ਸ਼ਰਾਬ ਦੇ ਠੇਕੇ ਰਹਿਣਗੇ ਬੰਦ, ਸ਼ਰਾਬ ਸਟੋਰ ਕਰਨ ‘ਤੇ ਰਹੇਗੀ ਵੀ ਪੂਰਨ ਪਾਬੰਦੀ ਅੰਮ੍ਰਿਤਸਰ, 14 ਅਕਤੂਬਰ (ਸੁਖਬੀਰ ਸਿੰਘ) – ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਜਾਰੀ ਹੁਕਮ ਅਨੁਸਾਰ ਗ੍ਰਾਮ ਪੰਚਾਇਤ ਚੋਣਾਂ-2024 ਮਿਤੀ 15 ਅਕਤੂਬਰ ਨੂੰ ਕਰਵਾਈਆਂ ਜਾ ਰਹੀਆਂ ਹਨ।ਇਸ ਚੋਣ ਪ੍ਰਕਿਰਿਆ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਡਰਾਈ-ਡੇਅ ਐਲਾਨਿਆ ਜਾਣਾ ਜਰੂਰੀ ਹੈ।ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਮੈਜਿਸਟਰੇਟ ਸ੍ਰੀਮਤੀ ਸਾਕਸ਼ੀ ਸਾਹਨੀ ਨੇ …
Read More »Monthly Archives: October 2024
15 ਅਕਤੂਬਰ ਨੂੰ ਸਵੇਰੇ 8.00 ਤੋਂ ਸ਼ਾਮ 4.00 ਵਜੇ ਤੱਕ ਪੈਣਗੀਆਂ ਪੰਚਾਇਤੀ ਵੋਟਾਂ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 14 ਅਕਤੂਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਚੋਣਾਂ ਲਈ 15 ਅਕਤੂਬਰ 2024 ਨੂੰ ਸਵੇਰੇ 8.00 ਤੋਂ ਸ਼ਾਮ 4.00 ਵਜੇ ਤੱਕ ਵੋਟਾਂ ਪੈਣਗੀਆਂ।ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਕੁੱਲ 558 ਗ੍ਰਾਮ ਪੰਚਾਇਤਾਂ ਹਨ ਅਤੇ ਕੁੱਲ 1268 ਪੋਲਿੰਗ ਬੂਥ ਬਣਾਏ ਹਨ ਅਤੇ 1030 ਬੂਥਾਂ …
Read More »ਜਿਲ੍ਹਾ ਪ੍ਰਸਾਸ਼ਨ ਵਲੋਂ ਪਟਾਖੇ ਵੇਚਣ ਵਾਲਿਆਂ ਦੇ ਕੱਢੇ ਗਏ ਡਰਾਅ
ਅੰਮ੍ਰਿਤਸਰ, 14 ਅਕਤੂਬਰ (ਸੁਖਬੀਰ ਸਿੰਘ) -ਚੇਅਰਮੈਨ ਨਗਰ ਸੁਧਾਰ ਟਰਸੱਟ ਅਸ਼ੋਕ ਤਲਵਾੜ ਅਤੇ ਵਧੀਕ ਕਮਿਸ਼ਨਰ ਜਨਰਲ ਸ੍ਰੀਮਤੀ ਜੋਤੀ ਬਾਲਾ ਦੀ ਹਾਜ਼ਰੀ ਵਿੱਚ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਅੱਜ ਪਟਾਖੇ ਵੇਚਣ ਵਾਲਿਆਂ ਦੇ ਡਰਾਅ ਪਾਰਦਰਸ਼ੀ ਢੰਗ ਨਾਲ ਕੱਢੇ ਗਏ। ਸ੍ਰੀਮਤੀ ਜੋਤੀ ਬਾਲਾ ਨੇ ਦੱਸਿਆ ਕਿ ਪਟਾਖਾ ਵਪਾਰੀਆਂ ਵਲੋਂ 1822 ਬਿਨੈ ਪੱਤਰ ਪ੍ਰਾਪਤ ਹੋਏ ਸਨ, ਜਿੰਨਾਂ ਵਿਚੋਂ 15 ਡਰਾਅ ਕੱਢੇ ਗਏ …
Read More »ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਮੋਕੇ ਦੀਵਾਨ ਅਦਾਰਿਆਂ ਨੂੰ ਰੰਗ ਬਿਰੰਗੀ ਲਾਈਟਾਂ ਨਾਲ ਰੁਸ਼ਨਾਇਆ ਜਾਵੇਗਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਅਹੁਦੇਦਾਰਾਂ ਨੂੰ ਸ਼੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਸੰਬੰਧੀ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਅੱਜ ਸੱਦਾ ਪੱਤਰ ਭੇਜਿਆ ਗਿਆ।ਸ੍ਰੀ ਦਰਬਾਰ ਸਾਹਿਬ ਦੇ ਐਡੀ. ਮੈਨੇਜਰ ਰਜਿੰਦਰ ਸਿੰਘ ਰੂਬੀ ਸੱਦਾ ਪੱਤਰ ਲੈ ਕੇ ਚੀਫ਼ ਖ਼ਾਲਸਾ ਦੀਵਾਨ ਮੁੱਖ ਦਫ਼ਤਰ ਪੁੱਜੇ।ਉਹਨਾਂ ਦੀਵਾਨ ਦੇ ਪ੍ਰਧਾਨ …
Read More »ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਓਂ ਦੇ ਬੱਚਿਆਂ ਨੇ ਖੇਡਾਂ ‘ਚ ਮਾਰੀਆਂ ਮੱਲ੍ਹਾਂ
ਭੀਖੀ, 14 ਅਕਤੂਬਰ (ਕਮਲ ਜ਼ਿੰਦਲ) – ਸੈਂਟਰ ਪੱਧਰੀ ਖੇਡਾਂ ਵਿੱਚੋਂ ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਓਂ ਦੇ ਵਿਦਿਆਰਥੀਆਂ ਨੇ ਖੇਡ ਦੇ ਮੈਦਾਨ ‘ਚ ਆਪਣੇ ਜੌਹਰ ਦਿਖਾਏ।ਇਸ ਵਿੱਚ ਅੰਡਰ 11 ਮੁੰਡੇ ਗੋਲਾ ਸੁੱਟਣ ਵਿੱਚ ਨਵਜੋਤ ਸਿੰਘ ਪਹਿਲਾ ਸਥਾਨ ਅਤੇ ਹਰਜੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।ਲੰਬੀ ਛਾਲ ਵਿੱਚ ਰਾਜਦੀਪ ਸਿੰਘ ਪਹਿਲਾ ਸਥਾਨ ਅਤੇ 100 ਮੀਟਰ ਰੇਸ ਵਿੱਚੋਂ ਦੂਜਾ ਸਥਾਨ ਹਾਸਿਲ ਕੀਤਾ।600 ਮੀਟਰ …
Read More »ਦੀਪ ਦੇਵਿੰਦਰ ਸਿੰਘ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਜਨਰਲ ਕੌਂਸਲ ਮੈਂਬਰ ਨਿਯੁੱਕਤ
ਅੰਮ੍ਰਿਤਸਰ, 14 ਅਕਤੂਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਨਿਰੰਤਰ ਕਾਰਜ਼ਸ਼ੀਲ ਅਦਾਰੇ ਪੰਜਾਬ ਕਲਾ ਪ੍ਰੀਸ਼ਦ ਅਧੀਨ ਆਉਂਦੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਜਨਰਲ ਕੌਂਸਲ ਦੇ ਕਹਾਣੀਕਾਰ ਦੀਪ ਦੇਵਿੰਦਰ ਸਿੰਘ ਮੈਂਬਰ ਨਿਯੁੱਕਤ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੱਛਲੇ ਦਿਨੀਂ ਕਲਾ ਪ੍ਰੀਸ਼ਦ ਦੇ ਪ੍ਰਧਾਨ ਸਵਰਨਜੀਤ ਸਵੀ, ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਨਵ-ਨਿਯੁੱਕਤ ਪ੍ਰਧਾਨ ਡਾ. ਆਤਮ …
Read More »ਨੌਜਵਾਨ ਬ੍ਰਾਹਮਣ ਸਭਾ ਵਲੋਂ ਦੁਸਹਿਰਾ ਮੇਲਾ ਉਤਸ਼ਾਹ ਨਾਲ ਮਨਾਇਆ ਗਿਆ
ਭੀਖੀ, 13 ਅਕਤੂਬਰ (ਕਮਲ ਜ਼ਿੰਦਲ) – ਨੌਜਵਾਨ ਬ੍ਰਾਹਮਣ ਸਭਾ ਵੱਲੋਂ ਸਰਕਾਰੀ ਸਕੂਲ ਦੇ ਖੇਡ ਸਟੇਡੀਅਮ ਵਿੱਚ ਦੁਸਹਿਰੇ ਦਾ ਮੇਲਾ ਬੜੀ ਹੀ ਧੁਮ-ਧਾਮ ਨਾਲ ਮਨਾਇਆ ਗਿਆ।ਹਰਪ੍ਰੀਤ ਸਿੰਘ ਸਾਬਕਾ ਪ੍ਰਧਾਨ, ਹਰਬੰਸ ਲਾਲ, ਮਿੱਠੂ ਬਾਬਾ, ਰਤਨ ਜ਼ਿੰਦਲ ਨੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਮੂਲ਼ੀਅਤ ਕੀਤੀ।ਉਹਨਾਂ ਕਿਹਾ ਕਿ ਬੁਰਾਈ ਚਾਹੇ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ, ਅੰਤ ਵਿੱਚ ਸੱਚਾਈ ਦੀ ਹੀ ਜਿੱਤ ਹੁੰਦੀ ਹੈ।ਉਨਾਂ …
Read More »ਅਕੈਡਮਿਕ ਵਰਲਡ ਸਕੂਲ ਵਿਖੇ ਦੁਰਗਾ ਅਸ਼ਟਮੀ ਤੇ ਦੁਸਹਿਰੇ ਦਾ ਤਿਉਹਾਰ ਮਨਾਇਆ
ਸੰਗਰੂਰ, 14 ਅਕਤੂਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਦੁਰਗਾ ਅਸ਼ਟਮੀ ਅਤੇ ਦੁਸਹਿਰੇ ਦਾ ਤਿਉਹਾਰ ਬੜੇ ਧੂਮ-ਧਾਮ ਨਾਲ ਮਨਾਇਆ ਗਿਆ।ਸਕੂਲ ਮੈਨੇਜਮੈਂਟ, ਬੱਚਿਆਂ ਅਤੇ ਸਕੂਲ ਸਟਾਫ ਵਲੋਂ ਦੁਰਗਾ ਪੂਜਾ ਕੀਤੀ ਗਈ ਅਤੇ ਕੰਜ਼ਕ ਪੂਜਨ ਕੀਤਾ ਗਿਆ।ਬੱਚਿਆਂ ਨੇ ਵੱਖ-ਵੱਖ ਝਾਕੀਆਂ ਪੇਸ਼ ਕੀਤੀਆਂ।ਜਿਸ ਵਿੱਚ ਬੱਚਿਆਂ ਨੇ ਸ੍ਰੀ ਰਾਮ, ਸ਼੍ਰੀ ਲਕਸ਼ਮਣ, ਸ਼੍ਰੀ ਹਨੂੰਮਾਨ ਜੀ ਦੇ ਰੋਲ ਕੀਤੇ।ਬੱਚਿਆਂ ਦੁਆਰਾ ਚਿੱਤਰ ਬਣਾਏ ਗਏ।ਛੇਵੀਂ ਤੋਂ …
Read More »ਗੁਰਪ੍ਰੀਤ ਸਿੰਘ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ
ਸੰਗਰੂਰ, 14 ਅਕਤੂਬਰ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਮੰਡੀ ਸੂਲਰ ਘਰਾਟ ਦੇ ਉੱਪਲ ਪਰਿਵਾਰ ‘ਤੇ ਬਹੁਤ ਵੱਡਾ ਦੁੱਖ ਆਇਆ, ਜਦੋਂ ਪ੍ਰਧਾਨ ਤਰਲੋਚਨ ਸਿੰਘ ਉਪਲ ਰਿਟਾਇਰਡ ਜੇ.ਈ ਦੇ ਸਪੁੱਤਰ ਗੁਰਪ੍ਰੀਤ ਸਿੰਘ (46) ਅਚਾਨਕ ਸਦੀਵੀ ਵਿਛੋੜਾ ਦੇ ਗਏ।ਉਨ੍ਹਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਬਾਂਸਲ’ਜ਼ ਗਰੁੱਪ ਸੂਲਰ ਘਰਾਟ ਦੇ ਚੇਅਰਮੈਨ ਬਾਬੂ ਸ਼ਾਮ ਲਾਲ ਬਾਂਸਲ ਨੇ ਕਿਹਾ ਕਿ ਪਰਿਵਾਰ ਦਾ ਨੌਜਵਾਨ ਪੁੱਤਰ ਘਰ ਤੋਂ …
Read More »ਪੰਜਾਬੀ ਯੂਨੀਵਰਸਿਟੀ ਦਾ ਸੰਗਰੂਰ ਜ਼ੋਨ ਯੁਵਕ ਮੇਲਾ ਅਮਿੱਟ ਪੈੜਾਂ ਛੱਡਦਾ ਸੰਪਨ
ਸੰਗਰੂਰ, 14 ਅਕਤੂਬਰ (ਜਗਸੀਰ ਲੌਂਗੋਵਾਲ) – ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਚੱਲ ਰਿਹਾ ਯੁਵਕ ਮੇਲਾ ਅਮਿੱਟ ਪੈੜਾਂ ਛੱਡਦਾ ਹੋਇਆ ਸੰਪਨ ਹੋ ਗਿਆ ਹੈ।ਮੇਲੇ ਦੇ ਤੀਸਰੇ ਅਤੇ ਆਖਰੀ ਦਿਨ ਚਾਰੇ ਪਾਸੇ ਠਾਠਾਂ ਮਾਰਦਾ ਇਕੱਠ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਿਹਾ ਸੀ।ਪ੍ਰਿੰਸੀਪਲ ਡਾ. ਅਮਨਦੀਪ ਕੌਰ ਦੀ ਅਗਵਾਈ ਅਤੇ ਡਾ. ਹਰਜਿੰਦਰ ਸਿੰਘ ਯੂਥ ਕੋਆਰਡੀਨੇਟਰ ਦੀ ਰਹਿਨੁਮਾਈ ਹੇਠ ਅਕਾਲ …
Read More »