Tuesday, November 24, 2026

Monthly Archives: May 2020

ਸਿਮਰਨਜੀਤ ਸਿੰਘ ਮਾਨ ਵਲੋਂ ਲੌਂਗੋਵਾਲ ਨਾਲ ਦੁੱਖ ਦਾ ਪ੍ਰਗਟਾਵਾ

ਸੰਗਰੂਰ, 6 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਧਰਮ ਪਤਨੀ ਬੀਬੀ ਅਮਰਪਾਲ ਕੌਰ ਦੀ ਬੇਵਕਤੀ ਮੌਤ ‘ਤੇ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅੰਮ੍ਰਿਤਪਾਲ ਸਿੰਘ ਸਿੱਧੂ ਸਰਕਲ ਪ੍ਰਧਾਨ, ਅਮਰਜੀਤ ਸਿੰਘ ਗਿੱਲ ਸਰਕਲ ਪ੍ਰੈਸ ਸਕੱਤਰ, ਕਾਲਾ ਰਾਮ ਮਿੱਤਲ ਸ਼ਹਿਰੀ ਪ੍ਰਧਾਨ ਲੌਂਗੋਵਾਲ, ਛੱਜੂ ਸਿੰਘ, ਰਾਜ ਸਿੰਘ ਅਤੇ ਸ਼ਮਸ਼ੇਰ ਸਿੰਘ ਨੇ ਗਹਿਰਾ ਦੁੱਖ …

Read More »

ਪੀ.ਜੀ.ਆਈ ਸੈਟੇਲਾਈਟ ਕੇਂਦਰ ਤੇ ਭਾਈ ਗੁਰਦਾਸ ਕਾਲਜ `ਚ ਤਿਆਰ ਕੀਤੇ ਜਾਣਗੇ 1000 ਹੋਰ ਬੈਡ- ਡੀ.ਸੀ

ਸੰਗਰੂਰ, 6 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸਨ ਸੰਗਰੂਰ ਵਲੋਂ ਕੋਰੋਨਾ ਵਾਇਰਸ ਕਾਰਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਤਹਿਤ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਮੈਰੀਟੋਰੀਅਸ ਸਕੂਲ ਵਿਖੇ ਸਥਾਪਤ ਕੋਵਿਡ ਕੇਅਰ ਸੈਂਟਰ ਦਾ ਦੌਰਾ ਕੀਤਾ ਗਿਆ।ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਵਲੋਂ ਪੀ.ਜੀ.ਆਈ ਦੇ ਘਾਬਦਾਂ ਸਥਿਤ ਸੈਟੇਲਾਈਟ ਸੈਂਟਰ ਅਤੇ ਭਾਈ …

Read More »

ਦਲਿਤਾਂ ‘ਤੇ ਹੋਏ ਪਰਚੇ ਨਾਲ ਮੇਰਾ ਕੋਈ ਸਬੰਧ ਨਹੀਂ – ਹੌਬੀ ਧਾਲੀਵਾਲ

ਲੌਂਗੋਵਾਲ, 6 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਹੌਬੀ ਧਾਲੀਵਾਲ ਵਲੋਂ ਆਪਣੇ ਜੱਦੀ ਪਿੰਡ ਚਪੜੌਦਾ ਵਿਖੇ ਪ੍ਰੈਸ ਕਾਨਫਰੰਸ ਕਰਕੇ ਪਿਛਲੇ ਦਿਨੀਂ ਨੇੜਲੇ ਪਿੰਡ ਚਪੜੌਦਾ ਵਿਖੇ ਦਲਿਤ ਭਾਈਚਾਰੇ ਦੀਆਂ ਕੁੱਝ ਔਰਤਾਂ ਤੇ ਜਨਰਲ ਵਰਗ ਦੇ ਲੋਕਾਂ ਸਮੇਤ ਅਮਰਗੜ੍ਹ ਪੁਲਿਸ ਵਲੋਂ ਸੱਤ ਲੋਕਾਂ ‘ਤੇ ਖੇਤ ਵਿਚੋਂ ਕਣਕ ਦੀਆਂ ਬੱਲੀਆਂ ਵੱਢਣ `ਤੇ ਮਾਮਲਾ ਦਰਜ ਕਰਨ ਦੇ ਪੂਰੇ ਮਾਮਲੇ ਦੀ ਸੱਚਾਈ ਅਤੇ ਆਪਣੀ …

Read More »

ਪੰਜ ਤੱਤਾਂ ‘ਚ ਵਿਲੀਨ ਹੋਏ ਸ਼ਹੀਦ ਨਾਇਕ ਰਾਜੇਸ਼ ਕੁਮਾਰ- ਰਾਸ਼ਟਰੀ ਸਨਮਾਨ ਨਾਲ ਕੀਤਾ ਸਸਕਾਰ

ਜੰਮੂ-ਕਸ਼ਮੀਰ ਦੇ ਹੰਦਵਾੜਾ ‘ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਹੋਏ ਸਨ ਸ਼ਹੀਦ ਭੀਖੀ/ਮਾਨਸਾ, 6 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਜੰਮੂ-ਕਸ਼ਮੀਰ ਦੇ ਹੰਦਵਾੜਾ ‘ਚ ਫੌਜ ਅਤੇ ਅੱਤਵਾਦੀਆਂ ਵਿਚਕਾਰ ਹੋਏ ਮੁਕਾਬਲੇ ਦੌਰਾਨ ਮਾਨਸਾ ਜ਼ਿਲ੍ਹੇ ਦੀ ਸਬ-ਡਵੀਜ਼ਨ ਸਰਦੂਲਗੜ੍ਹ ਦੇ ਵਸਨੀਕ ਨਾਇਕ ਰਾਜੇਸ਼ ਕੁਮਾਰ (28 ਸਾਲ) ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਏ।ਜਿਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਪਿੰਡ ਵਿਖੇ ਰਾਜਰਾਣਾ ਵਿਖੇ …

Read More »

ਫਰੀਦਕੋਟ ਦੇ ਤੀਜੇ ਕਰੋਨਾ ਪਾਜ਼ਟਿਵ ਮਰੀਜ਼ ਨੇ ਜਿੱਤੀ ਕਰੋਨਾ ਖਿਲਾਫ ਜ਼ੰਗ

ਫਰੀਦਕੋਟ, 6 ਮਈ (ਪੰਜਾਬ ਪੋਸਟ ਬਿਊਰੋ) – ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ ਵਿਚੋਂ ਜ਼ਿਲੇ ਦੇ ਤੀਜੇ ਕਰੋਨਾ ਪਾਜਟਿਵ ਮਰੀਜ਼ ਗਗਨਦੀਪ ਸਿੰਗਲਾ ਵਾਸੀ ਫਰੀਦਕੋਟ ਨੂੰ ਕਰੋਨਾ ਖਿਲਾਫ ਲੜਾਈ ਜਿੱਤਣ ਅਤੇ ਤੰਦਰੁਸਤ ਹੋਣ ਉਪਰੰਤ ਛੁੱਟੀ ਦਿੱਤੀ ਗਈ ਹੈ। ਸੀ.ਐਮ.ਓ ਡਾ. ਰਜਿੰਦਰ ਸਮੇਤ ਹਸਪਤਾਲ ਦੇ ਅਮਲੇ ਵਲੋਂ ਉਨਾਂ ਨੂੰ ਹਸਪਤਾਲ ਤੋਂ ਵਿਦਾਇਗੀ ਦਿੱਤੀ ਗਈ ਅਤੇ ਕਰੋਨਾ ਬਿਮਾਰੀ ਨਾਲ …

Read More »

ਪਿਛਲੇ ਦਿਨੀਂ ਭੇਜੇ ਸੈਂਪਲਾਂ ਦੇ 279 ਨਤੀਜਿਆਂ ਵਿੱਚੋਂ 47 ਦੀ ਰਿਪੋਰਟ ਪੋਜ਼ੇਟਿਵ -ਡੀ.ਸੀ

ਕੋਵਿਡ-19 ਨਾਲ ਲੜ ਰਹੇ ਲੋਕਾਂ ਦੀ ਗਿਣਤੀ 87 ਹੋਈ ਤਰਨ ਤਾਰਨ, 6 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਤੋਂ ਬਾਹਰਲੇ ਰਾਜਾਂ ਤੋਂ ਪਰਤੇ ਇਕਾਂਤਵਾਸ ਕੇਂਦਰਾਂ ਵਿੱਚ ਰਹਿ ਰਹੇ ਜ਼ਿਲ੍ਹੇ ਦੇ ਲੋਕਾਂ ਦੇ ਲਏ ਗਏ ਨਮੂਨਿਆਂ ਵਿਚੋਂ 47 ਹੋਰ ਦੀ ਟੈਸਟ ਰਿਪੋਰਟ ਕੋਵਿਡ-19 ਪੋਜ਼ਟਿਵ ਆਉਣ ਨਾਲ ਹੁਣ ਜ਼ਿਲ੍ਹਾ ਤਰਨ ਤਾਰਨ ਵਿੱਚ ਕੋਵਿਡ-19 ਬਿਮਾਰੀ ਨਾਲ ਲੜ ਰਹੇ ਲੋਕਾਂ ਦੀ ਕੁੱਲ ਗਿਣਤੀ 87 …

Read More »

ਆਸਾਮ ਸਰਕਾਰ ਨੇ ਸੂਬਾ ਵਾਸੀਆਂ ਨੂੰ ਵਾਪਸ ਲਿਆਉਣ ਲਈ ਜਾਰੀ ਕੀਤੀ ਹੈਲਪਲਾਈਨ

ਆਪਣੇ ਰਾਜਾਂ ਨੂੰ ਜਾਣ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ ਲੋਕ -ਡਿਪਟੀ ਕਮਿਸ਼ਨਰ ਲੁਧਿਆਣਾ, 6 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਫਿਊ ਦੇ ਚੱਲਦਿਆਂ ਜੇਕਰ ਹੋਰਨਾਂ ਰਾਜਾਂ ਦੇ ਲੋਕ ਪੰਜਾਬ ਵਿੱਚ ਫਸੇ ਹੋਏ ਹਨ ਅਤੇ ਉਹ ਆਪਣੇ ਸੂਬਿਆਂ ਨੂੰ ਵਾਪਸ ਜਾਣਾ ਚਾਹੁੰਦੇ ਹਨ ਤਾਂ ਉਹਨਾਂ ਲਈ ਕੇਂਦਰ ਸਰਕਾਰ ਵੱਲੋਂ ਹਦਾਇਤਾਂ ਜਾਰੀ …

Read More »

ਜਿਲ੍ਹੇ ਵਿੱਚ ਕਰੋਨਾ ਪਾਜ਼ਟਿਵ ਕੇਸਾਂ ਦੀ ਗਿਣਤੀ 14 ਹੋਈ – ਡੀ.ਸੀ

ਕੁੱਲ 17 ਕੇਸਾਂ ‘ਚ ਕਰੋਨਾ ਪਾਜ਼ਟਿਵ 14, ਰਿਕਵਰ 02 ਤੇ ਇਕ ਮੌਤ ਰੂਪਨਗਰ, 6 ਮਈ (ਪੰਜਾਬ ਪੋ   ਸਟ ਬਿਊਰੋ) – ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾ ਐਕਟਿਵ ਪਾਜ਼ਟਿਵ ਮਰੀਜਾਂ ਦੀ ਸੰਖਿਆ ਵਧ ਕੇ 14 ਹੋ ਗਈ ਹੈ।ਇੱਕ ਨਵਾਂ ਕੇਸ ਵਾਲਾ ਵਿਅਕਤੀ ਡਰਾਇਵਰ ਨਿਵਾਸੀ ਰੂਪਨਗਰ ਸਿਟੀ ਦਾ ਰਹਿਣ ਵਾਲਾ ਹੈ।ਇਹ ਵਿਅਕਤੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸ਼ਰਧਾਲੂਆਂ ਨੂੰ ਸ੍ਰੀ …

Read More »

ਗੁਰਦਾਸਪੁਰ ਜਿਲੇ ‘ਚ 42 ਵਿਅਕਤੀਆਂ ਦੀ ਕੋਰੋਨਾ ਵਾਇਰਸ ਰਿਪੋਰਟ ਪੋਜ਼ਟਿਵ ਆਈ

ਗੁਰਦਾਸਪੁਰ, 5 ਮਈ (ਪੰਜਾਬ ਪੋਸਟ ਬਿਊਰੋ) – ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਦਿੰਦਿਆਂ ਦੱਸਿਆ ਕਿ ਜਿਲੇ ‘ਚ 42 ਹੋਰ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਵਾਇਰਸ ਪੋਜ਼ਟਿਵ ਆਈ ਹੈ, ਇਨਾਂ ਵਿਚ 39 ਸ਼ਰਧਾਲੂ ਅਤੇ 03 ਆਮ ਨਾਗਰਿਕ ਹਨ।ਜਿਲੇ ਦੇ 77 ਕੋਰੋਨਾ ਵਾਇਰਸ ਬਿਮਾਰੀ ਨਾਲ ਪੀੜਤ ਮਰੀਜ਼ ਹਨ, ਜਿਨਾਂ ਦਾ ਇਲਾਜ ਚੱਲ ਰਿਹਾ ਹੈ।              ਉਨਾਂ ਨੇ …

Read More »

ਕੋਵਿਡ -19 ਦੇ 15 ਹੋਰ ਟੈਸਟ ਪਾਜ਼ਟਿਵ ਆਏ

ਜ਼ਿਲ੍ਹੇ ਵਿਚ ਹੁਣ ਕੁੱਲ ਸਕਾਰਾਤਮਕ ਮਾਮਲੇ 63 ਸ੍ਰੀ ਮੁਕਤਸਰ ਸਾਹਿਬ, 5 ਮਈ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਵਲੋਂ ਅੱਜ ਕੋਵਿਡ -19 ਦੇ 15 ਹੋਰ ਕੇਸਾਂ ਨੂੰ ਸਕਾਰਾਤਮਕ ਐਲਾਨਦਿਆਂ ਅਜਿਹੇ ਲੋਕਾਂ ਦੀ ਕੁਲ ਗਿਣਤੀ ਹੁਣ 63 ਤੱਕ ਹੋ ਗਹੀ ਹੈ, ਪਹਿਲਾਂ 49 ਵਿਅਕਤੀਆਂ ਨੂੰ ਪਾਜ਼ਟਿਵ ਐਲਾਨੇ ਗਏ ਸਨ। ਇੰਨ੍ਹਾਂ ਵਿਚੋਂ ਇਕ ਵਿਅਕਤੀ ਨੂੰ ਫਰੀਦਕੋਟ ਤਬਦੀਲ ਕਰ ਦਿੱਤਾ ਗਿਆ ਸੀ, ਕਿਉਂਕਿ …

Read More »