Sunday, December 22, 2024

ਪੰਜਾਬੀ ਫ਼ਿਲਮ ‘ਯਾਰਾਂ ਦਾ ਕੈਚਅਪ’ ਦੀ ਟੀਮ ਪ੍ਰਮੋਸ਼ਨ ਲਈ ਪਹੁੰਚੀ ਬਠਿੰਡਾ-18 ਜੁਲਾਈ ਨੂੰ ਹੋਵੇਗੀ ਰੀਲੀਜ਼

PPN090705
ਬਠਿੰਡਾ, 9 ਜੁਲਾਈ (ਜਸਵਿੰਦਰ ਸਿੰਘ ਜੱਸੀ)-  ‘ਯਾਰਾਂ ਦਾ ਕੈਚਅਪ’ ਦੀ ਟੀਮ ਫ਼ਿਲਮ ਦੀ ਪ੍ਰਮੋਸ਼ਨ  ਲਈ ਸਥਾਨਕ ਸ਼ਹਿਰ ਵਿਖੇ ਪਹੁੰਚੀ ਲੇਕਿਨ ਇਹ ਫ਼ਿਲਮ ਦੀ ਪ੍ਰੋਮੋਸ਼ਨ ਨਾ ਹੋ ਕੇ ਫੋਟੋ ਸ਼ੁਟ ਹੋ ਨਿਬੜੀ, ਇਥੇ ਪੱਤਰਕਾਰ ਘੱਟ ਸਗੋਂ ਪੱਤਰਕਾਰਾਂ ਦੇ ਰਿਸ਼ਤੇਦਾਰ ਅਤੇ ਹੋਰ ਅਣਜਾਣ ਲੋਕ ਜੋ ਕਿ ਸਿਰਫ਼ ਆਪਣੀਆਂ ਫੋਟਿਆਂ ਖਿਚਾਉਣ ਲਈ ਵਿਸ਼ੇਸ਼ ਤੌਰ ‘ਤੇ ਹੀ ਪਹੁੰਚੇ, ਜਿਨ੍ਹਾਂ ਨੇ ਕਿਸੇ ਵੀ ਪੱਤਰਕਾਰ ਨੂੰ ਕਿਸੇ ਵੀ ਫਿਲਮ ਕਲਾਕਾਰਾਂ ਨਾਲ ਸਹੀ ਢੰਗ ਨਾਲ ਗੱਲਬਾਤ ਹੀ ਨਹੀ ਕਰਨ ਦਿੱਤੀ ਸਗੋਂ ਹੁੱਲੜਬਾਜੀ ਹੀ ਕਰਦੇ ਰਹੇ, ਆਪਣੇ ਮੋਬਾਇਲ ਫੋਨਾਂ ‘ਤੇ ਫੋਟਿਆ ਖਿੱਚਣ ਲੱਗੇ ਰਹੇ। ਇਸ ਤੋਂ ਇਲਾਵਾ ਪ੍ਰੈਸ ਕਾਨਫਰੰਸ ਵਾਲੇ ਥੋੜਾ ਨਿਰਵੱਸ਼ ਨਜ਼ਰ ਆ ਰਹੇ ਸਨ। ਇਸ ਤੋਂ ਪਹਿਲਾਂ ਵੀ ੧੯੮੪ ਫ਼ਿਲਮ ਮੌਕੇ ਜੋ ਕਿ ਸਿਵਲ ਲਾਇਨਜ਼ ਕਲੱਬ ਵਿਖੇ ਪ੍ਰੈਸ ਕਾਨਫਰੰਸ ਕਰਵਾਈ ਗਈ ਸੀ ਉਸ ਸਮੇਂ ਵੀ ਪੱਤਰਕਾਰਾਂ ਤੋਂ ਇਲਾਵਾ ਬਾਹਰਲਿਆਂ ਨੇ ਸ਼ਿਰਕਤ ਕਰਕੇ ਮਾਹੌਲ ਨੂੰ ਖ਼ਰਾਬ ਹੀ ਕੀਤਾ ਸੀ।
ਇਸ ਮੌਕੇ ਹਾਰਡੀ ਸੰਧੂ, ਵਰੁਣ ਸ਼ਰਮਾ ਅਤੇ ਅਨਿਲ ਜੁਨੇਜਾ ਕਲਾਕਾਰ ਪੰਜਾਬੀ ਕਮੇਡੀ ਫ਼ਿਲਮ ‘ਯਾਰਾਂ ਦਾ ਕੈਚਅਪ’ ਫ਼ਿਲਮ ਬਾਰੇ ਕਿਹਾ ਕਿ ਫ਼ਿਲਮ ਦੀ ਪ੍ਰਮੋਸ਼ਨ ਅੱਜਕਲ ਜਾਰੀ ਹੈ ਅਤੇ ਇਸ ਸਿਲਸਿਲੇ ‘ਚ ਅਦਾਕਾਰ ਅਤੇ ਪ੍ਰੋਡਕਸ਼ਨ ਟੀਮ ਦੇ ਬਾਕੀ ਲੋਕ ਬਠਿੰਡਾ ਵਿਖੇ ਪਹੁੰਚੇ ਸਨ। ”ਵਿਵਿਕੈਮ ਇੰਟਰਟੇਨਮੈਂਟ ਪ੍ਰਾਈਵੇਟ ਲਿਮਿਟਡ” ਦੀ ਇਹ ਫ਼ਿਲਮ ੧੮ ਜੁਲਾਈ ਨੂੰ ਰੀਲੀਜ਼ ਹੋਣ ਜਾ ਰਹੀ ਹੈ , ਕਹਾਣੀ ਤਿੰਨ ਦੋਸਤਾਂ ਦੀ ਹੈ ਜੋ ਹਰ ਸੱਤ ਸਾਲ ਵਿਚ ਇਕ ਵਾਰ ਮਿਲਦੇ ਹਨ ਅਤੇ ਅਪਣਾ ‘ਹੋਲੀ ਡੇ’ ਮਨਾਉਂਦੇ ਹਨ। ਇਸ ਵਾਰ ਸਾਰੇ ਪਟਾਯਾ (ਥਾਈਲੈਂਡ) ਵਿਚ ਮਿਲ ਰਹੇ ਹਨ ਅਤੇ ਹੋ ਰਹੀ ਹੈ ਢੇਰ ਸਾਰੀ ਕੰਫ਼ਊਜ਼ਨ ਅਤੇ ਮਸਤੀ। ਫ਼ਿਲਮ ਦੇ ਨਿਰਮਾਤਾ ਹਨ ਵਿਕ੍ਰਮ ਬੰਸਲ ਅਤੇ ਸਹਿ-ਨਿਰਮਾਤਾ ਹਨ ਅਧਿਰਾਜ ਗੋਇਲ, ਸੰਦੀਪ ਜੈਨ, ਵਿਸ਼ਾਲ ਸਿੰਗਲਾ ਅਤੇ ਅਕਾਸ਼ ਬੰਸਲ ਇਨ੍ਹਾਂ ਤੋਂ ਇਲਾਵਾ  ਫ਼ਿਲਮ ਵਿਚ ਜਸਵਿੰਦਰ ਭੱਲਾ, ਬੀ.ਐਨ. ਸ਼ਰਮਾ, ਵਿਜੈ ਟੰਡਨ, ਰਾਣਾ ਰਣਬੀਰ, ਰੰਜਨ ਸਹਗਲ, ਕ੍ਰਤਿ ਪੋਪਟ, ਅਨੀਤਾ ਪਸਾਨੰਦਾਨੀ, ਯੁਵਿਕਾ ਚੌਧਰੀ, ਸਿੰਪੀ ਸਿੰਘ ਅਤੇ ਸ਼ਗੁਨ ਜੈਸਵਾਲ ਅਹਿਮ ਭੂਮਿਕਾ ਨਜ਼ਰ ਆਉਣਗੇ।
ਅਪਣੀ ਗਾਇਕੀ ਨਾਲ ਲੋਕਾਂ ਵਿਚ ਮਸ਼ਹੂਰ ਹਾਰਡੀ ਸੰਧੂ, ਦੀ ਇਹ ਡੇਬਯੂ ਫ਼ਿਲਮ ਹੈ ਅਤੇ ਯੂਵਿਕਾ ਦੀ ਇਹ ਦੂਸਰੀ ਫ਼ਿਲਮ ਹੈ। ਹਾਲਾਂਕਿ ਫ਼ਿਲਮ ਦੋਸਤੀ ਬੇਸਡ ਹੈ ਅਤੇ ਮੈਂ ਅਪਣੀ ਜ਼ਿੰਦਗੀ ਵਿਚ ਵੀ ਦੋਸਤੀ ਨੂੰ ਬਹੁਤ ਮਹੱਤਵ ਦਿੰਦਾ ਹਾਂ ਇਸ ਲਈ ਇਸ ਕਿਰਦਾਰ ਨੂੰ ਨਿਭਾਉਣਾ ਮੇਰੇ ਲਈ ਸੁਭਿੱਵਕ ਸੀ। ਵੈਸੇ ਇਹ ਗੱਲ ਕਈ ਲੋਕ ਕਹਿ ਚੁੱਕੇ ਹੋਣਗੇ ਪਰ ਮੈ ਦੁਹਰਾਉਣ ਚਾਹੁੰਗਾ ਕਿ ਇਨਸਾਨ ਦੀ ਜ਼ਿੰਦਗੀ ‘ਚ ਸਾਰੇ ਰਿਸ਼ਤੇ ਕੁਦਰਤ ਦੇ ਨਾਲ ਬਣਕੇ ਆਉਂਦੇ ਹਨ ਪਰ ਅਪਣੇ ਦੋਸਤ ਉਹ ਖ਼ੁਦ ਬਣਾਉਂਦਾ ਹੈ। ਇਸ ਲਈ ਇਸ ਰਿਸਤੇ ਦੀ ਕਦਰ ਬਹੁਤ ਜ਼ਿਆਦਾ ਕਰਨੀ ਚਾਹੀਦੀ ਹੈ। ਸਾਡੇ ਨਿਰਦੇਸ਼ਕ ਅਭੈ ਤਕਨੀਕੀ ਤੌਰ ‘ਤੇ ਬਹੁਤ ਮਜਬੂਤ ਹਨ ਅਤੇ ਅਪਣੇ ਹਰ ਕਲਾਕਾਰ ਨੂੰ ਪੂਰੀ ਆਜ਼ਾਦੀ ਦਿੰਦੇ ਹਨ। ਤੀਸਰੇ ਦੋਸਤ ਯਾਨੀ ਅਨਿਲ ਜੁਨੇਜਾ ਦੀ ਵੀ ਇਹ ਡੇਬਯੂ ਫ਼ਿਲਮ ਹੈ। ਉਨ੍ਹਾਂ ਦੱਸਿਆ ਕਿ ਸਾਰੇ ਲੋਕਾਂ ਦਾ ਇੰਨ੍ਹਾਂ ਸਹਿਯੋਗ ਸੀ ਕਿ ਕੁੱਝ ਵੀ ਮੁਸ਼ਕਲ ਨਹੀਂ ਲੱਗਾ ਕਰਨ ‘ਚ।
ਨਿਰਦੇਸ਼ਕ ਅਭੈ ਛਾਬੜਾ ਨੂੰ ਸਾਰੇ ਲੋਕ ਅਤੇ ਪੰਜਾਬੀ ਇੰਡਸਟਰੀ  ਦਾ ਮਾਹੌਲ ਖ਼ੂਬ ਭਾਇਆ। ਫ਼ਿਲਮ ਦੀ ਕਹਾਣੀ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹੈ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਦੀ ਕਹਾਣੀ ਕਿਤੇ ਨਾ ਕਿਤੇ ਦੇਸੀ ਜ਼ਰੂਰ ਹੈ ਪਰ ਲੁੱਕ ਬਿਲਕੁੱਲ ਵੀ ਦੇਸੀ ਨਹੀਂ ਹੈ। ਜਦੋਂ ਤੁਸੀਂ ਥਿਏਟਰ ਤੋਂ ਫ਼ਿਲਮ ਵੇਖ ਕੇ ਬਾਹਰ ਆਓਗੇ ਤਾਂ ਜ਼ਰੂਰ ਅਪਣੇ ਦੋਸਤਾਂ ਦੇ ਨਾਲ ਕੁੱਝ ਸਾਂਝਾ ਕਰਨਾ ਚਾਹੋਗੇ। ਨਿਰਮਾਤਾ ਵਿਕ੍ਰਮ ਬੰਸਲ ਨੇ ਕਿਹਾ ਕਿ ਇਹ ਫ਼ਿਲਮ ਅਰਬਨ ਸਟਾਈਲ ਦੀ ਹੈ। ਪਾਲੀਵੂਡ ਦੀ ਪੇਸ਼ਕਸ਼ ਹੋਣ ਦੇ ਬਾਵਜੂਦ ਵੀ ਇਹ ਬਾਲੀਵੂਡ ਦੇ ਦਰਸ਼ਕਾਂ ਦੇ ਬਰਾਬਰ ਖਿੱਚ ਦਾ ਕੇਂਦਰ ਬਣੇਗੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply