Wednesday, November 25, 2026

Daily Archives: October 2, 2015

ਬੂਟੇ ਲਾ ਕੇ ਮਨਾਇਆ ਜਨਮ ਦਿਨ

ਪੱਟੀ, 1 ਅਕਤੂਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਅੰਗਰੇਜ ਸਿੰਘ ਦਾਸੂਵਾਲ ਪ੍ਰਧਾਨ ਐਸ. ਓ. ਆਈ ਅਤੇ ਰਣਧੀਰ ਸਿੰਘ ਦਾਸੂਵਾਲ ਨੇ ਆਪਣਾ ਜਨਮ ਦਿਨ ਬੂਟੇ ਲਗਾ ਕੇ ਮਨਾਇਆ।ਉਨ੍ਹਾ ਦੱਸਿਆ ਕਿ ਮਨੁੱਖ ਅਤੇ ਰੁੱਖ ਦਾ ਆਪਸੀ ਗੂੜਾ ਰਿਸ਼ਤਾ ਹੈ, ਰੁੱਖਾਂ ਤੋ ਬਿਨਾਂ ਇਨਸਾਨੀ ਜੀਵਨ ਸੰਭਵ ਨਹੀ।ਇਸ ਲਈ ਸਾਰਿਆਂ ਨੁਮ ਘੱਟੋ ਘੱਟ ਇਕੱ ਰੁੱਖ ਜਰੂਰ ਲਗਾਉਣਾ ਚਾਹੀਦਾ ਹੈ।ਇਸ ਮੌਕੇ ਤਜਿੰਦਰ ਸਿੰਘ …

Read More »

ਵਿਕਾਸ ਦੇ ਨਾਂ ਤੇ ਲੋਕਾਂ ਨਾਲ ਕੀਤਾ ਜਾ ਰਿਹਾ ਧੋਖਾ – ਸੋਨੂੰ

ਪੱਟੀ, 1 ਅਕਤੂਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਭਾਜਪਾ ਪੱਟੀ ਦੇ ਮੰਡਲ ਪ੍ਰਧਾਨ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਵਿੱਚ ਸ਼ਹਿਰ ਦੀਆਂ ਸਾਰੀਆਂ ਵਾਰਡਾਂ ਦੇ ਇੰਚਾਰਜਾ ਨੇ ਹਿੱਸਾ ਲਿਆ ਅਤੇ ਆਪਣੇ-ਆਪਣੇ ਵਾਰਡਾਂ ਦੀਆ ਮਸ਼ਕਲਾਂ ਦੱਸੀਆਂ।ਮੀਟਿੰਗ ਨੂੰ ਸੰਬੋਧਨ ਕਰਦਿਆਂ ਮੰਡਲ ਪ੍ਰਧਾਨ ਰਮਦੀਪ ਸਿੰਘ ਸੋਨੂੰ ਨੇ ਕਿਹਾ ਕਿ ਉਨਾਂ ਦੀ ਪਾਰਟੀ ਸ਼ਹਿਰ ਵਾਸੀਆਂ ਦੇ ਹਰ ਦੁੱਖ-ਸੁੱਖ ਵਿੱਚ ਸਾਥ ਦੇਵੇਗੀ ਤੇ ਸਰਕਾਰ …

Read More »

ਬਾਬਾ ਭੋੜੇ ਵਾਲਾ ਦੀ ਰਾਮਲੀਲਾ ਨੂੰ ਲੈ ਕੇ ਦੋ ਧਿਰਾਂ ਵਿੱਚ ਵਿਵਾਦ

ਕਮਿਸ਼ਨਰ ਦਰਬਾਰ ਪੁੱਜਾ ਮਾਮਲਾ, ਏਸੀਪੀ ਪੱਛਮੀ ਕਰਨਗੇ ਜਾਂਚ ਛੇਹਰਟਾ, 1 ਅਕਤੂਬਰ (ਪ.ਪ)- ਛੇਹਰਟਾ ਸਥਿਤ ਬਾਬਾ ਭੌੜੇ ਵਾਲਾ ਜੀ ਮੰਦਿਰ ਵਿਖੇ ਕਲੱਬ ਦੇ ਦੋ ਧੱੜੇ ਬਣ ਗਏ ਹਨ ਤੇ ਦੌਵਾਂ ਧੱੜਿਆਂ ਵਿਚ ਰਾਮ ਲੀਲਾ ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੈ।ਰਾਮ ਲੀਲਾ ਕਲੱਬ ਵਲੋ ਜਿੱਥੇ ਰਾਮ ਲੀਲਾ ਕਰਵਾਉਣ ਲਈ ਆਪਣੇ ਬੌਰਡ ਲਗਵਾਏੇ ਹਨ, ਉੱਥੇ ਚੇਅਰਮੈਨ ਅਸ਼ੋਕ ਬੇਦੀ ਨੇ ਮੰਦਿਰ ਕਮੇਟੀ …

Read More »

ਸਰਕਾਰੀ ਹਾਈ ਸਕੂਲ ਪੁਤਲੀਘਰ ਵਿਖੇ ਤਿੰਨ ਦਿਨਾਂ ਖੋ-ਖੋ ਟੂਰਨਾਮੈਂਟ ਸ਼ੁਰੂ

ਛੇਹਰਟਾ, 1 ਅਕਤੂਬਰ (ਸੁਖਬੀਰ ਖੁਰਮਨੀਆ)- ਸਰਕਾਰੀ ਹਾਈ ਸਕੂਲ ਪੁਤਲੀਘਰ ਵਿਖੇ ਡੀਈਓ ਸਤਿੰਦਰਬੀਰ ਸਿੰਘ ਤੇ ਏਈਓ ਕੁਲਜਿੰਦਰ ਸਿੰਘ ਮੱਲੀ ਦੇ ਦਿਸ਼ਾ ਨਿਰਦੇਸ਼ਾਂ ਹੇਂਠ ਲੜਕਿਆਂ ਦੇ ਅੰਡਰ-14,17,19 ਵਰਗ ਦੇ ਤਿੰਨ ਦਿਨਾਂ ਜਿਲ੍ਹਾ ਅੰਤਰ ਜੋਨ ਖੋ-ਖੋ ਟੂਰਨਾਮੈਂਟ ਕਰਵਾਏ ਗਏ, ਜਿਸ ਦੀ ਸ਼ੁਰੂਆਤ ਹੈੱਡ ਮਾਸਟਰ ਮਨੋਹਰ ਸਿੰਘ, ਪ੍ਰਿੰਸੀਪਲ ਬਾਸਰਕੇ ਗਿੱਲਾਂ ਤੇ ਚੇਅਰਮੈਨ ਖੋ-ਖੋ ਗੁਰਵਿੰਦਰ ਸਿੰਘ ਨੇ ਖਿਡਾਰੀਆ ਨਾਲ ਮੁਲਾਕਾਤ ਕਰਕੇ ਕੀਤੀ।ਉਨ੍ਹਾਂ ਕਿਹਾ ਕਿ ਪੰਜਾਬ …

Read More »

ਮਾਸਟਰ ਕੇਡਰ ਯੂਨੀਅਨ ਦੀ ਹੋਈ ਹੰਗਾਮੀ ਮੀਟਿੰਗ – 1 ਤੋਂ 18 ਅਕਤੂਬਰ ਤੱਕ ਬਲਾਕ ਪੱਧਰੀ ਧਰਨੇ

ਛੇਹਰਟਾ, 1 ਅਕਤੂਬਰ (ਸੁਖਬੀਰ ਖੁਰਮਨੀਆ)- ਜਿਲਾ ਸਿੱਖਿਆ ਅਫਸਰ ਦਫਤਰ ਅੰਮ੍ਰਿਤਸਰ ਵਿਖੇ ਮਾਸਟਰ ਕੇਡਰ ਯੂਨੀਅਨ ਅੰਮ੍ਰਿਤਸਰ ਦੀ ਹੰਗਾਮੀ ਮੀਟਿੰਗ ਜਿਲਾ ਪ੍ਰਧਾਨ ਪ੍ਰਭਜਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਪ੍ਰਧਾਨ ਪ੍ਰਭਜਿੰਦਰ ਸਿੰਘ ਨੇ ਦੱਸਿਆ ਕਿ ਸਟੇਟ ਕਮੇਟੀ ਵਲੋਂ ਦਿੱਤੇ ਫੈਸਲੇ ਅਨੁਸਾਰ 1 ਅਕਤੂਬਰ 2015 ਤੋਂ 18 ਅਕਤੂਬਰ 2015 ਤੱਕ ਬਲਾਕ ਕਮੇਟੀਆਂ ਦਾ ਗਠਨ ਅਤੇ ਬਲਾਕ ਪੱਧਰੀ ਧਰਨੇ ਦਿੱਤੇ ਜਾਣਗੇ, ਜਿਸ ਵਿੱਚ …

Read More »

ਨਾਥ ਦੀ ਖੂਹੀ ਦੇ ਖੇਤਾਂ ਵਿੱਚੋਂ10 ਕੇ.ਵੀ ਦਾ ਟਾਂਸਫਾਰਮਰ ਚੋਰੀ

ਚੌਂਕ ਮਹਿਤਾ, 1 ਅਕਤੂਬਰ (ਜੋਗਿੰਦਰ ਸਿੰਘ ਮਾਣਾ) – ਕਸਬਾ ਨਾਥ ਦੀ ਖੂਹੀ ਕੋਲ ਖੇਤਾਂ ਵਿਚ ਲੱਗਾ ਮੋਟਰ ਦਾ ਟ੍ਰਾਂਸਫਾਰਮਰ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਖੇਤ ਵਿਚ ਮੋਟਰ ਤੇ 10 ਕੇ.ਵੀ ਦਾ ਟ੍ਰਾਸਫਾਰਮਰ ਲੱਗਾ ਹੋਇਆ ਸੀ।ਜੋ ਬੀਤੀ ਰਾਤ ਚੋਰਾਂ ਵੱਲੋ ਬੜੀ ਹੁਸ਼ਿਆਰੀ ਨਾਲ ਚੋਰੀ ਕਰ ਲਿਆ ਗਿਆ।ਜਦ ਸਵੇਰ ਦੇ …

Read More »

ਆਪ ਪਾਰਟੀ ਦੀ ਵਿਸ਼ਾਲ ਰੈਲੀ ਲਈ ਚੰਨਣਕੇ ਤੋ ਜਥਾ ਪੁੱਜਾ

ਚੌਂਕ ਮਹਿਤਾ, 1 ਅਕਤੂਬਰ (ਜੋਗਿੰਦਰ ਸਿੰਘ ਮਾਣਾ) – ਆਪ ਪਾਰਟੀ ਦੀ ਰਾਜਾਸਾਂਸੀ ਵਿਖੇ ਹੋਣ ਵਾਲੀ ਵਿਸ਼ਾਲ ਰੈਲੀ ‘ਚ ਹਿੱਸਾ ਲੈਣ ਲਈ ਹਲਕਾ ਮਜੀਠਾ ਦੇ ਪਿੰਡ ਚੰਨਣਕੇ ਤੋ ਸਰਗਰਮ ਆਗੂ ਸਰਬਵਿੰਦਰਜੀਤ ਸਿੰਘ ਛੱਬਾ, ਯੂਥ ਆਗੂ ਸੰਦੀਪ ਸਿੰਘ ਸੰਨੀ ਅਤੇ ਸੁਰਜੀਤ ਸਿੰਘ ਭੋਏਵਾਲ ਦੀ ਅਗਵਾਈ ‘ਚ ਭਾਰੀ ਤਦਾਦ ‘ਚ ਵਰਕਰ ਅੱਡਾ ਨਾਥ ਦੀ ਖੂਹੀ ਤੇ ਇੱਕਤਰ ਹੋਏ।ਇਸ ਮੌਕੇ ਆਪ ਪਾਰਟੀ ਦੀ ਰੈਲੀ …

Read More »