Wednesday, November 25, 2026

ਪੰਜਾਬੀ

ਸੰਗਤ ਦਾ ਸੰਘਰਸ਼ ਵਿੱਚ ਸਾਥ ਦੇਣਾ ਹੀ ਮੇਰੇ ਸਰੀਰ ਦੀ ਖੁਰਾਕ ਹੈ – ਭਾਈ ਗੁਰਬਖਸ਼ ਸਿੰਘ ਖਾਲਸਾ

ਜੰਡਿਆਲਾ ਗੁਰੂ, 17 ਨਵੰਬਰ (ਹਰਿੰਦਰਪਾਲ ਸਿੰਘ / ਵਰਿੰਦਰ ਸਿੰਘ) – ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਬੰਦੀ ਸਿੰਘਾ ਦੀ ਪੱਕੀ ਰਿਹਾਈ ਲਈ ਗੁਰਦੁਆਰਾ ਲਖਨੋਰ ਸਾਹਿਬ (ਨੇੜੇ ਅੰਬਾਲਾ ਸ਼ਹਿਰ) ਵਿਖੇ ਰੱਖੀ ਭੁੱਖ ਹੜਤਾਲ ਦਾ ਅੱਜ ਚੌਥਾ ਦਿਨ ਸੀ। ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਕਿਹਾ ਕਿ ਸੰਗਤ ਵਲੋਂ ਜਿਹੜਾ ਭਰਪੂਰ ਸਾਥ ਉਹਨਾ ਦੇ ਸੰਘਰਸ਼ ਨੂੰ ਮਿਲ ਰਿਹਾ ਉਹੀ ਉਹਨਾਂ ਦੇ ਸਰੀਰ ਲਈ ਖੁਰਾਕ …

Read More »

ਧਰਮ ਪ੍ਰਚਾਰ ਕਮੇਟੀ ਵੱਲੋਂ ਧਾਰਮਿਕ ਪ੍ਰੀਖਿਆ ਦੇ ਪੇਪਰ ਸ਼ੁਰੂ

ਅੰਮ੍ਰਿਤਸਰ, 18 ਨਵੰਬਰ (ਗੁਰਪ੍ਰੀਤ ਸਿੰਘ) – ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਪਹਿਲੇ ਤੇੇ ਦੂਜੇ ਦਰਜੇ ਦੇ ਵਿਦਿਆਰਥੀਆਂ ਦੀ 18 ਤੇ 19 ਨਵੰਬਰ ਨੂੰ ਸ਼ੁਰੂ ਹੋਣ ਵਾਲੀ ਧਾਰਮਿਕ ਪ੍ਰੀਖਿਆ ਸ਼ੁਰੂ ਕਰ ਦਿੱਤੀ ਗਈ ਹੈ। ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ਰਾਹੀਂ ਸ. ਸਤਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਹ ਪ੍ਰੀਖਿਆ ਪੰਜਾਬ, ਹਰਿਆਣਾ, ਦਿੱਲੀ ਅਤੇ …

Read More »

ਇੰਟਰਨੈਸ਼ਨਲ ਫ਼ਤਿਹ ਅਕੈਡਮੀ ਨੇ 7ਵਾਂ ਸਲਾਨਾ ਸਮਾਗਮ ਕਰਵਾਇਆ

ਜੰਡਿਆਲਾ ਗੁਰੂ, 18 ਨਵੰਬਰ (ਹਰਿੰਦਰਪਾਲ ਸਿੰਘ) – ਇੰਟਰਨੈਸ਼ਨਲ ਫ਼ਤਿਹ ਅਕੈਡਮੀ ਵਿਖੇ ਸਤਵਾਂ ਸਲਾਨਾ ਸਮਾਗਮ ਕਰਵਾਇਆ ਗਿਆ।ਇਸ ਖਾਸ ਅਵਸਰ ਸਮੇਂ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮਹਿਮਾਨ ਦੀ ਭੂਮੀਕਾ ਨਿਭਾਈ।  ਮੁੱਖ ਮਹਿਮਾਨ, ਐੱਮ. ਐੱਲ. ਏ ਜੰਡਿਆਲਾ ਗੁਰੂ, ਅਕੈਡਮੀ ਦੇ ਚੇਅਰਮੈਨ ਸ. ਜਗਬੀਰ ਸਿੰਘ ਅਤੇ ਉਹਨਾਂ ਦੀ ਧਰਮਪਤਨੀ ਸ੍ਰੀਮਤੀ ਰਵਿੰਦਰ ਕੌਰ ਨੇ ਸ਼ਮਾਂ ਰੋਸ਼ਨ ਕਰਕੇ ਸਲਾਨਾ ਸਮਾਗਮ ਦੀ …

Read More »

ਪਲਸ ਪੋਲੀਓ ਤਹਿਤ ਪੋਲੀਓ ਰੋਧਕ ਬੂੰਦਾਂ ਪਿਲਾਈਆਂ

ਜਲੰਧਰ, 18 ਨਵੰਬਰ (ਪਵਨਦੀਪ ਭੰਡਾਲ / ਹਰਦੀਪ ਸਿਘ ਦਿਓਲ)  ਪਲਸ ਪੋਲੀਓ ਮੁੰਹਿਮ ਦੇ ਤੀਜੇ ਦਿਨ ਪਲਸ ਪੋਲੀਓ ਟੀਮਾਂ ਵੱਲੋਂ 5 ਸਾਲ ਤੱਕ ਦੇ 31244 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾ ਪਿਲਾਈਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਆਰ.ਐਲ.ਬੱਸਣ ਨੇ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਦੇ ਤੀਜੇ ਦਿਨ ਟੀਮਾਂ ਵੱਲੋਂ ਸ਼ਹਿਰੀ ਖੇਤਰ ਦੇ 48791 ਘਰਾਂ ਅਤੇ ਪੇਂਡੂ ਖੇਤਰ ਦੇ …

Read More »

ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ‘ਦੋ ਰੋਜ਼ਾ ਹਾਕੀ ਅਤੇ ਕਬੱਡੀ ਟੂਰਨਾਮੈਂਟ’ ਸਫਲਤਾ ਪੂਰਵਕ ਸੰਪੰਨ

ਅੰਮ੍ਰਿਤਸਰ, 18 ਨਵੰਬਰ (ਪੱਤਰ ਪ੍ਰੇਰਕ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਦੋ ਰੋਜ਼ਾ  ਸਰਦਾਰ ਬਹਾਦੁਰ ਸਰ ਸੁੰਦਰ ਸਿੰਘ ਮਜੀਠੀਆ ਹਾਕੀ ਅਤੇ ਕਬੱਡੀ ਟੂਰਨਾਮੈਂਟ ਵਿਦਿਆਰਥੀ ਅਤੇ ਇਲਾਕਾ ਨਿਵਾਸੀਆਂ ਦੇ ਮਨਾਂ ਵਿਚ ਅਮਿੱਟ ਯਾਦਾਂ ਛੱਡਦਾ ਹੋਇਆ ਸਫਲਤਾ ਪੂਰਵਕ ਸੰਪੰਨ ਹੋਇਆ। ਇਸ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਦੀ ਸ਼ੋਭਾ ਮੁੱਖ ਮਹਿਮਾਨ ਸ. ਜਸਦੀਪ ਸਿੰਘ ਐਸ.ਐਸ.ਪੀ ਦਿਹਾਤੀ, ਅੰਮ੍ਰਿਤਸਰ ਅਤੇ ਵਿਸ਼ੇਸ਼ ਮਹਿਮਾਨ ਸ. ਬਲਵਿੰਦਰ ਸਿੰਘ ਸ਼ੰਮੀ …

Read More »

ਦੂਸਰਾ ਨਗਰ ਕੀਤਰਨ 20 ਨਵੰਬਰ ਨੂੰ ਆਰੰਭ ਹੋਵੇਗਾ- ਭਾਈ ਵਡਾਲਾ

ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ) – ਸ੍ਰੀ ਅਨੰਦਪੁਰ ਸਾਹਿਬ ਜੀ ਦੇ ਆ ਰਹੇ 350 ਸਾਲਾ ਸਥਾਪਨਾ ਦਿਵਸ ਨੂੰ  ਸਮੁੱਚੇ ਗੁਰੂ ਪੰਥ ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਸ਼ਤਾਬਦੀ ਦੇ ਰੂਪ ਵਿੱਚ ਮਨਾਉਣ ਲਈ ਕੀਤੇ ਗਏ ਸ਼ਲਾਗਾਯੋਗ ਫੈਸਲੇ ਅਨੁਸਾਰ ਸਿੰਘ ਸਾਹਿਬਾਨ ਗਿਆਨੀ ਮੱਲ ਸਿੰਘ ਜਥੇਦਾਰ ਸ੍ਰੀ ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਅਤੇ ਗਿਆਨੀ ਪਿੰਦਰਪਾਲ ਸਿੰਘ ਜੀ ਦੀ ਪ੍ਰੇਰਨਾ ਨਾਲ …

Read More »

ਸ੍ਰੀ ਮਤੀ ਸੰਤੋਸ਼ ਵੈਦ ਨੇ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ

ਬਟਾਲਾ,  19 ਨਵੰਬਰ (ਨਰਿੰਦਰ ਬਰਨਾਲ) – ਗੁਰੂ  ਨਾਨਕ ਦੇਵ ਪਬਲਿਕ ਸਕੂਲ ਹਰਚੋਵਾਲ ਰੋਡ ਕਾਦੀਆਂ ਵਿਖੇ ਮੈਡਮ ਸੰਤੋਸ਼ ਵੈਦ ਨੇ ਬੀਤੇ ਦਿਨ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ ਹੈ। ਜਿਕਰ ਯੋਗ ਹੈ ਕਿ ਮੈਡਮ ਵੈਦ ਨੇ 30 ਸਾਲ ਤੋ ਵੱਧ ਦਾ ਸਮਾ ਆਰ ਡੀ ਖੋਸਲਾ ਡੀ ਏ ਵੀ ਸੀਨੀਅਰ ਸੰਕੈਡਰੀ ਸਕੂਲ ਬਟਾਲਾ ਵਿਚ ਸਰਵਿਸ ਕੀਤੀ ਹੈ। ਅਹੁਦਾ ਸੰਭਾਲਣ ਤੋ ਬਾਦ ਸਟਾਫ ਮੀਟਿੰਗ ਤੇ …

Read More »

ਐਨ.ਸੀ.ਸੀ ਕੈਡਿਟਾਂ ਵਲੋਂ ਅੰਧ ਵਿਦਿਆਲੇ ਦਾ ਦੋਰਾ

ਅੰਮ੍ਰਿਤਸਰ, 18 ਨਵੰਬਰ (ਰੋਮਿਤ ਸ਼ਰਮਾ) – ਪ੍ਰੇਮ ਆਸ਼ਰਮ ਸੀ. ਸੈਕ. ਸਕੂਲ  ਦੇ ਐਨ.ਸੀ.ਸੀ ਕੈਡਿਟਾਂ ਨੇ ਅੱਜ ਅੰਧਵਿਦਿਆਲੇ ਦਾ ਦੋਰਾ ਕੀਤਾ।ਸਕੂਲ ਦੇ ਪਿ੍ਰੰਸਿਪਲ ਨੇ ਉਥੌ ਦੇ ਕੰਮਕਾਜ, ਬੱਚਿਆਂ ਦੀ  ਪੜਾਈ, ਸੰਗੀਤ ਦੀ ਸਿਖਲਾਈ,ਕੰਮਪਊਟਰ ਸਿੱਖਿਆ, ਉਨਾਂ ਦਾ ਖਾਨਾ ਆਦਿ ਬਹੁਤ ਸਾਰੇ ਪਹਿਲੂਆਂ ੳੇੇੁੇਤੇ ਜਾਣਕਾਰੀ ਦਿੱਤੀ।ਉਨਾਂ ਦੱਸਿਆ ਕਿ ਕਿਸ ਤਰਾਂ ਇੰਨਾਂ ਵਿਦਿਆਰਥੀਆ ਨੂੰ ਬ੍ਰੇਲ ਭਾਸ਼ਾ ਲਿਖਣੀ ਅਤੇ ਪੜਨੀ ਸਿਖਾਈ ਜਾਂਦੀ ਹੈ।ਸਰਕਾਰ ਦੇ ਨਾਲਨਾਲ …

Read More »

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਅਨੁਸਾਰ ਸਮੁੱਚਾ ਸੰਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 7 ਜਨਵਰੀ ਨੂੰ ਮਨਾਵੇ – ਜਥੇ: ਅਵਤਾਰ ਸਿੰਘ

7 ਜਨਵਰੀ ਨੂੰ ਛੁੱਟੀ ਕਰਨ ਬਾਰੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਲਿਖਿਆ ਪੱਤਰ ਅੰਮ੍ਰਿਤਸਰ, 18 ਨਵੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਏ ਫੈਸਲੇ ਅਨੁਸਾਰ ਸਮੁੱਚਾ ਸੰਸਾਰ 7 ਜਨਵਰੀ 2015 (23 ਪੋਹ) ਨੂੰ ਹੀ ਮਨਾਵੇ। ਇਥੋਂ …

Read More »

ਵਿਰਸਾ ਵਿਹਾਰ ਵੱਲੋਂ ਯੁਵਾ ਲੋਕ-ਰੰਗ ਉਤਸਵ 20 ਤੋਂ 24 ਨਵੰਬਰ ਤੱਕ

ਅੰਮ੍ਰਿਤਸਰ, 18 ਨਵੰਬਰ (ਦੀਪ ਦਵਿੰਦਰ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਆਪਣੀਆਂ ਕਲਾਤਮਕ ਅਤੇ ਅਦਬੀ ਰਵਾਇਤਾਂ ਨੂੰ ਕਾਇਮ ਰੱਖਦੀ ਹੋਈ 20 ਨਵੰਬਰ ਤੋਂ 24 ਨਵੰਬਰ ਤੱਕ ਕਲਾਵਾਂ ਦੇ ਵੱਖ-ਵੱਖ ਰੂਪਾਂ ਨੂੰ ਪੇਸ਼ ਕਰਦਾ ਯੁਵਾ ਉਤਸਵ ਮਨਾ ਰਹੀ ਹੈ ਜਿਸ ਦੌਰਾਨ ਲੋਕ ਕਲਾਵਾਂ, ਲੋਕ ਨਾਚਾਂ ਤੇ ਸੁਗਮ ਸੰਗੀਤ ਦੇ ਵੱਖ-ਵੱਖ ਰੰਗ ਵੇਖਣ ਨੂੰ ਮਿਲਣਗੇੇ ਅਤੇ ਪ੍ਰਸਿੱਧ ਕਲਾਕਾਰਾਂ, ਗਾਇਕਾਂ, ਮੰਚ ਕਲਾਕਾਰਾਂ, ਅਦੀਬਾਂ ਦੇ …

Read More »