ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ- ਸੰਧੂ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਕਰਵਾਈ ਜਾ ਰਹੀ ਸੂਬਾ ਪੱਧਰੀ ਯੂਥ ਬਾਕਸਿੰਗ ਚੈਂਪੀਅਨਸ਼ਿਪ ਲਈ ਖਿਡਾਰੀਆਂ (ਲੜਕੇ-ਲੜਕੀਆਂ) ਦੇ ਚੋਣ ਟ੍ਰਾਇਲ 15 ਮਈ ਦਿਨ ਬੁੱਧਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੈਣਗੜ੍ਹ ਛੇਹਰਟਾ ਅੰਮ੍ਰਿਤਸਰ ਵਿਖੇ ਸ਼ਾਮ 03:30 ਵਜੇ ਹੋਣਗੇ।ਖੇਡ ਵਿਭਾਗ ਦੇ ਜ਼ਿਲ੍ਹਾ ਕੋਚ ਜੇ.ਪੀ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੇਵਲ …
Read More »ਖੇਡ ਸੰਸਾਰ
ਰੂਰਲ ਗੇਮਜ਼ ਆਫ ਨੈਸ਼ਨਲ ਫੈਡਰੇਸ਼ਨ ਕੱਪ 2019 `ਚ ਪੰਜਾਬ ਦੀ ਝੰਡੀ
ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ – ਸੰਧੂ) – ਗੁਜਰਾਤ ਦੇ ਸ਼ਹਿਰ ਵਾਪੀ ਦੇ ਅਸ਼ਦਮ ਮਦਰ ਆਫ ਹੋਪ ਸਕੂਲ ਵਿਖੇ ਸੰਪਨ ਹੋਈ ਰੂਰਲ ਗੇਮਜ਼ ਆਫ ਨੈਸ਼ਨਲ ਫੈਡਰੇਸ਼ਨ ਕੱਪ 2019 ਦੇ ਦੌਰਾਨ ਕੌਮੀ ਕੋਚ ਅਮਿਤ ਕੁਮਾਰ ਪਹਿਲਵਾਨ ਦੀ ਅਗਵਾਈ `ਚ ਗਈਆਂ ਲੜਕੇ-ਲੜਕੀਆਂ ਦੀਆਂ ਵੱਖ-ਵੱਖ ਟੀਮਾਂ ਨੇ ਮੱਲ੍ਹਾਂ ਮਾਰਦੇ ਹੋਏ ਕਈ ਮੈਡਲ ਤੇ ਟ੍ਰਾਫੀਆਂ ਆਪਣੇ ਨਾਮ ਕੀਤੇ ਹਨ।ਅੰਮ੍ਰਿਤਸਰ ਪੁੱਜੀਆਂ ਜੇਤੂ ਖਿਡਾਰਣਾਂ ਦਾ ਵੱਖ-ਵੱਖ …
Read More »ਨਸ਼ਿਆਂ ਖ਼ਿਲਾਫ਼ ਸਾਈਕਲ ਰੈਲੀ ਕੱਢ ਕੇ ਦਿੱਤਾ ਜਾਗਰੂਕਤਾ ਦਾ ਸੁਨੇਹਾ
ਲੌਂਗੋਵਾਲ, 8 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲੌਂਗੋਵਾਲ ਸਾਈਕਲ ਕਲੱਬ ਅਤੇ ਸਲਾਈਟ ਪੈਡਲਰਜ਼ ਕਲੱਬ ਵਲੋਂ ਸਾਂਝਾ ਤੌਰ `ਤੇ ਨਸ਼ਿਆਂ ਦੇ ਖ਼ਿਲਾਫ਼ ਸਾਈਕਲ ਰੈਲੀ ਕੱਢ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।ਸਲਾਈਟ ਪੈਡਲਰਸ ਕਲੱਬ ਦੇ ਪ੍ਰਧਾਨ ਡਾ. ਮਨੋਜ ਕੁਮਾਰ ਗੋਇਲ ਨੇ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨ ਸਬੰਧੀ ਆਮ ਲੋਕਾਂ ਤੱਕ ਸੁਨੇਹਾ ਪਹੁੰਚਾਇਆ ਜਾਵੇ ਕਿਉਂਕਿ …
Read More »ਗੋਲਡਨ ਗਰਲ ਕ੍ਰਿਤੀ ਧੰਮੀ, ਨਿਕਿਤਾ ਤੇ ਪ੍ਰੀਤੀ ਦਾ ਹੋਇਆ ਭਰਵਾਂ ਸਵਾਗਤ
ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ – ਸੰਧੂ) – ਮੋਹਾਲੀ ਵਿਖੇ ਪੰਜਾਬ ਖੇਡ ਵਿਭਾਗ ਵਲੋਂ ਕਰਵਾਈ ਗਈ ਵਿਮੈਨ ਸਟੇਟ ਜਿਮਨਾਸਟਿਕ ਚੈਂਪੀਅਨਸ਼ਿਪ ਦੇ ਦੌਰਾਨ ਕੌਮਾਂਤਰੀ ਰਿਧਮਿਕ ਜਿਮਨਾਸਟਿਕ ਖਿਡਾਰਨ ਕ੍ਰਿਤੀ ਧੰਮੀ ਪੁੱਤਰੀ ਲੇਟ ਜੇ.ਪੀ.ਐਸ ਧੰਮੀ ਨੇ ਅੰਡਰ 25 ਉਮਰ ਵਰਗ ਦੇ ਮੁਕਾਬਲਿਆਂ ਵਿੱਚ 5 ਗੋਲਡ ਤੇ ਇੱਕ ਸਿਲਵਰ ਮੈਡਲ ਹਾਸਲ ਕਰਨ ਦੇ ਨਾਲ-ਨਾਲ ਟੀਮ ਨੂੰ ਪਹਿਲਾ ਸਥਾਨ ਦਿਵਾਉਣ `ਚ ਅਹਿਮ ਭੂਮਿਕਾ ਅਦਾ ਕੀਤੀ …
Read More »ਅਕੇਡੀਆ ਵਰਲਡ ਸਕੂਲ ਦੀ ਸਿਮਰਨ ਨੇ ਨੈਸ਼ਨਲ ਖੇਡਾਂ `ਚ ਧਰਿਆ ਪਹਿਲਾ ਕਦਮ
ਲੌਂਗੋਵਾਲ, 28 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਅਕੇਡੀਆ ਵਰਲਡ ਸਕੂਲ ਸੁਨਾਮ ਊਧਮ ਸਿੰਘ ਵਾਲਾ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ।ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਬੇਸਬਾਲ ਜੂਨੀਅਰ ਦੀ ਨੈਸ਼ਨਲ ਦੀ ਟੀਮ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਆਪਣੇ ਸਕੂਲ, ਮਾਪਿਆਂ ਅਤੇ ਸੁਨਾਮ ਸ਼ਹਿਰ ਦਾ ਨਾਂ ਭਾਰਤੀ ਨਕਸ਼ੇ ਵਿੱਚ ਚਮਕਾ ਦਿੱਤਾ ਹੈ।ਬੀਤੇ ਦਿਨੀਂ ਕਰੀਮਨਗਰ (ਤੇਲੰਗਾਨਾ) …
Read More »ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਤੇ ਹੋਰਨਾਂ ਦਾ ਹੁੰਦਲ ਪਾਖਰਪੁਰਾ ਭਰਾਵਾਂ ਵਲੋਂ ਧੰਨਵਾਦ
ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ – ਸੰਧੂ) – ਬੀਤੇ ਦਿਨੀ ਪਿੰਡ ਪਾਖਰਪੁਰਾ ਵਿਖੇ ਸੰਪਨ ਹੋਏ ਪਲੇਠੇ ਸਵ. ਜਥੇਦਾਰ ਕਰਨੈਲ ਸਿੰਘ ਹੁੰਦਲ ਪਾਖਰਪੁਰਾ ਤੇ ਤਸੱਵਰਜੀਤ ਸਿੰਘ ਰਾਜ ਪੱਧਰੀ ਹਾਕੀ ਟੂਰਨਾਮੈਂਟ ਦੀ ਸਫਲਤਾ `ਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਕੌਮਾਤਰੀ, ਕੌਮੀ ਖਿਡਾਰੀਆਂ, ਖੇਡ ਪ੍ਰਮੋਟਰਾਂ ਤੇ ਹੋਰਨਾਂ ਮੋਹਤਬਰਾਂ ਨੂੰ ਉਚੇਚੇ ਤੌਰ `ਤੇ ਨਿਵਾਜ਼ਨ ਤੋਂ ਬਾਅਦ ਸਭ ਦਾ ਧੰਨਵਾਦ ਕਰਦਿਆਂ ਕੌਮੀ ਹਾਕੀ ਖਿਡਾਰੀ ਤੇ …
Read More »ਖਾਲਸਾ ਕਾਲਜ ਗਰਲਜ਼ ਸਕੂਲ ਦੀਆਂ ਵਿਦਿਆਰਥਣਾਂ ਨੇ ‘ਸਕੂਲ ਨੈਸ਼ਨਲ ਖੇਡਾਂ’ ’ਚ ਮਾਰੀਆਂ ਮੱਲ੍ਹਾਂ
ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਦੀ ਸੁਚੱਜੀ ਅਗਵਾਈ ਹੇਠ ਚੱਲ ਰਹੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਅੰਡਰ-19 ਸਕੂਲ ਨੈਸ਼ਨਲ ਹਾਕੀ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ।ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆ ਦੱਸਿਆ ਕਿ ਹਾਕੀ ਟੂਰਨਾਮੈਂਟ ਜੋ …
Read More »ਖ਼ਾਲਸਾ ਕਾਲਜ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਜਿੱਤਿਆ ਮੁੱਕੇਬਾਜ਼ੀ ’ਚ ਤਗਮਾ
ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਫ਼ਗਵਾੜਾ ਦੇ ਲੋਆਰ ਮਹਾਵੀਰਾ ਜੈਨ ਪਬਲਿਕ ਸਕੂਲ ਵਿਖੇ ਕਰਵਾਏ ਗਏ ‘ਸਬ ਜੂਨੀਅਰ ਰਾਜ ਬਾਕਸਿੰਗ ਟੂਰਨਾਮੈਂਟ’ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਕਾਂਸੀ ਦਾ ਤਗਮਾ ਹਾਸਲ ਕੀਤਾ।ਸਕੂਲ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਨੇ ਵਿਦਿਆਰਥਣ ਦੀ ਇਸ ਜਿੱਤ ’ਤੇ ਮੁਬਾਰਕਬਾਦ ਦਿੰਦਿਆ ਆਪਣੇ ਦਫ਼ਤਰ ਵਿਖੇ ਉਸ ਦਾ ਮੂੰਹ ਮਿੱਠਾ ਕਰਵਾਇਆ। …
Read More »ਯੁੱਧਵੀਰ ਸਿੰਘ ਨੂੰ ਜਿਲ੍ਹਾ ਬਾਸਕਿਟਬਾਲ ਐਸੋਸੀਏਸ਼ਨ ਪ੍ਰਧਾਨ ਚੁਣੇ ਜਾਣ `ਤੇ ਖੁਸ਼ੀ ਦਾ ਪ੍ਰਗਟਾਵਾ
ਲੌਗੋਵਾਲ, 19 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਯੁੱਧਵੀਰ ਸਿੰਘ ਰੇਤਗੜ ਨੂੰ ਬਾਸਕਟਬਾਲ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦਾ ਪ੍ਰਧਾਨ ਚੁਣੇ ਜਾਣ `ਤੇ ਜਸਪਾਲ ਸਿੰਘ ਵਿਰਕ ਚੀਮਾ, ਐਡਵੋਕੇਟ ਨਰਿੰਦਰ ਸਿੰਘ ਘੁੰਮਣ ਅਤੇ ਹਰਪਾਲ ਸਿੰਘ ਨਾਨੂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ।ਇਸ ਮੌਕੇ ਜਸਪਾਲ ਵਿਰਕ ਨੇ ਗੱਲਬਾਤ ਕਰਦਿਆਂ ਕਿਹਾ ਕਿ ਯੁੱਧਵੀਰ ਸਿੰਘ ਦੇ ਪ੍ਰਧਾਨ ਬਣਨ ਨਾਲ ਖਿਡਾਰੀ ਬਹੁਤ ਜ਼ਿਆਦਾ ਉਤਸ਼ਾਹਿਤ ਹੋਣਗੇ।ਇਸ ਮੌਕੇ …
Read More »ਸਾਈ ਦੇ ਡਿਪਟੀ ਡੀ.ਜੀ ਨੇ ਕੀਤਾ ਯੂਨੀਵਰਸਿਟੀ ਦੇ ਖੇਡ ਮੈਦਾਨਾਂ ਦਾ ਦੌਰਾ
ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸਪੋਰਟਸ ਅਥਾਰਟੀ ਆਫ ਇੰਡੀਆ ਦੇ ਡਿਪਟੀ ਡੀ.ਜੀ ਸੰਦੀਪ ਪ੍ਰਧਾਨ ਅਤੇ ਸਾਈਂ ਨਾਰਥ ਡਵੀਜਨ ਦੇ ਅਹੁੱਦੇਦਾਰ ਅਜੀਤ ਸਿੰਘ ਨੇ ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ-ਖੇਡ ਮੈਦਾਨਾਂ ਦਾ ਦੌਰਾ ਕੀਤਾ।ਜਿਸ ਦਾ ਮਕਸਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਭਵਿੱਖ ਵਿੱਚ ਖੇਲੋ ਇੰਡੀਆ ਦੀਆਂ ਖੇਡ ਅਕੈਡਮੀਆਂ ਖੋਲੇ ਜਾਣ ਸਬੰਧੀ ਸਰਵੇਖਣ ਕਰਨ ਦੇ ਨਾਲ-ਨਾਲ …
Read More »
Punjab Post Daily Online Newspaper & Print Media