Thursday, March 27, 2025
Breaking News

Daily Archives: March 26, 2025

ਲੋੜਵੰਦ ਮਰੀਜ਼ਾਂ ਲਈ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ

ਭੀਖੀ, 26 ਮਾਰਚ (ਕਮਲ ਜ਼ਿੰਦਲ) – ਡੇਰਾ ਸਿੱਧ ਬਾਬਾ ਬਲਵੰਤ ਮੁਨੀ ਜੀ ਦੀ ਅਪਾਰ ਕਿਰਪਾ ਨਾਲ ਭੀਖੀ ਡੇਰੇ ਵਿੱਚ ਬਾਬਾ ਦਰਸ਼ਨ ਮੁਨੀ ਦੀ ਰਹਿਨੁਮਾਈ ਹੇਠ ਲੋੜਵੰਦ ਮਰੀਜ਼ਾਂ ਲਈ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ।ਕੈਂਪ ਵਿੱਚ ਡਾਕਟਰ ਗਗਨਦੀਪ ਸਿੰਘ ਅਤੇ ਡਾ. ਅਪਰਨਾ ਚੁਰੱਸੀਆ ਵਲੋਂ ਮਰੀਜ਼ਾਂ ਦੀਆਂ ਕੰਨ, ਗਲਾ, ਨੱਕ, ਦੰਦ ਆਦਿ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ …

Read More »

ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ ਦਾ ਡੀ.ਐਸ.ਪੀ ਦੀਪ ਇੰਦਰ ਸਿੰਘ ਜੇਜੀ ਵਲੋਂ ਸਨਮਾਨ

ਸੰਗਰੂਰ, 26 ਮਾਰਚ (ਜਗਸੀਰ ਲੌਂਗੋਵਾਲ) – ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ ਲੰਬੇ ਸਮੇਂ ਤੋਂ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਆਪਣੀ ਅਦਾਕਾਰੀ ਦਾ ਪ੍ਰਦਰਸ਼ਨ ਕਰਦਾਂ ਆ ਰਿਹਾ ਹੈ, ਜਿਥੇ ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ ਵੱਖ-ਵੱਖ ਫਿਲਮਾਂ ਅਤੇ ਵੱਖ-ਵੱਖ ਕਲਾਕਾਰਾਂ ਦੇ ਗੀਤਾਂ ਵਿੱਚ ਆਪਣੀ ਅਦਾਕਾਰੀ ਦਾ ਪ੍ਰਦਰਸ਼ਨ ਕਰ ਰਿਹਾ ਹੈ, ਉਥੇ ਹੀ ਸਮਾਜ ਭਲਾਈ ਦੇ ਕੰਮਾਂ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ।ਪਿੱਛਲੇ …

Read More »

ਦੇਸ਼ ਭਗਤ ਯਾਦਗਾਰ ਵਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਸੈਮੀਨਾਰ ਦਾ ਆਯੋਜਨ

ਸੰਗਰੂਰ, 26 ਮਾਰਚ (ਜਗਸੀਰ ਲੌਂਗੋਵਾਲ) – ਦੇਸ਼ ਭਗਤ ਯਾਦਗਾਰ ਵਲੋਂ ਸਥਾਨਕ ਹਾਲ ਵਿਖੇ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸੰਸਥਾ ਦੇ ਵਿੱਤ ਸਕੱਤਰ ਅਨਿਲ ਕੁਮਾਰ, ਪ੍ਰੈਸ ਸਕੱਤਰ ਬੀਰਬਲ ਸਿੰਘ, ਸੀਨੀਅਰ ਮੈਂਬਰ ਕਮਲਜੀਤ ਵਿੱਕੀ, ਰਣਜੀਤ ਸਿੰਘ, ਮਾ. ਚੰਦਰ ਸ਼ੇਖਰ, ਗੁਰਮੇਲ ਸਿੰਘ, ਲਖਵੀਰ ਲੌਂਗੋਵਾਲ, ਭਾਗ ਸਿੰਘ, ਸੁਖਵੀਰ ਸਿੰਘ, ਬਾਬਾ ਫਰੀਦ ਸੰਸਥਾ ਦੀ ਆਗੂ ਟੀਮ, ਦਮਨਜੀਤ ਕੌਰ, ਕ੍ਰਾਂਤੀਕਾਰੀ ਪੇਂਡੂ …

Read More »

ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਭਾਰਤੀ ਗਿਆਨ ਪ੍ਰਣਾਲੀਆਂ ਨਾਲ ਤਾਲਮੇਲ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 26 ਮਾਰਚ (ਸੂਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਐਜੂਕੇਸ਼ਨ ਰਣਜੀਤ ਐਵੀਨਿਊ ਵਿਖੇ ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ (ਆਈ.ਸੀ.ਐਸ.ਐਸ.ਆਰ), ਉੱਤਰ-ਪੱਛਮੀ ਖੇਤਰੀ ਕੇਂਦਰ ਚੰਡੀਗੜ੍ਹ ਦੇ ਸਹਿਯੋਗ ਨਾਲ ‘ਅਜੋਕੇ ਸਮੇਂ ਲਈ ਪ੍ਰਾਚੀਨ ਗਿਆਨ: ਭਾਰਤੀ ਗਿਆਨ ਪ੍ਰਣਾਲੀਆਂ ਨਾਲ ਇੱਕ ਤਾਲਮੇਲ’ ਵਿਸ਼ੇ ’ਤੇ ਇੱਕ ਰੋਜ਼ਾ ਰਾਸ਼ਟਰੀ ਸੈਮੀਨ6ਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਨਦੀਪ ਕੌਰ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ’ਚ ਲਗਭਗ 200 …

Read More »

ਖਾਲਸਾ ਕਾਲਜ ਲਾਅ ਵਿਖੇ ‘ਲਾਅ ਡਿਗਰੀ ਤੋਂ ਬਾਅਦ ਭਵਿੱਖ ਦੀਆਂ ਸੰਭਾਵਨਾਵਾਂ ’ਤੇ ਲੈਕਚਰ

ਅੰਮ੍ਰਿਤਸਰ, 26 ਮਾਰਚ (ਸੂਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਲਾਅ ਵਿਖੇ ‘ਲਾਅ ਡਿਗਰੀ ਤੋਂ ਬਾਅਦ ਭਵਿੱਖ ਦੀਆਂ ਸੰਭਾਵਨਾਵਾਂ’ ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ।ਕਾਲਜ ਦੇ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਰਵਾਏ ਲੈਕਚਰ ਮੌਕੇ ਸੀਨੀਅਰ ਐਡਵੋਕੇਟ ਸੰਦੀਪ ਗੋਰਸੀ, ਸਪੈਸ਼ਲ ਪਬਲਿਕ ਪ੍ਰੌਸੀਕਿਊਟਰ (ਇਨਫੋਰਸਮੈਂਟ ਡਾਇਰੈਕਟੋਰੇਟ) ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।ਐਡਵੋਕੇਟ ਗੋਰਸੀ ਨੇ ਵਿਦਿਆਰਥੀਆਂ ਨੂੰ ਕਾਨੂੰਨ ਦੀ ਡਿਗਰੀ ਪੂਰੀ ਕਰਨ ਤੋਂ …

Read More »

ਪੰਜਾਬੀ ਸ਼ਾਇਰ ਅਤੇ ਵਾਰਤਾਕਾਰ ਮਲਵਿੰਦਰ ਨਾਲ ਰਚਾਈ ਸਾਹਿਤਕ ਗੁਫ਼ਤਗੂ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਸ਼ਬਦ ਨਾਦ ਮੰਚ ਵਲੋਂ ਅਰੰਭੀ “ਲੇਖਕ ਮਿਲਣੀ” ਸਮਾਗਮਾਂ ਦੇ ਅੰਤਰਗਤ ਪੰਜਾਬੀ ਸ਼ਾਇਰ ਅਤੇ ਵਾਰਤਾਕਾਰ ਮਲਵਿੰਦਰ ਨਾਲ ਸਥਾਨਕ ਭਾਈ ਵੀਰ ਸਿੰਘ ਸਾਹਿਤ ਸਦਨ ਵਿਖੇ ਸਾਹਿਤਕ ਗੁਫ਼ਤਗੂ ਰਚਾਈ ਗਈ।ਰਾਬਤਾ ਮੁਕਾਲਮਾਂ ਕਾਵਿ ਮੰਚ ਅਤੇ ਏਕਮ ਸਾਹਿਤ ਮੰਚ ਦੇ ਸਹਿਯੋਗ ਨਾਲ ਹੋਏ ਇਸ ਸਮਾਗਮ ਦੀ ਰੂਪ ਰੇਖਾ ਪ੍ਰੋ. ਬਖਤੌਰ ਸਿੰਘ ਧਾਲੀਵਾਲ ਨੇ ਸਾਂਝੀ ਕੀਤੀ, ਜਦਕਿ ਸ਼ਾਇਰ ਵਿਸ਼ਾਲ ਬਿਆਸ …

Read More »