Wednesday, August 26, 2026

ਪੰਜਾਬੀ

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ।ਜਿਸ ਵਿੱਚ ਅਕਾਲ ਅਕੈਡਮੀ ਜਗਾ ਰਾਮ ਤੀਰਥ, ਅਕਾਲ ਅਕੈਡਮੀ ਮੂਨਕ, ਅਕਾਲ ਅਕੈਡਮੀ ਦੌਲਾ, ਅਕਾਲ ਅਕੈਡਮੀ ਏਲਨਾਬਾਦ, ਅਕਾਲ ਅਕੈਡਮੀ ਸਾਲਮ ਖੇੜਾ, ਅਕਾਲ ਅਕੈਡਮੀ ਪਦਮਪੁਰ ਅਤੇ ਅਕਾਲ ਅਕੈਡਮੀ ਕੌੜੀਵਾੜਾ ਆਦਿ ਅਕੈਡਮੀਆਂ ਦੇ ਬੱਚਿਆਂ ਨੇ ਭਾਗ ਲਿਆ।ਲੜਕੀਆਂ ਦੇ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਅਕਾਲ ਅਕੈਡਮੀ ਕੌੜੀਵਾੜਾ, ਦੂਜਾ …

Read More »

ਐਡਵੋਕੇਟ ਧਾਮੀ ਤੇ ਹੋਰਨਾਂ ਵਲੋਂ ਜਸਪਾਲ ਸਿੰਘ ਹੇਰਾਂ ਦੇ ਚਲਾਣੇ ’ਤੇ ਦੁੱਖ ਪ੍ਰਗਟ

ਅੰਮ੍ਰਿਤਸਰ, 18 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰੋਜ਼ਾਨਾ ਪਹਿਰੇਦਾਰ ਅਖ਼ਬਾਰ ਦੇ ਸੰਪਾਦਕ ਜਸਪਾਲ ਸਿੰਘ ਹੇਰਾਂ ਦੇ ਚਲਾਣਾ ਕਰ ਜਾਣ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨਾਂ ਦਾ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਅਹਿਮ ਸਥਾਨ ਸੀ।ਐਡਵੋਕੇਟ ਧਾਮੀ ਨੇ ਜਸਪਾਲ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਰਤਾ ਪੁਰਖ ਅੱਗੇ ਅਰਦਾਸ ਕੀਤੀ …

Read More »

ਡਿਜ਼ੀਲੌਕਰ ਐਪ ਰਾਹੀਂ ਆਪਣੇ ਦਸਤਾਵੇਜ਼ ਵੀ ਕੀਤੇ ਜਾ ਸਕਦੇ ਹਨ ਅਪਲੋਡ – ਖੇਤਰੀ ਪਾਸਪੋਰਟ ਅਧਿਕਾਰੀ

ਅੰਮ੍ਰਿਤਸਰ, 18 ਜੁਲਾਈ (ਸੁਖਬੀਰ ਸਿੰਘ) – ਖੇਤਰੀ ਪਾਸਪੋਰਟ ਅਧਿਕਾਰੀ ਅਭਿਸ਼ੇਕ ਕੁਮਾਰ ਨੇ ਦੱਸਿਆ ਹੈ ਕਿ ਤਤਕਾਲ ਅਤੇ ਮੁਸ਼ਕਲ ਰਹਿਤ ਪਾਸਪੋਰਟ ਐਪਲੀਕੇਸ਼ਨ ਪ੍ਰੋਸੈਸਿੰਗ ਸੇਵਾ ਦਾ ਲਾਭ ਲੈਣ ਲਈ, ਸਾਰੇ ਬਿਨੈਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਾਂ ਤਾਂ ਪਾਸਪੋਰਟ ਸੇਵਾ ਪ੍ਰਣਾਲੀ ਵਿੱਚ ਆਪਣੇ ਸਹਾਇਕ ਦਸਤਾਵੇਜ਼ਾਂ ਨੂੰ ਪਾਸਪੋਰਟ ਐਪਲੀਕੇਸ਼ਨ ਫਾਰਮ ਭਰਨ ਜਾਂ ਡਿਜ਼ੀਲੌਕਰ ਐਪ ਰਾਹੀਂ ਆਪਣੇ ਦਸਤਾਵ਼ਜ਼ ਅਪਲੋਡ ਕਰਨ ਇਸ ਨੂੰ …

Read More »

ਪੰਘੂੜੇ ਵਿੱਚ ਆਈ ਇਕ ਹੋਰ ਨੰਨ੍ਹੀ ਪਰੀ, 191 ਬੱਚਿਆਂ ਦੀ ਜਾਨ ਬਚੀ

ਅੰਮ੍ਰਿਤਸਰ, 18 ਜੁਲਾਈ (ਸੁਖਬੀਰ ਸਿੰਘ) – ਜਿਲ੍ਹਾ ਪ੍ਰਸਾਸ਼ਨ ਵਲੋਂ ਸਾਲ 2008 ਵਿੱਚ ਲਾਵਾਰਿਸ ਬੱਚਿਆਂ ਦੀ ਜਾਨ ਬਚਾਉਣ ਲਈ ਰੈਡ ਕਰਾਸ ਦੀ ਸਹਾਇਤਾ ਨਾਲ ਸ਼ੁਰੂ ਕੀਤੀ ਗਈ ਪੰਘੂੜਾ ਸਕੀਮ ਹੁਣ ਤੱਕ 191 ਬੱਚਿਆਂ ਦੀ ਜਾਨ ਬਚਾਉਣ ਵਿੱਚ ਕਾਮਯਾਬ ਹੋਈ ਹੈ।ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ 13 ਜੁਲਾਈ ਨੂੰ ਸਵੇਰ 10:30 ਵਜੇ ਕੋਈ ਇੱਕ ਨਵਜ਼ੰਮੀ ਬੱਚੀ ਨੂੰ ਪੰਘੂੜੇ ਵਿੱਚ ਰੱਖ ਗਿਆ।ਬੱਚੀ …

Read More »

ਬਾਲ ਅਧਿਕਾਰਾਂ ਦੀ ਸੁਰੱਖਿਆ ਲਈ ਵਿਸ਼ੇਸ਼ ਕੈਂਪ 24 ਜੁਲਾਈ ਨੂੰ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 18 ਜੁਲਾਈ (ਸੁਖਬੀਰ ਸਿੰਘ) – ਬਾਲ ਅਧਿਕਾਰਾਂ ਦੀ ਸੁਰੱਖਿਆ ਲਈ ਰਾਸ਼ਟਰੀ ਕਮਿਸ਼ਨ ਵਲੋਂ 24 ਜੁਲਾਈ ਨੂੰ ਕਮਿਊਨਿਟੀ ਕੇਂਦਰ ਰਣਜੀਤ ਐਵੀਨਿਊ ਵਿਖੇ ਸਵੇਰੇ 9:00 ਵਜੇ ਤੋਂ ਇੱਕ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ।ਜਿਥੇ ਕਮਿਸ਼ਨ ਵਲੋਂ 0 ਤੋਂ 18 ਸਾਲ ਤੱਕ ਦੇ ਹੇਠਾਂ ਦੇ ਬੱਚਿਆਂ ਲਈ ਵੱਖ-ਵੱਖ ਸਹੂਲਤਾਂ ਉਪਲੱਬਧ ਹੋਣਗੀਆਂ ਅਤੇ ਸ਼ਿਕਾਇਤਾਂ ਨੂੰ ਮੌਕੇ ‘ਤੇ ਹੀ ਹੱਲ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ …

Read More »

ਡਿਪਟੀ ਕਮਿਸ਼ਨਰ ਵਲੋਂ ਐਮ.ਐਸ.ਐਮ.ਈ ਐਕਟ 2006 (ਡਿਲੇਅ ਪੇਮੈਂਟ) ਤਹਿਤ 9 ਕੇਸਾਂ ਦਾ ਨਿਪਟਾਰਾ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ) – ਐਮ.ਐਸ.ਐਮ.ਈੱ ਐਕਟ 2006 (ਡਿਲੇਅ ਪੇਮੈਂਟ) ਤਹਿਤ ਗਠਿਤ ਜ਼ਿਲ੍ਹਾ ਪੱੱਧਰੀ ਫਸਿਲੀਟੇਸ਼ਨ ਕੌਂਸਲ ਦੀ ਮੀਟਿੰਗ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਦੀ ਪ੍ਰਧਾਨਗੀ ਹੋਈ।ਜਿਸ ਵਿਚ ਡਿਪਟੀ ਕਮਿਸ਼ਨਰ ਵਲੋਂ ਐਮ.ਐਸ.ਐਮ.ਈ ਐਕਟ ਤਹਿਤ ਚੱਲ ਰਹੇ 9 ਅਲੱਗ ਅਲੱਗ ਕੇਸਾਂ ਦਾ ਨਿਪਟਾਰਾ ਕੀਤਾ ਗਿਆ।ਉਨਾਂ ਦੱਸਿਆ ਕਿ ਜਿਲ੍ਹੇ ਵਿੱਚ ਕਿਸੇ ਵੀ ਸਨਅਤਕਾਰ ਨੂੰ ਕੋਈ ਮੁਸ਼ਕਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ ਅਤੇ ਸਮੇ …

Read More »

ਹਵਾਈ ਅੱਡੇ ਦੇ ਨੇੜੇ ਲੇਜ਼ਰ ਸ਼ੋਅ ਚਲਾਉਣ ਵਾਲੇ ਮੈਰਿਜ਼ ਪੈਲਸਾਂ ਖਿਲਾਫ ਹੋਵੇਗਾ ਪਰਚਾ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ) – ਡਿਪਟੀ ਘਨਸ਼ਾਮ ਥੋਰੀ ਨੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਦੇ ਚੌਗਿਰਦੇ ਵਿੱਚ ਲੇਜ਼ਰ ਸ਼ੋਅ ਚਲਾਉਣ ਵਾਲੇ ਮੈਰਿਜ਼ ਪੈਲਸਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।ਏਅਰਪੋਰਟ ਇਨਵਾਇਰਮੈਂਟ ਕਮੇਟੀ ਦੀ ਅੱਜ ਹੋਈ ਮੀਟਿੰਗ ਵਿੱਚ ਜਦ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇਹ ਮੁੱਦਾ ਉਠਾਇਆ ਕਿ ਬੀਤੇ ਕੁੱਝ ਦਿਨਾਂ ਤੋਂ ਹਵਾਈ ਅੱਡੇ ਦੇ ਨੇੜੇ ਮੈਰਿਜ਼ …

Read More »

ਫਿਲਮੀ ਅਦਾਕਾਰ ਟੀਟਾ ਵੈਲੀ ਦੀ ਮਾਤਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 17 (ਜਗਸੀਰ ਲੌਂਗੋਵਾਲ) – ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ ਨੂੰ ਉਸ ਸਮੇਂ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਮਾਤਾ ਸਰਦਾਰਨੀ ਜਸਵੰਤ ਕੌਰ ਪਤਨੀ ਸਵਰਗਵਾਸੀ ਦੇਸਾ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।ਇਸ ਦੁੱਖ ਦੀ ਘੜੀ ਹਲਕਾ ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ, ਵਿਧਾਇਕ ਨਰਿੰਦਰ ਕੌਰ ਭਰਾਜ਼ ਸੰਗਰੂਰ, ਚੇਅਰਮੈਨ ਅਮਰਜੀਤ ਸਿੰਘ ਟੀਟੂ ਸੰਗਰੂਰ, ਸੀਨੀਅਰ ਗਾਇਕ ਬਾਪੂ …

Read More »

ਭਾਰਤੀ ਸਟੇਟ ਬੈਂਕ ਦੇ ਅਧਿਕਾਰੀਆਂ ਨੇ ਬੂਟੇ ਲਗਾਏ

ਸੰਗਰੂਰ, 17 ਜੁਲਾਈ (ਜਗਸੀਰ ਲੌਂਗੋਵਾਲ) – ਐਸ.ਬੀ.ਆਈ ਵਲੋਂ ਸੀ.ਐਸ.ਆਰ ਗਤੀਵਿਧੀ ਅਧੀਨ “ਇਕ ਪੇੜ ਮਾਂ ਦੇ ਨਾਂ” ਸਕੀਮ ਦੇ ਤਹਿਤ ਭਾਰਤੀ ਸਟੇਟ ਬੈਂਕ ਦੇ ਉਪ ਮਹਾ ਪ੍ਰਬੰਧਕ ਅਭਿਸ਼ੇਕ ਸ਼ਰਮਾ ਅਤੇ ਭਾਰਤੀ ਸਟੇਟ ਬੈਂਕ ਦੇ ਖੇਤਰੀ ਪ੍ਰਬੰਧਕ ਵਿਪਿਨ ਕੌਸ਼ਲ ਦੀ ਅਗਵਾਈ ਹੇਠ ਅੱਜ ਧੂਰੀ ਸ਼ਾਖਾ ਵਲੋਂ ਸਥਾਨਕ ਰਾਮ ਬਾਗ ਵਿਖੇ 150 ਬੂਟੇ ਲਗਵਾਏ ਗਏ।ਇਸ ਸਮੇਂ ਧੂਰੀ ਸ਼ਾਖਾ ਦੇ ਚੀਫ ਮੈਨੇਜਰ ਜਯੋਤੀ ਪ੍ਰਸਾਦ, …

Read More »

ਸਰਸਵਤੀ ਵਿਦਿਆ ਮੰਦਿਰ ਸਕੂਲ ਵਿਖੇ ਜਨਰਲ ਨਾਲੇਜ਼ ਮੁਕਾਬਲੇ ਕਰਵਾਏ

ਚੀਮਾ ਮੰਡੀ,17 ਜੁਲਾਈ (ਜਗਸੀਰ ਲੌਂਗੋਵਾਲ ) – ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਸਰਸਵਤੀ ਵਿਦਿਆ ਮੰਦਿਰ ਸੀਨੀਅਰ ਸੈਕੈਂਡਰੀ ਸਕੂਲ ਸ਼ਾਹਪੁਰ ਰੋਡ ਚੀਮਾ ਮੰਡੀ ਵਿਖੇ ਵਿਦਿਆਰਥੀਆਂ ਦੇ ਜਨਰਲ ਨਾਲੇਜ਼ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਸਕੂਲ ਦੇ ਸਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਅੰਤ ‘ਚ ਮਦਰ ਟੈਰੇਸਾ ਹਾਊਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਮੈਡਮ ਕਮਲ ਗੋਇਲ ਅਤੇ ਸਮੂਹ ਸਟਾਫ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ …

Read More »