Wednesday, November 25, 2026

ਪੰਜਾਬੀ

ਡਿਪਟੀ ਕਮਿਸ਼ਨਰ ਵੱਲੋਂ ਨਸ਼ਾ ਛੁਡਾਊ ਕੇਂਦਰ ਅਤੇ ਮੁੜ ਵਸੇਬਾ ਕੇਂਦਰ ਦਾ ਦੌਰਾ

ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਰਾਜ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਨਸ਼ਾ ਮੁਕਤ ਕਰਨ ਲਈ ਵਿੱਢੀ ਗਈ ਮੁਹਿੰਮ ਨੂੰ ਅੰਜ਼ਾਮ ਤੱਕ ਪਹੁੰਚਾਉਣ ਦੇ ਇਰਾਦੇ ਨਾਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਮਲਦੀਪ ਸਿੰਘ ਸੰਘਾ ਨੇ ਅੱਜ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕੀਤਾ ਅਤੇ ਉਥੋਂ ਨਸ਼ਾ ਛੁਡਾਉਣ ਲਈ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਨੂੰ ਵੇਖਿਆ। ਸੰਘਾ …

Read More »

ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਅਧਿਆਪਕਾਂ ਦੀ ‘ਕਲਾਸ’ ਲੈਣਗੇ ਡੀ.ਸੀ

ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਆਸ਼ੇ ਨਾਲ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਸਕੂਲਾਂ ਦੇ ਮੁੱਖ ਅਧਿਆਪਕਾਂ, ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੀ ਟਰੇਨਿੰਗ ’ਤੇ ਜੋਰ ਦਿੰਦੇ ਹੋਏ ਖ਼ੁਦ ਉਨਾਂ ਦਾ ਪ੍ਰੇਰਨਾ ਸੈਸ਼ਨ ਲੈਣ ਦਾ ਫੈਸਲਾ ਕੀਤਾ ਹੈ ਅਤੇ ਉਨਾਂ ਜਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਅਤੇ ਸਕੈਡੰਰੀ ਨੂੰ ਹਦਾਇਤ ਕੀਤੀ ਹੈ …

Read More »

ਬੱਚਿਆਂ ਨੂੰ ਸਿਹਤ ਸੰਭਾਲ ਲਈ ਸਫਾਈ ਦੇ ਗੁਰ ਦੇਣ ਡਾਕਟਰ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਸਿਹਤ ਸੰਭਾਲ ਲਈ ਸਫਾਈ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜੇਕਰ ਬੱਚਿਆਂ ਨੂੰ ਸਕੂਲ ਸਿੱਖਿਆ ਦੇ ਨਾਲ-ਨਾਲ ਸਾਫ ਰਹਿਣ ਅਤੇ ਆਲਾ-ਦੁਆਲਾ ਸਾਫ ਰੱਖਣ ਦੀ ਗੁਰ ਸਿਖਾਏ ਜਾਣ ਤਾਂ ਆਉਣ ਵਾਲੇ ਸਮੇਂ ਵਿਚ ਡਾਕਟਰਾਂ ਦੇ ਮੌਢਿਆਂ ਤੋਂ ਵੱਡਾ ਭਾਰ ਲੱਥ ਸਕਦਾ ਹੈ। …

Read More »

19ਵਾਂ ਸਲਾਨਾ ਮਹਾਨ ਕੀਰਤਨ ਦਰਬਾਰ 18 ਅਪਰੈਲ ਨੂੰ

ਪੱਟੀ, 27 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਰਜਿ: ਪੱਟੀ ਵੱਲੋਂ ਪਿਛਲੇ ਲੰਮੇ ਸਮੇਂ ਤੋ ਧਾਰਮਿਕ ਕੰਮਾਂ ਵਿਚ ਸੰਗਤਾਂ ਦੇ ਸਹਿਯੋਗ ਨਾਲ ਕੰਮ ਕਰਦੀ ਆ ਰਹੀ ਹੈ। ਸੁਸਾਇਟੀ ਦੇ ਸੈਕਟਰੀ ਜੋਗਾ ਸਿੰਘ ਨੇ ਦੱਸਿਆ ਕਿ 19 ਵਾਂ ਸਲਾਨਾ ਮਹਾਨ ਕੀਰਤਨ ਦਰਬਾਰ 18 ਅਪਰੈਲ ਮੰਗਲਵਾਰ ਨੂੰ 350 ਸਾਲਾਂ ਪ੍ਰਕਾਸ਼ ਦਿਹਾੜਾ …

Read More »

ਹਲਕਾ ਵਿਧਾਇਕ ਪੱਟੀ ਬਨਣ ‘ਤੇ ਗਿੱਲ ਨੂੰ ਸੂਫੀ ਕਲਾਕਾਰਾਂ ਨੇ ਦਿੱਤੀ ਵਧਾਈ

ਪੱਟੀ, 27 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਕਾਂਗਰਸ ਪਾਰਟੀ ਵੱਲੋਂ ਪੱਟੀ ਹਲਕੇ ਵਿਚ ਹਰਮਿੰਦਰ ਸਿੰਘ ਗਿੱਲ ਦਾ ਚੋਣ ਜਿੱਤਣ ਅਤੇ ਐਮ ਐਲ ਏ ਬਣਨ ਤੇ ਪੰਜਾਬੀ ਸੂਫੀ ਕਲਾਕਾਰ ਉਮ ਤੇ ਲਵ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਵਧਾਈ ਦਿੱਤੀ। ਪੱਟੀ ਵਾਸੀ ਨੌਜ਼ਵਾਨ ਪੰਜਾਬੀ ਸੂਫੀ ਸਿੰਗਰ ਉਮ ਤੇ ਲਵ ਤੇ ਉਨਾਂ ਦੇ ਪਿਤਾ ਤੀਰਥ ਸਭਰਵਾਲ ਨੇ ਕਿਹਾ ਕਿ ਇਹ …

Read More »

ਮਾਨਵ ਏਕਤਾ ਮੰਚ ਦੀ ਮੀਟਿੰਗ ਹੋਈ

ਫਾਜ਼ਿਲਕਾ, 27 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਮਾਨਵ ਏਕਤਾ ਮੰਚ ਦੀ ਮਹੀਨੇਵਰ ਮੀਟਿੰਗ ਸਥਾਨਕ ਸ਼ਹੀਦ ਉਧਮ ਸਿੰਘ ਪਾਰਕ ਵਿਚ ਪ੍ਰਧਾਨ ਹਰਬੰਸ ਲਾਲ ਕਟਾਰੀਆ ਦੀ ਪ੍ਰਧਾਨਗੀ ਵਿਚ ਹੋਈ।ਮੀਟਿੰਗ ਵਿਚ ਸਰਵਸੰਮਤੀ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 2 ਅਤੇ ਮਿਡਲ ਸਕੂਲ ਦੇ ਹੋਨਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦਾ ਪ੍ਰਸਤਾਵ ਪਾਸ ਕੀਤਾ ਗਿਆ ਅਤੇ ਭਵਿੱਖ ਵਿਚ ਜ਼ਿਲ੍ਹਾ ਫਾਜ਼ਿਲਕਾ ਬੋਰਡ ਦੇ ਮੈਟ੍ਰਿਕ ਅਤੇ ਜਮਾ …

Read More »

ਡੀ.ਸੀ ਈਸ਼ਾ ਕਾਲੀਆ ਵੱਲੋ ਰੇਤੇ ਦੀ ਗੈਰ-ਕਾਨੂੰਨੀ ਨਿਕਾਸੀ ਨੂੰ ਰੋਕਣ ਲਈ 8 ਟੀਮਾਂ ਦਾ ਕੀਤਾ ਗਠਨ

ਫਾਜ਼ਿਲਕਾ, 27 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ ਨੇ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਜ਼ਿਲ੍ਹੇ ’ਚ ਰੇਤੇ ਦੀ ਗੈਰ-ਕਾਨੂੰਨੀ ਨਿਕਾਸੀ ਨੂੰ ਸਖ਼ਤੀ ਨਾਲ ਰੋਕਣ ਸਬੰਧੀ ਹੁਕਮ ਦਿੱਤੇ ਹਨ। ਜਿਸ ਸਬੰਧੀ ਜ਼ਿਲ੍ਹੇ ਭਰ ’ਚ 8 ਚੌਕਸੀ ਟੀਮਾਂ ਦਾ ਗਠਨ ਕੀਤਾ ਹੈ।   ਇਨ੍ਹਾਂ ਚੌਕਸੀ ਟੀਮਾਂ ਨੂੰ ਲਗਾਤਾਰ ਚੈਕਿੰਗ ਕਰਨ ਦੀ ਹਦਾਇਤ …

Read More »

ਜੈਨ ਸੰਤ ਭੋਲੇ ਬਾਬਾ ਥੇਤੀ ਆਉਣਗੇ ਫਾਜ਼ਿਲਕਾ

ਫਾਜ਼ਿਲਕਾ, 27 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਲਗਭਗ 50 ਵਰ੍ਹਿਆਂ ਤੋਂ ਦੇਸ਼ ਭਰ ਵਿਚ ਪੈਦਲ ਚੱਲਕੇ ਗਿਆਨ ਦੀ ਜੋਤ ਜਗਾਉਣ ਵਾਲੇ ਜੈਨ ਸੰਤ ਗੁਰੂ ਆਤਮ ਵੱਲਭ ਸਮੁੰਦਰ ਇੰਦਰਦੀਨ ਨਿਤਿਯ ਨੰਦ, ਜਯਾ ਨੰਦ (ਭੋਲੇ ਬਾਬਾ) ਫਾਜ਼ਿਲਕਾ ਦੀ ਧਰਤੀ ਤੇ ਇੱਕ ਵਾਰ ਫਿਰ ਤੋਂ ਪਧਾਰਨਗੇ। ਫਾਜ਼ਿਲਕਾ ਦੇ ਜੀਏਵੀ ਦੀ ਵਰਕਿੰਗ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਅਨਿਲ ਜੈਨ ਦੀ ਅਗਵਾਈ ਵਿਚ ਹੋਰਨਾਂ …

Read More »

ਬਾਵੜੀ ਵਿਖੇ ਮੁਫ਼ਤ ਮੈਡੀਕਲ ਕੈਂਪ ਦਾ ਕੀਤਾ ਆਯੋਜਨ

ਫਾਜ਼ਿਲਕਾ, 27 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਸ਼੍ਰੀ ਸਨਾਤਮ ਧਰਮ ਬਾਵੜੀ ਸਭਾ ਦੇ ਵੇਹੜੇ ਵਿਚ ਇੱਕ ਮੁਫ਼ਤ ਮੈਡੀਕਲ ਕੈਂਪ ਦਾ ਅਯੋਜਨ ਕੀਤਾ ਗਿਆ। ਇਸ ਕੈਂਪ ਵਿਚ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਐਸ.ਪੀ.ਗਰਗ, ਈਐਨਟੀ ਸਪੈਸ਼ਲਿਸਟ ਡਾ. ਨਰਿੰਦਰ ਸੇਠੀ, ਬਾਲ ਰੋਗ ਮਾਹਿਰ ਡਾ. ਐਨ.ਐਮ ਚੁੱਘ, ਮਹਿਲਾ ਰੋਗ ਮਾਹਿਰ ਡਾ. ਅੰਕੀਤਾ ਜਸੂਜਾ ਨੇ 610 ਮਰੀਜ਼ਾਂ ਦੀ …

Read More »

ਏਕਲ ਅਭਿਆਨ ਦਾ 5 ਰੋਜਾ ਅਭਿਆਸ ਵਰਗ ਸੰਪਨ

ਸਿੱਖਿਆ ਦਾਨ ਸਭ ਤੋਂ ਵੱਡਾ ਦਾਨ ਹੁੰਦਾ ਹੈ – ਕਮਾਂਡੈਂਟ ਫਾਜ਼ਿਲਕਾ, 27 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਦੇਸ਼ ਭਰ ਵਿਚ ਸਮਾਜਿਕ, ਦੇਸ਼ ਭਗਤੀ ਅਤੇ ਅਰੋਗੀਆ ਸਿੱਖਿਆ ਦੇ ਨਾਲ ਨਾਲ ਸਵੱਛ ਭਾਰਤ ਦੀ ਅਲਖ ਜਗਾਉਣ ਵਾਲੀ ਸੰਸਥਾ ਏਕਲ ਅਭਿਆਨ ਦੇ ਤਹਿਤ ਫਾਜ਼ਿਲਕਾ ਦੇ ਸ਼੍ਰੀ ਸਨਾਤਮ ਧਰਮ ਬਾਵਡੀ ਸਭਾ ਦੇ ਵੇਹੜੇ ਵਿਚ 5 ਦਿਨਾਂ ਅਰਧ ਵਾਰਸ਼ਿਕ ਆਚਾਰੀਆ ਅਭਿਆਸ ਵਰਗ ਸੰਪਨ ਹੋਇਆ। …

Read More »