Wednesday, November 25, 2026

ਪੰਜਾਬੀ

ਬੀਬੀ ਕੌਲਾਂ ਜੀ ਭਲਾਈ ਕੇਂਦਰ ਨੇ ਮਨਾਇਆ ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ

ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਭਾਈ ਗੁਰਇਕਬਾਲ ਸਿੰਘ) ਵਲੋਂ ਸੰਗਤਾਂ ਦੇ ਸਹਿਯੋਗ ਨਾਲ ਕਲਗੀਧਰ ਦੇ ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।ਜਿਸ ਦੋਰਾਨ ਵੱਖ-ਵੱਖ ਰਾਗੀ ਜੱਥਿਆਂ ਤੋਂ ਇਲਾਵਾ ਭਾਈ ਗੁਰਇਕਬਾਲ ਸਿੰਘ ਤੇ ਉਨਾਂ ਦੇ ਸਾਥੀਆਂ ਨੇ ਕਥਾ ਕੀਰਤਨ ਦੀ ਛਹਿਬਰ ਲਾ ਕੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਕਥਾ ਵਾਖਿਆਣ ਕਰਦਿਆਂ ਭਾਈ ਸਾਹਿਬ …

Read More »

ਬਿਰਧ ਘਰ ਤੇ ਸਿਲਾਈ ਸਿਖਲਾਈ ਕੇਂਦਰ `ਚ ਮਨਾਇਆ ਅਰੁਣ ਜੇਤਲੀ ਦਾ 65ਵਾਂ ਜਨਮ ਦਿਨ

ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਦੇਸ਼ ਦੇ ਵਿੱਤ ਮੰਤਰੀ ਅਰੁਣ ਜੇੇਤਲੀ ਦੇ 65ਵੇਂ ਜਨਮ ਦਿਨ `ਤੇ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਮਰਦਾਨਾ ਜੀ ਬਿਰਧ ਘਰ ਤੇ ਸਿਲਾਈ ਸਿਖਲਾਈ ਕੇਂਦਰ ਵਿਖੇ ਭਾਜਪਾ ਨੇਤਾ ਜਨਾਰਦਨ ਸ਼ਰਮਾ ਦੀ ਪ੍ਰਧਾਨਗੀ `ਚ ਸਿਲਾਈ ਸਿੱਖ ਰਹੀਆਂ ਬੱਚੀਆਂ ਦੇ ਨਾਲ ਕੇਕ ਕੱਟ ਕੇ ਖੁਸ਼ੀਆਂ ਮਨਾਈਆਂ ਅਤੇ ਜੇਤਲੀ ਜੀ ਦੀ ਲੰਮੀ …

Read More »

16ਵੀਂ ਲੋਕ ਸਭਾ `ਚ ਵਿਕਾਸ ਪੱਖੋਂ ਪੰਜਾਬ ਵਿਚੋਂ ਪਹਿਲੇ ਨੰਬਰ `ਤੇ ਰਿਹਾ ਅੰਮ੍ਰਿਤਸਰ – ਗੁਰਜੀਤ ਅੋਜਲਾ

ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਦੀ ਖੇਤਰੀ ਵਿਕਾਸ ਸਕੀਮ (ਐਮ.ਪੀ.ਅੇਲ.ਏ.ਡੀ) ਦੇ ਤਹਿਤ ਅਲਾਟ ਕੀਤੇ ਫੰਡਾਂ ਦੀ ਵਰਤੋਂ ਬਾਰੇ ਵਿਸਥਾਰ ਵਿਚ ਜਾਣਕਾਰੀ ਸਾਂਝੀ ਕਰਦਿਆਂ ਕਿਹਾ 16ਵੀਂ ਲੋਕ ਸਭਾ ਵਿਚ ਵਿਕਾਸ ਪਖੋਂ ਪੰਜਾਬ ਵਿਚੋਂ ਅੰਮ੍ਰਿਤਸਰ ਪਹਿਲੇ ਨੰਬਰ `ਤੇ ਹੈ।ਪ੍ਰਕਾਸ਼ਿਤ ਹੋਈ ਇਕ ਖਬਰ ਬਾਰੇ ਟਿੱਪਣੀ ਕਰਦਿਆਂ ਔਜਲਾ ਨੇ ਕਿਹਾ ਕਿ ਖਬਰ …

Read More »

ਚੱਢਾ ਖਿਲਾਫ ਸਦਭਾਵਨਾ ਦਲ ਨੇ ਕਾਰਵਾਈ ਲਈ ਪੁਲਿਸ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ ਬਿਊਰੋ) – ਸੋਸ਼ਲ ਮੀਡੀਆ `ਤੇ ਇਕ ਔਰਤ ਨਾਲ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ  ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਉਪਰੰਤ ਸਦਭਾਵਨਾ ਦਲ ਵਲੋਂ ਪ੍ਰਧਾਨ ਚੱਢਾ ਦੇ ਖਿਲਾਫ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਐਸ. ਸ੍ਰੀਵਾਸਤਵ ਨੂੰ ਅੱਜ ਇਕ ਮੰਗ ਪੱਤਰ ਸੌਂਪਿਆ ਗਿਆ।ਜਿਸ ਵਿੱਚ ਸਿੱਖ ਧਰਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਅਤੇ ਖਿਲਵਾੜ ਕਰਨ, ਮਹਿਲਾ ਕਰਮਚਾਰੀ ਨਾਲ …

Read More »

`ਰਾਗ` ਦਾ ਚੌਥਾ ਅੰਕ ਅੰਮ੍ਰਿਤਸਰ ਵਿਖੇ ਲੋਕ ਅਰਪਿਤ ਕੀਤਾ ਗਿਆ

ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਦੇ ਸ੍ਰ. ਨਾਨਕ ਸਿੰਘ ਸੈਮੀਨਾਰ ਹਾਲ ਵਿਖੇ ਰਾਗ ਦਾ ਚੌਥਾ ਅੰਕ ਲੋਕ ਅ ਰਪਨ ਸਮਾਰੋਹ ਕਰਵਾਇਆ ਗਿਆ।ਜਿਸ ਦੀ ਪ੍ਰਧਾਨਗੀ `ਰਾਗ` ਦੇ ਸੰਪਾਦਕ ਅਜਮੇਰ ਸੰਧੂ, ਆਨਰੇਰੀ ਸੰਪਾਦਕ ਅਜੇ ਤਨਵੀਰ, ਡਾ: ਗੁਰਮੀਤ ਸਿੰਘ ਜ਼ਿਲਾ ਭਾਸ਼ਾ ਅਫਸਰ ਡਾ: ਭੁਪਿੰਦਰ ਸਿੰਘ ਮੱਟੂ, ਸ਼੍ਰੋਮਣੀ ਕਮੇਟੀ ਦੇ ਸਕੱਤਰ ਦਲਜੀਤ ਸਿੰਘ ਬੇਦੀ, ਦੀਪ ਦੇਵੰਦਰ ਸਿੰਘ …

Read More »

ਚੱਢਾ ਨੂੰ ਭਵਿੱਖ ਵਿਚ ਹੋਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ `ਚ ਕੀਤਾ ਗਿਆ ਤਲਬ

ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ ਬਿਊਰੋ) – ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਿਛਲੇ ਦਿਨੀਂ ਸੋਸ਼ਲ ਮੀਡੀਆ ਉੱਪਰ ਚਰਨਜੀਤ ਸਿੰਘ ਚੱਢਾ ਦੀ ਵਾਇਰਲ ਹੋਈ ਵੀਡੀਓ ਸਬੰਧੀ ਸਿੱਖ ਸੰਪਰਦਾਵਾਂ ਅਤੇ ਸਿੱਖ ਸੰਗਤਾਂ ਵਲੋਂ ਭੇਜੀਆਂ ਸ਼ਿਕਾਇਤ ਤੇ ਪੱਤਰਕਾਵਾਂ ਨੂੰ ਗੰਭੀਰਤਾਂ ਨਾਲ ਲੈਂਦਿਆਂ ਅੱਜ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੋਲਦਿਆਂ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਚੀਫ …

Read More »

ਟੀ.ਐਸ.ਯੂ ਸਮਰਾਲਾ ਵਲੋਂ ਸਬ ਡਵੀਜ਼ਨ ਪੱਧਰੀ ਰੈਲੀ

ਸਰਕਾਰੀ ਥਰਮਲਾਂ ਨੂੰ ਬੰਦ ਕਰਨ ਦੇ ਵਿਰੋਧ ਵਜੋਂ ਲਿਆ ਸਖਤ ਨੋਟਿਸ ਸਮਰਾਲਾ, 27 ਦਸੰਬਰ (ਪੰਜਾਬ ਪੋਸਟ- ਕੰਗ) – ਟੈਕਨੀਕਲ ਸਰਵਿਸਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ ਤੇ ਸਮਰਾਲਾ ਸਬ ਡਵੀਜ਼ਨ ਵੱਲੋਂ ਸਰਕਾਰੀ ਥਰਮਲਾ ਨੂੰ ਬੰਦ ਕਰਨ ਦੇ ਵਿਰੋਧ ਵਜੋਂ ਇੱਕ ਰੋਸ ਰੈਲੀ ਕੀਤੀ ਗਈ।ਸਬ-ਡਵੀਜ਼ਨ ਦੇ ਪ੍ਰਧਾਨ ਜਸਵੰਤ ਸਿੰਘ ਅਤੇ ਮਲਕੀਤ ਸਿੰਘ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ …

Read More »

ਸਮਰਾਲਾ ’ਚ ਸਵਾਮੀ ਸ਼ਰਧਾ ਨੰਦ ਬਲੀਦਾਨ ਦਿਵਸ `ਤੇ ਕੱਢੀ ਗਈ ਸ਼ੋਭਾ ਯਾਤਰਾ

ਸਮਰਾਲਾ, 26 ਦਸੰਬਰ (ਪੰਜਾਬ ਪੋਸਟ ਬਿਊਰੋ) – ਅੱਜ ਸਮਰਾਲਾ ਵਿਖੇ ਆਰੀਆ ਸਮਾਜ ਮੰਦਿਰ  ਅਤੇ ਜ਼ਿਲਾ ਆਰੀਆ ਸਭਾ ਲੁਧਿਆਣਾ ਦੀ ਅਗਵਾਈ ਹੇਠ ਸਵਾਮੀ ਸ਼ਰਧਾ ਨੰਦ ਬਲੀਦਾਨ ਦਿਵਸ ਮਨਾਇਆ ਗਿਆ। ਜਿਸ ਵਿੱਚ ਸਭ ਤੋਂ ਪਹਿਲਾਂ ਸਵੇਰੇ ਸਮਰਾਲਾ ਸ਼ਹਿਰ ਵਿੱਚ ਸ਼ੋਭਾ ਯਾਤਰਾ ਕੱਢੀ ਗਈ, ਸ਼ੋਭਾ ਯਾਤਰਾ ਦੀ ਸਮਾਪਤੀ ਤੇ ਆਰੀਆ ਸਮਾਜ ਮੰਦਿਰ ਵਿਖੇ ਆਰੀਆ ਸਮਾਜ ਦੇ ਪ੍ਰਧਾਨ  ਸੋਮ ਪ੍ਰਕਾਸ਼ ਆਰੀਆ, ਮੰਤਰੀ ਅੰਬਰੇਸ਼ ਕੁਮਾਰ …

Read More »

ਪੰਜਾਬੀ ਫਿਲਮ `ਕਾਤਿਲ ਕੋਣ` ਦੀ ਸ਼ੂਟਿੰਗ ਸਮਾਪਤ

ਚੌਂਕ ਮਹਿਤਾ, 27 ਦਸੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਬੀਤੇ ਕੁੱਝ ਦਿਨਾਂ ਤੋ ਬਿਆਸ ਅਤੇ ਨੇੜਲੇ ਇਲਾਕਿਆਂ ਵਿੱਚ ਰਾਏ ਫਿਲਮ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਪੰਜਾਬੀ ਟੈਲੀ ਫਿਲਮ ਦੀ ਸ਼ੂਟਿੰਗ ਅੱਜ ਸਮਾਪਤ ਹੋ ਗਈ।ਫਿਲਮ ਦੇ ਪ੍ਰੋਡਿਊਸਰ ਨਰਿੰਦਰ ਰਾਏ ਤੇ ਡਾਇਰੈਕਟਰ ਗੋਬਿੰਦ ਰਾਏ ਨੇ ਦੱਸਿਆ ਕਿ ਇਹ ਫਿਲਮ ਸਮਾਜ ਵਿੱਚ ਫੈਲੀ ਇੱਕ ਵਿਸ਼ੇਸ਼ ਕੁਰੀਤੀ ਨੂੰ ਵਿਲੱਖਣ ਢੰਗ ਨਾਲ ਪੇਸ਼ …

Read More »

ਗੁਰੂ ਤੇਗ ਬਹਾਦਰ ਕਾਲਜ ਵੂਮੈਨ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ

ਅੰਮਿ੍ਤਸਰ, 27 ਦਸੰਬਰ (ਪੰਜਾਬ ਪੋਸਟ  ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੀ ਵਿੱਦਿਅਕ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ, ਜਿਸ ’ਚ ਕਾਲਜ ਪਿ੍ਰੰਸੀਪਲ ਨਾਨਕ ਸਿੰਘ ਨੇ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਫ਼ਲਸਫ਼ੇ …

Read More »