Tuesday, November 24, 2026

Monthly Archives: May 2018

ਖ਼ਾਲਸਾ ਕਾਲਜ ਸੀਨੀ. ਸੈਕੰ. ਸਕੂਲਾਂ ਦੇ ਵਿਦਿਆਰਥੀਆਂ ਨੇ 12ਵੀਂ ’ਚ ਹਾਸਲ ਕੀਤੇ ਉਚ ਸਥਾਨ

ਅੰਮ੍ਰਿਤਪਾਲ ਸਿੰਘ ਨੇ ਜ਼ਿਲ੍ਹੇ’ਚੋਂ 6ਵਾਂ ਤੇ ਮਾਨਸ਼ੀ ਸ਼ਰਮਾ ਨੇ ਹਾਸਲ ਕੀਤਾ ਚੌਥਾ ਸਥਾਨ ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੀਆਂ ਵਿੱਦਿਅਕ ਸੰਸਥਾਵਾਂ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਅੰਮ੍ਰਿਤਪਾਲ ਸਿੰਘ ਨੇ 12ਵੀਂ ਜਮਾਤ ਆਰਟਸ ਗਰੁੱਪ ’ਚੋਂ 94 ਪ੍ਰਤੀਸ਼ਤ ਨਾਲ 422 ਅੰਕਾਂ ਹਾਸਲ ਕਰਕੇ ਜ਼ਿਲ੍ਹੇ ਭਰ ’ਚੋਂ 6ਵਾਂ ਸਥਾਨ, ਲੜਕਿਆਂ ’ਚੋਂ …

Read More »

ਯੂਨੀਵਰਸਿਟੀ ਵਿੱਚ ਐਨੀਮਲ ਸੈਲ ਵਿਸ਼ੇ `ਤੇ ਸੱਤ ਦਿਨਾਂ ਦੀ ਕੌਮੀ ਵਰਕਸ਼ਾਪ ਸ਼ੁਰੂ

ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਫੈਕਲਟੀ ਡਿਵੈਲਪਮੈਂਟ ਸੈਂਟਰ ਯੂਜੀਸੀ-ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ ਵਿਖੇ “ਐਨਿਮਲ ਸੈਲ ਵਿਸ਼ੇ ਤੇ ਕੌਮੀ ਵਰਕਸ਼ਾਪ ਅੱਜ ਇਥੇ ਸ਼ੁਰੂ ਹੋ ਗਈ।ਇਸ ਵਰਕਸ਼ਾਪ ਵਿੱਚ ਫੈਕਲਟੀ ਮੈਂਬਰ, ਯੂਨੀਵਰਸਿਟੀ ਦੇ ਖੋਜੀ ਵਿਦਵਾਨਾਂ ਅਤੇ ਨੇੜਲੇ ਵਿਦਿਅਕ ਸੰਸਥਾਵਾਂ ਤੋ 39 ਮੈਂਬਰ ਹਿੱਸਾ ਲੈ ਰਹੇ ਹਨ।     ਪ੍ਰੋਫੈਸਰ ਟੀ.ਐਸ ਬੈਨੀਪਾਲ ਡੀਨ ਕਾਲਜ ਵਿਕਾਸ ਕੌਂਸਲ …

Read More »

ਮਾਰਕਫੈਡ ਨੇ ਖਰੀਦੀ ਕਣਕ ਨੂੰ 10 ਸਾਲ ਪੁਰਾਣੇ ਬਾਰਦਾਨੇ `ਚ ਭਰ ਕੇ ਲਾਇਆ ਲੱਖਾਂ ਦਾ ਚੂਨਾ

ਐਸ.ਡੀ.ਐਮ ਵਲੋਂ ਏ.ਐਫ.ਐਸ.ਓ ਨੂੰ ਜਾਂਚ ਦੇ ਆਦੇਸ਼ ਧੂਰੀ, 8 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਅਨਾਜ ਮੰਡੀ ਵਿਖੇ ਸਾਲ 2018-19 ਦੌਰਾਨ ਪੰਜਾਬ ਸਰਕਾਰ ਦੀ ਮਾਰਕਫੈਡ ਏਜੰਸੀ ਵੱਲੋਂ ਖਰੀਦੀ ਗਈ ਕਣਕ ਨੂੰ ਤਕਰੀਬਨ 10 ਸਾਲ ਪੁਰਾਣੇ ਬਾਰਦਾਨੇ ਵਿੱਚ ਭਰ ਕੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਵਲੋਂ ਸਰਕਾਰ ਨੂੰ ਲੱਖਾਂ ਰੂਪੈ ਦਾ ਚੂਨਾ ਲਗਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਜ ਪੱਤਰਕਾਰਾਂ ਦੀ …

Read More »

ਕੈਬਨਿਟ ਮੰਤਰੀ ਪੰਜਾਬ ਬਣਨ `ਤੇ ਵਿਜੈ ਇੰਦਰ ਸਿੰਗਲਾ ਨੂੰ ਦਿੱਤੀ ਮੁਬਾਰਕਬਾਦ

ਧੂਰੀ, 8 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਲੋਕ ਨਿਰਮਾਣ ਵਿਭਾਗ ਕੈਬਨਿਟ ਮੰਤਰੀ ਪੰਜਾਬ ਬਣਨ `ਤੇ ਵਿਜੈ ਇੰਦਰ ਸਿੰਗਲਾ ਨੂੰ ਮੁਬਾਰਕਬਾਦ ਦਿੰਦੇ ਹੋਏ ਜ਼ਿਲਾ ਸਵਰਨਕਾਰ ਸੰਘ ਸੰਗਰੂਰ ਦੇ ਪ੍ਰਧਾਨ ਮਲਕੀਤ ਸਿੰਘ ਚਾਂਗਲੀ, ਸਾਬਕਾ ਕੌਂਸਲਰ ਗੁਰਚਰਨ ਸਿੰਘ, ਉਹਨਾਂ ਦੇ ਨਾਲ ਮਨਜੀਤ ਸਿੰਘ ਬਖਸ਼ੀ ਸਾਬਕਾ ਡੀ.ਪੀ.ਆਰ.ਓ।

Read More »

ਸਕੂਲੀ ਬੱਚਿਆਂ ਦਾ ਕੀਤਾ ਐਮ.ਆਰ ਟੀਕਾਕਰਨ

ਧੂਰੀ, 8 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਿਵਲ ਸਰਜ਼ਨ ਸੰਗਰੂਰ ਡਾ. ਮਨਜੀਤ ਸਿੰਘ, ਐਸ.ਐਮ.ਓ ਸ਼ੇਰਪੁਰ ਡਾ. ਗੁਰਸ਼ਰਨ ਸਿੰਘ ਅਤੇ ਮੈਡੀਕਲ ਅਫਸਰ ਡਾ. ਰਜੀਵ ਚੈਬਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਦੇ 33 ਬੱਚਿਆਂ ਅਤੇ ਸਰਕਾਰੀ ਮਿਡਲ ਸਕੂਲ ਪੇਧਨੀ ਕਲਾਂ ਦੇ 18 ਬੱਚਿਆਂ ਦਾ ਐਮ.ਆਰ ਟੀਕਾਕਰਨ ਕੀਤਾ ਗਿਆ।ਇਸ ਮੌਕੇ ਅਵਤਾਰ ਸਿੰਘ ਹੈਲਥ ਇੰਸਪੈਕਟਰ, ਮੀਨੋ ਰਾਣੀ ਐਮ.ਪੀ.ਡਬਲਯੂ (ਫੀਮੇਲ), ਮਨਜੀਤ ਕੌਰ …

Read More »

ਖਸਰਾ-ਰੁਬੈਲਾ ਦੀ ਰੋਕਥਾਮ ਲਈ ਮਾਪਿਆਂ ਨੇ ਬੱਚਿਆਂ ਨੂੰ ਲਗਵਾਏ ਟੀਕੇ

ਭੀਖੀ, 8 ਮਈ (ਪੰਜਾਬ ਪੋਸਟ – ਕਮਲ ਜਿੰਦਲ) – ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਵੱਲੋਂ ਖਸਰੇ ਦੇ ਖਤਮੇ ਅਤੇ ਰੁਬੈਲਾ ਨੂੰੂ ਕਾਬੂ ਕਰਨ ਲਈ 9 ਮਹੀਨੇ ਤੋ 15 ਸਾਲ ਦੀ ਉਮਰ ਤੱਕ ਦੇ ਬੱਚਿਆ ਨੂੰ ਲਗਾਏ ਜਾ ਰਹੇ ਟੀਕੇ ਪ੍ਰਤੀ ਸੋਸਲ ਮੀਡੀਆ ਤੇ ਫੈੇਲਾਏ ਜਾ ਰਹੇ ਭਰਮ ਪ੍ਰਚਾਰ ਪ੍ਰਤੀ ਲੋਕਾਂ ਦੇ ਮਨ ਵਿੱਚ ਅਜੇ ਵੀ ਭੈਅ ਹੈ।ਇਸ …

Read More »

ਭੀਖੀ-ਬੁਢਲਾਡਾ ਰੋਡ ਦਾ ਨੀਂਹ ਪੱਥਰ ਰੱਖਣ ਦੇ ਪ੍ਰੋਗਰਾਮ ਸੰਬੰਧੀ ਹੋਈ ਮੀਟਿੰਗ

ਭੀਖੀ, 8 ਮਈ (ਪੰਜਾਬ ਪੋਸਟ – ਕਮਲ ਜਿੰਦਲ) – ਸ਼ੋਸਲ ਮੀਡੀਆ `ਤੇ ਭੀਖੀ-ਬੁਢਲਾਡਾ ਰੋਡ ਦੀ ਖਸਤਾ ਹਾਲਤ ਬਾਰੇ ਲਗਾਤਾਰ ਉਡਾਇਆ ਜਾ ਰਿਹਾ ਮਜ਼ਾਕ ਲੱਗਦਾ ਹੁਣ ਖਤਮ ਹੋ ਜਾਵੇਗਾ, ਕਿਉਂਕਿ ਕੇਦਰੀ ਮੰਤਰੀ ਬੀਬਾ ਹਰਸਿਮਰਤ ਕੋਰ ਬਾਦਲ ਦੇ ਯਤਨਾਂ ਸਦਕਾ ਭੀਖੀ-ਬੁਢਲਾਡਾ ਰੋਡ ਸੜਕ ਦਾ ਨੀਹ ਪੱਥਰ 10 ਮਈ ਨੂੰ ਕੇਦਰੀ ਮੰਤਰੀ ਨਿਤਿਨ ਗਡਕਰੀ ਵਲੋਂ ਰੱਖਿਆ ਜਾ ਰਿਹਾ ਹੈ। ਇਸ ਪ੍ਰੋਗਰਾਮ ਸੰਬੰਧੀ ਸੀਨੀਅਰ …

Read More »

ਪ੍ਰਧਾਨ ਮੰਤਰੀ ਨੇ ਆਯੁਸ਼ਮਾਨ ਭਾਰਤ ਤਹਿਤ ਹੈਲਥ ਐਸ਼ੋਰੈਂਸ ਪ੍ਰੋਗਰਾਮ ਦੀ ਕੀਤੀ ਸਮੀਖਿਆ

ਦਿੱਲੀ, 7 ਮਈ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੋਮਵਾਰ ਨੂੰ ਅਯੁਸ਼ਮਾਨ ਭਾਰਤ ਦੇ ਤਹਿਤ ਹੈਲਥ ਐਸ਼ੋਰੈਂਸ ਪ੍ਰੋਗਰਾਮ ਦੀ ਸ਼ੁਰੂਆਤ ਲਈ ਤਿਆਰੀਆਂ ਦੀ ਸਮੀਖਿਆ ਕੀਤੀ।ਹੈਲਥ ਐਸ਼ੋਰੈਂਸ ਪ੍ਰੋਗਰਾਮ ਦੇ ਸੁਚਾਰੂ ਅਤੇ ਤੇਜ਼ੀ ਨਾਲ ਚੱਲਣ ਵਾਲੇ ਪ੍ਰੋਗਰਾਮਾਂ ਲਈ ਪ੍ਰਧਾਨ ਮੰਤਰੀ ਨੂੰ ਰਾਜਾਂ ਨਾਲ ਸਲਾਹ-ਮਸ਼ਵਰੇ ਸਮੇਤ ਹੁਣ ਤੱਕ ਦੀ ਤਿਆਰੀ ਬਾਰੇ ਜਾਣੂ ਕਰਾਇਆ ਗਿਆ। ਇਹ ਸਕੀਮ, ਪ੍ਰਤੀ ਪਰਿਵਾਰ ਪੰਜ …

Read More »

ਪ੍ਰਸਿੱਧ ਇਤਿਹਾਸਕਾਰ ਡਾ. ਹਰਬੰਸ ਸਿੰਘ ਚਾਵਲਾ ਦਾ ਦਿੱਲੀ ਕਮੇਟੀ ਵਲੋਂ ਸਨਮਾਨ

ਨਵੀਂ ਦਿੱਲੀ, 7 ਮਈ (ਪੰਜਾਬ ਪੋਸਟ ਬਿਊਰੋ) – ਸਿੱਖ ਇਤਿਹਾਸ ਅਤੇ ਸਹਿਤ ’ਤੇ ਕਈ ਕਿਤਾਬਾਂ ਲਿੱਖਣ ਵਾਲੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਸਾਬਕਾ ਵਾਇੰਸ ਪ੍ਰਿੰਸੀਪਲ ਡਾ. ਹਰਬੰਸ ਸਿੰਘ ਚਾਵਲਾ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਚਾਂਸਲਰ ਡਾ. ਜਸਪਾਲ ਸਿੰਘ, ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ …

Read More »