Wednesday, November 25, 2026

ਪੰਜਾਬੀ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਇਕ ਸੁਨਹਿਰੀ ਸ਼ਾਮ ਸ਼ਿਵ ਕੁਮਾਰ ਬਟਾਲਵੀ ਦੇ ਨਾਮ’

ਅੰਮ੍ਰਿਤਸਰ, 24 ਜੁਲਾਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਇਕ ਸੁਨਹਿਰੀ ਸ਼ਾਮ ਸ਼ਿਵ ਕੁਮਾਰ ਬਟਾਲਵੀ ਦੇ ਨਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸ਼ਿਵ ਕੁਮਾਰ  ਬਟਾਲਵੀ ਨੂੰ ਉਨ੍ਹਾਂ ਦੀਆਂ ਰਚਨਾਵਾਂ ਨੂੰ ਗਾ ਕੇ ਯਾਦ ਕੀਤਾ ਗਿਆ। ਸਮਾਗਮ ਦਾ ਆਗਾਜ਼ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ। ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, …

Read More »

ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਸਮੂਹਿਕ ਯਤਨਾਂ ਦੀ ਲੋੜ-ਜ਼ਿਲ੍ਹਾ ਸੈਸ਼ਨ ਜੱਜ ਰੀਹੇਬਲੀਟੇਸ਼ਨ ਕੇਂਦਰ ਵਿਚ ਨਸ਼ਿਆਂ ਵਿਰੁੱਧ ਸੈਮੀਨਾਰ

ਅੰਮ੍ਰਿਤਸਰ, 24 ਜੁਲਾਈ (ਗੁਰਚਰਨ ਸਿੰਘ) – ਨਸ਼ੇ ਸਮਾਜਿਕ ਬੁਰਾਈ ਹਨ ਅਤੇ ਇਨਾਂ ਨੂੰ ਖਤਮ ਕਰਨ ਲਈ ਸਾਂਝੇ ਉਪਰਾਲਿਆਂ ਦੀ ਲੋੜ ਹੈ। ਨਸ਼ਿਆਂ ਨੂੰ ਜੜ੍ਹੋ ਖਤਮ ਕਰਨ ਲਈ ਇਸ ਵਿਰੁੱਧ ਲੋਕਾਂ ਨੂੰ ਜਾਗਰਕੂ ਕਰਨ ਦੀ ਬੇਹੱਦ ਲੋੜ ਹੈ। ਇਹ ਪ੍ਰਗਟਾਵਾ ਮਾਣਯੋਗ ਜਸਟਿਸ ਸ੍ਰੀ ਗੁਰਬੀਰ ਸਿੰਘ ਜ਼ਿਲ੍ਹਾ ਸ਼ੈਸਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਸਥਾਨਕ ਰੀਬੇਹਲੀਟੇਸ਼ਨ ਕੇਂਦਰ ਵਿਖੇ ਨਸ਼ਿਆਂ ਵਿਰੁੱਧ ਕਰਵਾਏ ਸਮਾਗਮ ਉਪਰੰਤ …

Read More »

ਮਲੇਰਕੋਟਲਾ ਵਿਖੇ ਦਿਨ ਐਤਵਾਰ ਨੂੰ ਗੋਲੀਕਾਂਡ ਦੇ ਕਾਤਿਲ ਹਿਰਾਸਤ ਵਿਚ

ਸੰਦੌੜ, 24 ਜੁਲਾਈ (ਹਰਮਿੰਦਰ ਸਿੰਘ ਭੱਟ) – ਐਤਵਾਰ ਨੂੰ ਗੋਲੀਕਾਂਡ ‘ਚ ਮਾਰੇ ਗਏ ਮੁਹੰਮਦ ਤਨਵੀਰ ਪੁੱਤਰ ਮੁਹੰਮਦ ਸੁਲਤਾਨ ਵਾਸੀ ਜਮਾਲਪੁਰਾ ਦੇ 9 ਕਾਤਲਾਂ ਵਿਚੋਂ 4 ਨੂੰ ਪੁਲਿਸ ਨੇ ਦਿੱਲੀ ਤੋਂ ਕਾਬੂ ਕਰ ਲਿਆ ਹੈ ਜਦ ਕਿ ਬਾਕੀ ਦੋਸ਼ੀਆਂ ਦੀ ਭਾਲ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਐਸ.ਐਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਪੁਲਿਸ …

Read More »

ਸੈਂਟਰਲ ਬੈਂਕ ਆਫ ਇੰਡੀਆ ਦੀ ਮਾਲੇਰਕੋਟਲਾ ਬ੍ਰਾਂਚ ਵੱਲੋਂ ਮੁਫਤ ਮੈਡੀਕਲ ਜਾਂਚ ਕੈਂਪ

ਸੰਦੌੜ, 24 ਜੁਲਾਈ (ਹਰਮਿੰਦਰ ਸਿੰਘ ਭੱਟ) – ਸੈਂਟਰਲ ਬੈਂਕ ਆਫ ਇੰਡੀਆ ਦੀ ਮਾਲੇਰਕੋਟਲਾ ਬ੍ਰਾਂਚ ਵੱਲੋਂ ਚੋਲਾ ਮੰਡਲਮ ਬੀਮਾ ਕੰਪਨੀ ਅਤੇ ਸਵਾਮੀ ਵਿਵੇਕਾਨੰਦ ਹਸਪਤਾਲ ‘ਤੇ ਟਰਮਾ ਸੈਂਟਰ ਲੁਧਿਆਣਾ ਦੇ ਸਹਿਯੋਗ ਨਾਲ ਬੈਂਕ ਦੇ ਗਾਹਕਾਂ ਲਈ ਮੁਫਤ ਮੈਡੀਕਲ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬੈਂਕ ਮੈਨੇਜਰ ਸ਼੍ਰੀ ਹਿੰਮਾਂਸ਼ੂ ਰੰਜਨ ਨੇ ਦੱਸਿਆ ਕਿ ਸਵਾਮੀ ਵਿਵੇਕਾਨੰਦ ਹਸਪਤਾਲ ਤੋਂ ਆਏ ਡਾਕਟਰ ਰਮਨ ਸ਼ਰਮਾ …

Read More »

ਆਮ ਆਦਮੀ ਪਾਰਟੀ ਦੇ ਸਰਕਲ ਸੰਦੌੜ ਦੇ ਅਹੁਦੇਦਾਰਾਂ ਦੀ ਚੋਣ

ਸੰਦੌੜ, 24 ਜੁਲਾਈ (ਹਰਮਿੰਦਰ ਸਿੰਘ ਭੱਟ) – ਆਮ ਆਦਮੀ ਪਾਰਟੀ ਵੱਲੋਂ ਸਰਕਲ ਸੰਦੌੜ ਵਿਖੇ ਵਿਜੇ ਚੌਹਾਨ ਅਤੇ ਰਾਹੁਲ ਸੰਗਰੂਰ ਹਲਕੇ ਦੇ ਆਬਜ਼ਰਬਰ, ਲੋਕ ਸਭਾ ਹਲਕਾ ਸੰਗਰੂਰ ਦੇ ਕੁਆਰਡੀਨੇਟਰ ਜਸਵੀਰ ਸਿੰਘ ਸੇਖੋਂ ਅਤੇ ਹਲਕਾ ਮਲੇਰਕੋਟਲਾ ਦੇ ਇੰਚਾਰਜ ਗਗਨਦੀਪ ਸਿੰਘ ਘੱਗਾ ਅਤੇ ਲੋਕਾਂ ਸਭਾ ਸੰਗਰੂਰ ਦੇ ਮੈਂਬਰ ਭਗਵੰਤ ਮਾਨ ਦੇ ਪੀ ਏ ਅਵਜਿੰਦਰ ਸਿੰਘ ਸੰਘਾ ਦੀ ਅਗਵਾਈ ਹਾਜ਼ਰੀ ਵਿਚ ਆਮ ਆਦਮੀ ਪਾਰਟੀ ਦੇ …

Read More »

ਵਾਹਿਗੁਰੂ ਪ੍ਰਚਾਰ ਸੇਵਾ ਦਲ ਅਲੀਪੁਰ ਖ਼ਾਲਸਾ ਦੇ ਜਥੇ ਸਿੰਘਾਂ ਨੇ ਰੱਖੀ ਭੁੱਖ ਹੜਤਾਲ

ਸੰਦੌੜ, 24 ਜੁਲਾਈ (ਹਰਮਿੰਦਰ ਸਿੰਘ ਭੱਟ) – ਵਾਹਿਗੁਰੂ ਪ੍ਰਚਾਰ ਸੇਵਾ ਦਲ ਅਲੀਪੁਰ ਖ਼ਾਲਸਾ ਦੇ ਜਥੇ ਦੇ ਸਿੰਘਾਂ ਨੇ ਬਾਪੂ ਸੂਰਤ ਸਿੰਘ ਜੀ ਅਤੇ ਉਨ੍ਹਾਂ ਦੇ ਸਮਰਥਕ ਸਿੰਘਾਂ ਉੱਤੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਧੱਕੇਸ਼ਾਹੀ ਅਤੇ ਨਿਹੱਥੇ ਸਿੰਘਾਂ ਦੀ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਉਪਰੰਤ ਬਾਪੂ ਜੀ ਨੂੰ ਚੁੱਕ ਕੇ ਹਸਪਤਾਲ ਵਿਚ ਗੁਲੂਕੋਜ਼ ਆਦਿ ਲਗਾ ਕੇ ਉਨ੍ਹਾਂ ਦੀ ਭੁੱਖ ਹੜਤਾਲ ਨੂੰ ਤੋੜਣ ਦੇ …

Read More »

ਬੀ. ਬੀ. ਕੇ. ਡੀ. ਏ. ਵੀ. ਕਾਲਜ ਵੂਮੈਨ ਦੀ ਕੋਮਲਪ੍ਰੀਤ ਕੌਰ ਖੇਡ ਵਿਭਾਗ ਪੰਜਾਬ ਦੁਆਰਾ ਨਕਦ ਰਾਸ਼ੀ ਨਾਲ ਸਨਮਾਨਿਤ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ ਸੱਗੂ) – ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੇ ਖੇਡ ਵਿਭਾਗ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ ਕੇਰਲਾ ਵਿਖੇ ਹੋਈਆਂ 35ਵੀਂ ਰਾਸ਼ਟਰੀ ਖੇਡਾਂ ਜੋ ਕਿ 31 ਜਨਵਰੀ ਤੋਂ 14 ਫਰਵਰੀ 2015 ਤੱਕ ਸਨ, ਵਿਚ ਆਰਚਰੀ ਖੇਡ ਮੁਕਾਬਲੇ ਵਿਚ ਚਾਂਦੀ ਦਾ ਤਗ਼ਮਾ ਜਿੱਤ ਕੇ ਕਾਲਜ ਦਾ ਮਾਣ ਵਧਾਇਆ। ਜਲੰਧਰ ਦੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਪੰਜਾਬ ਖੇਡ ਵਿਭਾਗ ਵਲੋਂ 16  ਜੁਲਾਈ …

Read More »

ਵਿਲਫ਼ਰਿਡ ਲੌਰਿਅਰ ਯੂਨੀਵਰਸਿਟੀ ਤੋਂ ਆਏ ਡਾ. ਮਨਦੀਪ ਸਿੰਘ ਬਖ਼ਸ਼ੀ ਨੇ ਦੀ ਮਹੱਤਤਾ ‘ਤੇ ਪਾਇਆ ਚਾਨਣਾ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਕੈਮਿਸਟਰੀ ਵਿਭਾਗ ਨੇ ਡੀ. ਬੀ. ਟੀ. ਦੇ ਸਹਿਯੋਗ ਨਾਲ ਗੈਸਟ ਲੈਕਚਰ ਆਯੋਜਿਤ ਕਰਵਾਇਆ।ਜਿਸ ਵਿਚ ਵਿਲਫ਼ਰਿਡ ਲੌਰਿਅਰ ਯੂਨੀਵਰਸਿਟੀ ਤੋਂ ਆਏ ਡਾ. ਮਨਦੀਪ ਸਿੰਘ ਬਖ਼ਸ਼ੀ ਨੇ ਕੈਮਿਸਟਰੀ ਦੇ ਸਾਧਾਰਨ ਪੱਖਾਂ ਅਤੇ ਨੈਨੋਟੈਕਨਾਲਜੀ ਵਿਚ ਕੈਮਿਸਟਰੀ ਦੀ ਮਹੱਤਤਾ ਉੱਤੇ ਚਾਨਣਾ ਪਾਇਆ। ਆਪਣੇ ਭਾਸ਼ਣ ਵਿਚ ਉਹਨਾਂ ਮਨੁੱਖ ਦੀ ਰੌਜ਼ਾਨਾ …

Read More »

ਇਮਾਨਦਾਰੀ ਦੀ ਦਿੱਤੀ ਮਿਸਾਲ 9500 ਰੁਪਏ ਤੇ ਐਚ.ਟੀ.ਸੀ ਦਾ ਇੱਕ ਮੋਬਾਇਲ ਵਾਪਸ

ਬਠਿੰਡਾ, 24 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਪੰਜਾਬ ਪੁਲਸ ਦੇ ਹੌਲਦਾਰ ਨੇ ਗੁੰਮਿਆ ਪਰਸ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਦਿੱਤੀ ਹੈ। ਇਸ ਪਰਸ ਵਿੱਚ ਨਕਦੀ ਸਮੇਤ ਹੋਰ ਜਰੂਰੀ ਦਸਤਾਵੇਜਾਂ ਤੋਂ ਇਲਾਵਾ ਐਚਟੀਸੀ ਦਾ ਮਹਿੰਗਾ ਮੋਬਾਇਲ ਸੀ। ਜਾਣਕਾਰੀ ਮੁਤਾਬਿਕ ਹੌਲਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਪਾਵਰ ਹਾਊਸ ਰੋਡ ਤੋਂ ਲੰਘ ਰਿਹਾ ਸੀ। ਇਸ ਦੌਰਾਨ ਉਸ ਨੁੰ ਸੜਕ ‘ਤੇ …

Read More »

ਖਿਡਾਰਣ ਅਮਨਪ੍ਰੀਤ ਕੌਰ ਦਾ ਆਕਲੀਆ ਕਾਲਜ ਵਲੋਂ ਨਿੱਘਾ ਸਵਾਗਤ

ਮੁੱਖ ਮੰਤਰੀ ਵਲੋਂ ਦਿੱਤਾ ਗਿਆ ਸੀ ਇੱਕ ਲੱਖ ਰੁਪੈ ਦਾ ਚੈਕ ਬਠਿੰਡਾ, 24 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਮਾਲਵੇ ਦੇ ਮਸ਼ਹੂਰ ਆਕਲੀਆ ਗਰੁੱਪ ਆਫ਼ ਇੰਸਟੀਚਿਊਨਜ਼ ਦੇ ਫ਼ਿਜੀਕਲ ਕਾਲਜ ਦੀ ਲੈਕਚਰਾਰ ਅਤੇ ਇੰਡੀਆ ਲੈਵਲ ਦੀ ਬੌਕਸਿੰਗ ਖਿਡਾਰਨ ਅਮਨਪ੍ਰੀਤ ਕੌਰ ਦਾ ਅੱਜ ਕਾਲਜ ਕੈਂਪਸ ਵਿੱਖੇ ਪਹੁੰਚਣ ਤੇ ਕਾਲਜ ਦੀ ਮੈਨੇਜਮੈਂਟ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ, ਅਮਨਪ੍ਰੀਤ ਕੌਰ ਨੂੰ ਪੰਜਾਬ ਸਰਕਾਰ …

Read More »