Wednesday, November 25, 2026

ਪੰਜਾਬੀ

ਬਾਬਰੀ ਮਸਜਿਦ ਨੂੰ ਸ਼ਹੀਦ ਕੀਤਿਆਂ ਅੱਜ 24 ਸਾਲ ਬੀਤਣ ‘ਤੇ ਵੀ ਨਹੀਂ ਹੋਇਆ ਕੋਈ ਢੁਕਵਾਂ ਹੱਲ

ਮਾਲੇਰਕੋਟਲਾ, 6 ਦਸੰਬਰ (ਹਰਮਿੰਦਰ ਸਿੰਘ ਭੱਟ) – ਬਾਬਰੀ ਮਸਜਿਦ ਨੂੰ ਸ਼ਹੀਦ ਕੀਤਿਆਂ ਅੱਜ 24 ਸਾਲ ਬੀਤ ਜਾਣ ਤੇ ਵੀ ਦੇਸ਼ ‘ਚ ਬਣੀਆਂ ਵੱਖ-ਵੱਖ ਸਰਕਾਰਾਂ ਵੱਲੋਂ ਵੀ ਅਜੇ ਤੱਕ ਕੋਈ ਢੁਕਵਾਂ ਹੱਲ ਨਹੀਂ ਕੱਢਿਆ ਗਿਆ ਜਿਸ ਦੇ ਚੱਲਦਿਆਂ ਅੱਜ ਦੇਸ਼ ਭਰ ਦੇ ਮੁਸਲਮਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਬਾਬਰੀ ਮਸਜਿਦ ਨੂੰ ਸ਼ਹੀਦ ਕਰਨ ਦੀ 24ਵੀਂ ਬਰਸੀ ਮੋਕੇ ਅੱਜ ਮੁਸਲਿਮ ਫੈਡਰੇਸ਼ਨ …

Read More »

ਸਰਕਾਰੀ ਪ੍ਰਾਇਮਰੀ ਸਕੂਲ ਜਮਾਲਪੁਰਾ ਦਾ ਮੈਗਜ਼ੀਨ “ਨੰਨ੍ਹੇ ਹਰਫਾਂ ਦੀ ਮਾਲਾ“ ਜਾਰੀ

ਮਾਲੇਰਕੋਟਲਾ, 6 ਦਸੰਬਰ (ਹਰਮਿੰਦਰ ਸਿੰਘ ਭੱਟ) – ਪੰਜਾਬ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਵਿੱਚ ਰਚਨਾਤਮਕ ਗੁਣ ਪੈਦਾ ਕਰਨ ਲਈ ਉਨ੍ਹਾਂ ਦੀਆਂ ਲਿਖਤਾਂ ਤੇ ਅਧਾਰਿਤ ਸਰਕਾਰੀ ਪ੍ਰਾਇਮਰੀ ਸਕੂਲ ਜਮਾਲਪੁਰਾ ਦਾ ਮੈਗਜੀਨ “ਨੰਨ੍ਹੇ ਹਰਫਾਂ ਦੀ ਮਾਲਾ“ ਨੂੰ ਸ਼੍ਰੀਮਤੀ ਹਰਪਾਲ ਕੌਰ ਬੀ.ਪੀ.ਈ.ਓ ਬਲਾਕ-2 ਮਾਲੇਰਕੋਟਲਾ ਨੇ ਪ੍ਰਾਇਮਰੀ ਸਕੂਲ ਦੇ ਕੰਪਲੈਕਸ ਵਿੱਚ ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਮੁੱਖ ਅਧਿਆਪਕ ਸ਼੍ਰੀ ਐਮ ਅਨਵਾਰ ਅੰਜੁਮ ਜਮਾਲਪੁਰਾ …

Read More »

ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਵਿਦਿਆਰਥੀਆਂ ਨੇ ਵਿਦਿਅਕ ਟੂਰ ਲਾਇਆ

ਮਾਲੇਰਕੋਟਲਾ, 6 ਦਸੰਬਰ (ਹਰਮਿੰਦਰ ਸਿੰਘ ਭੱਟ) ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਮੁੱਖ ਅਧਿਆਪਕ ਸ਼੍ਰੀ ਐਮ ਅਨਵਾਰ ਅੰਜੁਮ ਦੀ ਅਗਵਾਈ ਤੇ ਡਾ.ਸਲੀਮ ਜੁਬੈਰੀ ਦੀ ਇੰਚਾਰਜ਼ਸ਼ਿਪ ਵਿੱਚ ਇੱਕ ਦਿਨਾਂ ਵਿਦਿਅਕ ਟੂਰ ਲਗਾਇਆ।ਇਸ ਟੂਰ ਵਿੱਚ 37 ਵਿਦਿਆਰਥਣਾਂ ਤੇ 9 ਵਿਦਿਆਰਥੀਆਂ ਨੇ ਭਾਗ ਲਿਆ।ਮੈਡਮ ਰੁਬੀਨਾ, ਮੈਡਮ ਸੁਮੱਨਾ ਦੇਵੀ ਤੇ ਮੈਡਮ ਸ਼ਮਾ ਪ੍ਰਵੀਨ ਨੇ ਇਸ ਟੂਰ ਵਿੱਚ ਬੱਚਿਆਂ ਦੀ ਅਗਵਾਈ ਕੀਤੀ। …

Read More »

ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀ ਰਾਜਵਿੰਦਰ ਸਿੰਘ ਨੇ ਕੌਮੀ ਖੇਡਾਂ ਵਿੱਚ ਥਾਂ ਬਣਾਈ

ਸੰਦੌੜ, 6 ਦਸੰਬਰ (ਹਰਮਿੰਦਰ ਸਿੰਘ) – ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀ ਰਾਜਵਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਪਿੰਡ ਕੰਗਣਵਾਲ ਨੇ 62ਵੀਂ ਕੌਮੀ ਸਕੂਲ ਖੇਡਾਂ ਵਿਚ ਰੋਪੜ ਵਿਖੇ ਕਬੱਡੀ ਅੰਡਰ-19 ਵਿਚ ਕਮਾਲ ਦੀ ਕਾਰਗੁਜ਼ਾਰੀ ਕਰਦਿਆਂ ਜੌਨ ਭੋਗੀਵਾਲ ਵੱਲੋਂ ਪਹਿਲਾ ਜਿਲ੍ਹਾ ਖੇਡਿਆ ਫਿਰ ਸਟੇਟ ਖੇਡਦਿਆਂ ਆਪਣੀ ਥਾਂ ਨੈਸ਼ਨਲ ਵਿਚ ਬਣਾਈ। ਨੈਸ਼ਨਲ ਵਿਚ ਖੇਡਦਿਆਂ ਪੰਜਾਬ ਦੀ ਟੀਮ ਵਿਚ ਬਤੌਰ ਜਾਫੀ ਖੇਡਦਿਆਂ ਆਪਣੀ ਖੇਡ …

Read More »

ਲਾਇਨਜ਼ ਕਲੱਬ ਮੁਸਕਾਨ ਬਟਾਲਾ ਵੱਲੋ ਅੱਖਾਂ ਦਾ ਕੈਪ-ਤਿੰਨ ਸੌ ਤੋਂ ਵੱਧ ਮਰੀਜ਼ਾਂ ਦਾ ਕੀਤਾ ਫਰੀ ਚੈਕਅਪ

ਬਟਾਲਾ, 6 ਦਸੰਬਰ (ਨਰਿੰਦਰ ਬਰਨਾਲ) ਲਾਇੰਨਜ ਕਲੱਬ ਬਟਾਲਾ ਮੁਸਕਾਨ ਆਪਣੇਸਮਾਜ ਸੇਵੀ ਕੰਮਾਂ ਕਰਕੇ ਬਟਾਲਾ ਸ਼ਹਿਰ ਹੀ ਨਹੀ ਸਗੋ ਆਲੇ ਦੁਆਲੇ ਪਿੰਡਾ ਵਿਚ ਵੀ ਆਪਣੀ ਵਿਲੱਖਣ ਪਹਿਚਾਨ ਬਣਾ ਚੁੱਕੀ ਹੈ। ਮੁਸਕਾਨ ਕਲੱਬ ਵੱਲੋਂ ਹੈਡਮਾਸਟਰ ਬਲਕਾਰ ਸਿੰਘ ਬਾਜਵਾ ਦੀ ਯਾਦ ਵਿਚ ਅੱਖਾਂ ਦਾ ਫਰੀ ਚੈਕਅਪ ਕੈਂਪ ਕਾਦੀਆਂ ਰੋਡ ਬਟਾਲਾ ਵਿਖੇ ਲਗਾਇਆ ਗਿਆ। ਇਸ ਕੈਪ ਦਾ ਉਦਘਾਟਨ ਐਸ ਡੀ ਐਮ ਸੀ੍ਰ ਪ੍ਰਿਥੀ ਸਿੰਘ, …

Read More »

ਪੈਸੇ ਨਾ ਮਿਲਣ ‘ਤੇ ਲੋਕਾਂ ਵਲੋਂ ਬੈਂਕਾਂ ਮੂਹਰੇ ਧਰਨੇ ਪ੍ਰਦਰਸ਼ਨ- ਬੈਂਕਾਂ ਵਿੱਚ ਸਥਾਪਿਤ ਹੋਣਗੇ ਹੈਲਪ ਡੈਸਕ

ਅੰਮ੍ਰਿਤਸਰ, 6 ਦਸੰਬਰ (ਸੁਖਬੀਰ ਸਿੰਘ) – ਬੈਂਕਾਂ ਅਤੇ ਏ.ਟੀ.ਐਮ ਬੂਥਾਂ ਸਾਹਮਣੇ ਅੱਜ ਵੀ ਲੋਕਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਰਹੀਆ ਅਤੇ ਲੋੜੀਦੀ ਮਾਤਰਾ ਵਿੱਚ ਕੈਸ਼ ਨਾ ਆਉਣ ਕਰ ਕੇ ਕਈਆਂ ਨੂੰ ਖਾਲੀ ਹੱਥ ਘਰਾਂ ਨੂੰ ਪਰਤਣਾ ਪਿਆ।ਸ਼ਹਿਰ ਦੇ ਕਈ ਹਿੱਸਿਆਂ ਵਿੱਚ ਲੋਕਾਂ ਵਲੋਂ ਬੈਂਕਾਂ ਦੇ ਸਾਹਮਣੇ ਗੁੱਸੇ ‘ਚ ਆ ਕੇ ਨਾਅਰੇਬਾਜ਼ੀ ਅਤੇ ਧਰਨੇ ‘ਤੇ ਬੈਠਣ ਦੀਆਂ ਖਬਰਾਂ ਵੀ ਮਿਲੀਆਂ ਹਨ।ਪ੍ਰਾਪਤ ਜਾਣਕਾਰੀ …

Read More »

ਡਾ. ਵੇਰਕਾ ਦਮਦਮੀ ਟਕਸਾਲ ਮਹਿਤਾ ਵਿਖੇ ਨਤਮਸਤਕ ਹੋਏ

ਚੌਂਕ ਮਹਿਤਾ, 6 ਦਸੰਬਰ (ਜੋਗਿੰਦਰ ਸਿੰਘ ਮਾਣਾ) – ਹਲਕਾ ਜੰਡਿਆਲਾ ਗੁਰੂ ਤੋ ਸ਼੍ਰਮੋਣੀ ਅਕਾਲੀ ਦਲ ਬਾਦਲ ਦੇ ਐਲਾਨੇ ਉਮਦੀਵਾਰ ਡਾ. ਦਲਬੀਰ ਸਿੰਘ ਵੇਰਕਾ ਨੇ ਆਪਣੇ ਸਮੂਹ ਪ੍ਰਸੰਸਕਾ ਨਾਲ ਦਮਦਮੀ ਟਕਸਾਲ ਦੇ ਹੈਡਕੁਆਟਰ ਗੁਰਦੁਆਰਾ ਗੁਰ ਦਰਸ਼ਨ ਪ੍ਰਕਾਸ਼ ਵਿਖੇ ਨਤਮਸਤਕ ਹੋਏ ਤੇ ਮੱਥਾ ਟੇਕਣ ਤੋ ਉਪਰੰਤ ਡਾ. ਵੇਰਕਾ ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆ ਨੂੰ ਮਿਲਣ ਉਨਾਂ ਦੇ …

Read More »

ਕੈਪਟਨ ਸਪਸ਼ਟ ਹਾਰ ਦੀ ਨਮੋਸ਼ੀ ਤੋਂ ਬਚਣ ਦਾ ਬਹਾਨੇ ਲੱਭ ਰਿਹਾ -ਮਜੀਠੀਆ

ਮੱਤੇਵਾਲ, 6 ਦਸੰਬਰ (ਪੰਜਾਬ ਪੋਸਟ ਬਿਊਰੋ)- ਮਜੀਠਾ ਹਲਕੇ ਵਿੱਚ ਕਾਂਗਰਸ ਪਾਰਟੀ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ, ਜਦ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਸਮੁੱਚੇ ਇਲਾਕੇ ਵਿੱਚ ਕਰਵਾਏ ਵਿਕਾਸ ਕੰਮਾਂ ਤੋਂ ਪ੍ਰਭਾਵਿਤ ਹੁੰਦਿਆਂ ਹਲਕੇ ਦੇ ਪਿੰਡ ਚਾਟੀਵਿੰਡ ਲਹਿਲ ਦੇ ਸਾਬਕਾ ਸਰਪੰਚ ਡਾ: ਸਰਦੂਲ ਸਿੰਘ ਸਮੇਤ 37 ਕੱਟੜ ਕਾਂਗਰਸੀ ਪਰਿਵਾਰਾਂ ਨੇ ਕਾਂਗਰਸ ਨੂੰ ਸਦਾ ਲਈ ਅਲਵਿਦਾ ਆਖ ਦਿਆਂ ਸ਼੍ਰੋਮਣੀ ਅਕਾਲੀ …

Read More »

7 ਦਸੰਬਰ ਦੇ ਧਰਨੇ ਤੋਂ ਬਾਅਦ ਮੰਗਾਂ ਨਾ ਮੰਨੀਆਂ ਤਾਂ ਮੁਹਾਲੀ ਵਿੱਚ ਵਿਸ਼ਾਲ ਧਰਨਾ 11 ਦਸੰਬਰ ਨੂੰ

ਫਾਜ਼ਿਲਕਾ, 6 ਦਸੰਬਰ (ਵਿਨੀਤ ਅਰੋੜਾ) – ਪੰਜਾਬ ਸਟੇਟ ਕਰਮਚਾਰੀ ਦਲ ਫਾਜ਼ਿਲਕਾ ਦੀ ਇੱਕ ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ਅਤੇ ਸੂਬਾਈ ਜੱਥੇਬੰਦਕ ਸਕੱਤਰ ਸਤੀਸ਼ ਵਰਮਾ ਦੀ ਪ੍ਰਧਾਨਗੀ ਵਿਚ ਅੱਜ ਸਥਾਨਕ ਪ੍ਰਤਾਪ ਬਾਗ ਵਿਚ ਹੋਈ। ਜਿਸ ਵਿਚ ਸਬੰਧਤ ਵੱਖ ਵੱਖ ਵਿਭਾਗਾਂ ਦੀਆਂ ਯੂਨੀਅਨਾਂ ਦੇ ਮੈਂਬਰਾਂ ਨੇ ਹਿੱਸਾ ਲਿਆ।ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਸਤੀਸ਼ ਵਰਮਾ ਨੇ ਕਿਹਾ ਕਿ ਪੰਜਾਬ ਮੁਲਾਜ਼ਮ ਸੰਘਰਸ਼ ਕਮੇਟੀ ਦੇ ਸੱਦੇ …

Read More »

ਸਿਵਲ ਸਰਜ਼ਨ ਨੇ 9 ਮੁਫ਼ਤ ਫਾਰਮੇਸੀਆਂ ਅਤੇ ਲੈਬਾਂ ਦੀ ਕੀਤੀ ਸ਼ੁਰੂਆਤ

ਫਾਜ਼ਿਲਕਾ, 6 ਦਸੰਬਰ (ਵਿਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਦੇਣ ਲਈ ਖੋਲੀਆਂ ਜਾ ਰਹੀਆਂ ਫਾਰਮੇਸੀ ਲੈਬ ਦੇ ਤਹਿਤ ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਵੱਲੋਂ ਅੱਜ ਜ਼ਿਲ੍ਹੇ ਦੀਆਂ 9 ਫਾਰਮੇਸੀ ਅਤੇ ਲੈਬ ਦੀ ਸ਼ੁੁਰੂਆਤ ਕੀਤੀ ਗਈ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ …

Read More »