Wednesday, November 25, 2026

Monthly Archives: November 2016

ਵਿਆਹ ਦੇ ਮੌਕੇ ਚੈੱਕ ਰਾਹੀ ਦਿੱਤਾ ਸ਼ਗਨ ਕਾਲੇ ਧਨ ਦੇ ਪ੍ਰਚਲਣ ਦੀ ਸਮਾਪਤੀ ਵੱਲ ਅਹਿਮ ਕਦਮ

ਅਮ੍ਰਿਤਸਰ, 25 ਨਵੰਬਰ (ਜਗਦੀਪ ਸਿੰਘ ਸੱਗੂ)- ਮੋਦੀ ਸਰਕਾਰ ਵਲੋਂ 500 ਤੇ ਹਜਾਰ ਦੇ ਨੋਟ ਬੰਦ ਕਰਨ ਨਾਲ ਜਿਥੇ ਬੈਂਕਾਂ ਸਾਹਮਣੇ ਵੱਡੀਆਂ ਲਾਈਨਾਂ ਵਿੱਚ ਖਲੋਣ ਲਈ ਲੋਕ ਮਜ਼ਬੂਰ ਹਨ, ਉਥੇ ਕਾਰੋਬਾਰ ਤੇ ਵਿਆਹ ਸ਼ਾਦੀਆਂ ਵੀ ਪ੍ਰਭਾਵਿਤ ਹੋ ਰਹੀਆਂ ਹਨ।ਵਿਆਹ ਵਾਲੇ ਘਰ ਵਿੱਚ ਤਾਂ ਨੋਟਬੰਦੀ ਦਾ ਮਾੜਾ ਅਸਰ ਪਿਆ ਹੀ ਹੈ, ਇਸ ਦੇ ਨਾਲ ਹੀ ਵਿਆਹ ਵਿੱਚ ਸ਼ਮੂਲੀਆਤ ਕਰਨ ਵਾਲੇ ਰਿਸ਼ਤੇਦਾਰ ਤੇ …

Read More »

ਮਹਾਨ ਤਪੱਸਵੀ ਸੰਤ ਬਾਬਾ ਸੁਖਪਾਲ ਸਿੰਘ ਚੰਨਣਕੇ ਦੀ 12ਵੀਂ ਬਰਸੀ 1 ਦਸੰਬਰ ਨੂੰ

ਚੌਂਕ ਮਹਿਤਾ, 25 ਨਵੰਬਰ (ਜੋਗਿੰਦਰ ਸਿੰਘ ਮਾਣਾ) – ਗੁਰਦੁਆਰਾ ਬਾਬਾ ਚੰਨਣ ਜੀ ਪਿੰਡ ਚੰਨਣਕੇ ਵਿਖੇ ਮਹਾਨ ਤਪੱਸਵੀ ਸੱਚਖੰਡ ਵਾਸੀ ਸੰਤ ਬਾਬਾ ਸੁਖਪਾਲ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ 12ਵੀਂ ਬਰਸੀ ਅਤੇ ਮਹਾਨ ਕੀਰਤਨ ਦਰਬਾਰ 1 ਦਸੰਬਰ ਦਿਨ ਵੀਰਾਵਾਰ ਨੂੰ ਬੜ੍ਹੀ ਸ਼ਰਧਾ ਤੇ ਭਾਵਨਾ ਸਾਹਿਤ ਮਨਾਇਆ ਜਾ ਰਿਹਾ ਹ।, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਸਮਾਜ ਸੇਵੀ ਬਾਬਾ ਸੁਖਵੰਤ …

Read More »

ਸਹਿਕਾਰੀ ਬੈਂਕਾਂ ਤੋਂ ਕਿਸਾਨਾਂ ਨੂੰ ਮਿਲਣ ਵਾਲੀ ਰਕਮ ਬਾਰੇ ਅਜੇ ਕੋਈ ਦਿਸ਼ਾ ਨਿਰਦੇਸ਼ ਨਹੀ

ਚੌਕ ਮਹਿਤਾ, 25 ਨਵੰਬਰ (ਜੋਗਿੰਦਰ ਸਿੰਘ ਮਾਣਾ) – ਨੋਟਬੰਦੀ ਮਾਮਲੇ ਤੇ ਕੇਂਦਰ ਸਰਕਾਰ ਵਲੋਂ ਸਾਰੇ ਦੇਸ਼ ਦੇ ਕਿਸਾਨਾਂ ਨੁੰ 21 ਹਜ਼ਾਰ ਕਰੋੜ ਰੁਪੈ ਦੀ ਰਾਹਤ ਦੇਣ ਦਾ ਐਲਾਨ ਤਾ ਬੇਸ਼ਕ ਕਰ ਦਿਤਾ ਗਿਆ ਹੈ ਜੋ ਕਿ ਅਸਪੱਸ਼ਟ ਸੂਚਨਾ ਅਨੁਸਾਰ 31 ਦਸੰਬਰ ਤੱਕ ਨਾਬਾਰਡ ਰਾਹੀਂ ਕਿਸਾਨਾਂ ਤੱਕ ਪੁੱਜਦੀ ਕੀਤੀ ਜਾਵੇਗੀ ।ਪਰ ਇਸ ਸਮੇਂ ਜਦਕਿ ਕਣਕ ਦੀ ਢੁਕਵੀਂ ਬਿਜਾਈ ਦਾ ਸਮਾਂ ਤੇਜ਼ੀ …

Read More »

ਮਜੀਠੀਆ ਨੇ 5 ਸਰਕਾਰੀ ਸਿਹਤ ਸੰਸਥਾਵਾਂ ਵਿਖੇ ਮੁਫ਼ਤ ਦਵਾਈਆਂ ਤੇ ਲੈਬਾਰਟਰੀ ਟੈਸਟ ਕੇਂਦਰਾਂ ਦਾ ਕੀਤਾ ਉਦਘਾਟਨ

ਮਜੀਠਾ, 25 ਨਵੰਬਰ (ਪੰਜਾਬ ਪੋਸਟ ਬਿਊਰੋ) – ਮਾਲ ਤੇ ਲੋਕ ਸੰਪਰਕ ਮੰਤਰੀ ਸ;ਬਿਕਰਮ ਸਿੰਘ ਮਜੀਠੀਆ ਨੇ ਲੋਕਾਂ ਨਾਲ ਹੀ ਝੂਠ ਤੇ ਧੋਖੇ ਦੀ ਰਾਜਨੀਤੀ ਕਰਨ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਲੋਕ ਬਦਰੰਗ ਲਿਫਾਫੇ ਵਾਂਗ ਵਾਪਸ ਭੇਜਣਗੇ ਹੀ ਸਗੋਂ ਪੰਜਾਬ ਚੋਣਾਂ ਉਪਰੰਤ ਆਮ ਆਦਮੀ ਪਾਰਟੀ ਦਾ ਵਜ਼ੂਦ ਦਿੱਲੀ ਵਿੱਚ ਵੀ ਨਹੀਂ ਰਹੇਗਾ। ਮਜੀਠੀਆ ਅੱਜ ਰਾਜ ਸਰਕਾਰ …

Read More »

ਛੀਨਾ ਨੇ ਗਿ: ਦਿੱਤ ਸਿੰਘ ਰਚਨਾਵਲੀ ਪੁਸਤਕ ‘ਧਰਮ ਤੇ ਫਲਸਫ਼ਾ’ ਨੂੰ ਕੀਤਾ ਲੋਕ ਅਰਪਿਤ

ਅੰਮ੍ਰਿਤਸਰ, 25 ਨਵੰਬਰ (ਸੁਖਬੀਰ ਸਿੰਘ ਖੁਰਮਣੀਆ) – ਇਸ ਸਮੇਂ ਸਿੱਖ ਧਰਮ ਦੇ ਸਿਧਾਂਤ ਤੇ ਰਹਿਤ ਮਰਿਯਾਦਾ ਦੇ ਸਹੀ ਸਰੂਪ ਨੂੰ ਪ੍ਰਚਾਰਨ ਅਤੇ ਇਨ੍ਹਾਂ ਦੀ ਮੁੜ ਸਥਾਪਤੀ ਲਈ ਗਿਆਨੀ ਦਿੱਤ ਸਿੰਘ ਨੇ ਜੋ ਸਾਹਿਤ ਰਚਿਆ ਹੈ, ਉਹ ਬਹੁਤ ਹੀ ਮੁੱਲਵਾਨ ਸੀ। ਇਸ ਸਮੇਂ ਜੇਕਰ ਸਿੱਖ ਧਰਮ ਸ਼ਾਸ਼ਤਰ ਦੀ ਪੁਨਰ ਵਿਆਖਿਆ ਹੋਈ ਤਾਂ ਉਹ ਗਿ: ਦਿੱਤ ਸਿੰਘ ਰਚਿਤ ਸਾਹਿਤ ਵਿੱਚੋਂ ਲੱਭੀ ਜਾ …

Read More »

ਖ਼ਾਲਸਾ ਕਾਲਜ ਵਿਖੇ ਖੇਤੀ ਵਿੱਚ ਦੁਸ਼ਮਣ ਕੀੜਿਆਂ ਦੇ ਖਾਤਮੇ ਲਈ ‘ਬਾਇਓ ਲੈਬ ਸਥਾਪਿਤ’

ਅੰਮ੍ਰਿਤਸਰ, 25 ਨਵੰਬਰ (ਸੁਖਬੀਰ ਸਿੰਘ ਖੁਰਮਣੀਆ) – ‘ਕੁਦਰਤੀ ਖੇਤੀ’ ਨੂੰ ਪ੍ਰੋਤਸਾਹਿਤ ਲਈ ਉਚਿੱਤ ਕਦਮ ਚੁੱਕਦਿਆਂ ਇਤਿਹਾਸਕ ਖ਼ਾਲਸਾ ਕਾਲਜ ਵਿਖੇ ‘ਬਾਇਓ ਕੰਟਰੋਲ ਲੈਬ’ (ਬੀ.ਸੀ.ਐਲ) ਸਥਾਪਿਤ ਕੀਤੀ ਗਈ ਹੈ, ਜਿਸ ਵਿੱਚ ਫ਼ਸਲਾਂ ਅਤੇ ਸਬਜ਼ੀਆਂ ਨੂੰ ਲੱਗਣ ਵਾਲੇ ਕੀੜਿਆਂ ਨੂੰ ਕੁਦਰਤੀ ਤੌਰ ‘ਤੇ ਮਿੱਤਰ ਕੀੜਿਆਂ ਨਾਲ ਖ਼ਤਮ ਕਰਨ ਦੀਆਂ ਵਿਧੀਆਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ।ਉਕਤ ਲੈਬ ਵਿੱਚ ਗੰਨਾ, ਜੈਵਿਕ ਬਾਸਮਤੀ, ਮੱਕੀ, ਕਪਾਹ, ਆਲੂ, …

Read More »

Courses on Current Societal Issues: Environmental Problems and Material Characterization

Amritsar, November 25 (Punjab Post Bureau) – Under the Global Initiative of Academic Network (GIAN) Program of Ministry of Human Resources Development, Govt of India, the Chemistry Department of Guru Nanak Dev University is organizing Two courses during Dec. 12-16, 2016 and Dec 12-21, 2016 in the conference hall of Guru Nanak Bhavan Building.      The course coordinators, Prof. Palwinder …

Read More »

ਕਿਸਾਨਾਂ ਵੱਲੋ ਸ਼ੂਗਰ ਮਿੱਲ ਕੀੜੀ ਅਫਗਵਾਨਾਂ ਵਿਰੁੱਧ ਹਰਚੋਵਾਲ ਵਿੱਚ ਚੱਕਾ ਜਾਮ

ਗੁਰਦਾਸਪੁਰ, 25  ਨਵੰਬਰ (ਗਗਨਦੀਪ ਸਿੰਘ ਰਿਆੜ) – ਕਿਸਾਨਾਂ ਵੱਲੋ ਗੰਨੇ ਦੀ ਕਿਸਮ 238 ਦਾ ਭਾਂਅ ਘੱਟ ਕਰਨ ਅਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਲਾਗੂ ਕਰਾਉਣ ਦੇ  ਵਜੋ  ਸ਼ੂਗਰ ਮਿੱਲ ਕੀੜੀ ਅਫਗਵਾਨਾਂ ਵਿਖੇ ਭਾਰੀ ਗਿਣਤੀ ਚ ਕਿਸਾਨਾਂ ਨੇ ਇੱਕਠੇ ਹੋ ਕਿ ਨਿੱਜੀ ਮਿੱਲ ਮਾਲਕਾਂ ਅਤੇ ਮੋਜੂਦਾ ਸਰਕਾਰ ਦੇ ਵਿਰੁੱਧ ਭੇਟ ਕਸਬਾ ਹਰਚੋਵਾਲ ਚੋਕ ਅੰਦਰ ਡੱਟ ਕੇ ਨਾਰੇਬਾਜ਼ੀ ਕਰਨ ਤੋ ਇਲਾਵਾਂ ਚੱਕਾ ਜਾਮ …

Read More »

ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ – ਬਸੰਤ ਗਰਗ

ਅੰਮ੍ਰਿਤਸਰ, 25 ਨਵੰਬਰ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ ਬਸੰਤ ਗਰਗ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਅੰਮ੍ਰਿਤਸਰ ਦੀ ਹਦੂਦ ਅੰਦਰ ਮੀਟ ਦੀਆਂ ਦੁਕਾਨਾਂ 27, 28, 30 ਨਵੰਬਰ ਅਤੇ 1 ਦਸੰਬਰ 2016 ਨੂੰ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ ਬਸੰਤ ਗਰਗ ਨੇ ਦੱਸਿਆ ਕਿ ਭਗਵਾਨ …

Read More »

ਗੁਰੂ ਗੋਬਿੰਦ ਸਿੰਘ ਜੀ ਦੀ ਗਲਤ ਤੁਲਣਾ ਦੇ ਦਿੱਲੀ ਕਮੇਟੀ ਦਾ ਇਤਰਾਜ਼ – ਦੱਖਣਪੰਥੀ ਜਥੇਬੰਦੀ ਨੇ ਗਲਤੀ ਲਈ ਮੰਗੀ ਮਾਫ਼ੀ

ਨਵੀਂ ਦਿੱਲੀ, 25 ਨਵੰਬਰ (ਪੰਜਾਬ ਪੋਸਟ ਬਿਊਰੋ) – ਿਿਸੱਖੀ ਸਿਧਾਂਤਾ ਨੂੰ ਢਾਹ ਲਾਉਣ ਦੀਆਂ ਕੁਝ ਦੱਖਣਪੰਥੀ ਜਥੇਬੰਦੀਆਂ ਵੱਲੋਂ ਕੀਤੀ ਗਈਆਂ ਕੋਸ਼ਿਸ਼ਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾਕਾਮਯਾਬ ਕਰ ਦਿੱਤਾ ਹੈ। ਦਰਅਸਲ ਰਾਸ਼ਟਰ ਕਵੀ ਰਾਮਧਾਰੀ ਸਿੰਘ ਦਿਨਕਰ ਸਮ੍ਰਿਤੀ ਨਆਸ ਵੱਲੋਂ ”ਰਾਸ਼ਟਰ ਪ੍ਰੇਮ ਉਤਸਵ” ਦੇ ਨਾਂ ‘ਤੇ ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਇੱਕ ਪ੍ਰੋਗਰਾਮ ”ਸਾਂਸਕ੍ਰਿਤਿਕ ਭਾਰਤ ਕੇੇ ਨਿਰਮਾਣ ਮੇਂ ਗੁਰੂ …

Read More »