Wednesday, November 25, 2026

Daily Archives: November 14, 2016

ਤੁਲਸੀ ਵਿਆਹ ਮੌਕੇ ਕੀਤੀ ਗਊਸ਼ਾਲਾ ਦੀ ਸਫ਼ਾਈ

ਫਾਜ਼ਿਲਕਾ, 13 ਨਵੰਬਰ (ਵਿਨੀਤ ਅਰੋੜਾ) – ਸਥਾਨਕ ਸ਼੍ਰੀ ਰਾਮਦੇਵ ਵਿਕਾਸ ਅਤੇ ਜਾਗ੍ਰਤੀ ਟਰੱਸਟ (ਇਕਾਈ ਪੰਜਾਬ) ਵੱਲੋਂ ਤੁਲਸੀ ਵਿਆਹ ਮੌਕੇ ਸਥਾਨਕ ਗਊਸ਼ਾਲਾ ਵਿਚ ਸਾਫ਼ ਸਫ਼ਾਈ ਕੀਤੀ ਗਈ।ਇਸ ਮੌਕੇ ਟਰਸਟ ਦੀ ਪੰਜਾਬ ਮਹਿਲਾ ਇੰਚਾਰਜ਼ ਸੰਤੋਸ਼ ਪ੍ਰਜਾਪਤੀ ਦੀ ਅਗਵਾਈ ਵਿਚ ਗਊਸ਼ਾਲਾ ਵਿਚ ਟਰੱਸਟ ਦੇ ਮੈਂਬਰਾਂ ਵੱਲੋਂ ਸਾਫ਼ ਸਫਾਈ ਦੀ ਮੁਹਿੰਮ ਚਲਾਈ ਗਈ ਅਤੇ ਪੂਰੀ ਗਊਸ਼ਾਲਾ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਗਿਆ।

Read More »

ਸੁਰ ਆਂਗਨ ਸੰਸਥਾ ਨੇ ਬਾਲ ਦਿਵਸ ਨੂੰ ਸਮਰਪਤ ਸੰਗੀਤ ਸੰਧਿਆ ਦਾ ਅਯੋਜਨ ਕੀਤਾ

ਫਾਜ਼ਿਲਕਾ, 13 ਨਵੰਬਰ (ਵਿਨੀਤ ਅਰੋੜਾ) – ਸੁਰ ਆਂਗਨ ਸੰਸਥਾ ਫਾਜ਼ਿਲਕਾ ਵੱਲੋਂ ਬਾਲ ਦਿਵਸ ਨੂੰ ਸਮਰਪਤ ਸੰਗੀਤ ਸੰਧਿਆ ਸੁਰੀਲੀ ਪਰਵਾਜ, ਬਾਲ ਕਲਾਕਾਰਾਂ ਦੀ ਸੁਰੀਲੀ ਕੋਸ਼ਿਸ਼ ਦਾ ਅਯੋਜਨ ਬੀਤੀ ਦੇਰ ਸ਼ਾਮ ਸਥਾਨਕ ਮਹਾਵੀਰ ਕਲੋਨੀ ਵਿਚ ਸਥਿਤ ਸੁਰ ਆਂਗਨ ਦੇ ਵੇਹੜੇ ਵਿਚ ਕੀਤਾ ਗਿਆ। ਪ੍ਰੋਗਰਾਮ ਵਿਚ ਡਾ. ਰੇਨੂੰ ਧੂੜੀਆ, ਕੋਂਫੀ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਰਜਨੀ ਕੁੱਕੜ ਅਤੇ ਜੋਤੀ ਬੀਐਡ ਕਾਲਜ ਦੀ ਪ੍ਰਿੰਸੀਪਲ ਅਨੀਤਾ …

Read More »

ਸ਼੍ਰੀ ਰਾਮ ਮੰਦਰ ਵਿਚ ਧੂਮਧਾਮ ਨਾਲ ਸੰਪਨ ਹੋਇਆ ਤੁਲਸੀ ਵਿਆਹ

ਫਾਜ਼ਿਲਕਾ, 13 ਨਵੰਬਰ (ਵਿਨੀਤ ਅਰੋੜਾ) – ਤੁਲਸੀ- ਸ਼ਾਲੀਗ੍ਰਾਮ ਵਿਆਹ ਤਿਓਹਾਰ ਦੇ ਤਹਿਤ ਸਥਾਨਕ ਸਿੱਧ ਸ਼੍ਰੀ ਰਾਮ ਕੀਰਤਨ ਮੰਦਰ ਵਿਚ ਤੁਲਸੀ ਅਤੇ ਸ਼ਾਲੀਗ੍ਰਾਮ ਦਾ ਵਿਆਹ ਧੂਮਧਾਮ ਨਾਲ ਆਤਿਸ਼ਬਾਜੀ ਦੇ ਵਿਚਕਾਰ ਕਰਵਾਇਆ ਗਿਆ। ਇਸ ਮੌਕੇ ਵਰ ਪੱਖ ਵੱਲੋਂ ਮੰਦਰ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਕਾਮਰਾ, ਉਨ੍ਹਾਂ ਦੀ ਪਤਨੀ ਆਸ਼ਾ ਕਾਮਰਾ ਅਤੇ ਹੋਰ ਅਹੁੱਦੇਦਾਰ ਬਰਾਤ ਲੈਕੇ ਮੰਦਰ ਪਹੁੰਚੇ ਜਿੱਥੇ ਵਹੁਟੀ ਪੱਖ ਤੁਲਸੀ ਮਾਤਾ ਵੱਲੋਂ …

Read More »

ਜੂਨੀਅਰ ਡਾਂਸ ਮੁਕਾਬਲੇ ਵਿਚ ਗੋਡ ਗਿਫਟਿਡ ਸਕੂਲ ਦੀ ਮੀਨੂੰ ਐਂਡ ਪਾਰਟੀ ਜੇਤੂ

ਫਾਜ਼ਿਲਕਾ, 13 ਨਵੰਬਰ (ਵਿਨੀਤ ਅਰੋੜਾ) – ਸਪਾਇਸ ਡਾਂਸ ਅਤੇ ਭੰਗੜਾ ਅਕੈਡਮੀ ਵੱਲੋਂ ਬੀਤੇ ਦਿਨੀਂ ਸਥਾਨਕ ਆਰਬਿਟ ਰਿਸੋਰਟ ਵਿਚ ਕਰਵਾਏ ਗਏ ਮੁਕਾਬਲਿਆਂ ਵਿਚ ਸਥਾਨਕ ਗੋਡ ਗਿਫਟਿਡ ਪਲੇ ਵੇ ਸਕੂਲ ਦੇ ਬੱਚੇ ਜੇਤੂ ਰਹੇ। ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਬੰਧਕ ਆਰ.ਆਰ. ਠਕਰਾਲ ਅਤੇ ਸਹਾਇਕ ਕੋਆਰਡੀਨੇਟਰ ਰੇਨੂੰ ਸੇਤੀਆ ਨੇ ਦੱਸਿਆ ਕਿ ਬੱਚਿਆਂ ਨੇ ਫੈਂਸੀ ਡਰੈਸ ਅਤੇ ਜੂਨੀਅਰ ਡਾਂਸ ਵਿਚ ਹਿੱਸਾ ਲਿਆ। ਜਿਸ ਵਿਚ …

Read More »

ਟੀ.ਈ.ਟੀ ਟੈਸਟ ਦੇ ਚੁੱਕੇ ਅਧਿਆਪਕਾਂ ਨੇ ਨਤੀਜਾ ਐਲਾਣ ਕਰਨ ਦੀ ਕੀਤੀ ਮੰਗ

ਫਾਜ਼ਿਲਕਾ, 13 ਨਵੰਬਰ (ਵਿਨੀਤ ਅਰੋੜਾ) ਟੀ.ਈ.ਟੀ ਟੈਸਟ ਦੇ ਚੁੱਕੇ ਅਧਿਆਪਕਾਂ ਦੀ ਇੱਕ ਮੀਟਿੰਗ ਪ੍ਰਿੰਸ ਕੰਬੋਜ ਅਤੇ ਸੰਦੀਪ ਸੰਧਾ ਦੀ ਪ੍ਰਧਾਨਗੀ ਵਿਚ ਅੱਜ ਸਥਾਨਕ ਪ੍ਰਤਾਪ ਬਾਗ ਵਿਚ ਹੋਈ। ਜਿਸ ਵਿਚ ਵੱਡੀ ਗਿਣਤੀ ਵਿਚ ਅਧਿਆਪਕਾਂ ਨੇ ਹਿੱਸਾ ਲਿਆ ਅਤੇ ਟੈਸਟ ਸਤੰਬਰ 2016 ਵਿਚ ਹੋ ਰਹੀ ਧੱਕੇਸ਼ਾਹੀ ਦਾ ਵਿਰੋਧ ਕੀਤਾ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਵੱਖ ਵੱਖ ਅਧਿਆਪਕ ਆਗੂਆਂ ਨੇ ਕਿਹਾ ਕਿ ਪੰਜਾਬ …

Read More »

ਮਦਨ ਲਾਲ ਗਗਨੇਜਾ ਬਣੇ ਸੁਸਾਇਟੀ ਦੇ 306ਵੇਂ ਨੇਤਰਦਾਨੀ

ਫਾਜ਼ਿਲਕਾ, 13 ਨਵੰਬਰ (ਵਿਨੀਤ ਅਰੋੜਾ) – ਸ਼ਹਿਰ ਦੀ ਸਮਾਜਿਕ ਸੰਸਥਾ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਚਲਾਏ ਅੱਖਾਂਦਾਨ ਅਭਿਆਨ ਦੇ ਲਈ ‘ ਪ੍ਰਯਾਸ ਹਮਾਰਾ ਸਹਿਯੋਗ ਆਪਕਾ’ ਦਾ ਕਥਨ ਸੱਚ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਅੱਖਾਂਦਾਨ ਅਭਿਆਨ ਵਿਚ ਇਲਾਕੇ ਦੇ ਲੋਕ ਪੂਰਾ ਸਹਿਯੋਗ ਦੇ ਰਹੇ ਹਨ। ਇਸਦੇ ਨਤੀਜੇ ਵਜੋਂ ਅੱਖਾਂ ਦਾਨੀਆਂ ਦੀ ਗਿਦਤੀ ਵਿਚ ਸੁਸਾਇਟੀ ਦੀਆਂ ਕੋਸ਼ਿਸ਼ਾਂ ਨਾਲ ਲਗਾਤਾਰ ਵਾਧਾ ਹੋ …

Read More »

ਆਪ ਦੇ ਫਾਜ਼ਿਲਕਾ ਤੋਂ ਉਮੀਦਵਾਰ ਸਮਰਬੀਰ ਸਿੰਘ ਨੇ ਕੀਤਾ ਵੱਖ ਵੱਖ ਪਿੰਡਾਂ ਦਾ ਦੋਰਾ

ਫਾਜ਼ਿਲਕਾ, 13 ਨਵੰਬਰ (ਵਿਨੀਤ ਅਰੋੜਾ) – ਹਰਿਆਣਾ ਨੂੰ ਲਾਭ ਦੇਣ ਦੇ ਲਈ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਪਿਛੇ ਲੱਗ ਕੇ ਸੁਪ੍ਰੀਮ ਕੋਰਟ ਵਿਚ ਐਸਵਾਈਐਲ ਮੁੱਦੇ ਤੇ ਪੰਜਾਬ ਦਾ ਕਮਜ਼ੋਰ ਪੱਖ ਪੇਸ਼ ਕੀਤਾ। ਜਿਸ ਕਾਰਨ ਹਰਿਆਣਾ ਦੇ ਹੱਕ ਵਿਚ ਫੈਸਲਾ ਆਇਆ। ਇਹ ਸ਼ਬਦ ਆਮ ਆਦਮੀ ਪਾਰਟੀ ਦੇ ਫਾਜ਼ਿਲਕਾ ਵਿਧਾਨਸਭਾ ਤੋਂ ਉਮੀਦਵਾਰ ਸਮਰਬੀਰ ਸਿੰਘ ਨੇ ਚੋਣ …

Read More »

ਕੁੱਝ ਰਾਜਨੀਤਿਕ ਆਗੂਆਂ ਨੇ ਰਾਜਨੀਤਿ ਨੂੰ ਧੱਦੇ ਦੇ ਰੂਪ ਵਿਚ ਅਪਣਾ ਲਿਆ ਹੈ – ਡਾ. ਜੱਸੀ

ਫਾਜ਼ਿਲਕਾ, 13 ਨਵੰਬਰ (ਵਿਨੀਤ ਅਰੋੜਾ) – ਸਥਾਨਕ ਫਿਰਨੀ ਰੋਡ ਤੇ ਗਰੋਵਰ ਹਸਪਤਾਲ ਦੇ ਸਾਹਮਣੇ ਬੀਤੀ ਰਾਤ ਕਾਂਗਰਸ ਦੇ ਪ੍ਰਦੇਸ਼ ਸਕੱਤਰ ਅਤੇ ਪਾਰਟੀ ਟਿਕਟ ਦੀ ਸੂਚੀ ਵਿਚ ਪਹਿਲੀ ਲਾਇਨ ਵਿਚ ਸ਼ਾਮਲ ਡਾ. ਯਸ਼ਪਾਲ ਜੱਸੀ ਦੀ ਅਗਵਾਈ ਵਿਚ ਹੋਈ ਜਨਸਭਾ ਇਸ ਲਈ ਹੋਰ ਵੀ ਮਹੱਤਵਪੂਰਨ ਹੋ ਗਈ ਕਿਉਂਕਿ ਇਹ ਜਨਸਭਾ ਬੀਤੇ ਕੁਝ ਸਮੇਂ ਤੋਂ ਕਾਂਗਰਸੀ ਆਗੂਆਂ ਵੱਲੋਂ ਕੀਤੀਆਂ ਜਾ ਰਹੀਆਂ ਜਨਸਭਾਵਾਂ ਤੋਂ …

Read More »

7ਵੇਂ ਪੇ ਕਮਿਸ਼ਨ ਵਿਚ ਗ੍ਰਾਮੀਣ ਡਾਕ ਸੇਵਕਾਂ ਨੂੰ ਬਣਦਾ ਹੱਕ ਨਾ ਦੇਣ ‘ਤੇ ਹੋਵੇਗਾ ਅੰਦੋਲਨ

ਫਾਜ਼ਿਲਕਾ, 13 ਨਵੰਬਰ (ਵਿਨੀਤ ਅਰੋੜਾ) – ਆਲ ਇੰਡੀਆ ਗ੍ਰਾਮੀਣ ਪੋਸਟਲ ਇੰਪਲਾਇਜ਼ ਯੂਨੀਅਨ ਫਿਰੋਜ਼ਪੁਰ ਡਵਿਜ਼ਨ ਦੀ ਇੱਕ ਮੀਟਿੰਗ ਅੱਜ ਸਥਾਨਕ ਪ੍ਰਤਾਪ ਬਾਗ ਵਿਚ ਡਵਿਜ਼ਨ ਸਕੱਤਰ ਓਮ ਪ੍ਰਕਾਸ਼ ਸ਼ਰਮਾ ਦੀ ਅਗਵਾਈ ਵਿਚ ਹੋਈ। ਜਿਸ ਵਿਚ ਸਾਰਿਆਂ ਗ੍ਰਾਮੀਣ ਡਾਕ ਸੇਵਕਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ 7ਵੇਂ ਪੇ ਕਮਿਸ਼ਨ ਦੀ ਰਿਪੋਰਟ ਦਸੰਬਰ 2016 ਦੇ ਪਹਿਲੇ ਹਫ਼ਤੇ ਲਾਗੂ ਹੋਣ …

Read More »

ਲੋਕ ਅਦਾਲਤ ‘ਚ 1502 ਮਾਮਲਿਆਂ ਦਾ ਹੋਇਆ ਨਿਪਟਾਰਾ- 11,64,13,053 ਦੀ ਕੀਤੀ ਗਈ ਰਿਕਵਰੀ

ਫਾਜ਼ਿਲਕਾ, 13 ਨਵੰਬਰ (ਵਿਨੀਤ ਅਰੋੜਾ) – ਪੰਜਾਬ ਅਤੇ ਹਰਿਆਣਾ ਹਾਈਕੋਰਟ, ਨੈਸ਼ਨਲ ਲੀਗਲ ਸਰਵਿਸ ਅਥਾਰਟੀ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਅਤੇ ਜ਼ਿਲ੍ਹਾ ਸੈਸ਼ਨ ਜੱਜ ਫਿਰੋਜ਼ਪੁਰ ਐਸ.ਕੇ.ਅਗਰਵਾਲ ਦੀ ਅਗਵਾਈ ਵਿਚ ਜ਼ਿਲ੍ਹਾ ਫਾਜ਼ਿਲਕਾ ਵਿਚ ਨੈਸ਼ਨਲ ਲੋਕ ਅਦਾਲਤ ਲਗਾਈ ਗਈ। ਇਸ ਨੈਸ਼ਨਲ ਲੋਕ ਅਦਾਲਤ ਵਿਚ ਵੱਖ ਵੱਚ ਬੈਂਚ ਫਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਵਿਚ ਸਥਾਪਤ ਕੀਤੇ ਗਏ।ਜ਼ਿਲ੍ਹਾ ਸੈਸ਼ਨ ਜੱਜ ਫਾਜ਼ਿਲਕਾ ਲਛਮਣ ਸਿੰਘ ਅਤੇ ਸੀਜੇਐਮ ਕਮ …

Read More »