Wednesday, November 25, 2026

Daily Archives: October 22, 2015

ਸਰਕਾਰੀ ਕੰਨਿਆ ਸਕੂਲ ਫਤਿਹਗੜ ਚੂੜੀਆਂ ਦੀਆਂ ਵਿਦਿਆਰਥਣਾ ਨੇ ਹਾਸਿਲ ਕੀਤਾ ਪਹਿਲਾਂ ਸਥਾਨ

ਬਟਾਲਾ, 21 ਅਕਤੂਬਰ (ਨਰਿੰਦਰ ਬਰਨਾਲ) – ਜਿਲਾ ਸਿੱਖਿਆ ਅਫਸਰ ਅਮਨਦੀਪ ਸਿੰਘ ਸੈਣੀ ਦੇ ਨਿਰਦੇਸ਼ਾ ਅਨੁਸਾਰ ਜਿਲਾ ਪੱਧਰੀ ਅੰਡਰ 17 ਅਤੇ  ਲੜਕੀਆਂ ਦੇ ਰੱਸਾਕਸੀ ਮੁਕਾਬਲੇ ਸ:ਸ:ਸ: ਧੁੱਪਸੜੀ ਕਰਵਾਏ ਗਏ।ਜਿਸ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ ਚੂੜੀਆਂ ਨੇ ਰੱਸਾਕੱਸੀ ਮੁਕਾਬਲੇ ਵਿੱਚ ਅੰਫਰ 17 ਅਤੇ 19 ਦੀਆਂ ਲੜਕੀਆਂ ਨੇ ਪਹਿਲਾਂ ਸਥਾਨ ਹਾਸਿਲ ਕੀਤਾ। ਲੜਕੀਆਂ ਦੇ ਸਕੂਲ ਪਹੁੰਚਣ ਤੇ ਪ੍ਰਿੰਸੀਪਲ ਸ੍ਰੀਮਤੀ ਅਨੀਤਾ ਅਰੌੜਾ …

Read More »

ਜਲ ਸਰੋਤ ਸੰਭਾਲ ਵਿਸ਼ੇ ‘ਤੇ ਚਾਰਟ ਮੇਕਿੰਗ ਮੁਕਾਬਲਾ ਕਰਵਾਇਆ

ਬਟਾਲਾ, 21 ਅਕਤੂਬਰ (ਨਰਿੰਦਰ ਬਰਨਾਲ) – ਡਾਇਰੈਕਟਰ ਜਨਰਲ ਸਕੂਲਜ਼ ਤੇ ਜਿਲ੍ਹਾਂ ਸਾਂਇੰਸ ਸੁਪਰਵਾਈਜ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਦਫਤਰ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਵਿਖੇ ਪ੍ਰਿੰਸੀਪਲ ਜਸਬੀਰ ਕੌਰ ਵੱਲੋ ਸਾਂਇੰਸ ਵਿਸ਼ੇ ਨਾਲ ਸਬੰਧਿਤ ਜਲ ਸਰੋਤਾਂ ਦੀ ਸਾਂਭ ਸੰਭਾਲ ਵਿਖੇ ਇੱਕ ਚਾਰਟ ਮੇਕਿੰਗ ਮੁਕਾਬਲਾ ਕਰਵਾਇਆ ਗਿਆ।ਇਸ ਮੁਕਾਬਲੇ ਵਿਚ ਵੱਖ ਕਲਾਸਾ ਦੇ …

Read More »

ਸ਼ੋ੍ਮਣੀ ਕਮੇਟੀ ਵੱਲੋਂ ਪਸ਼ਚਾਤਾਪ ਵਜੋਂ ਸਮੂਹ ਗੁਰਦੁਆਰਾ ਸਾਹਿਬਾਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ

ਆਰਥਿਕ ਪੱਖੋਂ ਕਮਜ਼ੋਰ ਗੁਰਦੁਆਰਾ ਕਮੇਟੀਆਂ ਨੂੰ ਗੁਰੂ-ਘਰਾਂ ਦੀ ਨਿਗਰਾਨੀ ਲਈ ਸੀ.ਸੀ.ਟੀ.ਵੀ. ਕੈਮਰੇ ਲਗਵਾ ਕੇ ਦਿੱਤੇ ਜਾਣਗੇ : ਜਥੇ.ਅਵਤਾਰ ਸਿੰਘ ਅੰਮ੍ਰਿਤਸਰ, 21 ਅਕਤੂਬਰ (ਗੁਰਪ੍ਰੀਤ ਸਿੰਘ) – ਸ਼ਰਾਰਤੀ ਅਨਸਰਾਂ ਵੱਲੋਂ ਘੋਰ ਪਾਪ ਕਰਦਿਆਂ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪਾੜ ਕੇ ਬੇਅਦਬੀ ਕੀਤੀ ਗਈ ਹੈ ਜਿਸ ਨਾਲ ਸਮੁੱਚੇ ਸਿੱਖ ਜਗਤ ਦੇੇ …

Read More »

ਸਮਰਾਲਾ ਸਕੂਲ ਵਿੱਚ ”ਪਾਣੀ ਬਚਾਓ ਮੁਹਿੰਮ” ਤਹਿਤ ਪੇਟਿੰਗ ਮੁਕਾਬਲੇ ਕਰਵਾਏ ਗਏ

  ਸਮਰਾਲਾ, 21 ਅਕਤੂਬਰ (ਪ. ਪ) ਡਾਇਰੈਕਟਰ ਜਰਨਲ ਸਕੂਲ ਐਜੂਕੇਸ਼ਨ ਪੰਜਾਬ ਅਤੇ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਪ੍ਰਿੰਸੀਪਲ ਕੁਲਵੰਤ ਸਿੰਘ ਦੀ ਰਹਿਨੁਮਾਈ ਹੇਠ ਵਾਈਸ ਪ੍ਰਿੰਸੀਪਲ ਬਲਰਾਜ ਸਿੰਘ, ਲੈਕਚਰਾਰ ਜਤਿੰਦਰ ਕੁਮਾਰ, ਰਾਜੀਵ ਰਤਨ, ਸੰਦੀਪ ਕੌਰ ਅਤੇ ਪਰਵੀਨ ਭਨੋਟ ਤੋਂ ਇਲਾਵਾ ਬਿਕਰਮਜੀਤ ਭਨੋਟ ਤੇ ਜਵਾਹਰ ਸਿੰਘ ਗਰੇਵਾਲ ਦੀ ਦੇਖ-ਰੇਖ ਤੇ …

Read More »

ਸਮਰਾਲਾ ਵਿਖੇ ਕਾਵਿ ਸੰਗ੍ਰਹਿ ‘ਮੇਰੀ ਸੁਪਨ ਦੁਨੀਆਂ’ ਉੱਤੇ ਭਰਵੀਂ ਗੋਸ਼ਟੀ ਹੋਈ

ਲਗਾਤਾਰ 6 ਘੰਟੇ ਚੱਲੀ ਗੋਸ਼ਟੀ ਵਿੱਚ 80 ਤੋਂ ਵੱਧ ਲੇਖਕਾਂ ਤੇ ਵਿਦਵਾਨਾਂ ਨੇ ਭਾਗ ਲਿਆ ਕਹਾਣੀਕਾਰ ਬਲਵਿੰਦਰ ਗਰੇਵਾਲ ਦੇ ਨਵੇਂ ਛਪੇ ਕਹਾਣੀ ਸੰਗ੍ਰਹਿ ” ਇਕ ਘਰ ਆਜ਼ਾਦ ਹਿੰਦੀਆਂ ਦਾ” ਨੂੰ ਸਭਾ ਵੱਲੋਂ ਰਿਲੀਜ਼ ਕੀਤਾ ਗਿਆ ਸਮਰਾਲਾ, 21 ਅਕਤੂਬਰ (ਪ. ਪ.) ਪੰਜਾਬੀ ਸਹਿਤ ਸਭਾ ਸਮਰਾਲਾ ਵਲੋਂ ਆਪਣੀ ਮਾਸਿਕ ਇੱਕਤਰਤਾ ਵਿਚ ਸਭਾ ਦੇ ਸਰਪ੍ਰਸਤ ਤੇ ਕਵੀ ਜੋਗਿੰਦਰ ਸਿੰਘ ਜੋਸ਼ ਦੇ ਕਾਵਿ ਸੰਗ੍ਰਹਿ …

Read More »

ਪੀ.ਐੱਨ.ਬੀ ਨੇ 60 ਲੋੜਵੰਦ ਲੜਕੀਆਂ ਦੀ ਪੜ੍ਹਾਈ ਦਾ ਚੁੱਕਿਆ ਬੀੜਾ-2 ਪਿੰਡਾਂ ਵਿੱਚ ਸੋਲਰ ਲਾਈਟਾਂ

ਅੰਮ੍ਰਿਤਸਰ, 21 ਅਕਤੂਬਰ (ਸੁਖਬੀਰ ਖੁਰਮਨੀਆ) – ਭਾਰਤ ਦੀ ਨਾਮਵਰ ਪੰਜਾਬ ਨੈਸ਼ਨਲ ਬੈਂਕ ਵੱਲੋਂ ਆਪਣੀ ਸਕੀਮ ‘ਦੇਸ਼ ਦੀ ਬੇਟੀ ਦੇਸ਼ ਦਾ ਗੌਰਵ’ (ਲਾਡਲੀ) ਅਧੀਨ 60 ਲੋੜਵੰਦ ਲੜਕੀਆਂ ਦੀ ਪੜਾਈ ਦਾ ਬੀੜਾ ਚੁੱਕਦਿਆਂ ਅੱਜ ਇਨ੍ਹਾਂ ਵਿਦਿਆਰਥਣਾਂ ਨੂੰ ਏ. ਟੀ. ਐੱਮ. ਤਕਸੀਮ ਕੀਤੇ। ਹਰੇਕ ਵਿਦਿਆਰਥਣ ਨੂੰ ਦਿੱਤੇ ਗਏ ਏ. ਟੀ. ਐੱਮ. ਵਿੱਚ 600 ਰੁਪਏ ਦੀ ਰਾਸ਼ੀ ਤੋਂ ਇਲਾਵਾ ਸਕੂਲ ਬੈੱਗ ਬੈਂਕ ਵੱਲੋਂ ਪ੍ਰਦਾਨ …

Read More »

ਪਠਾਨਕੋਟ ਪੁਲਿਸ ਲਾਈਨ ਵਿਖੇ ਵੱਖ ਵੱਖ ਫੋਰਸਾਂ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ

ਪਠਾਨਕੋਟ, 21 ਅਕਤੂਬਰ (ਪ.ਪ) – ਪੰਜਾਬ ਪੁਲਿਸ ਦਾ ਗੌਰਵਮਈ ਇਤਿਹਾਸ ਹੈ ਕਿ ਪੰਜਾਬ ਵਿੱਚ ਅਮਨ, ਸ਼ਾਂਤੀ ਅਤੇ ਆਪਸੀ ਭਾਈਚਾਰੇ ਨੂੰ ਬਰਕਰਾਰ ਰੱਖਣ ਲਈ ਪੰਜਾਬ ਪੁਲਿਸ ਦੇ ਕਰੀਬ 2500 ਅਫ਼ਸਰਾਂ ਤੇ ਜਵਾਨਾਂ ਨੇ ਕੁਰਬਾਨੀਆਂ ਕੀਤੀਆਂ ਹਨ।ਇਹ ਪ੍ਰਗਟਾਵਾ ਸ਼੍ਰੀ ਆਰ ਕੇ ਬਖਸ਼ੀ ਐਸ.ਐਸ.ਪੀ. ਪਠਾਨਕੋਟ ਨੇ ਅੱਜ ਸਥਾਨਿਕ ਪੁਲਿਸ ਲਾਈਨ ਵਿਖੇ ਵੱਖ ਵੱਖ ਫੋਰਸਾਂ ਦੇ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ …

Read More »

ਡੇਹਰੀਵਾਲ ਵਿਖੇ 10 ਏਕੜ ਵਿੱਚ ਬਣਾਇਆ ਜਾ ਰਿਹਾ ਹੈ ਕੈਟਲ ਪਾਉਂਡ ਡੀ.ਸੀ ਸੁਖਵਿੰਦਰ ਸਿੰਘ

ਪਠਾਨਕੋਟ, 21 ਅਕਤੂਬਰ (ਪ.ਪ) – ਪੰਜਾਬ ਸਰਕਾਰ ਵੱਲੋਂ ਡੇਹਰੀਵਾਲ ਵਿਖੇ 10 ਏਕੜ ਵਿੱਚ ਕੈਟਲ ਪਾਉਂਡ ਬਣਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਸਵੀਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਸਬੰਧੀ ਆਯੋਜਿਤ ਜ਼ਿਲ੍ਹਾ ਪਬਲਿਕ ਵਰਕਸ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਮੌਕੇ ਹੋਰਨਾਂ …

Read More »

ਪ੍ਰਧਾਨ ਸੁਲਤਾਨਵਿੰਡ ਤੇ ਮੋਨੂੰ ਵਲੋਂ ਬੀ.ਸੀ ਵਿੰਗ ਵਿੱਚ ਕੀਤੀਆਂ ਨਿਯੁੱਕਤੀਆਂ

ਛੇਹਰਟਾ, 21 ਅਕਤੂਬਰ (ਸੁਖਬੀਰ ਖੁਰਮਨੀਆ, ਗੁਰਚਰਨ ਸਿੰਘ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ‘ਤੇ ਪਾਰਟੀ ਦੇ ਜੱਥੇਬੰਧਕ ਢਾਂਚੇ ਦੇ ਵਿਸਥਾਰ ਤਹਿਤ ਵਾਰਡ ਨੰਬਰ 2 ਦੇ ਇੰਚਾਰਜ ਤੇ ਕਂੋਸਲਰ ਨਗਵੰਤ ਕੌਰ ਰੰਧਾਵਾ ਦੇ ਫਰਜ਼ੰਦ ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂੰ ਦੀ ਅਗਵਾਈ ਵਿੱਚ ਖੰਡਵਾਲਾ ਵਿਖੇ ਵਿਸ਼ਾਲ ਮੀਟਿੰਗ ਕਰਵਾਈ ਗਈ, ਜਿਸ ਵਿੱਚ ਜਿਲਾ ਪ੍ਰਧਾਨ ਦਰਸ਼ਨ ਸਿੰਘ ਸੁਲਤਾਨਵਿੰਡ ਉਚੇਚੇ ਤੌਰ …

Read More »

ਬੀ ਐਸ ਐਫ ਖੜਕਾ ਕੈਂਪ ਵਿਖੇ ਸ੍ਰੀ ਖੰਨਾ ਨੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ

ਹੁਸ਼ਿਆਰਪੁਰ, 21 ਅਕਤੂਬਰ (ਸਤਵਿੰਦਰ ਸਿੰਘ)  ਬੀ. ਐਸ. ਐਫ ਖੜਕਾ ਕੈਂਪ ਵਿਖੇ ਆਪਣੀ ਡਿਊਟੀ ਦੌਰਾਨ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸ਼ਹੀਦ ਹੋਏ ਅਧਿਕਾਰੀਆਂ ਤੇ ਜਵਾਨਾਂ ਨੂੰ ਸ਼ਰਧਾਂਜ਼ਲੀ ਭੇਂਟ ਕਰਨ ਲਈ  ਸ਼ਹੀਦੀ ਯਾਦਗਾਰ ਦਿਵਸ ਤੇ  ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਵਿੱਚ ਰਾਜ ਸਭਾ ਮੈਂਬਰ ਸ੍ਰੀ ਅਵਿਨਾਸ਼ ਰਾਏ ਖੰਨਾ ਮੁੱਖ ਮਹਿਮਾਨ ਵਲੋਂ ਸ਼ਾਮਿਲ ਹੋਏ। ਸਮਾਗਮ ਵਿਖੇ ਪੁਹੰਚਣ  ਤੇ ਡੀ. ਆਈ. ਜੀ ਹਰਬਖਸ …

Read More »