ਜੰਡਿਆਲਾ ਗੁਰੂ, 21 ਅਕਤੂਬਰ (ਹਰਿੰਦਰ ਪਾਲ ਸਿੰਘ)- ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵਲੋਂ ਹਰ ਮਹੀਨੇਂ ਦੇ ਅੰਤ ਵਿੱਚ ਹਰੇਕ ਸਕੂਲ ਕੋਲੋ ਮਿਡ ਡੇ ਮੀਲ ਦਾ ਬਿੱਲ ਲਿਆ ਜਾਦਾ ਹੈ,ਜਿਸ ਵਿੱਚ ਬੱਚਿਆ ਦੀ ਗਿਣਤੀ, ਰਾਸ਼ਨ ਤੇ ਪੈਸਿਆ ਦਾ ਹਿਸਾਬ ਆਦਿ ਹੁੰਦਾ ਹੈ,ਪਰ ਸਿੱਖਿਆ ਵਿਭਾਗ …
Read More »ਪੰਜਾਬੀ
ਭਾਜਪਾ ਦੇ ਕੌਂਸਲਰ ਦੇ ਪਤੀ ਸਮੇਤ ਦੋ ਭਾਜਪਾ ਆਗੂ ਹਾਈਕਮਾਂਡ ਨਾਲ ਰੁੱਸੇ
ਜੰਡਿਆਲਾ ਗੁਰੂ, 21 ਅਕਤੂਬਰ (ਹਰਿੰਦਰ ਪਾਲ ਸਿੰਘ)- ਜੰਡਿਆਲਾ ਗੁਰੂ ਦੇ ਵਾਰਡ ਨੰਬਰ 10 ਤੋਂ ਭਾਜਪਾ ਦੀ ਕੌਂਸਲਰ ਦੇ ਪਤੀ ਮਨਦੀਪ ਢੋਟ ਅਤੇ ਭਾਜਪਾ ਦਿਹਾਤੀ ਜਿਲ੍ਹਾ ਅੰਮ੍ਰਿਤਸਰ ਦੇ ਪੱਛੜੀਆਂ ਸ਼੍ਰੇਣੀ ਦੇ ਜ਼ਿਲਾ ਕਨਵੀਨਰ ਤਜਿੰਦਰ ਸਿੰਘ ਚੰਦੀ ਨੇ ਅੱਜ ਪੱਤਰਕਾਰ ਵਾਰਤਾ ਵਿੱਚ ਗੱਲਬਾਤ ਕਰਦਿਆਂ ਆਖਿਆ ਕਿ ਉਨ੍ਹਾਂ ਨੇ ਪਾਰਟੀ ਦੇ ਪ੍ਰਤੀ ਆਪਣੀ ਵਫਾਦਾਰੀ ਪੂਰੀ ਤਨਦੇਹੀ ,ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਈ ਹੈ।ਜਿਸ ਦੀ …
Read More »ਬੀ.ਬੀ.ਕੇ ਡੀ.ਏ.ਵੀ ਕਾਲਜ ਬਣਿਆ ਲਾਅ ਟੈਨਿਸ ਚੈਂਪੀਅਨ
ਅੰਮ੍ਰਿਤਸਰ, 21 ਅਕਤੂਬਰ (ਪੰਜਾਬ ਪੋਸਟ ਬਿਊਰੋ)- ਜੀ.ਐਨ.ਡੀ.ਯੂ ਦੇ ਵਲੋਂ ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋਫ: ਡਾ: ਐਚਐਸ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਚਾਰਜ ਕੋਚ ਪ੍ਰਦੀਪ ਕੁਮਾਰ ਦੀ ਦੇਖ ਰੇਖ ਹੇਠ ਆਯੋਜਤ ਮਹਿਲਾਵਾਂ ਦੀ ਲਾਅ ਟੈਨਿਸ ਇੰਟਰ ਕਾਲਜ ਖੇਡ ਪ੍ਰਤੀਯੋਗਿਤਾ ਦੋਰਾਨ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਮੋਹਰੀ ਰਹਿ ਕੇ ਚੈਂਪੀਅਨ ਬਣਿਆ। ਜਦੋਂ ਕਿ ਦੂਸਰੇ ਸਥਾਨ ਤੇ ਰਹਿੰਦੇ ਹੋਏ ਐਚਐਮਵੀ ਕਾਲਜ ਜਲੰਧਰ ਦੀ …
Read More »ਅੰਡਰ 14,17,19 ਸਾਲ ਉਮਰ ਵਰਗ ਖੋ-ਖੋ ਸੈਮੀਫਾਇਨਲ ਮੁਕਾਬਲੇ ਹੋਏ
ਅੰਮ੍ਰਿਤਸਰ, 21 ਅਕਤੂਬਰ (ਪੰਜਾਬ ਪੋਸਟ ਬਿਊਰੋ)- ਜਿਲਾ ਟੁੂਰਨਾਮੈਂਟ ਕਮੇਟੀ ਦੇ ਵਲੋਂ ਏਈਓ ਕੁਲਜਿੰਦਰ ਸਿੰਘ ਮੱਲੀ ਦੀ ਅਗਵਾਈ ਤੇ ਕਨਵੀਨਰ ਨਿਸ਼ਾਨ ਸਿੰਘ ਦੇ ਪ੍ਰਬੰਧਾਂ ਹੇਠ ਸਰਕਾਰੀ ਹਾਈ ਸਕੂਲ ਗਵਾਲਮੰਡੀ ਵਿਖੇ ਲੜਕੀਆਂ ਦੇ ਅੰਡਰ 14, 17, 19 ਸਾਲ ਉਮਰ ਵਰਗ ਖੋ-ਖੋ ਸੈਮੀਫਾਇਨਲ ਮੁਕਾਬਲੇ ਆਯੋਜਤ ਕੀਤੇ ਗਏ। ਜਿਸ ਦੋਰਾਨ ਅੰਡਰ ੧੭ ਸਾਲ ਉਮਰ ਵਰਗ ਦੇ ਵਿਚ ਹਰਸ਼ਾ ਛੀਨਾ ਤੇ ਮੱਲ੍ਹੀਆਂ ਦੀਆਂ ਟੀਮਾਂ, ਅੰਡਰ …
Read More »ਸ਼ਹੀਦੀ ਦਿਵਸ ਦੇ ਅਵਸਰ ਤੇ ਬੀ.ਐਸ.ਐਫ ਨੇ ਕਈ ਸ਼ਹੀਦ ਪਰਿਵਾਰ ਕੀਤੇ ਸਨਮਾਨਿਤ
ਅੰਮ੍ਰਿਤਸਰ, 21 ਅਕਤੂਬਰ (ਪੰਜਾਬ ਪੋਸਟ ਬਿਊਰੋ)- 21 ਅਕਤੂਬਰ ਦਾ ਦਿਨ ਪੁਲਿਸ ਤੇ ਅਰਧ ਸੈਨਿਕ ਬਲਾਂ ਦੇ ਵਲੋਂ ਕੌਮੀ ਸ਼ਹੀਦੀ ਦਿਵਸ ਦੇ ਰੂਪ ਵਿਚ ਮਨਾਏ ਜਾਣ ਦੇ ਸਿਲਸਿਲੇ ਤਹਿਤ ਬੀਐਸਐਫ ਸੈਕਟਰ ਹੈਡ ਕੁਆਟਰ ਅੰਮ੍ਰਿਤਸਰ ਦੇ ਡੀਆਈਜੀ ਜੇਐਸ ਓਬਰਾਏ ਦੇ ਦਿਸ਼ਾ ਨਿਰਦੇਸ਼ਾਂ ਤੇ ਉਨ੍ਹਾਂ ਦੇ ਅਧਿਕਾਰਤ ਖੇਤਰ ਵਿਚ ਆਉਂਦੀ 17 ਬਟਾਲੀਅਨ ਬੀਐਸਐਫ ਰਾਮ ਤੀਰਥ ਦੇ ਵਲੋਂ ਕਮਾਂਡੈਂਟ ਆਰਸੀ ਸ਼ਰਮਾ ਦੇ ਬੇਮਿਸਾਲ ਪ੍ਰਬੰਧਾਂ …
Read More »ਯੁਨੀਵਰਸਿਟੀ ਨੇ ਪਠਾਨਕੋਟ ਜਿਲ੍ਹੇ ‘ਚ 4 ਡਿਗਰੀ ਕਾਲਜ ਖੋਲ੍ਹੇ -ਡਾ. ਬਰਾੜ
ਸੁਜਾਨਪੁਰ, 21 ਅਕਤੂਬਰ ( ਪੰਜਾਬ ਪੋਸਟ ਬਿਊਰੋ)- ਗੁਰੂ ਨਾਨਕ ਦੇਵ ਯੁਨੀਵਰਸਿਟੀ ਅਮ੍ਰਿੰਤਸਰ ਦੇ ਉਪ ਕੁਲਪਤੀ ਡਾ. ਅਜਾਇਬ ਸਿੰਘ ਬਰਾੜ ਵਲੋਂ ਗੁਰੂ ਨਾਨਕ ਦੇਵ ਯੁਨੀਵਰਸਿਟੀ ਕਾਲਜ ਸੁਜਾਨਾਪੁਰ ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਭੁਪਿੰਦਰ ਕੌਰ ਨੇ ਉਨ੍ਹਾਂ ਦਾ ਕਾਲਜ ਪਹੁੰਚਣ ਤੇ ਨਿੱਘਾ ਸੁਆਗਤ ਕੀਤਾ। ਡਾ. ਬਰਾੜ ਨੇ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕਿਹਾ ਕਿ ਇਸ ਇਲਾਕੇ ਲਈ …
Read More »ਫਾਈਨਲ ਕ੍ਰਿਕੇਟ ਟੂਰਨਾਮੈਂਟ ‘ਚ ਹਸਤਾਕਲਾਂ ਨੇ ਪੱਕਾ ਚਿਸ਼ਤੀ ਨੂੰ ਹਰਾਇਆ
ਫਾਜ਼ਿਲਕਾ, 21 ਅਕਤੂਬਰ (ਵਿਨੀਤ ਅਰੋੜਾ) – ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਪੱਕਾ ਚਿਸ਼ਤੀ ਵਿਚ ਬੀਤੇ 20 ਦਿਨਾਂ ਤੋਂ ਚੱਲ ਰਹੇ ਕ੍ਰਿਕੇਟ ਟੂਰਨਾਮੈਂਟ ਵਿਚ ਪਿੰਡ ਹਸਤਾਕਲਾਂ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ ਅਤੇ ਰਨਰਅਪ ਟੀਮ ਪੱਕਾ ਚਿਸ਼ਤੀ ਰਹੀ। ਦਸ਼ਮੇਸ਼ ਸਪੋਰਟਸ ਕਲੱਬ ਅਤੇ ਪੀਰ ਬਾਬਾ ਨੋ ਗਜ ਸੰਸਥਾ ਵੱਲੋਂ ਕਰਵਾਏ ਗਏ ਇਸ ਕ੍ਰਿਕੇਟ ਟੂਰਨਾਮੈਂਟ ਵਿਚ 22 ਪਿੰਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ …
Read More »ਬੀਐਡ ਕਾਲਜਾਂ ਨੂੰ ਸਕਾਲਰਸ਼ਿਪ ਦੀ ਰਕਮ ਜਾਰੀ ਨਾ ਕਰਨ ਕਾਰਨ ਰੋਸ
ਕਾਲਜ਼ਾਂ ਤੇ ਕਾਲੇ ਝੰਡੇ ਫਹਿਰਾਕੇ ਰੋਸ ਪ੍ਰਗਟ ਕੀਤਾ ਫਾਜ਼ਿਲਕਾ, 21 ਅਕਤੂਬਰ (ਵਿਨੀਤ ਅਰੋੜਾ)- ਅੱਜ ਸੂਬੇ ਭਰ ਦੇ ਪ੍ਰੋਫੈਸ਼ਨਲ ਅਤੇ ਟੈਕਨੀਕਲ ਕਾਲਜਾਂ ਵਿਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਕਮ ਦਾ ਭੁਗਤਾਨ ਨਾ ਹੋਣ ਕਾਰਨ ਸਰਕਾਰ ਦੇ ਖਿਲਾਫ਼ ਵਿਰੋਧ ਪ੍ਰਗਟ ਕੀਤਾ ਗਿਆ। ਸਥਾਨਕ ਜੋਤੀ ਬੀਐਡ ਕਾਲਜ ਦੀ ਮੈਨੇਜ਼ਮੈਂਟ ਕਮੇਟੀ ਦੇ ਸਕੱਤਰ ਡਾ. ਰੋਸ਼ਨ ਲਾਲ ਠੱਕਰ ਨੇ ਕਿਹਾ ਕਿ ਪੰਜਾਬ ਵਿਚ ਪ੍ਰਾਈਵੇਟ ਕਾਲਜਾਂ ਨੂੰ …
Read More »ਰਾਸ਼ਟਰੀ ਬਾਲ ਸਿਹਤ ਸੰਗਠਨ ਪ੍ਰੋਗਰਾਮ ਦੇ ਤਹਿਤ ਬੱਚਿਆਂ ਦੀ ਸਿਹਤ ਦੀ ਜਾਂਚ ਕੀਤੀ
ਫਾਜ਼ਿਲਕਾ, 21 ਅਕਤੂਬਰ (ਵਿਨੀਤ ਅਰੋੜਾ)- ਸਥਾਨਕ ਸ਼੍ਰੀ ਜੈਨ ਸਕੂਲ ਵਿਚ ਰਾਸ਼ਟਰੀ ਬਾਲ ਸਿਹਤ ਸੰਗਠਨ ਪ੍ਰੋਗਰਾਮ ਦੇ ਤਹਿਤ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਰਜੇਸ਼ ਸ਼ਰਮਾ ਦੇ ਨਿਰਦੇਸ਼ਾਂ ਮੁਤਾਬਕ ਸਕੂਲ ਵਿਚ ਪੜ੍ਹ ਰਹੇ ਬੱਚਿਆਂ ਦੀ ਸਿਹਤ ਦੀ ਜਾਂਚ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਸਕੂਲ ਦੇ ਅਧਿਆਪਕ ਅਜੈ ਠਕਰਾਲ ਨੇ ਦੱਸਿਆ ਕਿ ਇਸ ਕੈਂਪ ਵਿਚ ਡਾ. ਯੂਨਿਕ ਗੁਪਤਾ, ਡਾ. ਮਧੂ ਬਾਲਾ …
Read More »ਓੇ.ਐਨ.ਐਮ/ਐਲ.ਐਚ.ਵੀ ਯੂਨੀਅਨ ਦੇ ਮੈਂਬਰਾਂ ਨੇ ਕੀਤੀ ਕੰਮ ਛੱਡ ਕੇ ਹੜ੍ਹਤਾਲ
ਫਾਜ਼ਿਲਕਾ, 21 ਅਕਤੂਬਰ (ਵਿਨੀਤ ਅਰੋੜਾ)- ਸਿਹਤ ਵਿਭਾਗ ਦੀਆਂ 5000 ਏਐਨਐਮਜ਼ ਅਤੇ ਐਲਐਚਵੀਜ਼ ਦੀਆਂ ਡਾਇਰੈਕਟਰ ਸਿਹਤ ਵਿਭਾਗ ਵੱਲੋਂ ਤਰੱਕੀਆਂ ਨਾ ਕੀਤੇ ਜਾਣ ਅਤੇ ਸਰਕਾਰ ਦੇ ਨੋਟੀਫਿਕੇਸ਼ਨ ਦੇ ਬਾਵਜੂਦ ਸੁਪਰਵਾਈਜ਼ਰ ਅਤੇ ਜ਼ਿਲ੍ਹਾ ਸੁਪਰਵਾਈਜ਼ਰ ਬਣਾਉਣ ਸਬੰਧੀ ਟਾਲਮਟੋਲ ਕਰਨ ਦੇ ਖਿਲਾਫ਼ ਏ.ਐਨ.ਐਮ/ਐਲ.ਐਚ.ਵੀ. ਯੂਨੀਅਨ ਪੰਜਾਬ ਦੀ ਸੂਬਾਈ ਕਮੇਟੀ ਵੱਲੋਂ ਪੰਜ ਦਿਨਾਂ ਕਮਛੱਡ ਹੜ੍ਹਤਾਲ ਕਰਨ ਸਬੰਧੀ ਲਏ ਗਏ ਫੈਸਲੇ ਦੇ ਤਹਿਤ ਅੱਜ ਜ਼ਿਲ੍ਹਾ ਫਾਜ਼ਿਲਕਾ ਦੀਆਂ ਯੂਨੀਅਨ …
Read More »
Punjab Post Daily Online Newspaper & Print Media