Thursday, September 10, 2026

ਪੰਜਾਬੀ

ਤਖਤੂਪੁਰਾ ਹੱਤਿਆ ਮਾਮਲੇ ‘ਚ ਲੋਪੋਕੇ, ਉਹਨਾਂ ਦੇ ਪੁੱਤਰ ਤੇ ਸਾਥੀ ਖਿਲਾਫ ਗੈਰ ਜਮਾਨਤੀ ਵਾਰੰਟ ਜਾਰੀ

ਅਜਨਾਲਾ, 17 ਫਰਵਰੀ (ਪੰਜਾਬ ਪੋਸਟ ਬਿਊਰੋ) ਅਜਨਾਲਾ ਜਿਲ੍ਹਾ ਅੰਮ੍ਰਿਤਸਰ ਦੀ ਮਾਨਯੋਗ ਅਦਾਲਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਸਾਬਕਾ ਵਿਧਾਇਕ ਅਤੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰ. ਵੀਰ ਸਿੰਘ ਲੋਪੋਕੇ, ਉਹਨਾਂ ਦੇ ਪੁੱਤਰ ਰਾਣਾ ਰਣਬੀਰ ਸਿੰਘ ਲੋਪੋਕੇ ਅਤੇ ਉਹਨਾਂ ਦੇ ਇਕ ਹੋਰ ਸਾਥੀ ਬਾਬਾ ਰਛਪਾਲ ਸਿੰਘ ਵਿਰੁੱਧ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ ਹਨ।ਅਜਨਾਲਾ ਦੀ ਅਦਾਲਤ ਦੀ ਜੱਜ ਆਈ.ਸੀ. ਹੇਮ …

Read More »

ਗੜ੍ਹੇਮਾਰੀ ਕਾਰਨ ਫਸਲਾਂ ਦਾ ਭਾਰੀ ਨੁਕਸਾਨ

ਤਰਸਿੱਕਾ, 17 ਫਰਵਰੀ (ਕੰਵਲ ਜੋਧਾਨਗਰੀ) – ਇਥੋਂ ਨਜ਼ਦੀਕ ਪਿੰਡ ਟਾਂਗਰਾ, ਜੱਬੋਵਾਲ, ਸਰਜਾ, ਧੂਲਕਾ, ਡੇਹਰੀਵਾਲ, ਜੋਧਾਨਗਰੀ ਅਤੇ ਹੋਰ ਨਜ਼ਦੀਕੀ ਪਿੰਡਾਂ ਵਿਖੇ ਬੀਤੀ ਰਾਤ ਨੂੰ ਤੇਜ਼ ਮੀਂਹ ਅਤੇ ਭਾਰੀ ਗੜੇਮਾਰੀ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ।ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹਨਾਂ ਪਿੰਡਾਂ ਵਿੱਚ ਭਾਰੀ ਗੜੇਮਾਰ ਹੋਈ ਜਿਸ ਕਾਰਨ ਇੰਝ ਮਹਿਸੂਸ ਹੋ ਰਿਹਾ ਸੀ ਜਿਸ ਤਰ੍ਹਾਂ ਕਿਸੇ ਹਿੱਲ ਸਟੇਸ਼ਨ ਦਾ ਦ੍ਰਿਸ਼ ਹੋਵੇ।ਕਿਸਾਨਾਂ ਨੇ …

Read More »

ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ 21 ਫਰਵਰੀ ਨੂੰ ਮਨਾਇਆ ਜਾਵੇਗਾ

ਅੰਮ੍ਰਿਤਸਰ, 17 ਫਰਵਰੀ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਜਾਵੇਗਾ। ਇਥੋਂ ਜਾਰੀ ਪ੍ਰੈਸ ਰਿਲੀਜ਼ ਵਿੱਚ ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦੀ ਸਾਕੇ ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ …

Read More »

ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਮਤਿ ਸਮਾਗਮ -123 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ

ਅੰਮ੍ਰਿਤਸਰ 17 ਫਰਵਰੀ (ਗੁਰਪ੍ਰੀਤ ਸਿੰਘ) – ਧਰਮ ਪ੍ਰਚਾਰ ਕਮੇਟੀ ਸਕੱਤਰ ਸਤਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਧਰਮ ਪ੍ਰਚਾਰ ਕਮੇਟੀ (ਸ਼ੋ੍ਰਮਣੀ ਕਮੇਟੀ) ਵੱਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਪਿੰਡ ਮਲਕਪੁਰ ਜ਼ਿਲ੍ਹਾ ਗੁਰਦਾਸਪੁਰ ਅਤੇ ਪਿੰਡ ਮਿਹੋਕਾ ਦੇ ਗੁਰਦੁਆਰਾ ਬਾਬਾ ਧਰਮ ਸਿੰਘ ਵਿਖੇ ਗੁਰਮਤਿ ਸਮਾਗਮ ਕਰਵਾਏ ਗਏ।ਜਿਸ ਵਿੱਚ ਭਾਈ ਗਗਨਦੀਪ …

Read More »

ਸ਼ਿਵਰਾਤਰੀ ਮੇਲੇ ਮੌਕੇ ਖੂਨਦਾਨ ਕੈਂਪ ਲਗਾਇਆ

ਪੱਟੀ, 17 ਫਰਵਰੀ (ਅਵਤਾਰ ਸਿੰਘ ਢਿੱਲੋ / ਰਣਜੀਤ ਸਿੰਘ ਮਾਹਲਾ) -ਸ਼ਿਵਰਾਤਰੀ ਮੇਲੇ ਮੌਕੇ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਵਲੋ ਹਰੀ ਹਰ ਰੋਹੀ ਮੰਦਿਰ ਪੱਟੀ ਵਿਖੇ ਖੂਨਦਾਨ ਕੈਂਪ ਬਾਬਾ ਅਨੰਦਗਿਰੀ ਮਹਾਰਾਜ਼ ਦੀ ਅਗਵਾਈ ਹੇਠ ਲਗਾਇਆ ਗਿਆ।ਇਸ ਮੌਕੇ ਪ੍ਰਧਾਨ ਵਿਨੋਦ ਕੁਮਾਰ ਸ਼ਰਮਾ ਨੇ ਕਿਹਾ ਕਿ ਹਰ ਇਨਸਾਨ ਨੂੰ ਜ਼ਿੰਦਗੀ ਵਿਚ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ।ਉਨਾਂ ਕਿਹਾ ਕਿ ਤੁਹਾਡੇ ਖੂਨ ਦੇ ਚੰਦ ਕਤਰੇ …

Read More »

ਗੁਪਤੇਸ਼ਵਰ ਸ਼ਿਵਾਲਾ ਮੰਦਿਰ ਵਿਖੇ ਸ਼ਿਵਰਾਤਰੀ ਮੌਕੇ ਕੀਤਾ ਹਵਨ ਯੱਗ

ਪੱਟੀ, 17 ਫਰਵਰੀ (ਅਵਤਾਰ ਸਿੰਘ ਢਿੱਲੋ / ਰਣਜੀਤ ਸਿੰਘ ਮਾਹਲਾ) – ਗੁਪਤੇਸ਼ਵਰ ਸ਼ਿਵਾਲਾ ਮੰਦਿਰ ਪੁਰਾਣਾ ਬਜ਼ਾਰ ਵਿਖੇ ਸ਼ਿਵਰਾਤਰੀ ਮੌਕੇ ਹਵਨ ਯੱਗ ਕੀਤਾ ਗਿਆ।ਇਸ ਯੱਗ ਦੇ ਮੁੱਖ ਮਹਿਮਾਨ ਸੁਰਿੰਦਰ ਕੁਮਾਰ ਸ਼ਿੰਦਾ ਸਾਬਕਾ ਡਾਇਰੈਕਟਰ ਪਨਸਪ ਪੰਜਾਬ ਸਨ।ਸੰਗਤਾਂ ਵਲੋ ਹਰ ਹਰ ਮਹਾਂਦੇਵ ਜੈਕਾਰੇ ਲਗਾਏ ਗਏ।ਭਗਵਾਨ ਸ਼ੰਕਰ ਜੀ ਦਾ ਸੁੰਦਰ ਸ਼ਿੰਗਾਰ ਕੀਤਾ ਗਿਆ।ਇਸ ਮੌਕੇ ਸ਼ਿੰਦਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ …

Read More »

ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਨੇ ਕੀਤੀ ਲੋੜਵੰਦ ਪਰਿਵਾਰ ਦੀ ਮਦਦ

ਪੱਟੀ, 17 ਫਰਵਰੀ (ਅਵਤਾਰ ਸਿੰਘ ਢਿੱਲੋ / ਰਣਜੀਤ ਸਿੰਘ ਮਾਹਲਾ) – ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਪੱਟੀ ਵੱਲੋ ਪੀਲੀਏ ਤੋਂ ਪੀੜਤ ਗਰੀਬ ਪਰਿਵਾਰ ਦੀ ਬੱਚੀ ਦੇ ਇਲਾਜ ਲਈ ਸਹਾਇਤਾ ਰਾਸ਼ੀ ਭੇਂਟ ਕੀਤੀ ਗਈ।ਇਸ ਸੰਬਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆਂ ਕਿ ਗੁਰਪ੍ਰੀਤ ਕੌਰ ਪੁਤਰੀ ਜਗਦੀਸ਼ ਸਿੰਘ ਵਾਸੀ ਜਸਵੰਤ ਸਿੰਘ ਮੁਹੱਲਾ ਤਰਨਤਾਰਨ, ਜੋ ਕਿ ਐਲ.ਕੇ.ਜੀ ਕਲਾਸ ਵਿਚ ਪੜ੍ਹਦੀ ਹੈ ਨੂੰ ਪੀਲੀਆ …

Read More »

ਖੰਡਵਾਲਾ ਨੇੜੇ ਘੁੰਮਦਾ ਮਾਸੂਮ ਬੱਚਾ ਛੇਹਰਟਾ ਪੁਲਿਸ ਨੇ ਕੀਤਾ ਮਾਪਿਆਂ ਹਵਾਲੇ

ਛੇਹਰਟਾ, 17 ਫਰਵਰੀ (ਕੁਲਦੀਪ ਸਿੰਘ ਨੋਬਲ) – ਬੀਤੇ ਦਿਨੀ ਖੰਡਵਾਲਾ ਸਥਿਤ ਸ਼ੂਗਰ ਮਿਲ ਨਜਦੀਕ ਦੁਸ਼ਹਿਰਾ ਗਰਾਊਂਡ ਨੇੜੇ ਕਾਫੀ ਦੇਰ ਉੱਥੇ ਹੀ ਘੁੰਮਦਾ ਵੇਖ ਕੇ ਇਲਾਕਾ ਨਿਵਾਸੀਆਂ ਨੇ ਬੱਚੇ ਦੇ ਪਰਿਵਾਰਕ ਮੈਂਬਰਾਂ ਦੀ ਭਾਲ ਕੀਤੀ ਅਤੇ ਉਸ ਦਾ ਕੋਈ ਵਾਰਸ ਨਾ ਮਿਲਣ ‘ਤੇ ਫਿਰ ਪੁਲਸ ਥਾਣਾ ਛੇਹਰਟਾ ਵਿਚ ਸੂਚਿਤ ਕੀਤਾ ਸੀ।ਕਰੀਬ ਤਿੰਨ ਸਾਲ ਦੇ ਛੋਟੇ ਬੱਚੇ ਬਾਰੇ ਪੁਲਿਸ ਵਲੋਂ ਨਜਦੀਕੀ ਸਾਰੇ …

Read More »

ਸੰਤ ਭਿੰਡਰਾਵਾਲਿਆਂ ਦਾ ਪੁਤਲਾ ਸਾੜਨ ਦੀ ਘਟਨਾ ਨਿੰਦਣਯੋਗ – ਬਲਵੀਰ ਸਿੰਘ ਮੁੱਛਲ

ਖਜਾਲਾ, 17 ਫਰਵਰੀ (ਕੁਲਵੰਤ ਸਿੰਘ ਵਿਰਦੀ / ਸਿਕੰਦਰ ਸਿੰਘ ਖਜਾਲਾ) – ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਬਲਬੀਰ ਸਿੰਘ ਮੁੱਛਲ ਤੇ ਭਾਈ ਸਤਨਾਮ ਸਿੰਘ ਸੰਸਾ ਨੇ ਕਿਹਾ ਕਿ 12 ਫਰਵਰੀ ਨੂੰ ਜਦੋ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸਮੂਹ ਸਿੱਖ ਸੰਗਤਾਂ ਸਿੱਖ ਕੌਮ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦਾ ਜਨਮ ਦਿਹਾੜਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮਨਾ ਰਹੀਆਂ ਸਨ ਤਾਂ …

Read More »

ਚੋਣ ਪ੍ਰਕ੍ਰਿਆ ਲਈ ਕਰਮਚਾਰੀਆਂ ਦੀ ਰੈਡਾਮਾਈਜੇਸ਼ਨ ਰਾਹੀਂ ਡਿਊਟੀ ਲਗਾਈ

ਹੁਸ਼ਿਆਰਪੁਰ, 17 ਫਰਵਰੀ (ਸਤਵਿੰਦਰ ਸਿੰਘ) – ਨਗਰ ਨਿਗਮ ਹੁਸ਼ਿਆਰਪੁਰ ਦੀਆਂ 22 ਫਰਵਰੀ ਨੂੰ ਹੋ ਰਹੀਆਂ ਚੋਣਾਂ ਸਬੰਧੀ 588 ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਜਿਨ੍ਹਾਂ ਵਿੱਚੋਂ 147 ਪ੍ਰੀਜਾਈਡਿੰਗ ਅਫ਼ਸਰ, 147 ਸਹਾਇਕ ਪ੍ਰੀਜਾਈਡਿੰਗ ਅਫ਼ਸਰ ਅਤੇ 294 ਪੋਲਿੰਗ ਅਫ਼ਸਰ ਲਗਾਏ ਗਏ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਆਨਿੰਦਿਤਾ ਮਿਤਰਾ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਵਿਖੇ …

Read More »