Wednesday, November 25, 2026

ਪੰਜਾਬੀ

ਠੇਕੇਦਾਰਾਂ ਦੀ ਲਾਪਰਵਾਹੀ ਖਿਲਾਫ ਭਾਜਪਾ ਆਗੂਆਂ ਤੇ ਇਲਾਕਾ ਵਾਸੀਆਂ ਛੇਹਰਟਾ ਚੋਂਕ ‘ਚ ਲਾਇਆ ਧਰਨਾ

ਭਾਜਪਾ ਆਗੂਆਂ ਬੈਂਕ ਦਾ ਕੈਸ਼ ਲਿਜਾਣ ਵਾਲੇ ਡਰਾਈਵਰ ਦੀ ਕੀਤੀ ਕੁੱਟਮਾਰ, ਪੱਗੜੀ ਲੱਥੀ ਛੇਹਰਟਾ, 17 ਅਪ੍ਰੈਲ (ਨੋਬਲ) – ਕੁੱਝ ਦਿਨਾਂ ਤੋਂ ਬੀ.ਆਰ.ਟੀ.ਐਸ ਵਲੋਂ ਸੜਕਾਂ ਦੇ ਆਲੇ ਦੁਆਲੇ ਦਰੱਖਤਾਂ ਦੀ ਕਟਾਈ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਬੀਤੇ ਕੁੱਝ ਦਿਨਾਂ ਤੋਂ ਠੇਕੇਦਾਰਾਂ ਦੀ ਲਾਪਰਵਾਹੀ ਕਾਰਨ ਕਈ ਹਾਦਸੇ ਹੋ ਚੁੱਕੇ ਹਨ, ਜਿਸ ਦੌਰਾਨ 15 ਦਿਨਾਂ ਦੇ ਵਿਚ ਦੋ ਮੌਤਾਂ ਹੋ ਚੁੱਕੀਆਂ …

Read More »

18 ਤੇ 19 ਅਪ੍ਰੈਲ਼ ਨੂੰ ਖੁੱਲਣਗੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪ੍ਰੀਖਿਆ ਸ਼ਾਖਾਵਾਂ ਤੇ ਕੈਸ਼ ਕਾਊਂਟਰ

ਅੰਮ੍ਰਿਤਸਰ, 17 ਅਪ੍ਰੈਲ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2015 ਵਿਚ ਹੋਣ ਵਾਲੀਆਂ ਸਮੈਸਟਰ ਪ੍ਰੀਖਿਆਵਾਂ ਲਈ ਦਾਖਲਾ ਫਾਰਮ ਜਮ੍ਹਾ ਕਰਵਾਉਣ ਵਾਸਤੇ ਜਾਂ ਕਿਸੇ ਪੁੱਛ-ਗਿੱਛ ਵਾਸਤੇ ਯੂਨੀਵਰਸਿਟੀ ਦੀਆਂ ਪ੍ਰੀਖਿਆ ਸ਼ਾਖਾਵਾਂ ਅਤੇ ਕੈਸ਼ ਕਾਊਂਟਰ ਛੁੱਟੀ ਵਾਲੇ ਦਿਨ 18-4-2015 ਅਤੇ 19-4-2015 ਨੂੰ ਖੁਲੇ ਰਹਿਣਗੇ ।

Read More »

ਯੂਨੀਵਰਸਿਟੀ ਵਿਖੇ ਲਾਇਬ੍ਰੇਰੀ ਐਂਡ ਇਨਫਰਮੇਸ਼ਨ ਸਬੰਧੀ ਵਿਸ਼ੇਸ਼ ਲੈਕਚਰਾਂ ਦਾ ਆਯੋਜਨ

ਅੰਮ੍ਰਿਤਸਰ, 17 ਅਪ੍ਰੈਲ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਇਬ੍ਰੇਰੀ ਐਂਡ ਇਨਫਰਮੇਸ਼ਨ ਵਿਭਾਗ ਵੱਲੋਂ ਦੋ ਵਿਸ਼ੇਸ਼ ਲੈਕਚਰਾਂ ਦਾ ਆਯੋਜਨ ਵਿਭਾਗ ਦੇ ਲੈਕਚਰ ਹਾਲ ਵਿਚ ਕੀਤਾ ਗਿਆ। ਯੂਨੀਵਰਸਿਟੀ ਆਫ ਬੁੱਧਇਜ਼ਮ ਐਂਡ ਪਾਲੀ, ਸ੍ਰੀਲੰਕਾ ਦੇ ਸਾਬਕਾ ਲਾਇਬ੍ਰੇਰੀਅਨ ਪ੍ਰੋ. ਜੇ.ਏ. ਅਮਰਾਵੀਰਾ ਵੱਲੋਂ ਇਹ ਭਾਸ਼ਣ ਦਿੱਤੇ ਗਏ। ਉਨ੍ਹਾਂ ਆਪਣੇ ਭਾਸ਼ਣਾਂ ਦੌਰਾਨ ਇੰਟਰਨੈੱਟ ਅਤੇ ਆਨਲਾਈਨ ਸਰਚਿੰਗ ਸਹੂਲਤਾਂ ਤੇ ਨੀਤੀਆਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ …

Read More »

ਪ੍ਰੋਫੈਸਰ ਅਤੁਲ ਖੰਨਾ ਨੂੰ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 17 ਅਪ੍ਰੈਲ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਿਜ਼ਿਕਸ ਵਿਭਾਗ ਦੇ ਪ੍ਰੋਫੈਸਰ ਅਤੁਲ ਖੰਨਾ ਨੂੰ ਰੌਟਰੀ ਕਲੱਬ, ਅੰਮ੍ਰਿਤਸਰ ਨਾਰਥ ਈਸਟ ਵੱਲੋਂ  ਵੋਕੇਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਨੂੰ ਇਹ ਐਵਾਰਡ ਫਿਜ਼ਿਕਸ ਵਿਸ਼ੇ ਦੇ ਅਧਿਆਪਨ ਤੇ ਖੋਜ ਕਾਰਜ ਸਦਕਾ ਦਿੱਤਾ ਗਿਆ ਹੈ। ਡਾ. ਅਤੁਲ ਨੂੰ ਇਹ ਸਨਮਾਨ ਬੀਤੇ ਦਿਨੀਂ ਰੌਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3070 ਦੇ ਗਵਰਨਰ, ਸ੍ਰੀ …

Read More »

ਕਲਾ ਤੇ ਦਸਤਕਾਰੀ ਦੀ ਰੁਚੀ ਨੂੰ ਉਤਸ਼ਾਹਿਤ ਕਰਨ ਲਈ 2 ਕਰੋੜ 20 ਲੱਖ ਖਰਚੇ-ਰਵਿੰਦਰ ਸਿੰਘ

40 ਹੋਰ ਸਕੂਲਾਂ ਵਿਚ ਵੀ ਬਨਣਗੇ ਆਰਟ ਐਂਡ ਕਰਾਫਟ ਕਮਰੇ ਫਾਜਿਲਕਾ, 17 ਅਪ੍ਰੈਲ (ਵਿਨੀਤ ਅਰੋੜਾ) – ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਕਲਾ ਅਤੇ ਦਸਤਕਾਰੀ ਪ੍ਰਤੀ ਰੁਚੀ ਨੂੰ ਉਤਾਹਿਤ ਕਰਨ ਅਤੇ  ਕਲਾ ਦੇ ਸੁਹਜ ਨੂੰ ਬਰਕਰਾਰ ਰੱਖਣ ਦੇ ਮੰਤਵ ਨਾਲ ਫਾਜਿਲਕਾ ਜ਼ਿਲ੍ਹੇ ਦੇ 44 ਸਕੂਲਾਂ ਵਿੱਚ ਆਰਟ ਅਤੇ ਕਰਾਫ਼ਟ ਰੂਮਜ ਦੀ ਉਸਾਰੀ ਕੀਤੀ ਗਈ ਹੈ , ਜਿਨ੍ਹਾਂ ‘ਤੇ  2 ਕਰੋੜ …

Read More »

ਪੰਜਾਬੀ ਸਾਹਿਤਕਾਰ ਅਕਸ ਅਤੇ ਸ਼ਾਇਰ ਅਹਿਸਾਨ ਨਾਲ ਰਚਾਈ ਸਾਹਿਤਕ-ਮਿਲਣੀ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ ਸੱਗੂ) – ਜਨਵਾਦੀ ਲੇਖਕ ਸੰਘ ਵੱਲੋਂ ਪੰਜਾਬੀ ਸਾਹਿਤਕਾਰ ਅਤੇ ਅਕਸ ਰਸਾਲੇ ਦੇ ਸੰਪਾਦਕ ਅਮਰਜੀਤ ਸਿੰਘ ਅਕਸ ਅਤੇ ਉਰਦੂ ਜਬਾਨ ਦੇ ਪ੍ਰਮੁੱਖ ਅਫਸਾਨਾ ਨਿਗਾਰ ਜਨਾਬ ਪੂਰਨ ਅਹਿਸਾਨ ਨਾਲ ਸਾਹਿਤਕ-ਮਿਲਣੀ ਰਚਾਈ ਗਈ।ਸ਼ਾਇਰ ਨਿਰਮਲ ਅਰਪਣ ਦੇ ਗ੍ਰਹਿ ਵਿੱਚ ਹੋਈ ਇਸ ਸੰਖੇਪ ਪਰ ਅਰਥ ਭਰਪੂਰ ਅਦਬੀ ਮਹਿਫਿਲ ਵਿੱਚ ਕਥਾਕਾਰ ਦੀਪ ਦਵਿੰਦਰ ਸਿੰਘ ਨੇ ਮਹਿਮਾਨ ਲੇਖਕ ਦੀਆਂ ਪੁਸਤਕਾਂ ‘ਪੰਜਾਬੀਅਤ ਦਾ …

Read More »

ਬੀ. ਬੀ. ਕੇ. ਡੀ. ਏ. ਵੀ. ਕਾਲਜ ਦੇ ਵਿਹੜੇ ‘ਕਰਵਾਇਆ ‘ਐ ਅਲਵਿਦਾ ਤੁਝੇ’ ਫੇਅਰਵੈਲ ਸਮਾਰੋਹ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਵਿਹੜੇ ਵਿੱਚ ‘ਐ ਅਲਵਿਦਾ ਤੁਝੇ’ ਫੇਅਰਵੈਲ ਸਮਾਰੋਹ ਕੀਤਾ ਗਿਆ। ਜਿਸ ਵਿੱਚ ਵਿਦਿਆਰਥਣਾਂ ਨੇ ਗਾਇਨ ਅਤੇ ਡਾਂਸ ਦੀਆਂ ਕਲਾਵਾਂ ਪੇਸ਼ ਕੀਤੀਆਂ।ਕਾਲਜ ਪ੍ਰਿੰਸੀਪਲ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਆਪਣੇ ਭਵਿੱਖ ਵਿੱਚ ਹੋਰ ਅੱਗੇ …

Read More »

ਧਾਰਮਿਕ ਸੰਗਠਨਾਂ ਨੂੰ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦਾ ਸਤਿਕਾਰ ਤੇ ਸਾਂਭ ਸੰਭਾਲ ਦੀ ਅਪੀਲ

ਬਟਾਲਾ, 16 ਅਪ੍ਰੈਲ (ਨਰਿੰਦਰ ਬਰਨਾਲ) – ਸਮਾਜ ਵਿੱਖ ਦੇਵੀ ਦੇਵਤਿਆਂ ਦੀ ਤਸਵੀਰਾਂ ਤੇ ਮੂਰਤੀਆਂ ਦੀ ਪੂਜਾ ਕੀਤੀ ਜਾਂਦੀ ਹੈ।ਪਰ ਕੁੱਝ ਕੁ ਲੋਕ ਪਤਾ ਨਹੀਂ ਇਹਨਾ ਦੀ ਪੂਜਾ ਤੱਕ ਹੀ ਨਿਰਭਰ ਹੁੰਦੇ ਹਨ, ਤੇ ਸਤਿਕਾਰ ਤੇ ਸਾਂਭ ਸੰਭਾਲ ਕਰਨੀ ਭੂੱਲ ਜਾਂਦੇ ਹਨ, ਅਜਿਹਾ ਹੀ ਕੁੱਝ ਸਿਨੇਮਾ ਚੌਂਕ ਬਟਾਲਾ ਵਿਖੇ ਵੇਖਣ ਨੂੰ ਮਿਲਿਆ ਜਿਥੇ, ਚੌਕ ਦੀ ਨੁੱਕਰੇ ਲੱਗੇ ਬਿਜਲੀ ਬੋਰਡ ਦੇ ਟਰਾਂਸਫਾਰਮਰ …

Read More »

ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਨੇ ਸ਼ੁਰੂ ਕੀਤੀਆਂ ਵੱਖ-ਵੱਖ ਹੈਲਪ ਲਾਈਨਾਂ

ਮੁੱਖ ਮਕਸਦ ਲੋਕਾਂ ਦੀ ਖੱਜਲ-ਖੁਆਰੀ ਰੋਕਣਾ – ਧੁੱਗਾ ਬਟਾਲਾ, 16 ਅਪ੍ਰੈਲ (ਨਰਿੰਦਰ ਬਰਨਾਲ) – ਸੂਚਨਾ ਤਕਨੌਲਜੀ ਦੇ ਇਸ ਯੁੱਗ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਫੌਰੀ ਤੇ ਅਸਾਨ ਸੇਵਾਵਾਂ ਦੇਣ ਲਈ ਵੱਖ-ਵੱਖ ਵਿਭਾਗਾਂ ਦੇ ਟੋਲ ਫ੍ਰੀ ਹੈਲਪ ਲਾਈਨ ਨੰਬਰ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ‘ਤੇ ਕਾਲ ਕਰਕੇ ਲੋਕ ਆਪਣੀ ਸ਼ਿਕਾਇਤ ਦਰਜ ਕਰਾਉਣ ਦੇ ਨਾਲ ਵਿਭਾਗਾਂ ਦੀਆਂ ਯੋਜਨਾਵਾਂ ਦਾ …

Read More »

2017 ‘ਚ ਵੀ ਬਣੇਗੀ ਅਕਾਲੀ ਦਲ ਦੀ ਸਰਕਾਰ – ਲੋਧੀਨੰਗਲ

ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਦੂਰ-ਅੰਦਸ਼ੀ ਕਾਰਨ ਪਈਆਂ ਨਵੀਆਂ ਪਿਰਤਾਂ ਬਟਾਲਾ, 16 ਅਪ੍ਰੈਲ (ਨਰਿੰਦਰ ਬਰਨਾਲ) – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਟਾਲਾ ਵਿਧਾਨ ਸਭਾ ਹਲਕੇ ਦੇ ਮੁੱਖ ਸੇਵਾਦਾਰ ਸ. ਲਖਬੀਰ ਸਿੰਘ ਲੋਧੀਨੰਗਲ ਨੇ ਧੂਰੀ ਸੀਟ ਉੱਪਰ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਨਦਾਰ ਜਿੱਤ ‘ਤੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉੱਪ ਮੁੱਖ ਮੰਤਰੀ …

Read More »