Tuesday, November 24, 2026

Monthly Archives: May 2020

ਨਵਾਂ ਸ਼ਹਿਰ ਤੋਂ 16 ਵਿਅਕਤੀ ਜੰਮੂ-ਕਸ਼ਮੀਰ ਰਵਾਨਾ – ਐਸ.ਡੀ.ਐਮ

ਹੁਣ ਤੱਕ ਜਿਲ੍ਹੇ ’ਚੋਂ 403 ਵਸਨੀਕ ਆਪਣੇ ਪਿੱਤਰੀ ਰਾਜ ਪਰਤੇ ਨਵਾਂ ਸ਼ਹਿਰ, 7 ਮਈ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਾਹਰਲੇ ਰਾਜਾਂ ਦੇ ਜ਼ਿਲ੍ਹੇ ’ਚ ਮੌਜੂਦ ਵਿਅਕਤੀਆਂ ਨੂੰ ਉਨ੍ਹਾਂ ਦੇ ਘਰ ਭੇਜਣ ਦੀ ਪਹਿਲ ਕਦਮੀ ਤਹਿਤ 16 ਹੋਰ ਵਿਅਕਤੀਆਂ ਨੂੰ ਜੰਮੂ-ਕਸ਼ਮੀਰ ਲਈ ਰਵਾਨਾ ਕੀਤਾ ਗਿਆ।                 ਐਸ.ਡੀ.ਐਮ ਜਗਦੀਸ਼ ਸਿੰਘ ਜੌਹਲ ਨੇ ਦੱਸਿਆ …

Read More »

ਸਫਾਈ ਕਰਮਚਾਰੀ ਕਮਿਸ਼ਨ ਚੇਅਰਮੈਨ ਗੇਜਾ ਰਾਮ ਵਲੋਂ ਮੁੱਖ ਮੰਤਰੀ ਕੋਵਿਡ ਰਾਹਤ ਫੰਡ ‘ਚ ਸਹਿਯੋਗ ਦਾ ਐਲਾਨ

ਐਸ.ਏ.ਐਸ ਨਗਰ, 7 ਮਈ (ਪੰਜਾਬ ਪੋਸਟ ਬਿਊਰੋ) – ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਗੇਜਾ ਰਾਮ ਵਾਲਮੀਕੀ ਵਲੋਂ ਇਸ ਮੁਸ਼ਕਲ ਦੀ ਘੜੀ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਵਿੱਚ ਆਪਣੇ ਯੋਗਦਾਨ ਦੇ ਹਿੱਸੇ ਵਜੋਂ ਵਿੱਤੀ ਸਾਲ 2020-21 ਦੇ 3 ਮਹੀਨਿਆਂ ਦੀ ਤਨਖਾਹ ਦਾ 100 ਫੀਸਦੀ ਹਿੱਸਾ ਸਵੈਇੱਛਤ ਤੌਰ ‘ਤੇ ਦੇਣ ਦਾ ਐਲਾਨ ਕੀਤਾ ਗਿਆ ਹੈ।

Read More »

ਸ਼ਿਵ ਬਟਾਲਵੀ ਨੂੰ 47ਵੀਂ ਬਰਸੀ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਰਧਾਂਜਲੀ ਭੇਟ

ਬਟਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬੀ ਮਾਂ ਬੋਲੀ ਦੇ ਲਾਡਲੇ ਸ਼ਾਇਰ ਅਤੇ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ 47ਵੀਂ ਬਰਸੀ ਮੌਕੇ ਬਟਾਲਾ ਵਾਸੀਆਂ ਨੇ ਉਨ੍ਹਾਂ ਨੂੰ ਨਿੱਘੀ ਸ਼ਰਧਾਜਲੀ ਦਿੱਤੀ ਹੈ।ਕੋਵਿਡ-19 ਕੋਰੋਨਾ ਵਾਇਰਸ ਦੇ ਚੱਲਦਿਆਂ ਭਾਂਵੇ ਅੱਜ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਮੌਕੇ ਕੋਈ ਜਨਤਕ ਸਮਾਗਮ ਤਾਂ ਨਹੀਂ ਹੋ ਸਕਿਆ ਪਰ ਬਟਾਲਾ ਵਾਸੀਆਂ ਨੇ ਆਪਣੇ ਘਰਾਂ ਵਿੱਚ ਰਹਿ …

Read More »

ਬਠਿੰਡਾ ‘ਚ ਆਇਆ ਇਕ ਹੋਰ ਕਰੋਨਾ ਕੇਸ, ਮਰੀਜ਼ ਪਹਿਲਾਂ ਤੋਂ ਹੀ ਸੀ ਇਕਾਂਤਵਾਸ -ਡੀ.ਸੀ

ਜਿਲ੍ਹੇ ਵਿੱਚ ਕਰੋਨਾ ਨਾਲ ਲੜ ਰਹੇ ਲੋਕਾਂ ਦੀ ਕੁੱਲ ਗਿਣਤੀ ਹੋਈ 37 ਬਠਿੰਡਾ, 7 ਮਈ (ਪੰਜਾਬ ਪੋਸਟ ਬਿਊਰੋ) – ਬਠਿੰਡਾ ਜਿ਼ਲ੍ਹੇ ਵਿਚ ਬੁੱਧਵਾਰ ਨੂੰ ਇਕ ਹੋਰ ਕਰੋਨਾ ਪਾਜ਼ਟਿਵ ਰਿਪੋਰਟ ਆਉਣ ਨਾਲ ਜਿਲ੍ਹੇ ਵਿਚ ਕਰੋਨਾ ਨਾਲ ਲੜ ਰਹੇ ਲੋਕਾਂ ਦੀ ਗਿਣਤੀ 37 ਹੋ ਗਈ ਹੈ।ਡਿਪਟੀ ਕਮਿਸ਼ਨਰ ਬੀ.ਸ੍ਰੀ ਨਿਵਾਸਨ ਨੇ ਦਿੱਤੀ।                 ਡਿਪਟੀ ਕਮਿਸ਼ਨਰ ਨੇ …

Read More »

ਯੂ.ਪੀ ਦੇ ਆਜ਼ਮਗੜ੍ਹ ਜਿਲ੍ਹੇ ਦੇ 1200 ਵਸਨੀਕਾਂ ਨੂੰ ਲੈ ਕੇ ਵਿਸ਼ੇਸ਼ ਰੇਲ ਗੱਡੀ ਪਟਿਆਲਾ ਤੋਂ ਰਵਾਨਾ

ਸਕਰੀਨਿੰਗ ਕਰਕੇ ਰੇਲ `ਚ ਬਿਠਾਇਆ, ਭੋਜਨ ਤੇ ਪਾਣੀ ਆਦਿ ਦਾ ਪ੍ਰਬੰਧ ਕੀਤਾ-ਡੀ.ਸੀ ਪਟਿਆਲਾ, 7 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲਕਦਮੀ `ਤੇ ਆਪਣੀ ਘਰ ਵਾਪਸੀ ਦੇ ਚਾਹਵਾਨ ਉਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ ਦੇ 1200 ਵਸਨੀਕਾਂ ਨੂੰ ਪਟਿਆਲਾ ਤੋਂ ਵਿਸ਼ੇਸ਼ ਰੇਲ ਗੱਡੀ ਰਾਹੀਂ ਰਵਾਨਾ ਕੀਤਾ ਗਿਆ।              ਡਿਪਟੀ …

Read More »

ਨਾਂਦੇੜ ਸਾਹਿਬ ਤੋਂ ਪਰਤੇ ਇਕ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਈ

ਜਿਲ੍ਹੇ `ਚ ਹੁਣ ਤੱਕ ਕੁੱਲ ਐਕਟਿਵ ਕੇਸ 39 ਹੋਏ ਫ਼ਾਜ਼ਿਲਕਾ, 7 ਮਈ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਹਰਚੰਦ ਸਿੰਘ ਨੇ ਦੱਸਿਆ ਕਿ ਕੋਵਿਡ-19 ਸਬੰਧੀ ਕੱਲ   ਤੱਕ 1634 ਵਿਅਕਤੀਆਂ ਦੇ ਸੈਪਲ ਲਏ ਗਏ ਹਨ।ਉਨ੍ਹਾਂ ਦੱਸਿਆ ਕਿ 6 ਮਈ ਨੂੰ 6 ਰਿਪੋਰਟਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿਚੋਂ ਨਾਂਦੇੜ ਸਾਹਿਬ ਤੋਂ ਪਰਤੇ ਇਕ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ।     …

Read More »

ਜਿਲਾ ਤਰਨ ਤਾਰਨ ‘ਚ ਮਿਲੇ 334 ਨਤੀਜਿਆਂ ‘ਚੋਂ 57 ਪੋਜ਼ੇਟਿਵ – ਡਿਪਟੀ ਕਮਿਸ਼ਨਰ

ਕੋਵਿਡ-19 ਬਿਮਾਰੀ ਨਾਲ ਲੜ ਰਹੇ ਲੋਕਾਂ ਦੀ ਗਿਣਤੀ 144 ਹੋਈ ਤਰਨ ਤਾਰਨ, 7 ਮਈ (ਪੰਜਾਬ ਪੋਸਟ ਬਿਊਰੋ) – ਜ਼ਿਲੇ ਦੇ ਲੋਕਾਂ ਦੇ ਲਏ ਗਏ ਨਮੂਨਿਆਂ ਵਿਚੋਂ ਕੱਲ 57 ਹੋਰ ਦੀ ਟੈਸਟ ਰਿਪੋਰਟ ਕੋਵਿਡ-19 ਪੋਜ਼ਟਿਵ ਆਉਣ ਨਾਲ ਹੁਣ ਜ਼ਿਲਾ ਤਰਨ ਤਾਰਨ ਵਿੱਚ ਕੋਵਿਡ-19 ਬਿਮਾਰੀ ਨਾਲ ਲੜ ਰਹੇ ਲੋਕਾਂ ਦੀ ਕੁੱਲ ਗਿਣਤੀ 144 ਹੋ ਗਈ ਹੈ।ਡਿਪਟੀ ਕਮਿਸਨਰ ਤਰਨ ਤਾਰਨ ਪਰਦੀਪ ਕੁਮਾਰ ਸੱਭਰਵਾਲ …

Read More »

ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਕੋਵਿਡ-19 ਦੇ 86 ਸੈਂਪਲਾਂ ਦੀ ਰਿਪੋਰਟ ਨੇਗੈਟਿਵ, ਇੱਕ ਪਾਜ਼ਟਿਵ – ਸਿਵਲ ਸਰਜਨ

ਸ੍ਰੀ ਮੁਕਤਸਰ ਸਾਹਿਬ, 6 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਫਲੂ ਕਾਰਨਰ ਤੇ ਕੋਵਿਡ-19 ਸਬੰਧੀ ਸੈਂਪਲ ਲਏ ਜਾ ਰਹੇ ਹਨ।ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਜਿਲੇ ਦੇ ਫਲੂ ਕਾਰਨਰਾਂ ਵਿੱਚ ਕੋਵਿਡ ਜਾਂਚ ਲਈ ਲਏ ਸੈਂਪਲਾਂ ਵਿਚੋਂ 86 ਦੀ ਰਿਪੋਰਟ ਨੇਗੈਟਿਵ, ਇੱਕ ਪਾਜ਼ਟਿਵ ਆਈ ਹੈ, ਜਦਕਿ 427 ਸੈਂਪਲਾਂ …

Read More »

ਸੁਮਿੱਤਰਾ ਸ਼ਰਮਾ ‘ਨਰਿੰਦਰ ਮੋਦੀ ਵਿਕਾਸ ਮਿਸ਼ਨ’ ਸੈਲ ਧੂਰੀ ਤੋਂ ਪ੍ਰਧਾਨ ਨਿਯੁੱਕਤ

ਧੂਰੀ, 7 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਭਾਰਤੀ ਜਨਤਾ ਪਾਰਟੀ ਮਹਿਲਾ ਵਿੰਗ ਦੀ ਅਹੁੱਦੇਦਾਰ ਸ੍ਰੀਮਤੀ ਸੁਮਿੱਤਰਾ ਸ਼ਰਮਾ ਨੂੰ ਪਾਰਟੀ ਵਲੋਂ ‘ਧੂਰੀ ਹਲਕੇ ਤੋਂ ‘ਨਰਿੰਦਰ ਮੋਦੀ ਵਿਕਾਸ ਮਿਸ਼ਨ’ ਸੈਲ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ।ਸੁਮਿੱਤਰਾ ਸ਼ਰਮਾ ਨੇ ਦੱਸਿਆ ਕਿ ਹਰਿਆਣਾ ਦੀ ਪ੍ਰਧਾਨ ਸ਼੍ਰੀਮਤੀ ਮੀਨਾ ਗਰਗ ਵਲੋਂ ਨਿਯੁੱਕਤੀ ਪੱਤਰ ਭੇਜ ਕੇ ਹਲਕੇ ਦੀਆਂ ਅਗਾਂਹਵਧੂ ਔਰਤਾਂ ਦਾ ਸੰਗਠਨ ਤਿਆਰ ਕਰਨ ਲਈ ਉਨਾਂ …

Read More »

ਜਿਲ੍ਹਾ ਸੰਗਰੂਰ ਦੇ ਰੈਡ ਜ਼ੋਨ ਵਿੱਚ ਸ਼ਾਮਲ ਹੋਣ ‘ਤੇ ਪੁਲਿਸ ਹੋਈ ਸਖਤ

ਐਸ.ਪੀ (ਡੀ) ਨੇ ਸ਼ਹਿਰ ਨੂੰ ਚਾਰੇ ਪਾਸਿਓਂ ਕਰਵਾਇਆ ਸੀਲ ਧੂਰੀ, 7 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸੂਬੇ ਵਿੱਚ ਲਗਾਏ ਗਏ ਕਰਫਿਉ ਦੇ ਸਵਾ ਮਹੀਨੇ ਬਾਅਦ ਜਿੱਥੇ ਸੂਬਾ ਸਰਕਾਰ ਵੱਲੋਂ ਵਪਾਰੀ ਵਰਗ ਨੂੰ ਕੁੱਝ ਸਮੇਂ ਲਈ ਦੁਕਾਨਾਂ ਖੋਲਣ ਦੀ ਢਿੱਲ ਦਿੱਤੀ ਗਈ ਹੈ, ਉੱਥੇ ਹੀ ਇਸ ਨਾਲ ਲੋਕਾਂ ਨੇ ਆਪਣੇ ਘਰਾਂ ਦਾ ਰਾਸ਼ਨ ਤੇ ਹੋਰ …

Read More »