Thursday, April 3, 2025
Breaking News

ਦੇਸ਼ ਭਗਤ ਯਾਦਗਾਰ ਵਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਸੈਮੀਨਾਰ ਦਾ ਆਯੋਜਨ

ਸੰਗਰੂਰ, 26 ਮਾਰਚ (ਜਗਸੀਰ ਲੌਂਗੋਵਾਲ) – ਦੇਸ਼ ਭਗਤ ਯਾਦਗਾਰ ਵਲੋਂ ਸਥਾਨਕ ਹਾਲ ਵਿਖੇ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ

ਸ਼ਹਾਦਤ ਨੂੰ ਸਮਰਪਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸੰਸਥਾ ਦੇ ਪ੍ਰਧਾਨ ਬਲਬੀਰ ਲੌਂਗੋਵਾਲ ਵਲੋਂ ਸਾਰਿਆਂ ਨੂੰ ‘ਜੀਂ ਆਇਆਂ’ ਕਿਹਾ ਤੇ ਸੰਸਥਾ ਦੇ ਕਾਰਜ਼ਾਂ ਬਾਰੇ ਜਾਣੂ ਕਰਵਾਉਂਦਿਆਂ ਭਗਤ ਸਿੰਘ ਦੇ ਜੀਵਨ ਅਤੇ ਵਿਚਾਰਧਾਰਾ ‘ਤੇ ਚਰਚਾ ਕੀਤੀ।ਸਮਾਗ਼ਮ ਦੇ ਮੁੱਖ ਬੁਲਾਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਵਕੀਲ ਅਮਨਦੀਪ ਕੌਰ ਨੇ ਨਵੇਂ ਲੋਕ ਮਾਰੂ ਕਾਲੇ ਕਾਨੂੰਨਾਂ ਦੀ ਬਰੀਕੀ ਨਾਲ ਵਿਆਖਿਆ ਕੀਤੀ।ਸਵਾਲ ਜਵਾਬ ਸੈਸ਼ਨ ਵਿੱਚ ਬੁਲਾਰੇ ਵਲੋਂ ਸਵਾਲਾਂ ਦੇ ਜਵਾਬ ਤਸੱਲੀ ਪੂਰਵਕ ਦਿੱਤੇ ਗਏ।ਮੰਚ ਸੰਚਾਲਨ ਸੰਸਥਾ ਦੇ ਜਨਰਲ ਸਕੱਤਰ ਜੁਝਾਰ ਲੌਂਗੋਵਾਲ ਵਲੋਂ ਕੀਤਾ ਗਿਆ।

ਸੰਸਥਾ ਦੇ ਵਿੱਤ ਸਕੱਤਰ ਅਨਿਲ ਕੁਮਾਰ, ਪ੍ਰੈਸ ਸਕੱਤਰ ਬੀਰਬਲ ਸਿੰਘ, ਸੀਨੀਅਰ ਮੈਂਬਰ ਕਮਲਜੀਤ ਵਿੱਕੀ, ਰਣਜੀਤ ਸਿੰਘ, ਮਾ. ਚੰਦਰ ਸ਼ੇਖਰ, ਗੁਰਮੇਲ ਸਿੰਘ, ਲਖਵੀਰ ਲੌਂਗੋਵਾਲ, ਭਾਗ ਸਿੰਘ, ਸੁਖਵੀਰ ਸਿੰਘ, ਬਾਬਾ ਫਰੀਦ ਸੰਸਥਾ ਦੀ ਆਗੂ ਟੀਮ, ਦਮਨਜੀਤ ਕੌਰ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਬਲਜੀਤ ਨਮੋਲ, ਊਧਮ ਸਿੰਘ ਵਿਚਾਰ ਮੰਚ ਦੇ ਪਵਨ ਕੁਮਾਰ, ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਬਲਜਿੰਦਰ ਸਿੰਘ, ਰਾਜਗਿਰੀ ਤੇ ਉਸਾਰੀ ਯੂਨੀਅਨ ਦੇ ਕਾਮਰੇਡ ਗੁਰਮੇਲ ਸਿੰਘ ਮੰਡੇਰ ਖੁਰਦ ਫਰੀਡਮ ਫਾਈਟਰ ਜਥੇਬੰਦੀ ਦੇ ਸੂਬਾ ਆਗੂ ਬੀਬੀ ਸਮਿੰਦਰ ਕੌਰ ਗਿੱਲ, ਭਗਤ ਸਿੰਘ ਮੋਟਰ ਸਾਈਕਲ ਯੂਨੀਅਨ ਦੇ ਚਰਨਾ ਸਿੰਘ, ਉਘੇ ਇਤਿਹਾਸਕਾਰ ਰਾਕੇਸ਼ ਕੁਮਾਰ ਸੁਨਾਮ, 3704 ਅਧਿਆਪਕ ਯੂਨੀਅਨ ਦੇ ਜਸਵਿੰਦਰ ਸ਼ਾਹਪੁਰ, ਪ੍ਰਿੰਸੀਪਲ ਤਰਸੇਮ ਬਾਵਾ, ਪ੍ਰਿੰਸੀਪਲ ਨਾਜ਼ਰ ਸਿੰਘ ਚਹਿਲ, ਕਿਰਤੀ ਕਿਸਾਨ ਯੂਨੀਅਨ ਮਜ਼ਦੂਰ ਦੇ ਹਰਦੇਵ ਸਿੰਘ ਦੁੱਲਟ, ਭੁਪਿੰਦਰ ਲੌਂਗੋਵਾਲ, ਪੈਨਸ਼ਨਰਜ਼ ਯੂਨੀਅਨ ਦੇ ਲੈਕਚਰਾਰ ਮੁਖਤਿਆਰ ਸਿੰਘ, ਪ੍ਰੈਸ ਕਲੱਬ ਲੌਂਗੋਵਾਲ ਦੇ ਰਵੀ ਕੁਮਾਰ ਆਦਿ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ‘ਚ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਕਾਰਕੁੰਨ ਹਾਜ਼ਰ ਸਨ।
ਇਸ ਸਮੇਂ ਪ੍ਰਗਟ ਧਰਮਗੜ੍ਹ, ਮਾ. ਸੁਖਜੀਤ ਚੀਮਾ, ਸਰਬਜੀਤ ਨਮੋਲ, ਅਵਤਾਰ ਸਿੰਘ ਅਤੇ ਕੁਲਵੀਰ ਸਿੰਘ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ।

Check Also

ਪਿੰਡ ਜੱਬੋਵਾਲ ਵਿਖੇ 1.78 ਕਰੋੜ ਦੀ ਲਾਗਤ ਨਾਲ ਬਣੇਗਾ ਖੇਡ ਸਟੇਡੀਅਮ – ਈ.ਟੀ.ਓ

ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ – ਹਲਕਾ ਜੰਡਿਆਲਾ ਗੁਰੂ ਦੇ ਪ੍ਰਸਿੱਧ ਪਿੰਡ ਜੱਬੋਵਾਲ ਵਿਖੇ ਸ਼ਹੀਦ …