ਬਠਿੰਡਾ, 9 ਜੁਲਾਈ (ਜਸਵਿੰਦਰ ਸਿੰਘ ਜੱਸੀ ) – ਬਠਿੰਡਾ ਵਿਖੇ ਮਹਾਰਾਜਾ ਰਣਜੀਤ ਸਿੰਘ ਸਟੇਟ ਤਕਨੀਕੀ ਯੂਨੀਵਰਸਿਟੀ ਬਣਨ ਨਾਲ ਮਾਲਵਾ ਖੇਤਰ ਅਤੇ ਗੁਆਢੀ ਰਾਜਾਂ ਦੇ ਨੌਜਵਾਨਾਂ ਨੂੰ ਤਕਨੀਕੀ ਮੁਹਾਰਤ ਹਾਸਲ ਹੋਵੇਗੀ ਅਤੇ ਇਹਨਾਂ ਵਿਦਿਆਰਥੀਆਂ ਨੂੰ ਰਾਜ ਵਿੱਚ ਲੱਗਣ ਵਾਲੀਆਂ ਉਦਯੋਗਿਕ ਇਕਾਇਆ ਵਿੱਚ ਰੋਜਗਾਰ ਦੇ ਵਧੇਰੇ ਮੌਕੇ ਪ੍ਰਾਪਤ ਹੋ ਸਕਣਗੇ । ਪੰਜਾਬ ਸਰਕਾਰ ਵੱਲੋਂ ਬਠਿੰਡਾ ਵਿਖੇ ਸਟੇਟ ਤਕਨੀਕੀ ਯੂਨੀਵਰਸਿਟੀ ਐਲਾਨ ਦਾ ਪ੍ਰਾਪਤ ਕਰਦਿਆਂ ਡਾ: ਓਮ ਪ੍ਰਕਾਸ਼ ਪ੍ਰੈਸ ਸਕੱਤਰ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਨੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ 10 ਜਿਲ੍ਹਿਆਂ ਅਤੇ ਨਾਲ ਲੱਗਦੇ ਰਾਜਾਂ ਦੇ ਵਿਦਿਆਰਥੀਆਂ ਲਈ ਇਹ ਤਕਨੀਕੀ ਸੰਸਥਾਂ ਇਕ ਵਰਦਾਨ ਸਾਬਤ ਹੋਵੇਗੀ।ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਬਠਿੰਡਾ ਵਿਦਿਆਕ ਖੇਤਰ ਵਿੱਚ ਇਕ ਵਿਸ਼ੇਸ਼ ਥਾਂ ਰੱਖਦਾ ਹੈ ਅਤੇ ਇਸ ਯੂਨੀਵਰਸਿਟੀ ਦੀ ਸਥਾਪਨਾ ਨਾਲ ਤਕਨੀਕੀ ਵਿਦਿਆ ਦੇ ਵਿਸਥਾਰ ਵਿੱਚ ਇਸ ਖੇਤਰ ਦੀ ਅਹਿਮੀਅਤ ਹੋਰ ਵਧੇਗੀ।ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਦੇ ਨੌਜਵਾਨ ਜੋ ਮਾਰੂ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਸਨ ਨੂੰ ਇਸ ਗੁਰਬਤ ਭਰੀ ਨਰਕ ਦੀ ਜਿੰਦਗੀ ਚੋ ਕੱਢਣ ਲਈ ਮੁੱਖ ਮੰਤਰੀ ਪੰਜਾਬ ਵੱਲੋਂ ਜੋ ਨਸ਼ਾ ਛੁੜਾਓ ਨਵੀਂ ਅਰੰਭੀ ਗਈ ਹੈ ਅਤੇ ਮੁੱਖ ਮੰਤਰੀ ਲਗਾਤਾਰ ਰਾਜ ਵਿੱਚ ਨਸ਼ਾ ਛੁੜਾਓ ਕੇਂਦਰਾਂ ਅਤੇ ਹਸਪਤਾਲਾਂ ਦਾ ਖੁਦ ਦੌਰਾ ਕਰ ਰਹੇ ਹਨ ਅਤੇ ਨੌਜਵਾਨ ਪੀੜੀ ਨੂੰ ਨਸ਼ਾ ਛੱਡਣ ਦੀ ਪ੍ਰੇਰਨਾਂ ਦੇ ਰਹੇ ਹਨ , ਨਾਲ ਇਸ ਲਾਹਨਤ ਤੋਂ ਨੋਜ਼ਵਾਨ ਪੀੜੀ ਨੂੰ ਛੁਟਕਾਰਾ ਮਿਲੇਗਾ।ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਇਸ ਦਲ-ਦਲ ਵਿੱਚੋਂ ਕੱਢਣ ਲਈ ਜੋ ਯਤਨ ਸਰਕਾਰ ਨੇ ਅਰੰਭੇ ਹਨ ਉਸਦੇ ਸਾਰਥਕ ਨਤੀਜੇ ਸਾਹਮਣੇ ਆਉਣ ਲੱਗੇ ਹਨ ਕਿਉਕਿ ਨੌਜਵਾਨ ਖੁਦ ਨਸ਼ਾ ਛੁਡਾਓ ਕੇਂਦਰਾਂ ਅਤੇ ਹਸਪਤਾਲਾਂ ਵਿੱਚ ਨØਸ਼ਾ ਛੱਡਣ ਲਈ ਪਹੁੰਚ ਰਹੇ ਹਨ।ਉਨ੍ਹਾਂ ਨੇ ਪੰਚਾਂ-ਸਰਪੰਚਾਂ, ਸਮਾਜਿਕ ਜੱਥੇਬੰਦੀਆਂ, ਨੌਜਵਾਨ ਭਲਾਈ ਅਤੇ ਸਿਹਤ ਕਲੱਬਾਂ ਬੁੱਧੀਜੀਵੀਆਂ ਅਤੇ ਅਗਾਂਹ ਵਧੂ ਸੋਚ ਰੱਖਣ ਵਾਲੇ ਵਿਅਕਤੀਆਂ ਅਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਰਲ-ਮਿਲ ਕੇ ਹਮਲਾ ਮਾਰਦੇ ਹੋਏ ਪੰਜਾਬ ਵਿੱਚੋਂ ਇਸ ਨਸ਼ੇ ਦੀ ਇਸ ਲਾਹਨਤ ਨੂੰ ਪੂਰੀ ਤਰਾਂ ਖਤਮ ਕਰੀਏ।
ਉਨ੍ਹਾਂ ਨੇ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰੀਆਂ ਮੰਤਰੀ ਅਤੇ ਮੈਂਬਰ ਪਾਰਲੀਮੈਟ ਲੋਕ ਸਭਾ ਹਲਕਾ ਬਠਿੰਡਾ ਦਾ ਬਠਿੰਡਾ ਤੋਂ ਦਿਲੀ ਤੱਕ ਸਤਾਬਦੀ ਰੇਲ ਗੱਡੀ ਚਲਾਏ ਜਾਣ ਦੇ ਐਲਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸ਼ਹਿਰ ਨਿਵਾਸੀਆਂ ਦੀ ਲੰਬੇ ਸਮੇਂ ਦੀ ਮੰਗ ਪੂਰੀ ਹੋਈ ਹੈ, ਜਿਸ ਨਾਲ ਸਮੁੱਚੇ ਇਲਾਕਾ ਨਿਵਾਸੀਆਂ ਵਪਾਰੀਆਂ ਉਦਯੋਗਪਤੀਆਂ ਅਧਿਕਾਰੀਆਂ ਅਤੇ ਆਮ ਲੋਕਾਂ ਨੂੰ ਆਪਣੇ ਕੰਮ ਕਾਰ ਲਈ ਦਿੱਲੀ ਆਉਣ ਜਾਣ ਵਿੱਚ ਵੱਡੀ ਸਹੂਲਤ ਪ੍ਰਾਪਤ ਹੋਵੇਗੀ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …