ਅੰਮ੍ਰਿਤਸਰ, 6 ਸਤੰਬਰ (ਜਗਦੀਪ ਸਿੰਘ ਸੱਗੂ)- ਜ਼ਿਲ੍ਹੇ ਵਿਚ ਡੇਂਗੂ ਦੀ ਰੋਕਥਾਮ ਲਈ ਪ੍ਰਸ਼ਾਸਨ ਵੱਲੋਂ ਲੋੜੀਂਦੇ ਕਦਮ ਚੁੱਕੇ ਗਏ ਹਨ ਜਿਸ ਤਹਿਤ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਦੇ ਨਾਲ-ਨਾਲ ਖੜ੍ਹੇ ਪਾਣੀ ਵਿਚ ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕਣ ਲਈ ਹੇਠਲੇ ਪੱਧਰ ਤੱਕ ਨਿਗਰਾਨੀ ਵਧਾ ਦਿੱਤੀ ਗਈ ਹੈ। ਇਸ ਕਾਰਜ ਵਿਚ ਸਿਹਤ ਵਿਭਾਗ ਅਤੇ ਨਗਰ ਨਿਗਮ ਤੋਂ ਇਲਾਵਾ ਹੋਰਨਾਂ ਵਿਭਾਗਾਂ ਵੱਲੋਂ …
Read More »Daily Archives: September 7, 2016
ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਸਬੰਧੀ ਵਿਦਿਆਰਥੀਆਂ ਦੇ ਮੁਕਾਬਲੇ ਅੱਜ ਤੋਂ- ਜ਼ਿਲ੍ਹਾ ਸਿੱਖਿਆ ਅਫ਼ਸਰ
ਅੰਮ੍ਰਿਤਸਰ, 6 ਸਤੰਬਰ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਵੱਲੋਂ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮਨਾਉਣ ਸਬੰਧੀ ਸਕੂਲਾਂ ਵਿਚ ਪ੍ਰਾਇਮਰੀ, ਅੱਪਰ ਪ੍ਰਾਇਮਰੀ ਅਤੇ ਸੈਕੰਡਰੀ ਪੱਧਰ ‘ਤੇ ਵਿਦਿਆਰਥੀਆਂ ਦੇ 21 ਵੱਖ-ਵੱਖ ਗਤੀਵਿਧੀਆਂ ਦੇ ਮੁਕਾਬਲੇ ਭਲਕੇ 7 ਸਤੰਬਰ ਤੋਂ ਸ਼ੁਰੂ ਹੋ ਰਹੇ ਹਨ, ਜਿਹੜੇ ਕਿ 15 ਅਕਤੂਬਰ ਤੱਕ ਚੱਲਣਗੇ। ਇਹ ਜਾਣਕਾਰੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ. ਸਤਿੰਦਰ ਬੀਰ ਸਿੰਘ ਨੇ ਆਪਣੇ ਦਫ਼ਤਰ …
Read More »ਖਾਲਸਾ ਕਾਲਜਾਂ ਵਿਚ ਹੁੰਝਾ ਫੇਰ ਜਿੱਤ ਪ੍ਰਾਪਤ ਕਰੇਗੀ ਐਸ.ਓ.ਆਈ – ਜੀ.ਕੇ
ਨਵੀਂ ਦਿੱਲੀ, 6 ਸਤੰਬਰ (ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਵਿੰਗ ਐਸ.ਓ.ਆਈ. (ਸੋਈ) ਤਿੰਨੋਂ ਖਾਲਸਾ ਕਾਲਜਾਂ ਵਿਚ ਹੁੰਝਾ ਫੇਰ ਜਿੱਤ ਪ੍ਰਾਪਤ ਕਰੇਗੀ। ਉਕਤ ਦਾਅਵਾ ਦਲ ਦੇ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕੀਤਾ ਹੈ। ਸਥਾਨਿਕ ਕਾਲਜ ਯੂਨੀਅਨ ਚੋਣਾਂ ਵਿੱਚ ਸੋਈ ਦੇ ਉਮੀਦਵਾਰਾਂ ਵੱਜੋਂ ਨਾਮਜਦਗੀ ਪਰਚੇ ਭਰਨ ਉਪਰੰਤ ਪਾਰਟੀ ਦਫਤਰ ਵਿਚ …
Read More »ਬਾਬਾ ਜੀਵਨ ਸਿੰਘ ਚੇਤਨਾ ਮਾਰਚ ਦਾ ਦਿੱਲੀ ਕਮੇਟੀ ਨੇ ਕੀਤਾ ਸਵਾਗਤ
ਨਵੀਂ ਦਿੱਲੀ, 6 ਸਤੰਬਰ (ਪੰਜਾਬ ਪੋਸਟ ਬਿਊਰੋ)- ਭਾਈ ਜੈਤਾ ਜੀ ਦੇ 350 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਚੇਤਨਾ ਮਾਰਚ ਦਾ ਦਿੱਲੀ ਪੁਜਣ ਤੇ ਗੁਰਦੁਆਰਾ ਮਜ਼ਨੂੰ ਟਿੱਲਾ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਵਾਗਤ ਕੀਤਾ ਗਿਆ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਭਾਈ ਜੈਤਾ ਜੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਸ਼ ਗੁਰੂ ਸਾਹਿਬ ਦੀ ਸ਼ਹੀਦੀ ਉਪਰੰਤ …
Read More »ਕੈਪਟਨ ਅਮਰਿੰਦਰ ਨੇ ਕੈਂਸਰ ਦੇ ਮਰੀਜਾਂ ਦਾ ਫ੍ਰੀ ਇਲਾਜ਼ ਕਰਵਾਉਣ ਦਾ ਕੀਤਾ ਵਾਅਦਾ
ਕੋਟਕਪੂਰਾ (ਫਰੀਦਕੋਟ), 6 ਸਤੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਕਾਂਗਰਸ ਸਰਕਾਰ ਪੰਜਾਬ ਵਿੱਚ ਕੈਂਸਰ ਦੇ ਮਰੀਜ਼ਾਂ ਨੂੰ ਫ੍ਰੀ ਇਲਾਜ਼ ਮੁਹੱਈਆ ਕਰਵਾਏਗੀ। ਉਨ੍ਹਾਂ ਨੇ ਕਿਹਾ ਕਿ ਮਾਲਵਾ ਖੇਤਰ ਦੇ ਸੈਂਕੜਾਂ ਪਰਿਵਾਰ ਇਸ ਬਿਮਾਰੀ ਕਾਰਨ ਜਾਨਾਂ ਦੇ ਨੁਕਸਾਨ ਅਤੇ ਇਲਾਜ਼ ਉਪਰ ਲੱਗੇ ਭਾਰੀ ਪੈਸਿਆਂ ਕਾਰਨ ਤਬਾਹ ਹੋ ਚੁੱਕੇ ਹਨ। ਉਨ੍ਹਾਂ …
Read More »ਕੰਵਲਦੀਪ ਸਿੰਘ ਬਾਦਲ ਰੂਸ ਵਿੱਚ ਕਰੇਗਾ ਭਾਰਤੀ ਯੂਨੀਵਰਸਟੀਜ਼ ਬੈਡਮਿੰਟਨ ਟੀਮ ਦੀ ਕਪਤਾਨੀ
ਮਾਲੇਰਕੋਟਲਾ, 6 ਸਤੰਬਰ (ਹਰਮਿੰਦਰ ਸਿੰਘ ਭੱਟ)- ਮਾਲੇਰਕੋਟਲਾ ਨਿਵਾਸੀ ਇੱਕ ਪਰਮਜੀਤ ਸਿੰਘ ਪੀਟਰ ਅਤੇ ਹਰਮਿੰਦਰ ਕੌਰ ਦਾ ਹੋਣਹਾਰ ਪੁੱਤਰ ਕੰਵਲਦੀਪ ਸਿੰਘ ਬਾਦਲ ਰੂਸ ਦੇ ਸ਼ਹਿਰ ਰਾਮੈਂਸਕੋ ਵਿੱਚ 12 ਸਤੰਬਰ ਨੂੰ ਹੋਣ ਵਾਲੀ ਵਿਸ਼ਵ ਯੂਨੀਵਰਸਿਟੀ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਸ਼ਾਮਲ ਹੋਣ ਵਾਲੀ ਭਾਰਤੀ ਯੂਨੀਵਰਸਿਟੀਜ਼ ਬੈਡਮਿੰਟਨ ਟੀਮ ਦੀ ਕਪਤਾਨੀ ਕਰੇਗਾ। ਸਥਾਨਕ ਸੋਹਰਾਬ ਪਬਲਿਕ ਸਕੂਲ ‘ਚ ਮੈਟ੍ਰਿਕ ਤੱਕ ਸਿੱਖਿਆ ਹਾਸਲ ਕਰਨ ਤੋਂ ਬਾਅਦ ਉਸਨੇ ਡੀ.ਏ.ਵੀ. …
Read More »ਲੈਕਚਰਾਰ ਲਾਭ ਸਿੰਘ ਭੋਗੀਵਾਲ ਦਿਵਸ ਅਧਿਆਪਕ ‘ਤੇ ਸਨਮਾਨਿਤ
ਮਾਲੇਰਕੋਟਲਾ, 6 ਸਤੰਬਰ (ਹਰਮਿੰਦਰ ਸਿੰਘ ਭੱਟ)- ਅਧਿਆਪਕ ਦਿਵਸ ਤੇ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਤੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਉਹਨਾਂ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਹਨਾਂ ਨੇ ਆਪਣੀਆਂ ਵਲੱਖਣ ਪ੍ਰਾਪਤੀਆਂ ਨਾਲ ਵਿਦਿਆਰਥੀਆਂ ਦੀ ਭਲਾਈ ਅਤੇ ਸਮਾਜ ਸੁਧਾਰ ਲਈ ਵਿਸ਼ੇਸ਼ ਉਪਰਾਲੇ ਕੀਤੇ ਹਨ ਜਿਸ ਵਿਚ ਬਹੁਤ ਸਾਰੇ ਅਧਿਆਪਕਾਂ ਨੂੰ ਸਟੇਟ ਐਵਾਰਡ ਤੇ ਪ੍ਰਸੰਸਾ ਪੱਤਰ ਦਿੱਤੇ ਗਏ, ਉੱਥੇ ਹੀ …
Read More »ਮੈਡਮ ਸ਼ਕੂਰਾਂ ਬੇਗਮ ਸਟੇਟ ਐਵਾਰਡ ਨਾਲ ਸਨਮਾਨਿਤ
ਮਾਲੇਰਕੋਟਲਾ, 6 ਸਤੰਬਰ (ਹਰਮਿੰਦਰ ਸਿੰਘ ਭੱਟ)- ਸ਼ਕੂਰਾਂ ਬੇਗ਼ਮ ਪੀ.ਟੀ.ਆਈ. ਟੀਚਰ ਸਰਕਾਰੀ ਹਾਈ ਸਕੂਲ, ਜਮਾਲਪੁਰਾ ਜੋ ਬੈਡਮਿੰਟਨ ਦੇ ਨਾਮਵਰ ਕੋਚ ਵੀ ਹਨ, ਨੂੰ ਪੰਜਾਬ ਸਰਕਾਰ ਵੱਲੋਂ ਲਾਂਡਰਾਂ (ਮੋਹਾਲੀ) ਵਿਖੇ ਰੱਖੇ ਸਟੇਟ ਐਵਾਰਡ ਪ੍ਰੋਗਰਾਮ ਵਿੱਚ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਵੱਲੋਂ ਸਟੇਟ ਐਵਾਰਡ ਦੇ ਕੇ ਸਨਮਾਨਿਆ ਗਿਆ। ਸ਼ਕੂਰਾਂ ਬੇਗਮ ਵੱਲੋਂ ਆਪਣਾ ਐਵਾਰਡ ਲੈ ਕੇ ਮਾਲੇਰਕੋਟਲਾ ਪਹੁੰਚਣ ‘ਤੇ ਸ਼ਹਿਰ ਨਿਵਾਸੀਆਂ ਵੱਲੋਂ ਉਹਨਾਂ ਦਾ …
Read More »ਹਰਫ਼ ਕਾਲਜ ਦੇ ਵਿਦਿਆਰਥੀਆਂ ਨੇ ਮਨਾਇਆ ਅਧਿਆਪਕ ਦਿਵਸ
ਮਾਲੇਰਕੋਟਲਾ, 6 ਸਤੰਬਰ (ਹਰਮਿੰਦਰ ਸਿੰਘ ਭੱਟ)- ਸਥਾਨਕ ਹਰਫ਼ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਵਿੱਚ ਅਧਿਆਪਕ ਦਿਵਸ ਬੜੇ ਜੋਸ਼ ਅਤੇ ਨਿਵੇਕਲੇ ਢੰਗ ਨਾਲ ਮਨਾਇਆ। ਬੀ.ਏ.ਭਾਗ ਤੀਜਾ ਦੇ ਵਿਦਿਆਰਥੀਆਂ ਨੇ ਇਸ ਸਮਾਗਮ ਦਾ ਆਯੋਜਨ ਪ੍ਰੋ.ਬਲਤੇਜ ਸਿੰਘ ਦੀ ਅਗਵਾਈ ਵਿੱਚ ਕੀਤਾ। ਇਸ ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਨੇ ਸਮੂਹ ਅਧਿਆਪਕਾਂ ਵੱਲੋਂ ਇਕ ਕੇਕ ਕੱਟਕੇ ਕੀਤਾ। ਇਸ ਉਪਰੰਤ ਕਾਲਜ ਦੇ ਪ੍ਰਿੰਸੀਪਲ ਪ੍ਰੋ.ਇਰਸ਼ਾਦ ਅਹਿਮਦ ਖਾਨ ਨੇ …
Read More »ਅਕਾਲੀਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ – ਬੀਬੀ ਰਾਜਿੰਦਰ ਕੌਰ ਭੱਠਲ
ਸੰਦੌੜ, 6 ਸਤੰਬਰ (ਹਰਮਿੰਦਰ ਸਿੰਘ ਭੱਟ)- ਕਾਂਗਰਸ ਦੀ ਸਰਕਾਰ ਆਉਣ ਤੇ ਪੰਜਾਬ ਨੂੰ ਫਿਰ ਤੋਂ ਵਿਕਾਸ ਦੀਆਂ ਲੀਹਾਂ ‘ਤੇ ਤੋਰਾਂਗੇ ਅਤੇ ਪੰਜਾਬ ਚ ਔਰੰਗਜ਼ੇਬੀ ਬਾਦਲ ਸਰਕਾਰ ਤੋ ਂਪੰਜਾਬੀਆਂ ਦਾ ਖਹਿੜਾ ਛੁਡਾ ਕੇ ਸਹੀ ਮਾਹਣਿਆਂ ਵਿੱਚ ਲੋਕ ਰਾਜ ਬਹਾਲ ਕਰਾਂਗੇ।ਇੰਨਾ੍ਹਂ ਸ਼ਬਦਾਂ ਦਾ ਪ੍ਰਗਟਾਵਾ ਬਬਿੀ ਰਾਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਅੱਜ ਸੰਦੌੜ ਵਿਖੇ ਕਾਂਗਰਸੀ ਵਰਕਰਾਂ ਦੀ ਇੱਕ ਰੈਲੀ ਨੂੰ …
Read More »
Punjab Post Daily Online Newspaper & Print Media