Friday, December 27, 2024

ਬਾਰਡਰ ਏਰੀਏ ਦੇ ਸ਼ਹਿਰ ਅੰਮਿਤਸਰ ਵਿੱਚ ਵੀ ਏਮਜ਼ ਖੋਲਿਆ ਜਾਵੇ- ਮੇਅਰ

ਭਾਰਤ ਸਰਕਾਰ ਦਾ ਅੰਮ੍ਰਿਤਸਰ ਸ਼ਹਿਰ ਨੁੰ ਹੈਰੀਟੇਜ਼ ਸਿਟੀ ਘੋਸ਼ਿਤ ਕਰਨ ਤੇ ਕੀਤਾ ਧੰਨਵਾਦ

PPN110707
ਅੰਮ੍ਰਿਤਸਰ 11  ਜੁਲਾਈ (ਸੁਖਬੀਰ ਸਿੰਘ)- ਸ੍ਰੀ ਬਖਸ਼ੀ ਰਾਮ ਅਰੋੜਾ, ਮੇਅਰ, ਨਗਰ ਨਿਗਮ, ਅੰਮ੍ਰਿਤਸਰ ਅਤੇ ਨਗਰ ਨਿਗਮ ਅੰੰਮ੍ਰਿਤਸਰ ਦੇ ਕੋਂਸਲਰਾਂ ਨੇ ਪ੍ਰੈਸ ਨਾਲ ਗੱਲ ਕਰਦਿਆਂ ਹੋਇਆਂ ਸ੍ਰੀ ਨਰੇਂਦਰ ਮੋਦੀ, ਪ੍ਰਧਾਨ ਮੰਤਰੀ ਭਾਰਤ ਸਰਕਾਰ ਅਤੇ ਸ੍ਰੀ ਅਰੁਣ ਜੇਤਲੀ, ਵਿੱਤ, ਰੱਖਿਆ ਅਤੇ ਕਾਰਪੋਰੇਟ ਅਫੇਅਰ ਮੰਤਰੀ, ਭਾਰਤ ਸਰਕਾਰ ਦਾ ਅੰਮ੍ਰਿਤਸਰ ਸ਼ਹਿਰ ਨੁੰ ਹੈਰੀਟੇਜ਼ ਸਿਟੀ ਘੋਸ਼ਿਤ ਕਰਨ ਤੇ ਧੰਨਵਾਦ ਕੀਤਾ। ਅੰਮ੍ਰਿਤਸਰ ਸ਼ਹਿਰ ਨੂੰ ਹੈਰੀਟੇਜ਼ ਸਿਟੀ ਵੱਜੋਂ ਘੋਸ਼ਣਾ ਕਰਕੇ ਸ੍ਰੀ ਅਰੁਣ ਜੇਤਲੀ ਨੇ ਅੰਮ੍ਰਿਤਸਰ ਦੇ ਲੋਕਾਂ ਨੂੰ ਕਾਫੀ ਰਾਹਤ ਪ੍ਰਦਾਨ ਕੀਤੀ ਹੈ ਅਤੇ ਲੋਕਾਂ ਨਾਲ ਕੀਤਾ ਗਿਆ ਆਪਣਾ ਵਾਅਦਾ ਵੀ ਨਿਭਾਇਆ ਹੈ। ਅੰਮ੍ਰਿਤਸਰ ਸ਼ਹਿਰ ਇਕ ਇਤਿਹਾਸਕ ਅਤੇ ਧਾਰਮਿਕ ਸ਼ਹਿਰ ਹੋਣ ਦੇ ਨਾਤੇ ਇੱਥੇ ਲੱਖਾਂ ਦੀ ਤਦਾਦ ਵਿੱਚ ਲੋਕ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਿਰ ਵਿਖੇ ਹਰ ਰੋਜ ਮੱਥਾ ਟੇਕਣ ਆਉਂਦੇ ਹਨ। 
ਅੁਕਤ ਆਗੂਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਨੇ ਜਿਹੜੇ ਹਿੰਦੁਸਤਾਨ ਦੇ ਅਲਗ-ਅਲਗ ਰਾਜਾਂ ਵਿੱਚ ਏਮਜ਼ ਖੋਲਣ ਦੀ ਘੋਸ਼ਣਾ ਕੀਤੀ ਹੈ ਉਸ ਦੀ ਅੰਮ੍ਰਿਤਸਰ ਸ਼ਹਿਰ ਦੀ ਜਨਤਾ ਪ੍ਰਸ਼ੰਸਾ ਕਰਦੀ ਹੈ ਅਤੇ ਭਾਰਤ ਸਰਕਾਰ ਨੁੰ ਅਪੀਲ ਕੀਤੀ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਏਮਸ ਹਸਪਤਾਲ ਵੀ ਖੋਲਿਆ ਜਾਵੇ ਜਿਸ ਨਾਲ ਲੋਕਾਂ ਨੂੰ ਭਿਆਨਕ ਬੀਮਾਰੀਆਂ ਦਾ ਬਿਹਤਰ ਇਲਾਜ ਇੱਥੇ ਕਰਨ ਵਿੱਚ ਅਸਾਨੀ ਹੋਵੇਗੀ। ਅੰਮ੍ਰਿਤਸਰ ਸ਼ਹਿਰ ਦੇ ਵਿਚ ਏਮਸ ਦੇ ਸਥਾਪਿਤ ਹੋਣ ਨਾਲ ਪੰਜਾਬ ਦੇ ਬਾਰਡਰ ਏਰੀਏ ਦੇ ਲੋਕ ਆਸਾਨੀ ਨਾਲ ਆਪਣਾ ਇਲਾਜ਼ ਅੰਮ੍ਰਿਤਸਰ ਵਿਖੇ ਖੁੱਲਣ ਵਾਲੇ ਏਮਸ ਵਿਚ ਕਰਵਾ ਸਕਣਗੇ ਅਤੇ ਉਹਨਾਂ ਨੂੰ ਭਾਰਤ ਦੇ ਦੂਰ-ਦੂਰ ਦੇ ਰਾਜਾਂ ਵਿਚ  ਆਪਣਾ ਇਲਾਜ ਕਰਵਾਉਣ ਵਾਸਤੇ ਭਟਕਣਾ ਨਹੀਂ ਪਵੇਗਾ। 
  ਸ੍ਰੀ ਉਨਾਂ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਵਿਚ ਵੀ ਏਮਸ ਖੋਲਿਆ ਜਾਵੇ ਕਿa ਜੋ ਅੰਮ੍ਰਿਤਸਰ ਸ਼ਹਿਰ ਪਾਕਿਸਤਾਨ ਬਾਰਡਰ ਦੇ ਨਾਲ ਲੱਗਦਾ ਹੈ ਅਤੇ ਬਾਰਡਰ ਦੇ ਨਾਲ ਲਗਦੇ ਇਲਾਕਿਆਂ ਦੇ ਲੋਕਾਂ ਨੂੰ ਅੰਮ੍ਰਿਤਸਰ ਸ਼ਹਿਰ ਵਿਚ ਏਮਸ ਖੁੱਲਣ ਤੇ ਆਪਣਾ ਇਲਾਜ਼ ਕਰਵਾਉਣ ਵਿਚ ਆਸਾਨੀ ਹੋਵੇਗੀ। ਇੱਥੇ ਕਾਫੀ ਤਾਦਾਦ ਵਿੱਚ ਲੋਕ ਅਟਾਰੀ ਬਾਰਡਰ ਵਿਖੇ ਰਟਰੀਟ ਸੈਰਾਮਨੀ ਦੇਖਣ ਵਾਸਤੇ ਆਉਂਦੇ ਹਨ। ਇਸ ਨਾਲ ਇਕ ਪਾਸੇ ਤਾਂ ਅੰਮ੍ਰਿਤਸਰ ਦੇ ਟੂਰਿਜ਼ਮ ਦਾ ਵਿਕਾਸ ਹੋਵੇਗਾ ਅਤੇ ਦੂਜੇ ਪਾਸੇ ਅੰਮ੍ਰਿਤਸਰ ਸ਼ਹਿਰ ਦਾ ਵਪਾਰ ਵੀ ਵਧੇਗਾ ਅਤੇ ਨਾਲ ਹੀ ਫਰੇਟ ਕੋਰੀਡੋਰ ਅੰਮ੍ਰਿਤਸਰ ਤੱਕ ਪੂਰਾ ਹੋਣ ਤੇ ਭਾਰਤ ਅਤੇ ਪਾਕਿਸਤਾਨ ਦੇ ਵਪਾਰ ਵਿਚ ਵਾਧਾ ਹੋਵੇਗਾ। ਇਸ ਤੋਂ ਇਲਾਵਾ ਪੱਛਮ ਫਰੇਟ ਕੋਰੀਡੋਰ ਪੂਰਾ ਹੋਣ ਤੇ ਪਾਕਿਸਤਾਨ ਦੇ ਨਾਲ ਆਯਾਤ ਅਤੇ ਨਿਰਯਾਤ ਕਰਨ ਵਾਲੇ ਵਪਾਰੀਆਂ ਦਾ ਮਾਲ ਸਿੱਧਾ ਇੰਟੇਗ੍ਰੇਟਿਡ ਚੈੱਕ ਪੋਸਟ ਤੱਕ ਪਹੁੰਚ ਜਾਵੇਗਾ ਅਤੇ ਵਪਾਰੀਆਂ ਨੂੰੰ ਅਸਾਨੀ ਹੋਵੇਗੀ।ਇਸ ਮੋਕੇ ਤੇ ਉਹਨਾਂ ਦੇ ਨਾਲ ਅੰਮ੍ਰਿਤਸਰ ਸ਼ਹਿਰ ਦੇ ਬੀ.ਜੇ.ਪੀ. ਦੇ ਪ੍ਰਧਾਨ ਸ੍ਰੀ ਨਰੇਸ਼ ਸ਼ਰਮਾ ਅਤੇ ਦਿੱਲੀ ਤੋ ਆਏ ਬੀ.ਜੇ.ਪੀ. ਦੇ ਉੱਘੇ ਨੇਤਾ ਸ੍ਰੀ ਆਰ.ਪੀ. ਸਿੰਘ, ਐਮ.ਐਲ.ਏ. ਵੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦਸਤਾਰ ਸਜਾਉਣ ਮੁਕਾਬਲੇ ਕਰਵਾਏ

ਸੰਗਰੂਰ, 27 ਦਸੰਬਰ (ਜਗਸੀਰ ਲੌਂਗੋਵਾਲ)- ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਸਾਨੀ ਕੁਰਬਾਨੀ ਨੂੰ …

Leave a Reply