Wednesday, November 25, 2026

ਪੰਜਾਬੀ

ਸ਼ਲਾਘਾਯੋਗ ਸੇਵਾਵਾਂ ਲਈ ਡਾ. ਸੁਖਬੀਰ ਸਿੰਘ ਬੱਲ ਕੇਂਦਰ ਸਰਕਾਰ ਵੱਲੋਂ ਸਨਮਾਨਿਤ

ਫਾਜ਼ਿਲਕਾ, 8 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਨੈਸ਼ਨਲ ਯੁਨੀਵਰਸਿਟੀ ਆਫ਼ ਐਜੂਕੇਸ਼ਨ ਪਲਾਨਿੰਗ ਐਂਡ ਐਡਮਿਨਿਸਟ੍ਰੇਸ਼ਨ ਨਵੀਂ ਦਿੱਲੀ ਵੱਲੋ ਦੇਸ਼ ਭਰ ਦੇ ਕੁਝ ਖਾਸ ਅਤੇ ਚੁਣਿੰਦਾ ਜ਼ਿਲਾ੍ਹ ਸਿੱਖਿਆ ਅਫ਼ਸਰਾਂ ਨੂੰ ਉਹਨਾ ਦੁਆਰਾ ਕੀਤੇ ਇਨੌਵੇਟਿਵ ਕੰਮਾਂ ਅਤੇ ਉਚੇਰੀ ਸਿੱਖਿਆ ਸੇਵਾਵਾਂ ਲਈ ਸਨਮਾਨਿਤ ਕਰਨ ਦੇ ਲਈ ਮਿਤੀ 7 ਮਾਰਚ 2017 ਨੂੰ ਪ੍ਰਵਾਸੀ ਭਾਰਤੀ ਕੇਂਦਰ ਨਵੀਂ ਦਿੱਲੀ ਵਿੱਖੇ ਅਵਾਰਡ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ।ਇਸ …

Read More »

ਮੁੱਖ ਚੋਣ ਅਫ਼ਸਰ ਵੀ.ਕੇ ਸਿੰਘ ਵਲੋਂ ਗਿਣਤੀ ਕੇਂਦਰਾਂ ਦੇ ਪ੍ਰਬੰਧਾਂ ਦਾ ਜਾਇਜਾ

ਅੰਮ੍ਰਿਤਸਰ, 8 ਮਾਰਚ (ਪੰਜਾਬ ਪੋਸਟ ਬਿਊਰੋ) – ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਅਤੇ ਅੰਮ੍ਰਿਤਸਰ ਲੋਕਸਭਾ ਹਲਕੇ ਦੀ ਜੀਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਪਾਰਦਰਸ਼ੀ ਅਤੇ ਸੁਰੱਖਿਅਤ ਢੰਗ ਨਾਲ ਕਰਵਾਏ ਜਾਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ  ਜਾ ਚੁੱਕੇ ਹਨ।ਇਹ ਜਾਣਕਾਰੀ ਦਿੰਦੇ ਮੁੱਖ ਚੋਣ ਅਧਿਕਾਰੀ ਪੰਜਾਬ ਵੀ.ਕੇ ਸਿੰਘ ਜੋ ਕਿ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਵੋਟ ਗਿਣਤੀ ਕੇਂਦਰਾਂ ਦਾ ਦੌਰਾ ਕਰਨ ਆਏ …

Read More »

ਬੱਸ ਅੱਡਾ ਛੋਟਾ ਹੋਣ ਕਰ ਕੇ ਲੂਧਿਆਣਾ, ਬਰਨਾਲਾ, ਸੰਗਰੂਰ ਨੂੰ ਜਾਣ ਵਾਲ਼ੀਆਂ ਬੱਸਾਂ ਕੱਕੜਵਾਲ ਚੌਕ `ਤੇ ਰੁਕਣ ਲਈ ਮਜਬੂਰ

ਧੂਰੀ, 8 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸ਼ਹਿਰ ਧੂਰੀ ਅੰਦਰ ਬਣਿਆ ਬੱਸ ਅੱਡਾ ਬਹੁਤ ਜ਼ਿਆਦਾ ਛੋਟਾ ਹੋਣ ਕਾਰਨ ਲੂਧਿਆਣਾ, ਬਰਨਾਲਾ, ਸੰਗਰੂਰ ਨੂੰ ਜਾਣ ਵਾਲ਼ੀਆਂ ਬੱਸਾਂ ਬੱਸ ਸਟੈਂਡ `ਤੇ ਜਾਣ ਦੀ ਬਜਾਏ ਕੱਕੜਵਾਲ ਚੌਕ `ਤੇ ਹੀ ਰੁਕਦੀਆਂ ਹਨ, ਜਿਸ ਨਾਲ ਟ੍ਰੈਫਿਕ ਜਾਮ ਲੱਗੇ ਰਹਿਣ ਕਾਰਨ ਆਵਾਜਾਈ ਵਿੱਚ ਇੱਕ ਵੱਡੀ ਦਿਕੱਤ ਪੇਸ਼ ਆਉਂਦੀ ਹੈ।ਬੱਸਾਂ ਵਿੱਚ ਸਫਰ ਕਰਨ ਵਾਲੇ ਯਾਤਰੀਆਂ, ਸਵੇਰ ਦੇ …

Read More »

ਯੂਨੀਵਰਸਿਟੀ ਕਾਲਜ ਬੇਨੜਾ-ਧੂਰੀ ਵੱਲੋਂ ਪਹਿਲੀ ਸਲਾਨਾ ਐਥਲੈਟਿਕ ਮੀਟ ਆਯੋਜਿਤ

ਧੂਰੀ, 8 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਯੂਨੀਵਰਸਿਟੀ ਕਾਲਜ ਬੇਨੜਾ-ਧੂਰੀ ਵੱਲੋਂ ਰਾਈਸੀਲਾ ਗਰੁੱਪ ਆਫ ਇੰਡਸਟਰੀਜ਼ ਅਤੇ ਸਟੇਟ ਬੈਂਕ ਆਫ ਪਟਿਆਲਾ ਬ੍ਰਾਂਚ ਬੇਨੜਾ ਦੇ ਸਹਿਯੋਗ ਨਾਲ ਪਹਿਲੀ ਸਲਾਨਾ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਰਾਈਸੀਲਾ ਗਰੁੱਪ ਦੇ ਐਮ.ਡੀ ਡਾ. ਏ.ਆਰ ਸ਼ਰਮਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਕੇ ਮਾਰਚ ਪਾਸਟ ਪਰੇਡ ਦੀ ਸਲਾਮੀ ਲਈ ਅਤੇ ਝੰਡਾ ਚੜਾਉਣ ਦੀ ਰਸਮ …

Read More »

ਕੁੱਟਮਾਰ ਕਰਕੇ ਜ਼ਖਮੀ ਕਰਨ ਵਾਲੇ ਤਿੰਨ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ

ਧੂਰੀ, 8 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਇੱਥੋਂ ਨੇੜਲੇ ਪਿੰਡ ਰਾਜਿੰਦਰਾਪੁਰੀ (ਰੰਚਨਾ) ਦੇ ਨਿਵਾਸੀ ਹਰਦੀਪ ਕੁਮਾਰ ਪੁੱਤਰ ਅਮਰਜੀਤ ਕੁਮਾਰ ਦੀ ਕੁੱਟਮਾਰ ਕਰਨ ਵਾਲੇ ਤਿੰਨ ਦੋਸ਼ੀਆਨ ਜਗਜੀਤ ਕੁਮਾਰ ਉਰਫ ਜੱਗੀ ਪੁੱਤਰ ਸਾਮ ਲਾਲ, ਪਰਦੀਪ ਕੁਮਾਰ ਉਰਫ ਰਵੀ ਪੁੱਤਰ ਵਿਜੈ ਕੁਮਾਰ, ਨਰੈਣ ਕੁਮਾਰ ਪੁੱਤਰ ਕਾਨ ਚੰਦ ਵਾਸੀਆਨ ਰਜਿੰਦਰਾਪੁਰੀ (ਰੰਚਨਾ) ਖਿਲਾਫ ਥਾਣਾ ਸਦਰ ਧੂਰੀ ਵਿਖੇ ਮੁਕੱਦਮਾ ਦਰਜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ …

Read More »

ਵਿੱਦਿਆ ਸਾਗਰ ਕਾਲਜ ਫਾਰ ਗਰਲਜ਼ ਨੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ

ਧੂਰੀ, 8 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਵਿੱਦਿਆ ਸਾਗਰ ਕਾਲਜ ਫਾਰ ਗਰਲਜ਼ ਦੇ ਚੇਅਰਮੈਨ ਸ੍ਰ: ਹਰਪਾਲ ਸਿੰਘ ਦੀ ਅਗੁਵਾਈ ਵਿੱਚ ਕੌਮਾਂਤਰੀ ਔਰਤ ਦਿਵਸ ਮਨਾਇਆ ਗਿਆ।ਸ੍ਰੀਮਤੀ ਕਵਿਤਾ ਸ਼ਰਮਾ ਪ੍ਰਸਿੱਧ ਸੋਸ਼ਲ ਵਰਕਰ ਮੁੱਖ ਮਹਿਮਾਨ ਦੇ ਤੌਰ `ਤੇ ਸ਼ਾਮਲ ਹੋਏ, ਜਿੰਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੂਰੇ ਵਿਸ਼ਵ ਵਿੱਚ ਔਰਤ ਨੇ ਆਪਣੀ ਇੱਕ ਅੱਲਗ ਥਾਂ ਬਣਾਈ ਹੋਈ ਹੈ, ਜੋ ਆਪਣੇ …

Read More »

5 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਸਟੇਡੀਅਮ ਦਾ ਉਦਘਾਟਨ

ਨਵੀਂ ਦਿੱਲੀ, 8 ਮਾਰਚ (ਪੰਜਾਬ ਪੋਸਟ ਬਿਊਰੋ) – ਪਿੰਡ ਮਾਦੀਪੁਰ ਵਿਖੇ ਨਵੇਂ ਬਣਾਏ ਸਟੇਡੀਅਮ ਦਾ ਉਦਘਾਟਨ ਅੱਜ ਕੀਤਾ ਗਿਆ।ਦੱਖਣੀ ਦਿੱਲੀ ਨਗਰ ਨਿਗਮ ਵੱਲੋਂ ਇਹ ਸਟੇਡੀਅਮ 5 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ।ਇਸ ਵਿਚ  ਸਟੇਡੀਅਮ ਵਿਚ 2164 ਵਿਅਕਤੀਆਂ ਦੇ ਬੈਠਣ ਦੀ ਥਾਂ ਹੈ ਜਦਕਿ ਇਸ ਵਿਚ 8 ਲਾਈਨਾਂ ਵਾਲਾ ਰਨਿੰਗ ਟਰੈਕ, ਜਿਮਨੇਜ਼ੀਅਮ, ਬਾਸਕਟਬਾਲ ਕੋਰਟ ਤੇ 135 ਕਾਰਾਂ …

Read More »

ਡੀ. ਏ. ਵੀ. ਇੰਟਰਨੈਸ਼ਨਲ ਵਿਖੇ ਅੰਤਰਾਸ਼ਟਰੀ ਮਹਿਲਾ ਦਿਵਸ `ਤੇ ਸ਼ਾਨਦਾਰ ਸਮਾਗਮ

ਅੰਮ੍ਰਿਤਸਰ, 8 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਅੰਤਰਾਸ਼ਟਰੀ ਮਹਿਲਾ ਦਿਵਸ ਕੇ ਅਵਸਰ `ਤੇ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਪ੍ਰਸਿੱਧ ਡਾ. ਮਧੁ ਨਾਗਪਾਲ ਮਹਿਲਾ ਰੋਗ ਮਾਹਿਰ ਮੁੱਖ ਮਹਿਮਨਾ ਵਜੋਂ ਸ਼ਾਮਲ ਹੋਏ, ਜਿੰਨਾਂ ਨੇ ਸ਼ਮਾ ਰੋਸ਼ਨ ਕਰ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਪਿੰਸੀਪਲ ਅੰਜਨਾ ਗੁਪਤਾ ਨੇ ਮੁੱਕ ਮਹਿਮਾਨ ਡਾ. ਮਧੂ ਨਾਗਪਾਲ ਨੂੰ ਫੁੱਲਾਂ ਦਾ ਗੁਲਦਸਤਾ …

Read More »

ਦੋ ਰੋਜ਼ਾ ਅੰਤਰ ਕਾਲਜ ਜਿਲ੍ਹਾ ਯੁਵਕ ਮੇਲਾ ਆਯੋਜਿਤ

ਬਠਿੰਡਾ, 8 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫਰੀਦ ਕਾਲਜ ਵਿਖੇ ਦੋ ਰੋਜ਼ਾ ਅੰਤਰ ਕਾਲਜ ਜਿਲ੍ਹਾ ਯੁਵਕ ਮੇਲਾ ਕਰਵਾਇਆ ਗਿਆ, ਜਿਸ ਵਿਚ ਭਾਈ ਆਸਾ ਸਿੰਘ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਰਿਵਾਇਤੀ ਲੋਕ ਕਲਾਵਾਂ ਮੁਕਾਬਲਿਆਂ ਵਿਚ ਪੀੜ੍ਹੀ ਬਣਨਾ ਵਿਚ ਪਹਿਲਾ ਸਥਾਨ ਮਿਸ ਮਨਪ੍ਰੀਤ ਕੌਰ ਬੀ.ਏ. ਭਾਗ ਦੂਜਾ, ਛਿਕੂ ਬਣਾਉਣ ਵਿਚ ਪਹਿਲਾ ਸਥਾਨ ਮਿਸ ਰਾਜਵੀਰ ਕੌਰ ਬੀ.ਏ ਭਾਗ …

Read More »

ਇੰਜੀਨੀਅਰਾਂ ਨੇ ਪੰਜਾਬ ਵਿੱਚ ਬਿਜਲੀ ਸਸਤੀ ਕਰਨ ਲਈ ਸਰਕਾਰ ਨੂੰ ਕੀਤੀ ਅਪੀਲ

ਬਠਿੰਡਾ, 8 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਉੱਤਰੀ ਭਾਰਤ ਵਿੱਚ ਪੈਂਦੇ ਮੈਦਾਨੀ ਰਾਜਾਂ ਵਿੱਚ ਪੰਜਾਬ ਵਿੱਚ ਬਿਜਲੀ ਦੀ ਦਰ ਸਭ ਤੋਂ ਘੱਟ ਹੈ ਪ੍ਰੰਤੂ ਜੇ ਹੋਰ ਉਪਰਾਲੇ ਕੀਤੇ ਜਾਣ ਤਾਂ ਇਹ ਦਰਾਂ ਹੋਰ ਵੀ ਘਟਾਈਆਂ ਜਾ ਸਕਦੀਆਂ ਹਨ। ਅੱਜ ਪੰਜਾਬ ਪਾਵਰ ਇੰਜੀਨੀਅਰਜ਼ ਐਸੋਸੀਏਸ਼ਨ ਦੀ ਪੱਛਮ ਜੋਨ ਦੀ ਜ਼ੋਨਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪੀ.ਪੀ.ਈ.ਏ ਦੇ ਪ੍ਰਧਾਨ …

Read More »