Wednesday, July 30, 2025
Breaking News

ਹਰਪ੍ਰੀਤ ਕੌਰ ਵਾਰਡ ਨੰਬਰ 1 ਤੋਂ ਆਪ ਪ੍ਰਧਾਨ ਨਿਯੁੱਕਤ

PPN2802201513
ਛੇਹਰਟਾ, 28 ਫਰਵਰੀ (ਕੁਲਦੀਪ ਸਿੰਘ ਨੋਬਲ) – ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਵੀ ਮਜਬੂਤ ਕਰਨ ਦੇ ਮੰਤਵ ਆਮ ਪਾਰਟੀ ਵਲੋਂ ਵਾਰਡਾਂ ਵਿਚ ਨਿੱਯੁਕਤੀਆਂ ਕੀਤੀਆਂ ਜਾ ਰਹੀਆਂ ਹਨ।ਇਸੇ ਸਿਲਸਿਲੇ ਤਹਿਤ ਵਾਰਡ ਨੰਬਰ 1 ਵਿਖੇ ਹਰਪ੍ਰੀਤ ਕੌਰ ਦੀ ਅਗਵਾਈ ਹੇਂਠ ਹੋਈ ਆਮ ਆਦਮੀ ਪਾਰਟੀ ਦੀ ਮੀਟਿੰਗ ਦੌਰਾਨ ਹਲਕਾ ਪੱਛਮੀ ਇੰਚਾਰਜ ਬਲਵਿੰਦਰ ਸਿੰਘ ਗਿੱਲ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹਰਪ੍ਰੀਤ ਕੌਰ ਨੂੰ ਵਾਰਡ ਨੰਬਰ 1 ਤੋਂ ਪ੍ਰਧਾਨ ਨਿਯੱਕਤ ਕੀਤਾ । ਇਸ ਮੋਕੇ ਮੈਡਮ ਹਰਪ੍ਰੀਤ ਕੌਰ ਨੇ ਆਮ ਪਾਰਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜਿੰਮੇਵਾਰੀ ਉਨਾਂ ਨੂੰ ਦਿੱਤੀ ਗਈ ਹੈ ਉਹ ਉਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਆਮ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣਗੇ।ਨਵਨਿਯੁੱਕਤ ਪ੍ਰਧਾਨ ਹਰਪ੍ਰੀਤ ਕੌਰ ਵਲੋਂ ਇੰਚਾਰਜ ਬਲਵਿੰਦਰ ਸਿੰਘ ਗਿੱਲ ਨੂੰ ਉੱਚੇਚੇ ਤੌਰ ਤੇ ਸਨਮਾਨਤ ਵੀ ਕੀਤਾ ਗਿਆ। ਇਸ ਮੋਕੇ ਸੁਰੇਸ਼ ਸ਼ਰਮਾ, ਮਨਜੀਤ ਸਿੰਘ ਬੱਲ, ਸੁਖਦੇਵ ਸਿੰਘ, ਸਿਮਰਨ ਘਈ, ਕੁਲਵਿੰਦਰ ਸਿੰਘ, ਟਹਿਲ ਸਿੰਘ, ਕੁਲਦੀਪ ਸਿੰਘ, ਨਿਰੰਜਣ ਦਾਸ, ਦਰਸ਼ਨ ਸਿੰਘ, ਪੂਨਮ, ਸੰਤੋਖ ਰਾਣੀ, ਕਾਂਤਾ, ਆਗਿਆਵੰਤੀ, ਗੁਰਮੀਤ ਕੌਰ, ਮਹਿੰਦਰ ਕੌਰ, ਜੁਗਿੰਦਰ ਸਿੰਘ ਆਦਿ ਹਾਜਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply