Tuesday, November 24, 2026

Daily Archives: October 19, 2017

ਬਿਨਾਂ ਵਿਆਜ ਤੇ ਪਨੈਲਟੀ ਦੇ ਜਮਾਂ ਹੋਵੇਗਾ ਪ੍ਰਾਪਰਟੀ ਟੈਕਸ

ਬਠਿੰਡਾ, 18 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਨੰ: 02/07/2012-573(43)/1085509/1 ਮਿਤੀ  16.10.2017 ਰਾਹੀਂ ਹਾਊਸ ਟੈਕਸ/ਪ੍ਰਾਪਰਟੀ ਟੈਕਸ ਦੇ ਬਕਾਇਆ ਜਾਤ ਯਕ ਮੁਸ਼ਤ ਜਮਾਂ ਕਰਵਾਉਣ ਤੇ ਨੋਟੀਫਿਕੇਸ਼ਨ ਦੀ ਮਿਤੀ ਤੋਂ 3 ਮਹੀਨਿਆਂ ਲਈ 10 ਪ੍ਰਤੀਸ਼ਤ ਰਿਬੇਟ ਦਿੱਤੀ ਗਈ ਹੈ।ਉਸ ਪਾਸੋਂ ਕੋਈ ਵਿਆਜ਼ ਅਤੇ ਪਨੈਲਟੀ ਨਹੀਂ ਵਸੂਲਿਆ ਜਾਵੇਗਾ।ਸ਼ਹਿਰ ਵਾਸੀ ਉਕਤ ਨਿਸ਼ਚਿਤ ਮਿਤੀ ਤੱਕ ਆਪਣਾ ਬਣਦਾ …

Read More »

ਗੈਰਕਾਨੂੰਨੀ ਮਾਈਨਿੰਗ ਸਬੰਧੀ ਦਰਜ ਕਰਵਾਈ ਜਾ ਸਕਦੀ ਹੈ ਆਨਲਾਈਨ ਸ਼ਿਕਾਇਤ

ਬਠਿੰਡਾ, 18 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫੰਕਸ਼ਨਲ ਮੈਨੇਜਰ, ਦਫ਼ਤਰ ਜਨਰਲ ਮੈਨੇਜਰ-ਕਮ ਮਾਈਨਿੰਗ ਅਫ਼ਸਰ ਜ਼ਿਲਾ ਉਦਯੋਗ ਕੇਂਦਰ ਪ੍ਰੀਤ ਮਹਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਸਬੰਧੀ ਜ਼ਿਲਾ ਬਠਿੰਡਾ ਦਾ ਕੋਈ ਵੀ ਨਾਗਰਿਕ, ਜੇਕਰ ਉਸਨੂੰ ਗੈਰਕਾਨੂੰਨੀ ਮਾਈਨਿੰਗ ਸਬੰਧੀ ਕੋਈ …

Read More »

ਬੰਦੀਛੋੜ ਦਿਵਸ ਦੀ ਸਿੱਖ ਜਗਤ ਨੂੰ ਦਿੱਤੀ ਵਧਾਈ

ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਹਾਰਦਿਕ ਵਧਾਈ ਦਿੰਦਿਆਂ ਕਿਹਾ ਕਿ ਬੰਦੀ ਛੋੜ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੀ ਕੈਦ ਵਿਚੋਂ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚਣ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਇਹ ਕੌਮੀ ਦਿਹਾੜਾ ਦੁਨੀਆਂ …

Read More »

ਪੈਨਸ਼ਨਰਾਂ ਨੇ ਸੰਘਰਸ਼ ਮਹੀਨਾ ਐਲਾਨਿਆ ਨਵੰਬਰ

ਸਮਰਾਲਾ, 18 ਅਕਤੂਬਰ (ਪੰਜਾਬ ਪੋਸਟ- ਕੰਗ) – ਪੈਨਸ਼ਨਰਾਂ ਦੀ ਰਾਜ ਪੱਧਰੀ ਜਥੇਬੰਦੀ ਨੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬਿਆਨ `ਤੇ ਸਖਤ ਨੋਟਸ ਲੈਂਦੇ ਹੋਏ ਨਵੰਬਰ ਦੇ ਪੂਰੇ ਮਹੀਨੇ ਨੂੰ ਸੰਘਰਸ਼ ਮਹੀਨਾ ਐਲਾਨਦਿਆਂ ਆਖਿਆ ਕਿ 01-01-2017 ਅਤੇ 01-07-2017  ਤੋਂ 139 ਪ੍ਰਤੀਸ਼ਤ ਬਣਦਾ ਮਹਿੰਗਾਈ ਭੱਤਾ ਨਾ ਦੇਣਾ ਪੈਨਸ਼ਨਰਾਂ ਦੇ ਜਖਮਾਂ `ਤੇ ਨਮਕ ਛਿੜਕਣ ਦੇ ਬਰਾਬਰ ਹੈ।ਕਨਵੀਨਰਾਂ ਪ੍ਰੇਮ ਸਾਗਰ ਸ਼ਰਮਾ, ਮਹਿੰਦਰ ਸਿੰਘ …

Read More »

ਪਿੰਗਲਵਾੜੇ ਦੇ ਮੰਦਬੁਧੀ, ਗੂੰਗੇ ਤੇ ਅਪਾਹਿਜ਼ ਬੱਚਿਆਂ ਦੀਆਂ ਹੱਥ ਕਿਰਤਾਂ ਦੀ ਪ੍ਰਦਰਸ਼ਨੀ ਲੱਗੀ

ਅੰਮ੍ਰਿਤਸਰ, 18 ਅਕਤੂਬਰ, (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਦਿਵਾਲੀ ਦੇ ਮੌਕੇ ’ਤੇ ਪਿੰਗਲਵਾੜੇ ਦੇ ਮੰਦਬੁੱਧੀ, ਗੂੰਗੇ ਅਤੇ ਅਪਾਹਿਜ ਬੱਚਿਆਂ ਦੀਆਂ ਹੱਥ ਕਿਰਤਾਂ ਦੀ ਪ੍ਰਦਰਸ਼ਨੀ ਪਿੰਗਲਵਾੜਾ ਦੇ ਮੁੱਖ ਦਫ਼ਤਰ ਨੇੜੇ ਬੱਸ ਸਟੈਂਡ ਵਿਚ ਲਗਾਈ ਗਈ।ਇਸ ਪ੍ਰਦਰਸ਼ਨੀ ਵਿਚ ਪਿੰਗਲਵਾੜੇ ਦੇ ਮੁੜ ਵਸੇਬਾ ਸੈਂਟਰ ਵਿੱਚ ਤਿਆਰ ਕੀਤੇ ਕਪੜੇ ਅਤੇ ਜੂਟ ਦੇ ਬੈਗ, ਸੋਫਟ ਖਿਲਾਉਣੇ, ਚਾਦਰਾਂ, ਬੈਡ ਕਵਰ, ਸੁੰਧਰ ਸੀਨਰੀਆਂ ਅਤੇ ਬੱਚਿਆਂ ਵਲੋਂ …

Read More »

ਅੰਡਰ 19 ਲੜਕਿਆਂ ਦੀ ਹਾਕੀ ਟੀਮ ਦਾ ਸੀ.ਬੀ.ਐਸ.ਈ ਨਾਰਥ ਵੈਸਟ ਜ਼ੋਨ ਹਾਕੀ ਟੂਰਨਾਮੈਂਟ ‘ਚ ਅੱਵਲ

ਚੌਂਕ ਮਹਿਤਾ, 18 ਅਕਤੂਬਰ (ਪੰਜਾਬ ਪੋਸਟ – ਜੋਗਿੰਦਰ ਸਿੰਘ ਮਾਣਾ) – ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸੰਤ ਬਾਬਾ ਠਾਕੁਰ ਸਿੰਘ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਦੇ ਹੋਏ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ …

Read More »

ਗੁਰਦਾਸਪੁਰ, ਪਠਾਨਕੋਟ ਤੇ ਤਰਨਤਾਰਨ ਜਿਲ੍ਹਿਆਂ ਦੇ ਕਾਲਜਾਂ (ਬੀ ਜ਼ੋਨ) ਦਾ ਜ਼ੋਨਲ ਯੁਵਕ ਮੇਲਾ 21 ਤੋਂ

ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵਲੋਂ ਬੀ ਜ਼ੋਨ ਦਾ ਜ਼ੋਨਲ ਯੁਵਕ ਮੇਲਾ ਜਿਸ ਵਿਚ ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਜਿਲ੍ਹਿਆਂ ਦੇ ਸਬੰਧਤ ਕਾਲਜ ਭਾਗ ਲੈਣਗੇ, ਇਹ 21 ਅਕਤੂਬਰ ਤੋਂ ਸ਼ੁਰੂ ਹੋ ਕੇ 24 ਅਕਤੂਬਰ ਤਕ ਆਯੋਜਤ ਕੀਤਾ ਜਾ ਰਿਹਾ ਹੈ। ਡਾ. ਜਗਜੀਤ ਕੌਰ, ਡਾਇਰੈਕਟਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ …

Read More »

`ਵਿਆਕਰਨ ਅਤੇ ਗੁਰਬਾਣੀ ਵਿਆਕਰਨ : ਸੰਕਲਪ ਭੇਦ` ਵਿਸ਼ੇ `ਤੇ ਯਾਦਗਾਰੀ ਭਾਸ਼ਣ

ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਡਾ. ਪਰਮਜੀਤ ਸਿੰਘ ਵਾਲੀਆ ਯਾਦਗਾਰੀ ਭਾਸ਼ਣ “ਵਿਆਕਰਨ ਅਤੇ ਗੁਰਬਾਣੀ ਵਿਆਕਰਨ : ਸੰਕਲਪ ਭੇਦ“ ਵਿਸ਼ੇ `ਤੇ ਕਰਵਾਇਆ ਗਿਆ। ਇਹ ਭਾਸ਼ਣ ਉੱਘੇ ਭਾਸ਼ਾ ਵਿਗਿਆਨੀ ਪ੍ਰੋ. ਡਾ. ਬਲਦੇਵ ਸਿੰਘ ਚੀਮਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਦਿੱਤਾ। ਸਮਾਗਮ ਦੀ ਪ੍ਰਧਾਨਗੀ ਨਾਮਵਰ ਭਾਸ਼ਾ ਵਿਗਿਆਨੀ ਡਾ. ਪਰਮਜੀਤ ਸਿੰਘ ਸਿੱਧੂ …

Read More »

ਸਪੋਰਟਸ ਮੈਡੀਸਨ ਐਂਡ ਫੀਜ਼ੀਓਥੀਰੈਪੀ ਵਿਭਾਗ ਨੇ ਵਿਸ਼ੇਸ਼ ਭਾਸ਼ਣ ਕਰਵਾਏ

ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਪੋਰਟਸ ਮੈਡੀਸਨ ਐਂਡ ਫੀਜ਼ੀਓਥੀਰੈਪੀ ਵਿਭਾਗ ਵੱਲੋਂ ਸਪੋਰਟਸ ਨਿਊਟ੍ਰੀਸ਼ਨ, ਟ੍ਰੇਨਿੰਗ ਤੇ ਖੇਡਾਂ ਵਿਚ ਨੌਜੁਆਨਾਂ ਦੀ ਕਾਰਗੁਜ਼ਾਰੀ ਅਤੇ ਦਵਾਈਆਂ ਬਣਾਉਣ ਵੇਲੇ ਵਰਤੇ ਜਾਣ ਵਾਲੀ ਡਰੱਗਜ਼ ਦੀ ਸ਼ੁੱਧਤਾ ਵਿਸ਼ੇ ‘ਤੇ ਇਕ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਸ ਭਾਸ਼ਣ ਵਿਚ ਵਿਭਾਗ ਦੇ ਵਿਦਿਆਰਥੀਆਂ, ਅਧਿਆਪਕਾਂ ਤੋਂ ਇਲਾਵਾ ਖੋਜਾਰਥੀਆਂ ਨੇ ਭਾਗ …

Read More »

ਦਿੱਲੀ ਕਮੇਟੀ ਨੇ ਅਕਾਲ ਚਲਾਣਾ ਕਰ ਗਏ 5 ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਦਿੱਤੀ ਮਾਲੀ ਸਹਾਇਤਾ

ਸਟਾਫ਼ ਦੇ ਬੱਚਿਆਂ ਵੱਲੋਂ ਟੋਪੀ ਪਾਉਣ ਜਾਂ ਪਤਿਤਪੁਣੇ ਵੱਲ ਵੱਧਣ ਦੀਆਂ ਖ਼ਬਰਾਂ ਮੰਦਭਾਗੀਆਂ – ਸਿਰਸਾ ਨਵੀਂ ਦਿੱਲੀ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਸੇਵਾ ਨਿਭਾਉਣ ਦੌਰਾਨ ਅਕਾਲ ਚਲਾਣਾ ਕਰ ਗਏ 5 ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਅੱਜ ਕਮੇਟੀ ਵੱਲੋਂ ਮਾਲੀ ਸਹਾਇਤਾ ਦੇ ਚੈਕ ਦਿੱਤੇ ਗਏ। ਕਮੇਟੀ ਦਫ਼ਤਰ ਵਿਖੇ ਹੋਏ ਸੰਖੇਪ ਸਮਾਗਮ ਦੌਰਾਨ ਕਮੇਟੀ …

Read More »