Saturday, April 18, 2026

ਖੇਡ ਸੰਸਾਰ

ਪੰਜਾਬ ਰਾਜ ਮਹਿਲਾ ਖੇਡਾਂ -2019 ਜੂਡੋ `ਚ ਲੁਧਿਆਣੇ ਦੀ ਪ੍ਰੀਆ ਨੇ ਜਿੱਤਿਆ ਸੋਨਾ

ਵਾਲੀਵਾਲ `ਚ ਮਾਨਸਾ ਨੇ ਬਰਨਾਲਾ ਦੀ ਟੀਮ ਨੂੰ 25-17 ਤੇ 25-11 ਨਾਲ ਦਿੱਤੀ ਮਾਤ ਭੀਖੀ, 27 ਮਾਰਚ (ਪੰਜਬ ਪੋਸਟ – ਕਮਲ ਜ਼ਿੰਦਲ) – ਪੰਜਾਬ ਰਾਜ ਮਹਿਲਾ ਖੇਡਾਂ-2019 ਔਰਤਾਂ ਅੰਡਰ-25 ਦੇ ਪਹਿਲੇ ਦਿਨ ਮਲਟੀਪਰਪਜ ਸਟੇਡੀਅਮ ਮਾਨਸਾ ਵਿੱਚ ਸੂਬੇ ਭਰ ਦੇ ਜ਼ਿਲ੍ਹਿਆਂ ਤੋਂ ਆਈਆਂ ਖਿਡਾਰਣਾਂ ਦੇ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਜੂਡੋ ਦੇ 63 ਕਿਲੋ ਭਾਰ ਵਰਗ ਵਿੱਚ ਲੁਧਿਆਣੇ ਦੇ …

Read More »

ਏ.ਪੀ.ਐਲ-2019 ਟ੍ਰਾਫ਼ੀ – ਮੁੱਖ ਮਹਿਮਾਨ ਵਜੋਂ ਪਹੁੰਚੇ ਡੀ.ਸੀ ਕਪੂਰਥਲਾ ਡੀ.ਪੀ.ਐਸ ਖਰਬੰਦਾ

ਅੰਮ੍ਰਿਤਸਰ,  27 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਏ.ਪੀ.ਐਲ (ਅਮਨਦੀਪ ਪ੍ਰੀਮੀਅਰ ਲੀਗ)-2019 ਕ੍ਰਿਕੇਟ ਲੀਗ ਦੇ ਤੀਜੇ  ਤੀਜੇ ਦਿਨ ਦੇ ਪਹਿਲੇ ਮੈਚ ‘ਚ ਐਚ.ਸੀ.ਏ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਕੇ.ਆਈ.ਸੀ.ਸੀ, ਲੁਧਿਆਣਾ ਨੂੰ ਬੱਲੇਬਾਜ਼ੀ ਦੀ ਜਿੰਮੇਦਾਰੀ ਸੌਂਪੀ ਅਤੇ ਕੇ.ਆਈ.ਸੀ.ਸੀ ਦੀ ਟੀਮ ਨਿਰਧਾਰਤ 20 ਓਵਰਾਂ ‘ਚ 8 ਵਿਕਟਾਂ ‘ਤੇ ਸਿਰਫ 101 ਦੌੜਾਂ ਹੀ ਬਣਾ ਸਕੀ।ਜਿਸ ਵਿਚ ਰਵੀ …

Read More »

ਪੰਜਾਬ ਰਾਜ ਖੇਡਾਂ ਅੰਡਰ-25 (ਔਰਤਾਂ) ਦਾ ਸ਼ਾਨਦਾਰ ਆਗਾਜ਼

ਭੀਖੀ, 26 ਮਾਰਚ (ਪੰਜਾਬ ਪੋਸਟ- ਕਮਲ ਜ਼ਿੰਦਲ) – ਪੰਜਾਬ ਰਾਜ ਖੇਡਾਂ ਅੰਡਰ-25 ਔਰਤਾਂ ਦਾ ਸ਼ਾਨਦਾਰ ਆਗਾਜ਼ ਅੱਜ ਸਥਾਨਕ ਨਹਿਰੂ ਮੈਮੋਰੀਅਲ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਕੀਤਾ ਗਿਆ।24 ਤੋਂ 27 ਮਾਰਚ ਤੱਕ ਹੋਣ ਵਾਲੀਆਂ ਇਨ੍ਹਾਂ ਖੇਡਾਂ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਵਧੀਕ ਚੀਫ਼ ਸਕੱਤਰ ਖੇਡਾਂ ਪੰਜਾਬ ਸੰਜੇ ਕੁਮਾਰ ਨੇ ਸੰਚਾਲਕ ਖੇਡਾਂ ਪੰਜਾਬ ਸ੍ਰੀਮਤੀ ਅਮ੍ਰਿਤ ਕੌਰ ਗਿੱਲ, ਡਿਪਟੀ ਕਮਿਸ਼ਨਰ ਮਾਨਸਾ ਮਿਸ …

Read More »

ਏ.ਪੀ.ਐਲ-2019 ਟਰਾਫ਼ੀ ਦੇ ਦੂਜੇ ਦਿਨ ਖੇਡੇ ਦੋ ਮੈਚ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀ.ਸੀ ਡਾ. ਜਸਪਾਲ ਸਿੰਘ ਬਤੌਰ ਮੁੱਖ ਮਹਿਮਾਨ ਪਹੁੰਚੇ ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਏ.ਪੀ.ਐਲ (ਅਮਨਦੀਪ ਪ੍ਰੀਮੀਅਰ ਲੀਗ)-2019 ਕ੍ਰਿਕੇਟ ਲੀਗ ਦੇ ਦੂਜੇ ਦਿਨ ਦੋ ਮੈਚ ਖੇਡੇ ਗਏ।ਡਾ. ਜਸਪਾਲ ਸਿੰਘ ਵੀ.ਸੀ ਗੁਰੁ ਨਾਨਕ ਦੇਵ ਯੂਨੀਵਰਸਿਟੀ ਮੁੱਖ ਮਹਿਮਾਨ ਵਜੋਂ ਪਹੁੰਚੇ।ਲਵਲੀ ਅਰੋੜਾ ਡਾਇਰੈਕਟਰ ਏ.ਸੀ.ਏ ਨੇ ਟੂਰਨਾਮੈਂਟ ਨੂੰ ਹੋਰ ਵੀ ਮਜ਼ੇਦਾਰ ਬਣਾਉਣ ਲਈ ਦਰਸ਼ਕਾਂ ਅਤੇ …

Read More »

ਵੋਟਰ ਜਾਗਰੂਕਤਾ ਲਈ ਮੈਰਾਥਨ 31 ਮਾਰਚ ਨੂੰ – ਜੇਤੂਆਂ ਨੂੰ ਦਿੱਤੇ ਜਾਣਗੇ ਹਜ਼ਾਰਾਂ ਦੇ ਇਨਾਮ

ਦੌੜ ਸਮਾਪਤ ਕਰਨ ਵਾਲੇ ਹਰੇਕ ਦੌੜਾਕ ਨੂੰ ਦਿੱਤਾ ਜਾਵੇਗਾ ਮੈਡਲ – ਡਿਪਟੀ ਕਮਿਸ਼ਨਰ ਅੰਮ੍ਰਿਤਸਰ, 25 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਧਾਰਮਿਕ ਸ਼ਹਿਰ ਅੰਮਿ੍ਰਤਸਰ ਦੇ ਵੋਟਰਾਂ ਨੂੰ ਵੋਟਾਂ ਵਾਲੇ ਦਿਨ ਬੂਥ ਉਤੇ ਜਾ ਕੇ ਵੋਟ ਪਾਉਣ ਲਈ ਪ੍ਰੇਰਿਤ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਹੁਣ ਜਿਲ੍ਹਾ ਪ੍ਰਸ਼ਾਸਨ ਤੇ ਖੇਡ ਵਿਭਾਗ ਪੰਜਾਬ ਵੱਲੋਂ 31 ਮਾਰਚ ਨੂੰ ਮਿੰਨੀ ਮੈਰਾਥਨ ਦੌੜ …

Read More »

ਪੂਰੀ ਧੂਮ-ਧਾਮ ਨਾਲ ਸ਼ੁਰੂ ਹੋਈ ਏ.ਪੀ.ਐਲ-2019 ਟ੍ਰਾਫੀ, ਡੀ.ਸੀ ਢਿੱਲੋਂ ਨੇ ਕੀਤਾ ਉਦਘਾਟਨ

ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਏ.ਪੀ.ਐਲ (ਅਮਨਦੀਪ ਪ੍ਰੀਮੀਅਰ ਲੀਗ)-2019 ਕ੍ਰਿਕੇਟ ਲੀਗ ਦਾ ਪੂਰੀ ਧੂਮ-ਧਾਮ ਨਾਲ ਅਮਨਦੀਪ ਕ੍ਰਿਕੇਟ ਸਟੇਡੀਅਮ ਸੁਲਤਾਨਵਿੰਡ ਕੈਨਾਲ ਰੋਡ ਅੰਮ੍ਰਿਤਸਰ ਵਿਖੇ ਸ਼ੁਭਆਰੰਭ ਹੋਇਆ।ਇਸ ਟੂਰਨਾਮੈਂਟ ‘ਚ ਦੇਸ਼ ਭਰ ਤੋਂ 8 ਟੀਮਾਂ ਭਾਗ ਲੈ ਰਹੀਆਂ ਹਨ।ਅੱਜ ਬਾਅਦ ਦੁਪਹਿਰ ਡੀ ਸੀ ਅੰਮ੍ਰਿਤਸਰ ਸ਼ਿਵ ਦੁਲਾਰ ਸਿੰਘ ਢਿੱਲੋਂ ਉਚੇਚੇ ਤੌਰ ‘ਤੇ ਅਮਨਦੀਪ ਕ੍ਰਿਕੇਟ ਸਟੇਡੀਅਮ ਮੁੱਖ-ਮਹਿਮਾਨ ਵਜੋਂ ਪਹੁੰਚੇ ਅਤੇ ਟੂਰਨਾਮੈਂਟ …

Read More »

ਬਾਪੂ ਕਰਨੈਲ ਸਿੰਘ ਹੁੰਦਲ ਤੇ ਤਸੱਵਰਜੀਤ ਦੀ ਯਾਦ ਨੂੰ ਸਮਰਪਿਤ ਪਲੇਠਾ ਹਾਕੀ ਟੂਰਨਾਮੈਂਟ 2 ਅਪ੍ਰੈਲ ਤੋਂ

ਪੰਜਾਬ ਦੀਆਂ ਚੋਟੀ ਦੀਆਂ ਅੰਡਰ-17 ਤੇ ਓੁਪਨ ਟੀਮਾਂ ਲੈਣਗੀਆਂ ਹਿੱਸਾ – ਰਣਜੀਤ, ਕੁਲਜੀਤ ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ – ਸੰਧੂ) – ਹਾਕੀ ਖੇਡ ਉਤਸ਼ਾਹਿਤ ਕਰਨ ਵਾਲੀ ਸ਼ਖਸ਼ੀਅਤ ਤੇ ਉਘੇ ਖੇਡ ਪ੍ਰਮੋਟਰ ਸਵ. ਬਾਪੂ ਕਰਨੈਲ ਸਿੰਘ ਹੁੰਦਲ ਪਾਖਰਪੁਰਾ ਤੇ ਹਾਕੀ ਖੇਡ ਜਗਤ ਨੂੰ ਸਮਰਪਿਤ ਨਾਮਵਰ ਕੌਮਾਂਤਰੀ ਹਾਕੀ ਖਿਡਾਰੀ ਸਵ. ਤਸੱਵਰਜੀਤ ਸਿੰਘ ਹੁੰਦਲ ਪਾਖਰਪੁਰਾ ਦੀ ਯਾਦ `ਚ ਸੂਬਾ ਪੱਧਰੀ 5 ਰੋਜ਼ਾ ਪਲੇਠਾ …

Read More »

15 ਮੈਡਲ ਜਿੱਤ ਕੇ ਪਰਤੇ ਸਪੈਸ਼ਲ ਖਿਡਾਰੀਆਂ ਦਾ ਪਿੰਗਲਵਾੜਾ ਵਿਖੇ ਢੋਲ ਢਮੱਕਿਆਂ ਨਾਲ ਭਰਵਾਂ ਸਵਾਗਤ

ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਆਬੂ-ਧਾਬੀ (ਯੂ.ਏ.ਈ) ਡੁਬਈ ਵਿਖੇ ਆਯੋਜਿਤ ਸਪੈਸ਼ਲ ਉਲੰਪਿਕ ਵਰਲਡ ਸਮਰ ਗੇਮਜ਼ ਵਿਚ ਪੰਜਾਬ ਦੇ 13 ਸਪੈਸ਼ਲ ਖਿਡਾਰੀਆਂ ਨੇ 15 ਮੈਡਲ ਜਿੱਤ ਕੇ ਸੂਬੇ ਦੇ ਨਾਲ-ਨਾਲ ਭਾਰਤ ਦਾ ਨਾਮ ਵੀ ਪੂਰੀ ਦੁਨੀਆਂ ਵਿਚ ਰੋਸ਼ਨ ਕੀਤਾ ਹੈ।         ਭਗਤ ਪੂਰਨ ਸਿੰਘ ਪਿੰਗਲਵਾੜਾ ਮਾਨਾਂਵਾਲਾ ਪਹੁੰਚਣ ਤੇ ਇਹਨਾਂ ਜੇਤੂ ਖਿਡਾਰੀਆਂ ਦਾ ਪੁਰੇ ਢੋਲ ਢਮੱਕਿਆਂ ਨਾਲ ਸਵਾਗਤ ਕੀਤਾ …

Read More »

ਬਾਬਾ ਮਹਿਮਾ ਸ਼ਾਹ ਯਾਦਗਾਰੀ ਕਬੱਡੀ `ਚ ਕੱਪ ਧੂਲਕੋਟ ਨੇ ਗੜ੍ਹੀ ਤਰਖਾਣਾ ਦੀਆਂ ਲਵਾਈਆਂ ਗੋਡਣੀਆਂ

ਸਮਰਾਲਾ, 23 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਇੱਥੋਂ ਨਜਦੀਕੀ ਪਿੰਡ ਲੋਪੋਂ ਵਿਖੇ ਸੰਤ ਅਤਰ ਸਿੰਘ ਸਪੋਰਟਸ ਕਲੱਬ, ਗਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਵੱਲੋਂ ਬਾਬਾ ਮਹਿਮਾ ਸ਼ਾਹ ਦੀ ਯਾਦ ਵਿੱਚ ਸ਼ਾਨਦਾਰ ਖੇਡ ਮੇਲਾ ਕੇਂਦਰੀ ਸਹਿਕਾਰੀ ਬੈਂਕ ਲੁਧਿਆਣਾ ਦੇ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਲੋਪੋਂ ਦੀ ਸਰਪ੍ਰਸਤੀ ਹੇਠ ਹੋਇਆ ਜੋ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ।ਮੇਲੇ ਦਾ ਉਦਘਾਟਨ ਮਹੰਤ ਗੁਰਮੁੱਖ ਸਿੰਘ …

Read More »

ਸੁਰਜੀਤ ਹਾਕੀ ਅਕੈਡਮੀ ਜਲੰਧਰ 14ਵੇਂ ਓ.ਐਨ.ਜੀ.ਸੀ ਮਹਾਰਾਜਾ ਰਣਜੀਤ ਸਿੰਘ ਹਾਕੀ ਗੋਲਡ ਕੱਪ `ਤੇ ਕਾਬਜ਼

ਜਿੱਤਆ ਸਵ. ਡਾ. ਸ਼ਿਵਇੰਦਰ ਸਿੰਘ ਸੰਧੂ-ਮਨਵੀਨ ਸੰਧੂ ਯਾਦਗਾਰੀ ਕੱਪ ਤੇ 51000 ਦਾ ਨਕਦ ਇਨਾਮ  ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ – ਸੰਧੂ) – ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਹਰਗੋਬਿੰਦ ਸਾਹਿਬ ਹਾਕੀ ਸਟੇਡੀਅਮ ਵਿਖੇ 14ਵਾਂ ਓ.ਐਨ.ਜੀ.ਸੀ ਮਹਾਰਾਜਾ ਰਣਜੀਤ ਸਿੰਘ ਗੋਲਡ ਕੱਪ ਹਾਕੀ ਟੂਰਨਾਮੈਂਟ ਦਾ ਫਾਈਨਲ ਮੈਚ (ਲੜਕੇ) ਸੁਰਜੀਤ ਅਕੈਡਮੀ ਜਲੰਧਰ ਅਤੇ ਪੰਜਾਬ ਸਿੰਧ ਬੈਂਕ ਅਕੈਡਮੀ …

Read More »