Wednesday, November 25, 2026

Daily Archives: November 25, 2014

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 45ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ

ਆਪਣੀ ਨਿੱਜਤਾਂ ਤੋਂ ਉਪਰ ਉੱਠ ਕੇ ਮਾਨਵਤਾ ਦੀ ਭਲਾਈ ਲਈ ਕਾਰਜ ਕਰਦੇ ਰਹਿਣਾ ਚਾਹੀਦਾ ਹੈ – ਪ੍ਰੋ. ਗੌਤਮ ਅੰਮ੍ਰਿਤਸਰ, 24 ਨਵੰਬਰ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 45ਵਾਂ ਸਥਾਪਨਾ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰ ਵੇਲੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਅਤੇ ਅਰਦਾਸ ਨਾਲ ਪੂਰੇ ਦਿਨ ਦੇ ਪ੍ਰੋਗਰਾਮ ਆਰੰਭ ਹੋਏ ਤੇ ਸ਼ਾਮ ਵੇਲੇ …

Read More »

ਨਗਰ ਕੀਰਤਨ ਵਿੱਚ ਸਫਾਈ ਦੌਰਾਨ ਕਮੇਟੀ ਦੇ ਲੱਗਭੱਗ 30 ਟਨ ਕਚਰਾ ਲਾਇਆ ਬੰਨੇ

ਨਵੀਂ ਦਿੱਲੀ, 24 ਨਵੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨਾਂ ਦੌਰਾਨ ਸਫਾਈ ਰੱਖਣ ਦੇ ਟੀਚੇ ਨਾਲ ਕੂੜਾ ਇਕੱਠਾ ਕਰਕੇ ਡੰਪਰਾਂ ਰਾਹੀਂ ਡੰਪਿੰਗ ਸਾਈਟ ‘ਤੇ ਸੁੱਟਣ ਦੀ ਪਿਛਲੇ ਦਿਨੀਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਦੌਰਾਨ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਹਜ਼ਾਰਾਂ ਵਲੰਟੀਅਰਾਂ ਨੇ ਹੱਥੀਂ ਨਗਰ …

Read More »

ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ ਮੌਕੇ ਦਿੱਲੀ ਕਮੇਟੀ ਨੇ ਸਜਾਇਆ ਨਗਰ ਕੀਰਤਨ

ਨਵੀਂ ਦਿੱਲੀ, 24 ਨਵੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਨਗਰ ਕੀਰਤਨ  ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਅਰਦਾਸ ਉਪਰੰਤ ਆਰੰਭ ਹੋ ਕੇ ਦਿੱਲੀ ਅਤੇ ਨਵੀਂ ਦਿੱਲੀ ਦੇ ਵੱਖ-ਵੱਖ …

Read More »

ਬਠਿੰਡਾ ਸੀਨੀਅਰ ਸਿਟੀਜ਼ਨ ਕੌਂਸਲ ਵਲੋਂ ”ਨਸ਼ਾ ਮੁਕਤ ਪੰਜਾਬ”ਤਹਿਤ ਗੋਨਿਆਣਾ ਕਲੱਸਟਰ ਦੇ ਸਕੂਲਾਂ ‘ਚ ਪੇਪਰ ਰੀਡਿੰਗ ਮੁਕਾਬਲੇ

ਬਠਿੰਡਾ, 24 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸੀਨੀਅਰ ਸਿਟੀਜ਼ਨ ਕਾਊਂਸਲ ਰਜਿ ਬਠਿੰਡਾ ਵੱਲੋਂ ”ਨਸ਼ਾ ਮੁਕਤ ਪੰਜਾਬ” ਵਿਸ਼ੇ ‘ਤੇ ਸਥਾਨਕ ਸ੍ਰੀ ਦੁਰਗਾ ਮੰਦਰ ਵਿਖੇ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਲੜਕੀਆਂ ਗੋਨਿਆਣਾ ਦੇ ਸਹਿਯੋਗ ਨਾਲ ਗੋਨਿਆਣਾ ਕਲਸਟਰ ਦੇ ਸਕੂਲਾਂ ਦੇ ਵਿਦਿਆਰਥੀਆਂ ਦਾ ਪੇਪਰ ਰੀਡਿੰਗ ਮੁਕਾਬਲਾ ਕਰਵਾਇਆ ਗਿਆ।ਡਾ. ਨਿਧੀ ਗੁਪਤਾ ਇੰਚਾਰਜ ਨਸ਼ਾ ਮੁਕਤ ਹਸਪਤਾਲ ਜਿਲ੍ਹਾ ਬਠਿੰਡਾ ਨੇ ਇਸ ਸਮਾਰੋਹ ਦੇ ਮੁੱਖ ਮਹਿਮਾਨ …

Read More »

ਬਠਿੰਡਾ ਦੇ ਵੱਖ-ਵੱਖ ਗੁਰੂ ਘਰਾਂ ਵਿੱਚ ਸ਼ਹੀਦੀ ਦਿਹਾੜੇ ਸੰਬੰਧੀ ਗੁਰਮਤਿ ਸਮਾਗਮ ਕਰਵਾਇਆ

ਬਠਿੰਡਾ, 24 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸਰਬ ਦੁਨੀਆਂ ਦੇ ਧਰਮ ਬਚਾਉਣ ਵਾਲੇ  ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਦੇ ਸਬੰਧ ਵਿਚ ਗੁਰਮਤਿ ਕੀਰਤਨ ਸਮਾਗਮ ਸ਼ਹੀਦ ਭਾਈ ਮਤੀ ਦਾਸ ਨਗਰ ਵਿਖੇ ਕਰਵਾਇਆਂ ਗਿਆ। ਜਿਸ ਵਿਚ ਸੰਗਤਾਂ ਨੂੰ ਸਿੱਖ ਇਤਿਹਾਸ ਅਤੇ ਗੁਰਮਤਿ ਨਾਲ ਜੋੜਦੇ ਹੋਏ ਰਾਗੀ ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਅਤੇ ਕਥਾ ਵਾਚਕ ਭਾਈ ਹਰਸਿਮਰਨਜੀਤ ਸਿੰਘ …

Read More »

ਨਗਰ ਨਿਗਮ ਸਬੰਧੀ ਸਾਂਝੀ ਪ੍ਰੈਸ ਕਾਨਫਰੰਸ ਚੋਂ ਭਾਜਪਾ ਵਲੋਂ ਕਿਨਾਰਾ

ਅਕਾਲੀ ਦਲ ਵੱਲੋਂ ਗਠਜੋੜ ਪੱਕਾ, ਪਰ ਭਾਜਪਾ ਨੇ ਕੀਤਾ ਕੱਚਾ- ਸਿੰਗਲਾ ਬਠਿੰਡਾ, 24 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਬਠਿੰਡਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਅਕਾਲੀ-ਭਾਜਪਾ ਗਠਜੋੜ ਪੱਕੇ ਤੋਂ ਉਸ ਸਮੇਂ ਕੱਚਾ ਹੋ ਗਿਆ ਜਦੋਂ ਅਕਾਲੀ ਦਲ ਅਤੇ ਭਾਜਪਾ ਗਠਜੋੜ ਵੱਲੋਂ ਸੱਦੀ ਸਾਂਝੀ ਪ੍ਰੈਸ ਕਾਨਫਰੰਸ  ਚੋਂ ਭਾਜਪਾ ਨੇ ਪੂਰੀ ਤਰ੍ਹਾਂ ਪਾਸਾ ਵੱਟ  ਲਿਆ।ਇਹ ਪ੍ਰੈਸ ਕਾਨਫਰੰਸ ਮੁੱਖ ਸੰਸਦੀ ਸਕੱਤਰ  …

Read More »

 ਚੰਡੀਗੜ੍ਹ ਐਗਰੋਟੈਕ ਮੇਲੇ ਲਈ ਬੱਸ ਰਵਾਨਾ

ਬਠਿੰਡਾ, 24  ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਖੇਤੀ ਵਾੜੀ ਵਿਭਾਗ ਪੰਜਾਬ ਵਲੋਂ ਐਗਰੋਟੈਕ ਮੇਲਾ 2014 ਅੱਜ ਪਰੇਡ ਗਰਾਂਊਂਡ ਚੰਡੀਗੜ੍ਹ ਵਿਖੇ ਲਗਾਏ ਜਾਣ ‘ਤੇ ਬਠਿੰਡਾ ਜਿਲ੍ਹੇ ਦੇ ਆਸ ਪਾਸ ਦੇ ਇਲਾਕਿਆਂ ਵਿਚੋਂ ਇਸ ਮੇਲੇ ਪ੍ਰਤੀ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਪਾਏ ਜਾਣ ‘ਤੇ ਉਨ੍ਹਾ ਵਲੋਂ ਭਾਰੀ ਗਿਣਤੀ ਵਿਚ ਸ਼ਿਰਕਤ ਕਰਨ ਲਈ ਬੱਸਾਂ ਦੇ ਕਾਫ਼ਿਲੇ ਦੇ ਰੂਪ ਵਿਚ ਗਏ।

Read More »