਹਿਰਕਾ ਵਿਖੇ ਕਾਂਗਰਸ ਨੂੰ ਗਹਿਰਾ ਝਟਕਾ ਦਿੰਦਿਆਂ ਸੈਕੜੇ ਕਾਂਗਰਸੀ ਪਰਿਵਾਰਾਂ ਨੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ।ਬਿਕਰਮ ਸਿੰਘ ਮਜੀਠੀਆ ਦੇ ਓ.ਐਸ.ਡੀ ਮੇਜਰ ਸ਼ਿਵਚਰਨ ਸਿੰਘ ਸ਼ਿਵੀ …

Read More »

ਪੰਜਾਬੀ ਰਸਾਲਾ `ਹੁਣ` ਕੀਤਾ ਲੋਕ ਅਰਪਿਤ

ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ -ਦੀਪ ਦਵਿੰਦਰ) – ਪੰਜਾਬੀ ਦੀ ਸਾਹਿਤਕ ਪੱਤਰਕਾਰਤਾ ਦੇ ਪੰਜਾਬੀ ਰਸਾਲੇ “ਹੁਣ” ਦਾ 42ਵਾਂ ਅੰਕ ਇਥੋਂ ਦੇ ਆਤਮ ਪਬਲਿਕ ਸਕੂਲ ਵਿਖੇ ਲੋਕ ਅਰਪਿਤ ਕੀਤਾ ਗਿਆ।ਜਨਵਾਦੀ ਲੇਖਕ ਸੰਗ ਵਲੋਂ ਸਾਹਿਤ ਸੰਗਮ ਅਤੇ ਲੇਖਕ ਪਾਠਕ ਮੰਚ ਦੇ ਸਹਿਯੋਗ ਨਾਲ ਹੋਏ ਸੰਖੇਪ ਪਰ ਅਰਥ ਭਰਭੂਰ ਸਮਾਗਮ ਦਾ ਆਗਾਜ ਸ਼ਾਇਰ ਦੇਵ ਦਰਦ ਦੀ ਖੂਬਸੂਰਤ ਗਜ਼ਲ “ਖੁਸ਼ੀ ਸਭਨਾਂ ਲਈ ਖੁਦ ਵਾਸਤੇ …

Read More »

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਬਾਰ੍ਹਵੀਂ ਦੀ ਪ੍ਰੀਖਿਆ `ਚ ਅੱਵਲ

ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦਾ ਦਿਵਯਮ ਗੁਪਤਾ ਬਾਰ੍ਹਵੀਂ ਜਮਾਤ ਵਿੱਚ 98।4% ਅੰਕਾਂ ਦੇ ਨਾਲ ਜਿ਼ਲ੍ਹਾ ਟਾਪਰ ਰਿਹਾ।ਸੀ.ਬੀ.ਐਸ.ਈ. ਦੇ ਨਤੀਜੇ ਤੇ ਯੋਜਨਾ ਦੇ ਅਨੁਸਾਰ ਪਹਿਲੇ ਪੰਜ ਵਿਸ਼਼ੇ ਲਏ ਗਏ ਹਨ।ਸਕੂਲ ਵਿੱਚ ਬਾਰ੍ਹਵੀਂ ਦੇ ਨਤੀਜੇ ਘੋਸਿ਼ਤ ਹੋਣ ਤੇ ਇਕ ਯਾਦਗਾਰੀ ਦਿਨ ਬਣ ਗਿਆ ਅਤੇ ਵਿਦਿਆਰਥੀਆਂ ਦੀ ਖੁਸ਼ੀ ਤੇ ਉਤਸ਼ਾਹ ਰੁੱਕ ਨਹੀਂ …

Read More »

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ 12ਵੀਂ ਦਾ ਸੀ.ਬੀ.ਆਈ ਨਤੀਜਾ ਸ਼ਾਨਦਾਰ ਰਿਹਾ

ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ 12ਵੀਂ ਕਲਾਸ ਦਾ ਸੀ.ਬੀ.ਆਈ ਨਤੀਜਾ ਸ਼ਾਨਦਾਰ ਰਿਹਾ ਹੈ।ਇਮਤਿਹਾਨ ਵਿੱਚ ਬੈਠੇ 253 ਵਿਦਿਆਰਥੀਆਂ ਨੇ ਅੱਵਲ ਪੁਜੀਸ਼ਨਾਂ ਹਾਸਲ ਕੀਤੀਆਂ।97.8 ਫੀਸਦ ਨੰਬਰ ਲੈ ਕੇ ਨੰਦਨੀ ਗੁਪਤਾ ਸਕੂਲ ਵਿੱਚ ਪਹਿਲੇ ਸਥਾਨ `ਤੇ ਰਹੀ ।97.2 % ਨੰਬਰਾਂ ਨਾਲ ਮਾਨਵੀ ਪੂਰੀ ਦੂਜੇ ਅਤੇ ਵੰਸ਼ ਪੂਰੀ ਅਤੇ ਰਣਵੀਰ ਸਿੰਘ ਨੇ 96.8% ਅੰਕ ਹਾਸਲ …

Read More »

ਪਿੰਡ ਡੱਲ ਦੇ ਕੁਲਦੀਪ ਸਿੰਘ ਦੇ ਗ੍ਰਹਿ ਸਾਬਕਾ ਵਿਧਾਇਕ ਵਲਟੋਹਾ ਵੱਲੋਂ ਚੋਣ ਮੀਟਿੰਗ

ਭਿੱਖੀਵਿੰਡ, 7 ਮਈ (ਪੰਜਾਬ ਪੋਸਟ – ਹਰਮੀਤ ਭੁੱਲਰ) – ਹਲਕਾ ਖਡੂਰ ਤੋਂ ਅਕਾਲੀ-ਭਾਜਪਾ ਦੀ ਸਾਂਝੀ ਉਮੀਦਵਾਰ ਬੀਬੀ ਜਾਗੀਰ ਕੌਰ ਦੇ ਹੱਕ ਵਿੱਚ ਰੱਖੀ ਮੀਟਿੰਗ ਨੂੰ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਸੰਬੋਧਨ ਕੀਤਾ। ਮੀਟਿੰਗ ਵਿੱਚ ਮੌਜੂਦ ਅਕਾਲੀ ਵਰਕਰਾਂ ਤੇ ਪੰਚਾਂ ਸਰਪੰਚਾਂ ਨੇ ਬੀਬੀ ਜਾਗੀਰ ਕੌਰ ਦੇ ਹੱਕ ਵਿੱਚ ਫਤਵਾ ਦੇਣ ਦਾ ਭਰੋਸਾ ਦਿੱਤਾ।ਵਿਰਸਾ ਸਿੰਘ ਵਲਟੋਹਾ ਨੇ ਕਾਂਗਰਸ ਸਰਕਾਰ `ਤੇ ਤਿੱਖੇ …

Read More »

ਹਲਕਾ ਖਡੂਰ ਸਾਹਿਬ ਦੇ ਵੋਟਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਜਿਤਾਉਣ – ਮਿੰਟੂ ਮਾੜੀ ਮੇਘਾ

ਭਿੱਖੀਵਿੰਡ, 7 ਮਈ (ਪੰਜਾਬ ਪੋਸਟ – ਹਰਮੀਤ ਭੁੱਲਰ) – ਪੰਜਾਬੀ ਏਕਤਾ ਪਾਰਟੀ ਦੇ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਚੋਣ ਨਿਸ਼ਾਨ ਚਾਬੀ ਨਾਲ ਪੰਜਾਬ ਦੀ ਕਿਸਮਤ ਦੇ ਬੰਦ ਪਏ ਤਾਲੇ ਨੂੰ ਖੋਲ੍ਹਣਗੇ।ਇਹ ਦਾਅਵਾ ਕਰਦਿਆਂ ਤਿੰਦਰਪਾਲ ਸਿੰਘ ਮਿੰਟੂ ਮਾੜੀ ਮੇਘਾ ਸੂਬਾ ਯੂਥ ਮੀਤ ਪ੍ਰਧਾਨ ਨੇ ਕੀਤਾ।ਉਨਾਂ ਹਲਕਾ ਖਡੂਰ ਸਾਹਿਬ ਦੇ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ …

Read More »

ਹਲਕਾ ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਸੁਰਜੀਤ ਸਿੰਘ ਚੱਕੀ ਵਾਲੇ ਨੇ ਮੰਗੀਆਂ ਵੋਟਾਂ

ਭਿੱਖੀਵਿੰਡ, 7 ਮਈ (ਹਰਮੀਤ ਸਿੰਘ) – ਅਜਾਦ ਉਮੀਦਵਾਰ ਸੁਰਜੀਤ ਸਿੰਘ ਚੱਕੀ ਵਾਲੇ ਨੇ ਸਾਰੇ ਵੋਟਰਾਂ ਨੂੰ ਆਉਣ  ਵਾਲੀ 19 ਮਈ ਨੂੰ ਸਿਲਾਈ ਮਸ਼ੀਨ ਦੇ ਨਿਸ਼ਾਨ ਦਾ ਬਟਨ ਦਬਾਅ ਕੇ ਉਨਾਂ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਰਵਾਇਤੀ ਪਾਰਟੀਆਂ ਤੋਂ ਦੇਸ਼ ਨੂੰ ਅਜਾਦੀ ਦਿਵਾਈ ਜਾ ਸਕੇ।ਉਨਾਂ ਕਿਹਾ ਕਿ ਉਨਾਂ ਦੇ ਮੁੱਦੇ ਜਵਾਨੀ ਤੇ ਕਿਸਾਨੀ ਨੂੰ ਬਚਾਉਣਾ ਅਤੇ ਗਰੀਬ …

Read More »

ਗਿਆਸਪੁਰਾ ਜਿਹੇ ਇਨਸਾਫ ਪਸੰਦਾਂ ਦਾ ਜਿੱਤਣਾ ਜਰੂਰੀ – ਬਲਬੀਰ ਬੱਬੀ

ਮਾਛੀਵਾੜਾ, 7 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਹਲਕਾ ਸ੍ੀ ਫਤਹਿਗੜ ਸਾਹਿਬ ਤੋਂ ਪੀ.ਡੀ.ਏ ਦੇ ਸਾਂਝੇ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਜਿਹੇ ਇਮਾਨਦਾਰ ਤੇ ਇਨਸਾਫ ਪਸੰਦ ਲੋਕਾਂ ਨਾਲ ਖੜਨ ਵਾਲੇ ਉਮੀਦਵਾਰ ਦਾ ਜਿੱਤਣਾ ਬਹੁਤ ਜਰੂਰੀ ਹੈ ਤਾਂ ਕਿ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।ਮਾਛੀਵਾੜਾ ਵਿਖੇ ਗਿਆਸਪੁਰਾ ਦੇ ਹੱਕ ਵਿੱਚ ਹੋਈ ਮੀਟਿੰਗ ਦੌਰਾਨ ਇਹ ਵਿਚਾਰ ਗਿਆਸਪੁਰਾ ਦੇ ਸਾਥੀ ਬਲਬੀਰ ਸਿੰਘ …

Read More »