Sunday, May 12, 2024

’ਅੰਜੁਮਨ’ ਵੱਲੋਂ ਦੂਸਰੇ ਕੁਲ ਹਿੰਦ ਮੁਸ਼ਾਯਰੇ ਦਾ ਅਯੋਜਨ- ਵੱਖ ਵੱਖ ਸ਼ਹਿਰਾਂ ਤੋਂ ਆਏ ਸ਼ਾਇਰ

ppn2310201608

ਫਾਜ਼ਿਲਕਾ, 23 ਅਕਤੂਬਰ (ਵਿਨੀਤ ਅਰੋੜਾ) – ਸ਼ਾਇਰੀ ਪ੍ਰੇਮੀਆਂ ਵੱਲੋਂ ਗਠਤ ‘ ਅੰਜੂਮਨ’ ਵੱਲੋਂ ਕਰਵਾਏ ਦੂਸਰੇ ਕੁਲ ਹਿੰਦ ਮੁਸ਼ਾਯਰੇ ਵਿਚ ਦੂੁਰ ਦੂਰ ਤੋਂ ਪਹੁੰਚੇ ਸ਼ਾਯਰਾਂ ਨੇ ਕਲਾਮ ਪੇਸ਼ ਕਰਕੇ ਹਾਜ਼ਰੀਨ ਨੂੰ ਵਾਹ ਵਾਹ ਕਰਨ ਲਈ ਮਜ਼ਬੂਰ ਕਰ ਦਿੱਤਾ।ਇਸ ਪ੍ਰੋਗਰਾਮ ਦੀ ਸ਼ੁਰੂਆਤ ‘ ਅੰਜੂਮਨ’ ਦੇ ਸੀਨੀਅਰ ਮੈਂਬਰ ਸੇਵਾਮੁਕਤ ਐਸ.ਡੀ.ਐਮ ਬੀ.ਐਲ ਸਿੱਕਾ ਅਤੇ ਸੇਵਾਮੁਕਤ ਪ੍ਰੋ. ਓ.ਪੀ ਚਾਵਲਾ ਅਤੇ ਵਿਜੈ ਵਿਵੇਕ ਵੱਲੋਂ ਦੀਪ ਜਗਾਕੇ ਕੀਤੀ ਗਈ।ਫਾਜ਼ਿਲਕਾ ਦੀ ਸਰ ਜਮੀਂ ਤੇ ਇਸ ਮੁਸਾਯਰੇ ਨੂੰ ਫਾਜ਼ਿਲਕਾ ਦੇ ਪ੍ਰਸਿੱਧ ਸ਼ਾਯਰ ਕੁੰਵਰ ਮਹਿੰਦਰ ਸਿੰਘ ਬੇਦੀ’ ਸਹਰ’ ਅਤੇ ਨਿਦਾ ਫਾਜ਼ਲੀ ਦੀ ਯਾਦ ਵਿਚ ਸਮਰਪਤ ਕੀਤਾ ਗਿਆ। ਅਮਿਤ ਸੇਤੀਆ ਨੇ ਇਨ੍ਹਾਂ ਦੋਵ੍ਹਾਂ ਮਸਰੂਮ ਸ਼ਾਇਰਾਂ ਦੀ ਸਖਸ਼ੀਅਤ ਤੋਂ ਲੋਕਾਂ ਨੂੰ ਰੁਬਰੂ ਕਰਵਾਇਆ।ਉਥੇ ਹੀ ਡਾ. ਰੇਨੂੰ ਧੂੜੀਆ ਨੇ ਆਏ ਹੋਏ ਸ਼ਾਇਰਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਫਾਜ਼ਿਲਕਾ ਵੈਸੇ ਤਾਂ ਵੇਖਣ ਵਿਚ ਆਖ਼ਰੀ ਸ਼ਹਿਰ ਲਗਦਾ ਹੈ ਪਰ ਅਸਲ ਵਿਚ ਦੂਸਰੇ ਨਜ਼ਰੀਏ ਨਾਲ ਵੇਖਿਆ ਜਾਵੇ ਤਾਂ ਇੱਥੋਂ ਹਿੰਦੁਸਤਾਨ ਸਰਜਮੀ ਦੀ ਸ਼ੁਰੂਆਤ ਹੁੰਦੀ ਹੈ।
ਜਲਗਾਵ ਤੋਂ ਆਏ ਜੁਬੇਦ ਅਲੀ ਤਾਬਿਸ਼ ‘ ਪਿਆਰਾ ਦੋ ਬਾਰ ਥੋੜੇ ਹੀ ਹੋਤਾ ਹੈ, ਹੋ ਤੋ ਫਿਰ ਪਿਆਰ ਥੋੜੇ ਹੀ ਹੋਤਾ ਹੈ’ ਤੇ ਖੂਬ ਵਾਹਵਾਹ ਇੱਕਠੀ ਕੀਤੀ। ਅਨਿਲ ਆਦਮ ਨੇ ਆਪਣੇ ਕਲਾਮ ‘ ਮੈਂ ਆਮ ਆਦਮੀ ਹੂ’ ਸੁਨਾਈ। ਤ੍ਰਿਵੇਣੀ ਪਾਠਕ ਵੱਲੋਂ ‘ ਦਿਲੋਂ ਕੇ ਬੰਦ ਦਰਵਾਜੋਂ ਕੋ ਅਕਸਰ ਖੋਲ ਦੇਤਹ ਹੈ, ਮੇਰਾ ਚੇਹਰਾ ਮੇਰੀ ਖਾਮੋਸ਼ੀਆ ਵੀ ਬੋਲ ਦੇਤਾ ਹੈ।’ ਅਦਬੁਲ ਰਾਜ ਦੇਵਬੰਧੀ ਨੇ ‘ ਮੈਂ ਚੁਪ ਰਹਾ ਯਪ ਸੋਚਕੇ, ਆਪਣੋ ਕੇ ਦਰਮਿਆਂ ਸਬ ਬੋਲਨੇ ਲਗੇਂਗੇ ਤੋ ਘਰ ਟੂਟ ਜਾਏਗਾ।’ ਦਿਲੀ ਤੋਂ ਆਈ ਫਾਜ਼ਿਲਕਾ ਕਾਪਿਤਰੀ ਰੇਨੂੰ ਨਯਰ ਨੇ ‘ ਵੋ ਜੋ ਸੁਨਕੇ, ਤੁਨੇ ਨਹੀਂ ਸੁਨੀ, ਮੇਰੀ ਬਾਤ ਜਾਯਾ ਚਲੀ ਗਈ।’ ਰਿਤਾਜ ਮੈਨੀ ਨੇ ਅੱਜ ਦੇ ਹਾਲਾਤ ਤੇ ਤਪਸਰਾ ਕਰਦੇ ਹੋਏ ਕਿਹਾ ਕਿ ‘ ਹੈ ਵਹੀ ਦਰਬਾਰ, ਲੇਕਿਨ ਇਕ ਜਰਾ ਸਾ ਫਰਕ ਹੈ, ਦ੍ਰੋਪਦੀ ਕੋ ਖੀਚਨੇ ਕਿਤਨੇ ਦੁਸ਼ਾਸਨ ਆ ਗਏ।’ ਲੁਧਿਆਣਾ ਤੋਂ ਆਏ ਮੁਕੇਸ਼ ਆਲਮ ਨੇ ‘ ਤੈਸ਼ ਮੇਂ ਆ ਗਏ ਪੱਥਰ, ਜਬ ਆਪਦੇ ਅਕਸ ਦਿਖੇ, ਹਾਏ ਇਸ ਗਸ਼ਤ ਮੇਂ ਸੀਸ਼ੇ ਦਾ ਖੁਦਾ ਹੋਣਾ ਭੀ। ‘
ਫਿਰੋਜ਼ਪੁਰ ਦੇ ਹਰਮੀਤ ਵਿਦਿਆਰਥੀ ਨੇ ਪੰਜਾਬੀ ਨਜ਼ਮ ‘ ਮੇਰੀ ਜੀਭਾਂ ਨੂੰ ਚੁਪ ਰਹਿਣਾ ਅਜੇ ਤੱਕ ਨਹੀਂ ਆਇਆ।ਫਰੀਦਕੋਟ ਦੇ ਵਿਜੈ ਵਿਵੇਕ ਜਿਨ੍ਹਾਂ ਨੇ ਮੁਸ਼ਾਯਰੇ ਦੀ ਸਦਾਰਤ ਕੀਤੀ ‘ ਅੱਗ ਉਂਰਾ ਵੀ ਬੁਝ ਸਕਦੀ ਹੈ, ਫਿਰ ਕਿਉਂ ਲੋਕ ਸੀਵਿਆਂ ਤੱਕ ਸੜ੍ਹਦੇ ਸੜ੍ਹਦੇ ਜਾਂਦੇ ਨੇ।’ ਜੰਮੂ ਤੋਂ ਆੲੈ ਲਿਆਕਤ ਜਾਫ਼ਰੀ ‘ਹਾਏ ਅਫਸੋਸ ਕਿ, ਕਿਸ ਤੇਜੀ ਸੇ ਦੁਨੀਾ ਬਦਲੀ, ਇਹ ਜੋ ਸੱਚ ਹੈ ਇਹ ਕਭੀ ਝੂਠ ਹੁਆ ਕਰਤਾ ਥਾ।’ ਨੀਨਾ ਸਹਰ ਨੇ ‘ਸਵਾਲ ਆਪਣੀ ਤਬਾਹੀ ਕਾ ਜਦ ਭੀ ਆਤਾ ਹੈ।’ ਰਿਆਜ ਤਾਰਿਕ ਨੇ ‘ ਮੇਰਾ ਵੀਰਾਨਾ ਦਿਲ, ਵੋ ਇਸ ਤਰ੍ਹਾਂ ਆਬਾਦ ਕਰਤਾ ਹੈ’ ਅਤੇ ਤਰਕਸ਼ ਪ੍ਰਦੀਪ ਨੇ ‘ ਇੱਕ ਦਿਨ ਆਪਸੇ ਮਿਲ ਬੈਠਨੇ ਕਾ ਮੋਕਾ ਲਗਾ।’ ਅੰਬਾਲਾ ਤੋਂ ਪਹੁੰਚੇ ਨਫ਼ਸ ਅੰਬਾਲਵੀ ਨੇ ‘ਮਰਨੇ ਕੋ ਮਰ ਭੀ ਜਾਊ, ਕੋਈ ਮਸਲਾ ਨਹੀਂ, ਲੇਕਿਨ ਯਪ ਤੋ ਤਯ ਹੋ ਕਿ ਅਭੀ ਜੀ ਰਹਾਂ ਹੂੰ ਮੈ।’ ਗੁਰਤੇਜ਼ ਕੁਹਾੜਵਾਲਾ ਦੀ ਪੰਜਾਬੀ ਕਵਿਤਾ ‘ ਮੇਰਾ ਹੋਣਾ ਮੈਰੀ ਮੈਂ ਦੇ ਖਿਲਾਰੇ ਤੋਂ ਪਰਾ ਵੀ ਹੈ।’ ਅਤੇ ਹਰਦਿਆਲ ਸਾਗਰ ਨੇ ‘ਦਿਲਾਂ ਵਿਚ ਵਲਵਲੇ ਅੱਖਾਂ ਦੇ ਵਿਚ ਸੁਪਨੇ ਮਰੇ ਹੋਣੇ’ ਪੇਸ਼ ਕਰਕੇ ਖੂਬ ਵਾਹ ਵਾਹ ਲੁੱਟੀ।ਅੱਧੀ ਰਾਤ ਤੱਕ ਚਲੇ ਇਸ ਮੁਸ਼ਾਯਰੇ ਵਿਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹੋਰਨਾਂ ਸੂਬਿਆਂ ਤੋਂ ਵੀ ਸਰੋਤਾ ਵਿਸ਼ੇਸ਼ ਰੂਪ ਨਾਲ ਹਾਜ਼ਰ ਹੋਏ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ‘ਵਾਤਾਵਰਣ ਦੀ ਸੰਭਾਲ ਤੇ ਸੁਰੱਖਿਆ’ ਵਿਸ਼ੇ ’ਤੇ ਲੈਕਚਰ

ਅੰਮ੍ਰਿਤਸਰ, 11 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਰੋਟਰੈਕਟ ਕਲੱਬ, ਰੋਟਰੀ …

Leave a Reply