ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ – ਸੰਧੂ) – ਬੀਤੇ ਦਿਨੀ ਪਿੰਡ ਪਾਖਰਪੁਰਾ ਵਿਖੇ ਸੰਪਨ ਹੋਏ ਪਲੇਠੇ ਸਵ. ਜਥੇਦਾਰ ਕਰਨੈਲ ਸਿੰਘ ਹੁੰਦਲ ਪਾਖਰਪੁਰਾ ਤੇ ਤਸੱਵਰਜੀਤ ਸਿੰਘ ਰਾਜ ਪੱਧਰੀ ਹਾਕੀ ਟੂਰਨਾਮੈਂਟ ਦੀ ਸਫਲਤਾ `ਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਕੌਮਾਤਰੀ, ਕੌਮੀ ਖਿਡਾਰੀਆਂ, ਖੇਡ ਪ੍ਰਮੋਟਰਾਂ ਤੇ ਹੋਰਨਾਂ ਮੋਹਤਬਰਾਂ ਨੂੰ ਉਚੇਚੇ ਤੌਰ `ਤੇ ਨਿਵਾਜ਼ਨ ਤੋਂ ਬਾਅਦ ਸਭ ਦਾ ਧੰਨਵਾਦ ਕਰਦਿਆਂ ਕੌਮੀ ਹਾਕੀ ਖਿਡਾਰੀ ਤੇ ਡਿਪਟੀ ਸੀ.ਆਈ.ਟੀ ਰੇਲਵੇ ਕੁਲਜੀਤ ਸਿੰਘ ਹੁੰਦਲ ਪਾਖਰਪੁਰਾ ਤੇ ਰਣਜੀਤ ਸਿੰਘ ਹੁੰਦਲ ਪਾਖਰਪੁਰਾ ਨੇ ਕਿਹਾ ਕਿ ਬੇਸ਼ੱਕ ਇਹ ਪਲੇਠਾ ਅੰਡਰ-17 ਸਾਲ ਉਮਰ ਵਰਗ ਤੇ ਮਹਿਲਾ-ਪੁਰਸ਼ਾਂ ਦਾ ਓੁਪਨ ਹਾਕੀ ਟੂਰਨਾਮੈਂਟ ਆਪਣੇ ਪਿੱਛੇ ਕਈ ਯਾਦਗਾਰਾਂ ਛੱਡ ਗਿਆ ਹੈ।ਇਸ ਦੇ ਨਾਲ ਹੀ ਖਿਡਾਰੀਆਂ ਨੂੰ ਹਾਕੀ ਖੇਡ ਖੇਤਰ ਵਿੱਚ ਕੁੱਝ ਬਣਨ ਤੇ ਕੁੱਝ ਕਰ ਦਿਖਾਉਣ ਦੀ ਲਾਲਸਾ ਵੀ ਪੈਦਾ ਕਰ ਗਿਆ ਹੈ। ਉਨ੍ਹਾਂ ਕਿਹਾ ਕਿ ਹਾਕੀ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਜਿਹੇ ਉਪਰਾਲੇ ਬੜੇ ਜ਼ਰੂਰੀ ਹਨ।ਇਸ ਨਾਲ ਖਿਡਾਰੀਆਂ ਵਿੱਚ ਉਤਸ਼ਾਹ ਤੇ ਹੌਂਸਲਾ ਅਫਜਾਈ ਪੈਦਾ ਹੁੰਦੀ ਹੈ।ਉਨ੍ਹਾਂ ਕਿਹਾ ਕਿ ਉਹਨ੍ਹਾਂ ਦਾ ਪਾਖਪੁਰਾ ਹੁੰਦਲ ਪਰਿਵਾਰ ਹਾਕੀ ਖੇਡ ਖੇਤਰ ਨੂੰ ਸਮਰਪਿਤ ਰਿਹਾ ਹੈ ਤੇ ਹਮੇਸ਼ਾਂ ਰਹੇਗਾ।ਉਨ੍ਹਾਂ ਪੇਂਡੂ ਖਿੱਤੇ ਵਿੱਚ ਹਾਕੀ ਖੇਡ ਨੂੰ ਹੋਰ ਵੀ ਉਤਸ਼ਾਹਿਤ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਵੱਲੋਂ ਆਪਣਾ ਬਣਦਾ ਯੋਗਦਾਨ ਪਾਉਣ ਦੇ ਕੀਤੇ ਗਏ ਐਲਾਨ ਲਈ ਉਘੇ ਹਾਕੀ ਓੁਲੰਪੀਅਨ ਤੇ ਸੀ.ਆਈ.ਟੀ ਰੇਲਵੇ ਬਲਵਿੰਦਰ ਸਿੰਘ ਸ਼ੰਮੀ, ਮੈਡਮ ਸੁਖਜੀਤ ਕੌਰ ਸ਼ੰਮੀ ਤੇ ਗੁਰਸਾਹਿਬ ਸਿੰਘ ਸ਼ੰਮੀ ਦਾ ਵਿਸ਼ੇਸ਼ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਹਾਕੀ ਰਵਾਇਤਾਂ ਤੇ ਪਰੰਪਰਾਵਾਂ ਨੂੰ ਅੱਗੇ ਵਧਾਉਣ ਵਿੱਚ ਉਹ ਕੋਈ ਕਸਰ ਨਹੀਂ ਛੱਡੀ ਜਾਵੇਗੀ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …