Wednesday, November 25, 2026

ਪੰਜਾਬੀ

ਅਕਾਲੀ ਆਗੂ ਮੁੱਖਾ ਦੇ ਮਾਮਲੇ ਦੀ ਜਾਂਚ ਲਈ ਐਸ਼.ਆਈ.ਟੀ ਦਾ ਗਠਨ

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਸਮੇਤ ਅਕਾਲੀ ਆਗੂਆਂ ਤੇ ਵਰਕਰਾਂ ਕੀਤਾ ਰੋਸ ਪ੍ਰਦਰਸ਼ਨ ਅੰਮ੍ਰਿਤਸਰ, 17 (ਗੁਰਚਰਨ ਸਿੰਘ) –  ਬੀਤੇ ਦਿਨ ਗੈਂਗਸਟਰ ਦੇ ਭੁਲੇਖੇ ਪੁਲਿਸ ਮੁਕਾਬਲੇ ਵਿੱਚ ਮਾਰੇ ਦੱਸੇ ਜਾਂਦੇ ਅਕਾਲੀ ਆਗੂ ਮੁਖਜੀਤ ਸਿੰਘ ਮੁੱਖਾ ਮਾਮਲੇ ਦੀ ਜਾਂਚ ਲਈ ਡੀ.ਜੀ.ਪੀ ਵਲੋਂ ਸਪੈਸ਼ਲ ਇਨੈਸਟੀਗੇਸ਼ਨ ਟੀਮ (ਐਸ. ਆਈ.ਟੀ) ਦਾ ਗਠਨ ਕਰ ਦਿੱਤਾ ਗਿਆ ਹੈ।ਮਾਮਲੇ ਦੀ ਡੂੰਘਾਈ ਤੱਕ ਜਾਂਚ ਕਰਨ ਲਈ ਆਈ.ਪੀ.ਐਸ ਨਾਗੇਸ਼ਵਰ ਰਾਓ ਦੀ …

Read More »

 ਪ੍ਰੇਮੀ ਜੋੜੇ ਨੇ ਕੀਤੀ ਖੁਦਕੁਸ਼ੀ, ਲੜਕੀ ਨੇ ਖਾਧਾ ਜ਼ਹਿਰ ਤੇ ਲੜਕੇ ਨੇ ਆਪਣੇ ਆਪ ਨੂੰ ਗੋਲੀ ਨਾਲ ਉਡਾਇਆ

ਖਾਲੜਾ, 17 ਜੂਨ (ਰਣਬੀਰ ਸਿੰਘ ਗੋਲਣ/ ਲਖਵਿੰਦਰ ਗੋਲਣ) – ਆਪਣੇ ਪ੍ਰੇਮ ਸਬੰਧਾਂ ਨੂੰ ਨੇਪਰੇ ਨਾ ਚੜ੍ਹਦਾ ਵੇਖ ਕੇ ਲੜਕੀ ਨੇ ਜਹਿਰੀਲਾ ਜਹਿਰ ਤੇ ਲੜਕੇ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ ਕਰ ਲਈ।ਮਿਲੀ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਪਹੁਵਿੰਡ ਅਤੇ ਲੜਕੀ ਰਾਜਵਿੰਦਰ ਕੌਰ (ਕਾਲਪਨਿਕ ਨਾਮ) ਵਾਸੀ ਸੁਰ ਸਿੰਘ ਵਿਚਕਾਰ ਪ੍ਰੇਮ ਸਬੰਧ ਸਨ।ਇਹ ਪ੍ਰੇਮੀ ਜੋੜਾ ਸਵੇਰ …

Read More »

ਪਿਛਲੇ ਸੱਤ ਮਹੀਂਨੇ ਤੋਂ ਸੜਕ ਤੇ ਖੜ੍ਹਾ ਪਾਣੀ ਬੀਮਾਰੀਆਂ ਨੂੰ ਦੇ ਰਿਹਾ ਸੱਦਾ

ਲਾਪ੍ਰਵਾਹ ਅਧਿਕਾਰੀਆਂ ਤੇ ਨਹੀਂ ਪੈ ਰਿਹਾ ਕੋਈ ਅਸਰ ਤਰਸਿੱਕਾ, 17 ਜੂਨ (ਕੰਵਲ ਜੋਧਾਨਗਰੀ, ਸੁਖਦੇਵ ਸਿੰਘ) – ਇੱਥੋਂ ਥੋੜੀ ਦੂਰ ਸਥਿਤ ਪਿੰਡ ਧਰਮੂਚੱਕ ਬਲਾਕ ਤਰਸਿੱਕਾ ਵਿਖੇ ਸੜਕ ਬਨਾਉਣ ਸਮੇਂ ਬੰਦ ਕੀਤੇ ਗਏ ਘਰਾਂ ਦੇ ਨਿਕਾਸੀ ਪਾਣੀ ਦਾ ਨਿਕਾਸ ਨਾ ਕੀਤੇ ਜਾਣ ਕਾਰਨ ਤਕਰੀਬਨ 10 ਘਰਾਂ ਦਾ ਗੰਦਾ ਪਾਣੀ ਰਸਤੇ ਤੇ ਖੜ੍ਹਾ ਹੋਣ ਕਾਰਨ ਆਸ ਪਾਸ ਦੇ ਘਰਾਂ ਦੇ ਡਿੱਗਣ ਦਾ ਕਾਰਨ …

Read More »

ਗਤਕੇ ਨੂੰ ਪ੍ਰਫੁਲਤ ਕਰਨ ਲਈ ਸ਼੍ਰੋਮਣੀ ਕਮੇਟੀ ਹਰ ਹੀਲਾ ਵਰਤੇਗੀ- ਜਥੇ. ਅਵਤਾਰ ਸਿੰਘ

ਰਵਾਇਤੀ ਖੇਡ ਨੂੰ ਪ੍ਰਫੁਲਤ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਉਪਰਾਲੇ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ- ਬਾਬਾ ਬਲਬੀਰ ਸਿੰਘ ਛਾਉਣੀ ਨਿਹੰਗ ਸਿੰਘਾਂ ਵਿਖੇ ਖ਼ਾਲਸਈ ਜਾਹੋ ਜਲਾਲ ਦੇ ਨਾਲ ਅਰੰਭ ਹੋਏ ਗਤਕਾ ਮੁਕਾਬਲੇ ਸ੍ਰੀ ਅਨੰਦਪੁਰ ਸਾਹਿਬ, 17 ਜੂਨ [ਪੰਜਾਬ ਪੋਸਟ ਬਿਊਰੋ) – ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਸ਼ਸਤਰ ਵਿਦਿਆ ਤੇ ਅਧਾਰਤ ਜੰਗਜੂ ਖੇਡ ਦਾ ਉਦਘਾਟਨ ਛਾਉਣੀ ਨਿਹੰਗ ਸਿੰਘਾਂ …

Read More »

ਖਾਲਸਾਈ ਜੈਕਾਰਿਆਂ ਤੇ ਧਾਰਮਿਕ ਰਵਾਇਤਾਂ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਰਧ ਸ਼ਤਾਬਦੀ ਸਮਾਗਮ ਸ਼ੁਰੂ – ਬੁਲਾਰਾ

ਅੰਮ੍ਰਿਤਸਰ, 17 ਜੂਨ (ਗੁਰਪ੍ਰੀਤ ਸਿੰਘ) ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਨੂੰ ਮਨਾਉਣ ਲਈ ਨਗਰ ਕੀਰਤਨਾਂ ਦੇ ਰੂਪ ਵਿੱਚ ਪਹੁੰਚ ਰਹੀਆਂ ਵੱਖ-ਵੱਖ ਸੰਪਰਦਾਵਾਂ ਦੇ ਮੁੱਖੀ, ਟਕਸਾਲਾਂ ਦੇ ਮੁੱਖੀ, ਨਿਹੰਗ ਸਿੰਘ ਜਥੇਬੰਦੀਆਂ ਦੇ ਮੁੱਖੀ, ਸੰਤ ਸਮਾਜ, ਨਾਨਕਸਰ ਸੰਪਰਦਾ ,ਨਿਰਮਲ ਪੰਚਾਇਤੀ ਅਖਾੜਾ ਖਨਕਲ (ਹਰਿਦੁਆਰ) ਦੇ ਮਹੰਤ ਸੰਤ ਗਿਆਨ ਦੇਵ ਸਿੰਘ ਦੀ ਅਗਵਾਈ ਵਿਚ ਪਹੁੰਚ ਰਹੇ ਪ੍ਰਚੀਨ …

Read More »

ਕਰਜੇ ਦੀ ਮਾਰ ਹੇਠ ਆਏ, ਪਿੰਡ ਸਰਹਾਲੀ ਦੇ ਕਿਸਾਨ ਨਿਸ਼ਾਨ ਸਿੰਘ ਵੱਲੋ ਖੁਦਕੁਸ਼ੀ

ਪੱਟੀ, 17 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) ਸਿਰ ‘ਤੇ ਚੜੇ ਕਰਜੇ ਤੋਂ ਪ੍ਰੇਸ਼ਾਨ ਪਿੰਡ ਸਰਹਾਲੀ ਦੇ ਕਿਸਾਨ ਨਿਸ਼ਾਨ ਸਿੰਘ ਵੱਲੋ ਖੁਦਕੁਸ਼ੀ ਕੀਤੇ ਜਾਣ ਦੀ ਖਬਰ ਹੈ।ਮਿਲੀ ਜਾਣਕਾਰੀ ਅਨੁਸਾਰ ਮੌਕੇ ਤੇ ਪੁੱਜੀ ਥਾਣਾ ਸਰਹਾਲੀ ਦੀ ਪੁਲਿਸ ਨੇ ਮ੍ਰਿਤਕ ਨਿਸ਼ਾਨ ਸਿੰਘ ਕਿਸਾਨ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਟਮ ਪੱਟੀ ਹਸਪਤਾਲ ਵਿਖੇ ਕਰਵਾ ਕੇ ਅਗਲੇਰੀ ਕਾਰਵਾਈ ਕਾਰਵਾਈ ਸ਼ੁਰੂ ਕਰ …

Read More »

ਸਿੱਖ ਮਿਸ਼ਨਰੀ ਕਾਲਜ ਦਾ 8 ਰੋਜਾ ਗੁਰਮਤਿ ਸਿਖਲਾਈ ਕੈਂਪ ਸਮਾਪਤ

ਹੁਸ਼ਿਆਰਪੁਰ, 17 ਜੂਨ (ਸਤਵਿੰਦਰ ਸਿੰਘ) – ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਜੋਨ ਹੁਸ਼ਿਆਰਪੁਰ ਵੱਲੋ ਪ੍ਰਬੰਧਕ ਕਮੇਟੀ ਗੁਰਦੁਆਰਾ ਮਾਈ ਮਾਂਲਾ ਤੇ ਨੋਜਵਾਨਾ ਦੇ ਵਿਸ਼ੇਸ ਸਹਿਯੋਗ 8 ਰੋਜਾ ਕੈਪ ਲਗਾਇਆ ਗਿਆ। ਜਿਸ ਵਿੱਚ ਬੱਚਿਆ ਨੂੰ ਸ਼ੁਧ ਗੁਰਬਾਣੀ ਉਚਾਰਨ ਤੇ ਅਰਥ, ਸਿੱਖ ਇਤਿਹਾਸ ਅਤੇ ਰਹਤ ਮਰਯਾਦਾ ਸਬੰਧੀ ਜਾਣਕਾਰੀ ਦਿੱਤੀ ਗਈ।ਬੱਚਿਆਂ ਨੂੰ ਪੜਾਉਣ ਦੀ ਸੇਵਾ ਭਾਈ ਬਲਜੀਤ ਸਿੰਘ, ਭਾਈ ਹਰਜਿੰਦਰ ਸਿੰਘ , ਭਾਈ ਗੁਰਦੇਵ …

Read More »

ਬੱਚਿਆਂ ਵੱਲੋ ਮੁਹੱਲਾ ਜਗਤਪੁਰਾ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਹੁਸ਼ਿਆਰਪੁਰ, 17 ਜੂਨ (ਸਤਵਿੰਦਰ ਸਿੰਘ) – ਬੱਚਿਆ ਵੱਲੋ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ, ਜਿਸ ਦੌਰਾਨ ਅੰਨਸ਼, ਅਨਸ਼ਿਤਾ, ਅਨੁਰੀਤ, ਸ਼ਿਵਮ, ਰਮਨ, ਗੁਰਿੰਦਰ, ਸਰਬਜੀਤ ਸਿੰਘ, ਲਵ, ਮੇਹੁਲ, ਪਾਰੁਲ, ਇੰਸ਼ੂ, ਹਰਨੀਤ ਆਦਿ ਨੇ ਇਸ ਵਿੱਚ ਸੇਵਾ ਕੀਤੀ।

Read More »

ਤਲਵਾੜਾ ਵਿੱਚ ਰੇਲ ਕੋਚ ਫੈਕਟਰੀ ਲਿਆਉਣ ਲਈ ਰੇਲਵੇ ਰਾਜ ਮੰਤਰੀ ਨੂੰ ਮਿਲੇ ਸਾਂਪਲਾ

ਹੁਸ਼ਿਆਰਪੁਰ, 17 ਜੂਨ (ਸਤਵਿੰਦਰ ਸਿੰਘ) – ਹੁਸ਼ਿਆਰਪੁਰ ਤੋਂ ਸਾਂਸਦ ਅਤੇ ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਜੀ ਰੇਲਵੇ ਦੇ ਰਾਜ ਮੰਤਰੀ ਮਨੋਜ ਸਿਨਹਾ ਨਾਲ ਮੁਲਾਕਾਤ ਕਰਕੇ ਤਲਵਾੜਾ ਵਿਖੇ ਨਵੇਂ ਰੇਲਵੇ ਦਾ ਕਾਰਖਾਨਾ ਲਗਾਉਣ ਅਤੇ ਹੋਰਨਾਂ ਹੁਸ਼ਿਆਰਪੁਰ ਦੇ ਨਾਲ ਸੰਬੰਧਤ ਸਮਸਿਆਵਾਂ ਨੂੰ ਲੈ ਕੇ ਰੇਲਵੇ ਦੇ ਰਾਜ ਮੰਤਰੀ ਮਨੋਜ ਸਿਨਹਾ ਨਾਲ ਮੁੱਦਿਆ ‘ਤੇ ਗੱਲ ਕੀਤੀ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਵਿਜੇ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਖੇਤਰੀ ਸਿਖਲਾਈ ਕੈਂਪ ਸ਼ੁਰੂ-ਪ੍ਰੋ. ਬਰਾੜ ਨੇ ਕੀਤਾ ਉਦਘਾਟਨ

ਅੰਮ੍ਰਿਤਸਰ, 17 ਜੂਨ (ਚਰਨਜੀਤ ਸਿੰਘ ਛੀਨਾ) – ਰਾਸ਼ਟਰੀ ਨਮੂਨਾ ਸਰਵੇਖਣ ਦਫਤਰ (ਐਨ. ਐਸ. ਐਸ. ੳ.) ਦਾ ਖੇਤਰੀ ਸੰਚਾਲਨ ਵਿਭਾਗ, ਅੰਕੜਾ ਅਤੇ ਕਾਰਜ ਅਮਲ ਮੰਤਰਾਲਾ ਵੱਲੋਂ ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ 73ਵੇਂ ਰਾਊਂਡ ਦੀ ਤਿੰਨ ਦਿਨਾ ਸਿਖਲਾਈ ਕੈਂਪ ਅੱਜ ਇਥੇ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿਖੇ ਸ਼ੁਰੂ ਹੋ ਗਿਆ।ਇਸ ਕੈਂਪ ਵਿਚ ਉੱਤਰੀ ਪੰਜਾਬ ਦੇ 100 ਤੋਂ ਵੱਧ ਅਧਿਕਾਰੀ ਤੇ ਹੋਰ …

Read More »