ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਫੈਕਲਟੀ ਡਿਵੈਲਪਮੈਂਟ ਸੈਂਟਰ ਯੂਜੀਸੀ-ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ ਵਿਖੇ “ਐਨਿਮਲ ਸੈਲ ਵਿਸ਼ੇ ਤੇ ਕੌਮੀ ਵਰਕਸ਼ਾਪ ਅੱਜ ਇਥੇ ਸ਼ੁਰੂ ਹੋ ਗਈ।ਇਸ ਵਰਕਸ਼ਾਪ ਵਿੱਚ ਫੈਕਲਟੀ ਮੈਂਬਰ, ਯੂਨੀਵਰਸਿਟੀ ਦੇ ਖੋਜੀ ਵਿਦਵਾਨਾਂ ਅਤੇ ਨੇੜਲੇ ਵਿਦਿਅਕ ਸੰਸਥਾਵਾਂ ਤੋ 39 ਮੈਂਬਰ ਹਿੱਸਾ ਲੈ ਰਹੇ ਹਨ।
ਪ੍ਰੋਫੈਸਰ ਟੀ.ਐਸ ਬੈਨੀਪਾਲ ਡੀਨ ਕਾਲਜ ਵਿਕਾਸ ਕੌਂਸਲ ਨੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕੀਤੀ।ਉਹਨਾ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਭਾਗ ਲੈਣ ਵਾਲਿਆਂ ਨੂੰ ਅਜਿਹੀਆਂ ਵਰਕਸ਼ਾਪ ਵਿੱਚ ਵੱਧ ਤੋ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ।ਉਨਾਂ ਕਿਹਾ ਕਿ ਆਪਣੇ ਹੁਨਰ ਨੂੰ ਮਜਬੂਤ ਕਰਨ ਲਈ ਆਪਣੇ ਖੇਤਰ ਵਿੱਚ ਦ੍ਰਿੜ ਨਿਸ਼ਚੇ ਅਤੇ ਲਗਨ ਨਾਲ ਖੋਜ ਕਰਨੀ ਚਾਹਿਦੀ ਹੈ।ਉਨਾਂ ਕਿਹਾ ਕਿ ਸਮਾਜ ਦੀਆਂ ਲੋੜਾਂ ਤੇ ਅਧਾਰਿਤ ਖੋਜ ਹੀ ਸਮਾਜ ਨੂੰ ਨਵੀ ਸੇਧ ਦੇ ਸਕਦੀ ਹੈ।ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਵਿਸ਼ਵ ਪਧੱਰ ਤੇ ਹੋ ਰਹੀਆਂ ਤਬਦੀਲਿਆਂ ਨੂੰ ਧਿਆਨ ਚ ਰਖਦੇ ਹੋਏ ਨੌਜਵਾਨ ਪੀੜੀ ਨੂੰ ਉਸ ਅਨੁਸਾਰ ਢਾਲਣ ਲਈ ਆਪਣੀ ਜਿਮੇੰਵਾਰੀ ਨੂੰ ਸਮਝਣਾ ਚਾਹੀਦਾ ਹੈ।
ਵਰਕਸ਼ਾਪ ਦੇ ਡਾਇਰੈਕਟਰ ਅਤੇ ਕੋਆਰਡੀਨੇਟਰ ਪ੍ਰੋ. ਜਤਿੰਦਰ ਸਿੰਘ ਨੇ ਯੂਨੀਵਰਸਿਟੀ ਅਤੇ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ।ਹਿਊਮਨ ਜੈਨੇਟਿਕਸ ਵਿਭਾਗ ਦੇ ਅਧਿਆਪਕ ਅਤੇ ਵਰਕਸ਼ਾਪ ਦੇ ਡਿਪਟੀ ਕੋਆਰਡੀਨੇਟਰ ਡਾ. ਮਨਪ੍ਰੀਤ ਕੌਰ ਨੇ ਵਰਕਸ਼ਾਪ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਡਾ. ਮੋਹਨ ਕੁਮਾਰ, ਡਿਪਟੀ ਡਾਇਰੈਕਟਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …