Wednesday, November 25, 2026

ਪੰਜਾਬੀ

ਖ਼ਾਲਸਾ ਕਾਲਜ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 3 ਜੂਨ (ਪ੍ਰੀਤਮ ਸਿੰਘ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਖਾਲਸਾ ਕਾਲਜ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੜੇ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ਮੌਕੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਉੱਚੇਚੇ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਖਾਲਸਾ ਕਾਲਜ ਪਬਲਿਕ ਸਕੂਲ …

Read More »

ਨਹੀਂ ਰੁਕ ਰਹੀਆਂ ਜੰਡਿਆਲਾ ਗੁਰੂ ‘ਚ ਚੋਰੀ ਦੀਆਂ ਵਾਰਦਾਤਾਂ

ਜੰਡਿਆਲਾ ਗੁਰੂ, 3 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਜੰਡਿਆਲਾ ਗੁਰੂ ਵਿਚ ਵਾਹਨ ਚੋਰੀ ਅਤੇ ਕਾਰਾਂ ਨੂੰ ਅਗਨ ਭੇਂਟ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਚੱਲ ਰਿਹਾ ਹੈ। ਸਵੇਰੇ, ਸ਼ਾਮ, ਰਾਤ ਨੂੰ ਮੋਟਰਸਾਈਕਲ ਚੋਰੀ ਰਾਤ ਨੂੰ ਕਾਰਾਂ ਨੂੰ ਅੱਗ ਲਗਾਉਣੀ ਆਦਿ ਇਹ ਸਭ ਕੁੱਝ ਜੰਡਿਆਲਾ ਗੁਰੂ ਵਿਚ ਆਮ ਗੱਲਾਂ ਹੋ ਗਈਆਂ ਹਨ। ਪਰ ਪੁਲਿਸ ਨੂੰ ਅਜੇ ਤੱਕ ਕੋਈ ਵੀ ਵੱਡੀ …

Read More »

ਗਰਮੀ ‘ਚ ਬਾਜ਼ਾਰਾਂ ਵਿੱਚ ਵਿਕ ਰਹੇ ਹਨ ਘਟੀਆ ਕਿਸਮ ਦੇ ਪੀਣ ਵਾਲੇ ਪਦਾਰਥ

ਜੰਡਿਆਲਾ ਗੁਰੂ, 3 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਗਰਮੀ ਦਾ ਮੋਸਮ ਸ਼ੁਰੂ ਹੁੰਦਿਆਂ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਉਣ ਲਈ ਕਈ ਕਿਸਮ ਦੇ ਪਦਾਰਥ ਬਾਜ਼ਾਰਾਂ ਵਿੱਚ ਲੋਕਾਂ ਨੂੰ ਪਰੋਸੇ ਜਾ ਰਹੇ ਹਨ ਜਿਵੇਂ ਕਿ ਗੂੰਦ ਕਤੀਰਾ, ਸਕੰਜਵੀ, ਗੰਨੇ ਦਾ ਜੂਸ, ਬਨੈਨਾ ਸ਼ੇਕ ਅਤੇ ਮੈਂਗੋ ਸ਼ੇਕ ਵਾਲੇ ਅੱਤ ਦੀ ਪੈ ਰਹੀ ਗਰਮੀ ‘ਚ ਲੋਕਾਂ ਨੂੰ ਠੰਡਕ ਦੇਣ ਦਾ …

Read More »

ਡਲਹੋਜ਼ੀ ਕੈਂਪ ਦੋਰਾਨ ਕਰਵਾਏ ਗਏ ਮੁਕਾਬਲਿਆਂ ਦੇ ਜੇਤੂ ਵਿਦਿਆਰਥੀ ਸਨਮਾਨਿਤ

ਅੰਮ੍ਰਿਤਸਰ, 3 ਜੂਨ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਵਕ ਭਲਾਈ ਵਿਭਾਗ ਵੱਲੋ ਲੜਕੀਆਂ ਦਾ ਹਾਈਕਿੰਗ ਟਰੈਕਿੰਗ ਕੈਂਪ 25 ਤੋਂ 31 ਮਈ ਤੱਕ ਸਟੂਡੈਂਟਸ ਹੋਲੀ-ਡੇ ਹੋਮ ਡਲਹੋਜ਼ੀ ਵਿਚ ਲਗਾਇਆ ਗਿਆ ਸੀ।ਇਸ ਕੈਂਪ ਵਿਚ ਲਗਭਗ 11 ਕਾਲਜਾਂ ਦੇ ਅੰਦਾਜਨ 95 ਵਿਦਿਆਰਥੀਆਂ ਨੇ ਭਾਗ ਲਿਆ ਸੀ।ਯੂਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਜਗਜੀਤ ਕੌਰ ਨੇ ਵਿਦਿਆਰਥੀਆਂ ਨੂੰ ਟਰੈਕਿੰਗ ਸੰਬੰਧੀ ਆਉਣ …

Read More »

ਬੀ. ਬੀ. ਕੇ. ਡੀ. ਏ. ਵੀ. ਕਾਲਜ ਵਿੱਚ ਤੰਬਾਕੂ ਰਹਿਤ ਦਿਵਸ ਮਨਾਇਆ

ਅੰਮ੍ਰਿਤਸਰ, 3 ਜੂਨ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਵਿੱਚ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ। ਜਿਸ ਵਿੱਚ ਟੀਚਿੰਗ, ਨਾਨ-ਟੀਚਿੰਗ ਅਤੇ ਵਿਦਿਆਰਥਣਾ ਨੇ ਸਹੁੰ ਚੁੱਕੀ ਅਤੇ ਕਿਹਾ ਕਿ ਅਸੀਂ ਖੁਦ ਵੀ ਤੰਬਾਕੂ ਦਾ ਸੇਵਨ ਨਹੀਂ ਕਰਾਂਗੇ ਨਾਲ ਹੀ ਸਮਾਜ ਦੇ ਹਰੇਕ ਮਨੁੱਖ ਨੂੰ ਇਸ ਦਾ ਸੇਵਨ ਕਰਨ ਤੋਂ ਰੋਕਾਂਗੇ। ਉਹਨਾਂ ਨੇ ਆਪਣੇ ਭਾਰਤ ਨੁੂੰ ਨਸ਼ਾ ਮੁਕਤ …

Read More »

ਸਾਂਤੀ ਦੇਵੀ ਆਰੀਆ ਮਹਿਲਾ ਕਾਲਜ਼ ਦੀਨਾਨਗਰ ਵਿਖੇ ਕੈਰੀਅਰ ਤੇ ਗਾਈਡੈਂਸ ਕੌਸਲਿੰਗ

ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਭਾਰਤ ਭੂਸ਼ਨ ਵੱਲੋ ਕਾਲਜ਼ ਮੈਨੇਜਮੈਟ ਦਾ ਧੰਨਵਾਦ ਗੁਰਦਾਸਪੁਰ/ਬਟਾਲਾ, 3 ਜੂਨ (ਨਰਿੰਦਰ ਸਿੰਘ ਬਰਨਾਲ) – ਸਿਖਿਆ ਵਿਭਾਗ ਵਿੱਚ ਮਾਨਯੋਗ ਸਿਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾਂ ਦੀ ਸਕਾਰਾਤਮਿਤ ਸੋਚ ਤੇ ਪਹਿਰਾ ਦਿੰਦਿਆਂ ਤੇ ਜਿਲ੍ਰਾ ਸਿੱਖਿਆ ਅਫਸਰ ਸੇਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਗਾਈਡੈਸ ਕੌਸਲਰ ਸ੍ਰੀ ਪਰਮਿੰਦਰ ਸਿੰਘ ਸੈਣੀ ਦੇ ਯਤਨਾਂ ਸਦਕਾ ਇੱਕ ਸਮਾਗਮ ਕਰਵਾਇਆ ਗਿਅਗਾ। ਵਿਦਿਆਰਥੀਆਂ ਵਿੱਚ …

Read More »

 ਕਸਬਾ ਖਾਲੜਾ ਦੇ ਅਕਾਸ਼ ਨੇ ਸੀ ਬੀ ਐਸ ਈ +2 ਵਿੱਚ ਹਾਸਲ ਕੀਤਾ ਜਿਲ੍ਹੇ ‘ਚ ਦੂਜਾ ਸਥਾਨ

ਖਾਲੜਾ/ਭਿਖੀਵਿੰਡ, 2 ਜੂਨ (ਰਣਬੀਰ ਸਿੰਘ ਗੋਲਣ, ਲਖਵਿੰਦਰ ਸਿੰਘ ਗੋਲਣ, ਕੁਲਵਿੰਦਰ ਸਿੰਘ ਕੰਬੋਕੇ) – ਕਸਬਾ ਖਾਲੜਾ ਵਿੱਚ ਉਸ ਸਮੇਂ ਖੁਸ਼ੀ ਦਾ ਮਹੌਲ ਬਣ ਗਿਆ ਜਦ ਇਥੋਂ ਦੇ ਵਸਨੀਕ ਅਕਾਸ਼ ਸ਼ਰਮਾ ਪੁੱਤਰ ਸਰਬਜੀਤ ਰਾਏ ਨੇ ਗੁਰੂ ਨਾਨਕ ਦੇਵ ਡੀ.ਏ.ਵੀ ਪਬਿਿਲਕ ਸਕੂਲ ਭਿਖੀਵਿੰਡ ‘ਚੋਂ ਸੀ.ਬੀ.ਐਸ.ਈ 2 ਦੀ ਪ੍ਰੀਖਿਆ ਵਿਚੋਂ 93.4 ਫੀਸਦੀ ਅੰਕ ਲੈ ਕੇ ਸਕੂਲ ‘ਚ ਪਹਿਲਾ ਤੇ ਜਿਲੇ ਵਿੱਚ ਦੂਜਾ ਸਥਾਨ ਹਾਸਲ …

Read More »

ਸ਼੍ਰੋਮਣੀ ਭਗਤ ‘ਭਗਤ ਕਬੀਰ ਜੀ’ ਦਾ ਜਨਮ ਦਿਹਾੜਾ ਸ਼ਰਧਾ-ਭਾਵਨਾ ਨਾਲ ਮਨਾਇਆ

ਭਗਤ ਕਬੀਰ ਜੀ ਦੀ ਬਾਣੀ ਵਿਚਲਾ ਸੰਦੇਸ਼ ਸਦੀਵੀਂ ਅਗਵਾਈ ਦੇਣ ਦੇ ਸਮਰੱਥ ਹੈ- ਗਿ: ਰਵੇਲ ਸਿੰਘ ਅੰਮ੍ਰਿਤਸਰ, 2 ਜੂਨ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਭਗਤਾਂ ਦੇ ਜਨਮ ਦਿਹਾੜੇ ਬੜੀ ਸ਼ਰਧਾ-ਭਾਵਨਾ ਨਾਲ ਮਨਾਏ ਜਾਂਦੇ ਹਨ। ਸਥਾਨਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਇਨਾਮ ਵੰਡ ਸਮਾਰੋਹ ਦਾ ਆਯੋਜਨ

ਬਾਰ੍ਹਵੀਂ ਦੇ ਜ਼ਿਲ੍ਹੇ ਵਿੱਚ ਅਵੱਲ ਰਹੇ ਵਿਦਿਆਰਥੀਆਂ ਦਾ ਸਨਮਾਨ ਅੰਮ੍ਰਿਤਸਰ, ੨ ਜੂਨ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਸਕੂਲ ਦੇ ਸੀਨੀਅਰ ਸੈਕਸ਼ਨ ਵੱਲੋਂ +2 ਜਮਾਤ ਦੇ ਵਿਦਿਆਰਥੀਆਂ ਲਈ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।ਸਮਾਰੋਹ ਦੀ ਪ੍ਰਧਾਨਗੀ ਚੀਫ਼ ਖ਼ਾਲਸਾ ਦੀਵਾਨ …

Read More »

ਮੰਤਰੀ ਅਨਿਲ ਜੋਸ਼ੀ ਨੇ ਕੀਤਾ ਵਾਰਡ ਨੰਬਰ 49 ਦਾ ਦੋਰਾ

ਅੰਮ੍ਰਿਤਸਰ, 2 ਜੂਨ ( ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰ?ਡ ਨੰਬਰ 49 ਸਥਿਤ ਗੋਲ ਬਾਗ ਦੇ ਸਾਹਮਣੇ ਪੇਂਦੇ ਸ੍ਵਰਾਜ ਗਲੀ, ਗਲੀ ਲਾਜਪਤ ਰਾਇ, ਹਨੂਮਾਨ ਮੰਦਿਰ ਗਲੀ, ਹਿੰਦੁਸਤਾਨੀ ਬਸਤੀ ਆਦਿ ਇਲਾਕਿਆਂ ਦਾ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਦੋਰਾ ਕੀਤਾ ਅਤੇ ਘਰ ਘਰ ਜਾ ਕੇ ਲੋਕਾਂ ਨੂੰ ਪੇਸ਼ ਆ …

Read More »