
ਅੰਮ੍ਰਿਤਸਰ, 10 ਜੁਲਾਈ (ਜਗਦੀਪ ਸਿੰਘ ਸੱਗੂ)- ਸੀ. ਕੇ. ਡੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਦਿਆਰਥੀਆਂ ਦੀ ਪਲੇਸਮੈਂਟ ਵਾਸਤੇ ਹਮੇਸ਼ਾ ਵਚਨਬੱਧ ਰਹੀ ਹੈ। ਸੀ ਕੇ ਡੀ ਜਾਬ ਮੈਗਾ ਫੈਸਟ ਦੀ ਸਫਲਤਾ ਤੋਂ ਬਾਅਦ ਹੁਣ ਵਿਪਰੋ ਕੰਪਨੀ ਵਿਦਿਆਰਥੀਆਂ ਲਈ ਨੌਕਰੀਆਂ ਦੇ ਸ਼ਾਨਦਾਰ ਮੌਕੇ ਲੈ ਕੇ 12 ਜੁਲਾਈ 2014 ਨੂੰ ਸੀ ਕੇ ਡੀਇੰਸਟੀਚਿਊਟ ਆਫਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਪੁੱਜ ਰਹੀ ਹੈ। ਇਸ ਜਾਇੰਟ ਕੈਂਪਸ ਪਲੇਸਮੈਂਟ ਵਿੱਚ ਸੀ ਕੇ ਡੀਕਾਲਜ ਤੋ ਇਲਾਵਾ ਹੋਰਨਾ ਕਾਲਜਾ ਦੇ ਐਮ.ਬੀ. ਏ, ਬੀ. ਬੀ. ਏ, ਬੀ. ਸੀ. ਏ, ਬੀ ਐਸ ਸੀ (ਆਈਟੀ), ਬੀ. ਐਸ. ਸੀ. (ਕੰਪਿਊਟਰ ਸਾਇੰਸ), ਬੀ.ਕਾਮ (ਪਰੋਫੈਸ਼ਨਲ) ਅਤੇ ਹੋਰਗਰੈਜੂਏਟ ਵਿਦਿਆਰਥੀ ਵੀ ਆਪਣੇ ਲੋੜੀਂਦੇ ਦਸਤਾਵੇਜ਼ ਲੈ ਕੇ ਬਿਨ ਾਕਿਸੇ ਖਰਚੇ ਦੇ ਭਾਗ ਲੈ ਸਕਦੇ ਹਨ ਅਤੇ ਵਿਪਰੋ ਕੰਪਨੀ ਦੁਆਰਾ ਦਿੱਤੇ ਰੁਜਗਾਰ ਮੌਕਿਆ ਦਾ ਫਾਇਦਾ ਉਠਾ ਸਕਦੇ ਹਨ।ਇਸ ਵਿੱਚ ਸਿਰਫ ਉਹੀ ਵਿਦਿਆਰਥੀ ਭਾਗ ਲੈ ਸਕਦੇ ਹਨ ਜਿੰਨ੍ਹਾ ਨੇ 2012 ਤੋ 2014 ਤੱਕ ਗਰੈਜੂਏਸ਼ਨ ਦੀ ਡਿਗਰੀ ਪਾਸ ਕੀਤੀ ਹੋਵੇ। ਵਿਦਿਆਰਥੀਆਂ ਦਾ ਚੋਣ ਟੈਕਨੀਕਲ ਟੈਸਟ ਅਤੇ ਦੋ ਇੰਟਰਵਿਊ ਦੇ ਅਧਾਰ ਤੇ ਹੋਵੇਗਾ। ਥਾਲਜ ਮੈਨੇਜਮੈਂਟ ਨੇ ਪੀ ਟੀ ਯੂ ਦਾ ਇਸ ਪਲੇਸਮੈਂਟ ਸਬੰਧਤ ਸਾਰੀ ਜਾਣਕਾਰੀ ਆਪਣੀ ਵੈਬ ਸਾਈਟ ਤੇ ਪਾਉਣ ਲਈ ਧੰਨਵਾਦ ਪ੍ਰਗਟਕੀਤਾ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media