ਲੌਂਗੋਵਾਲ, 2 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ – ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਦੇ ਸਕੱਤਰ-ਕਮ-ਸੀ.ਜੇ.ਐਮ ਸ਼੍ਰੀਮਤੀ ਨੀਤਿਕਾ ਵਰਮਾ ਵਲੋਂ ਜਿਲ੍ਹਾ ਜੇਲ੍ਹ ਸੰਗਰੂਰ ਅਤੇ ਸਬ ਜੇਲ੍ਹ ਮਲੇਰਕੋਟਲਾ ਵਿਖੇ ਕੈਂਪ ਕੋਰਟ ਲਗਾਈ। ਇਸ ਦੌਰਾਨ ਉਨ੍ਹਾਂ ਨੇ ਵਿਚਾਰ ਅਧੀਨ 5 ਅਪਰਾਧਿਕ ਮਾਮਲਿਆਂ ਦੀ ਸੁਣਵਾਈ ਦੀ ਪ੍ਰਕਿਰਿਆ ਪੂਰੀ ਕਰਨ ਉਪਰੰਤ 7 ਬੰਦੀਆਂ ਨੂੰ ਰਿਹਾਅ ਕਰਨ ਦੇ ਆਦੇਸ਼ ਜਾਰੀ ਕੀਤੇ।ਕੈਂਪ ਕੋਰਟ ਦੌਰਾਨ ਕੁੱਲ 6 …
Read More »Daily Archives: September 2, 2019
ਸਰਸਵਤੀ ਵਿਦਿਆ ਮੰਦਿਰ ਦੇ ਵਿਦਿਆਰਥੀਆਂ ਦੀ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਲਈ ਹੋਈ ਚੋਣ
ਲੌਂਗੋਵਾਲ, 2 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ – 65ਵੀਆਂ ਪੰਜਾਬ ਸਕੂਲ ਖੇਡਾਂ ਜ਼ੋਨ (ਸੁਨਾਮ) ਵਿੱਚ ਯੁਗ ਮੂਡੋ ਵਿੱਚ ਅੰਡਰ-14 (ਕੁੜੀਆਂ) ਵਿਚ ਹਰਮਨਦੀਪ ਕੌਰ (28 ਕਿਲੋੋ ਭਾਰ ਵਰਗ) ਅਤੇ ਅਨੁ ਜੋਸ਼ੀ (31 ਕਿਲੋ ਭਾਰ ਵਰਗ), ਅੰਡਰ-17 (ਕੁੜੀਆਂ) `ਚ ਪਰਨੀਤ ਕੌਰ (39 ਕਿਲੋ ਭਾਰ ਵਰਗ), ਮਹਿਕਪ੍ਰੀਤ ਕੌਰ (45 ਕਿਲੋ ਭਾਰ ਵਰਗ ਅਤੇ ਸੁਖਵੀਰ ਕੌਰ ਨੇ (42 ਕਿਲੋ ਭਾਰ ਵਰਗ), ਅੰਡਰ-19 (ਕੁੜੀਆਂ) …
Read More »ਸ੍ਰੀ ਦੁਰਗਿਆਨਾ ਮੰਦਰ ਵਿਖੇ ਕੱਕੜ ਮਹਾ ਸਭਾ ਵਲੋਂ ਬਣਾਏ ਗਏ ਕਮਿਊਨਿਟੀ ਹਾਲ ਦਾ ਉਦਘਾਟਨ
ਅੰਮ੍ਰਿਤਸਰ, 2 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਦੁਰਗਿਆਨਾ ਮੰਦਰ ਕਮੇਟੀ ਵਲੋਂ ਕੱਕੜ ਮਹਾ ਸਭਾ ਦੇ ਸਹਿਯੋਗ ਨਾਲ ਸ਼ਿਵਪੁਰੀ ਨੇੜੇ ਕਮਿਊਨਿਟੀ ਹਾਲ ਬਣਾਇਆ ਗਿਆ ਹੈ।ਇਸ ਕਮਿਊਨਿਟੀ ਹਾਲ ਦਾ ਉਦਘਾਟਨ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਧਾਰਮਿਕ ਵਿਧੀ ਅਨੁਸਾਰ ਕੀਤਾ। ਮੰਤਰੀ ਸੋਨੀ ਨੇ ਦੱਸਿਆ ਕਿ ਇਹ ਕਮਿਊਨਿਟੀ ਹਾਲ ਫੁਲ ਏ.ਸੀ ਹੈ।ਆਮ ਲੋਕ ਦੁੱਖ ਸੁੱਖ ਦੇ ਪ੍ਰੋਗਰਾਮ 3000 ਹਜ਼ਾਰ ਰੁਪਏ ਇਕ …
Read More »ਡਿਪਟੀ ਕਮਿਸ਼ਨਰ ਵੱਲੋਂ ਵੋਟਰ ਸੂਚੀਆਂ ਤਸਦੀਕ ਕਰਨ ਦੇ ਪ੍ਰੋਗਰਾਮ ਦੀ ਸ਼ੁਰੂਆਤ
ਵੋਟਰ ਘਰ ਬੈਠ ਕੇ ਵੀ ਆਪਣੇ ਵੇਰਵੇ ਤਸਦੀਕ ਕਰ ਸਕਦੇ ਹਨ-ਡਿਪਟੀ ਕਮਿਸ਼ਨਰ ਅੰਮ੍ਰਿਤਸਰ, 2 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਯੋਗਤਾ ਮਿਤੀ 1 ਜਨਵਰੀ 2020 ਦੇ ਅਧਾਰ ਉਤੇ ਵੋਟਰ ਸੂਚੀ ਦੀ ਸੁਧਾਈ ਦੇ ਪ੍ਰੋਗਰਾਮ ਅਨੁਸਾਰ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਵੱਲੋਂ ਪ੍ਰੀ-ਰਵੀਜ਼ਨ ਐਕਟੀਵਿਟੀ ਵਜੋਂ ਵੋਟਰ ਵੈਰੀਫੀਕੇਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ।ਉਨਾਂ ਇਸ ਬਾਬਤ ਵਧੀਕ ਡਿਪਟੀ …
Read More »ਔਜਲਾ ਵੱਲੋਂ ਆਸ਼ਾ ਵਰਕਰਾਂ ਦੇ ਮੁੱਦੇ ਲੋਕ ਸਭਾ `ਚ ਉਠਾਉਣ ਦਾ ਭਰੋਸਾ
ਪੁਰਾਣੀਆਂ ਖੁਰਾਕਾਂ ਤੇ ਕਿਰਤ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਦੀ ਲੋੜ- ਦੱਤੀ ਅੰਮ੍ਰਿਤਸਰ, 2 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਜਿਲ੍ਹੇ ਵਿਚ ਪੋਸ਼ਣ ਮਹੀਨੇ ਦੀ ਜਾਗਰੂਕਤਾ ਮੁਹਿੰਮ ਨੂੰ ਸ਼ੁਰੂ ਕਰਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਜਿੱਥੇ ਆਸ਼ਾ ਵਰਕਰਾਂ ਦੇ ਮੁੱਦੇ ਲੋਕ ਸਭਾ ਵਿਚ ਉਠਾਉਣ ਦਾ ਭਰੋਸਾ ਦਿੱਤਾ ਉਥੇ ਚੰਗੀ ਖੁਰਾਕ ਦੀ ਮਹੱਤਤਾ ਅਤੇ ਕਿਰਦਾਰ ਉਸਾਰੀ ਵਰਗੇ ਵਿਸ਼ਿਆਂ …
Read More »ਬੇਰੀਗੇਟ ਆਈ.ਟੀ.ਆਈ ‘ਚ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਏ 40 ਪੌਦੇ
ਅੰਮ੍ਰਿਤਸਰ, 2 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰੇਕ ਪਿੰਡ 550 ਪੌਦੇ ਲਗਾਉਣ ਦੀ ਮੁਹਿੰਮ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਸੇ ਹੀ ਲੜੀ ਤਹਿਤ ਅੰਮ੍ਰਿਤਸਰ ਸ਼ਹਿਰ ਵਿੱਚ ਸਕੂਲਾਂ, ਕਾਲਜਾਂ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਜੰਗੀ ਪੱਧਰ `ਤੇ ਜਾਰੀ ਹੈ। ਸੋਨੀ ਮੈਡੀਕਲ ਸਿਖਿਆ …
Read More »ਮੈਗਸਿਪਾ ਵੱਲੋਂ ਲਗਾਇਆ ਗਿਆ ਦੋ ਦਿਨਾ ਟ੍ਰੇਨਿੰਗ ਸੈਮੀਨਾਰ
ਅੰਮ੍ਰਿਤਸਰ, 2 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਮਹਾਤਮਾ ਗਾਂਧੀ ਰਾਜ ਲੋਕ ਪ੍ਰਸਾਸ਼ਨ ਸੰਸਥਾਨ ਵੱਲੋਂ ਬੱਚਤ ਭਵਨ ਵਿਖੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨੂੰ ਸਰਵੋਤਮ (ਉਤਮ ਸੇਵਾ) ਜਨ ਹਿੱਤ ਲਈ ਪ੍ਰਦਾਨ ਕਰਨ ਲਈ ਦੋ ਦਿਨਾਂ ਟ੍ਰੇਨਿੰਗ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਜਿਲੇ੍ਹ ਦੇ ਸਾਰੇ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। ਸੈਮੀਨਾਰ ਦੀ ਸਮਾਪਤੀ `ਤੇ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ …
Read More »ਸਿਵਲ ਅਤੇ ਪੁਲਿਸ ਅਧਿਕਾਰੀ ਸਾਂਝੇ ਟਰੈਫ਼ਿਕ ਨਾਕੇ ਲਗਾਉਣਗੇ
ਟਰੈਫਿਕ ਉਲੰਘਣਾਂ ਦੀ ਹੋਵੇਗੀ ਵੀਡੀਓਗ੍ਰਾਫ਼ੀ ਭੀਖੀ/ਮਾਨਸਾ, 2 ਸਤੰਬਰ (ਪੰਜਾਬ ਪੋਸਟ – ਕਮਲ ਕਾਂਤ) – ਸਿਵਲ ਅਤੇ ਪੁਲਿਸ ਅਧਿਕਾਰੀ ਮਾਨਸਾ ਸ਼ਹਿਰ ਵਿੱਚ ਟਰੈਫਿਕ ਉਲੰਘਣਾਂ ਨੂੰ ਰੋਕਣ ਲਈ ਸਾਂਝੇ ਟਰੈਫ਼ਿਕ ਨਾਕੇ ਲਗਾਉਣਗੇ।ਟਰੈਫਿਕ ਉਲੰਘਣਾਂ ਦੀ ਬਕਾਇਦਾ ਵੀਡੀਓਗ੍ਰਾਫ਼ੀ ਵੀ ਕੀਤੀ ਜਾਵੇਗੀ। ਸਥਾਨਕ ਬੱਚਤ ਭਵਨ ਵਿਖੇ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐਸ.ਡੀ.ਐਮ ਮਾਨਸਾ ਅਭੀਜੀਤ ਕਪਲਿਸ਼ ਨੇ ਨਾਬਾਲਿਗਾਂ ਦੇ ਮਾਪਿਆਂ ਨੂੰ ਸਾਵਧਾਨ …
Read More »ਜਾਅਲੀ ਫੇਸ ਬੁੱਕ ਆਈ.ਡੀ ਬਣਾਉਣ ਵਾਲਾ ਗ੍ਰਿਫਤਾਰ
ਭੀਖੀ/ਬੋਹਾ, 2 ਸਤੰਬਰ (ਪੰਜਾਬ ਪੋਸਟ – ਕਮਲ ਕਾਂਤ) – ਜ਼ਿਲ੍ਹਾ ਪੁਲਿਸ ਕਪਤਾਨ ਡਾ: ਨਰਿੰਦਰ ਭਾਰਗਵ ਨੇ ਦੱਸਿਆ ਹੈ ਕਿ ਫੇਸ ਬੁੱਕ `ਤੇ ਲੜਕੀ ਦੀ ਜਾਅਲੀ ਆਈ.ਡੀ ਬਣਾ ਕੇ ਸੋੋਸ਼ਲ ਮੀਡੀਆ `ਤੇ ਪਾਉਣ ਵਾਲੇ ਨਾਮਾਲੂਮ ਵਿਅਕਤੀ ਨੂੰ ਮਾਨਸਾ ਪੁਲਿਸ ਵਲੋੋਂ ਸਾਈਬਰ ਬ੍ਰਾਂਚ ਮਾਨਸਾ ਰਾਹੀਂ ਟਰੇਸ ਕਰ ਲਿਆ ਗਿਆ ਹੈ।ਕਥਿਤ ਦੋਸ਼ੀ ਦੀ ਪਛਾਣ ਕੁਲਵਿੰਦਰ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਮੱਲ ਸਿੰਘ ਵਾਲਾ …
Read More »ਜੀਵਨਜੋਤ ਪੰਜਾਬੀ ਸਾਹਿਤ ਸਭਾ ਸਾਹਨੇਵਾਲ ਦੀ ਵਿਸ਼ਾਲ ਮੀਟਿੰਗ
ਮਾਛੀਵਾੜਾ ਸਾਹਿਬ, 2 ਸਤੰਬਰ (ਪੰਜਾਬ ਪੋਸਟ – ਬਲਬੀਰ ਸਿੰਘ ਬੱਬੀ) – ਪੰਜਾਬੀ ਮਾਂ ਬੋਲੀ ਦੀ ਚੜ੍ਹਦੀਕਲਾ ਲਈ ਹੋਰ ਸੰਸਥਾਵਾਂ ਤੋਂ ਇਲਾਵਾ ਇਲਾਕੇ ਦੀਆਂ ਸਾਹਿਤ ਸਭਾਵਾਂ ਦਾ ਵੱਡਾ ਯੋਗਦਾਨ ਹੈ।ਇਸੇ ਲੜੀ ਤਹਿਤ ਜੀਵਨਜੋਤ ਪੰਜਾਬੀ ਸਾਹਿਤ ਸਭਾ ਸਾਹਨੇਵਾਲ ਨੇ ਇੱਕ ਵਿਸ਼ਾਲ ਮੀਟਿੰਗ ਕੀਤੀ।ਜਿਸ ਵਿੱਚ ਬਲਕੌਰ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਪਹੁੰਚੇ।ਸਭਾ ਦੀ ਪ੍ਰਧਾਨ ਬੀਬੀ ਜਤਿੰਦਰ ਕੌਰ ਸੰਧੂ ਤੇ ਸਾਥੀਆਂ ਨੇ ਮੁੱਖ ਮਹਿਮਾਨ …
Read More »
Punjab Post Daily Online Newspaper & Print Media