ਮੁਲਾਜ਼ਮਾਂ ਨੂੰ ਇੱਕ ਜੁੱਟ ਹੋਣ ਦੀ ਅਪੀਲ – ਰਜਿੰਦਰ ਕੁਮਾਰ ਸ਼ਰਮਾ
ਬਟਾਲਾ, 10 ਜੁਲਾਈ (ਨਰਿੰਦਰ ਬਰਨਾਲ) – ਮਾਸਟਰ ਕੇਡਰ ਯੂਨੀਅਨ ਬਟਾਲਾ ਬਲਾਕ ਦੇ ਪ੍ਰਧਾਨ ਰਜਿੰਦਰ ਕੁਮਾਰ ਸ਼ਰਮਾ ਨੇ ਹਜ਼ੀਰਾ ਪਾਰਕ ਬਟਾਲਾ ਵਿਖੇ ਮਾਸਟਰ ਕੇਡਰ ਦੇ ਕਾਰਕੁੰਨਾ ਦੀ ਇੱਕ ਮੀਟਿੰਗ ਵਿੱਚ ਪੰਜਾਬ ਸਰਕਾਰ ਦੁਆਰਾ ਛੁੱਟੀਆ ਦੌਰਾਨ ਮੋਬਾਇਲ ਭੱਤਾ 500 ਰੁਪਏ ਮਹੀਨਾ ਕੱਟਣ ਦੀ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕਿ ਉਹ ਦਿਨ ਦੂਰ ਨਹੀਂ ਜਦ ਸਰਕਾਰ ਛੁੱਟੀ ਵਾਲੇ ਦਿਨਾ ਦੀ ਤਨਖ਼ਾਹ ਵੀ ਕੱਟ ਲਿਆ ਕਰੇਗੀ ਤੇ ਮੁਲਾਜ਼ਮ ਦੇਖਦੇ ਹੀ ਰਿਹ ਜਾਣਗੇ। ਪਹਿਲਾਂ ਵੀ ਸਰਕਾਰ ਵੱਲੋਂ ਮਹਿੰਗਾਈ ਭੱਤੇ ਦੀਆਂ ਕਿਸਤਾਂ ਨੂੰ ਕੇਂਦਰ ਸਰਕਾਰ ਨਾਂਲੋਂ ਡੀਲਿੰਕ ਕਰਕੇ ਮੂਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਖ਼ਰਾਬ ਕਰੀ ਜਾ ਰਹੀ ਹੈ। ਦੂਸਰੇ ਪਾਸੇ 4.9.14 ਨੂੰ ਅਗਲੇ ਗਰੇਡਾਂ ਵਿੱਚ ਸਰਕਾਰ ਮੁਲਾਜ਼ਮਾਂ ਨੂੰ ਨਹੀਂ ਦੇ ਰਹੀ। ਇਸ ਕਰਕੇ ਮੁਲਾਜ਼ਮਾਂ ਨੂੰ ਇੱਕ ਜੁੱਟ ਹੋ ਕੇ ਸੰਘਰਸ਼ ਕਰਨ ਦੀ ਅਪੀਲ ਕਰਦਿਆਂ ਪੰਜਾਬ ਸਰਕਾਰ ਕੋਲੋਂ ਮਾਸਟਰ ਕੇਡਰ ਦੀਆਂ ਮੰਗਾਂ ਦੇ ਸਬੰਧ ਵਿੱਚ ਸਿੱਖਿਆ ਨੀਤੀ 2003 ਨੂੰ ਪੂਰਨ ਰੂਪ ਵਿੱਚ ਲਾਗੂ ਕਰਨਾ, ਮੁੱਖ ਅਧਿਆਪਕਾਂ ਦੀਆਂ ਤਰੱਕੀਆ ਕਰਨ, ਸੂਬੇ ਭਰ ਦੇ ਸਕੂਲਾਂ ਵਿੱਚ ਲੈਕਚਰਾਰ ਦੇ ਖਾਲੀ ਅਹੁੱਦੇ ਭਰਨ ਦੀ ਸਰਕਾਰ ਕੋਲੋਂ ਮੰਗ ਕੀਤੀ ਹੈ। ਜੇਕਰ ਸਰਕਾਰ ਨੇ ਅਹਿਮ ਤੇ ਜ਼ਰੂਰੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਮਾਸਟਰ ਕੇਡਰ ਨੂੰ ਮਜ਼ਬੂਰ ਹੋ ਕੇ ਪੰਜਾਬ ਸਰਕਾਰ ਖਿਲਾਫ਼ ਸੰਘਰਸ਼ ਕਰਨਾ ਹੋਵੇਗਾ।ਬਟਾਲਾ ਬਲਾਕ ਦੀ ਮੀਟਿੰਗ ਦੌਰਾਨ ਨਰਿੰਦਰ ਸਿੰਘ ਬਿਸ਼ਟ, ਲਖਬੀਰ ਸਿੰਘ, ਹਰਪ੍ਰੀਤ ਸਿੰਘ, ਜਤਿੰਦਰ ਸਿੰਘ ਹਾਜਰ ਸਨ।