
ਫਾਜਿਲਕਾ, 11 ਜੁਲਾਈ (ਵਿਨੀਤ ਅਰੋੜਾ) – ਜਿਲਾ ਸਿੱਖਿਆ ਅਧਿਕਾਰੀ ਸੰਦੀਪ ਧੂੜੀਆ ਦੇ ਆਦੇਸ਼ਾਂ ਅਤੇ ਡੀਆਰਪੀ ਐਸਐਸ ਸੁਰਿੰਦਰ ਸਿੰਘ ਅਤੇ ਗੌਤਮ ਗੌੜ ਦੀਆਂ ਹਿਦਾਇਤਾਂ ਅਤੇ ਪ੍ਰਿੰਸੀਪਲ ਸੰਦੀਪ ਸਿਡਾਨਾ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਰੋਲ ਪਲੇ ਮੁਕਾਬਲਾ ਜੋਕਿ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਡਬਵਾਲਾ ਕਲਾਂ ਵਿੱਚ ਕਰਵਾਇਆ ਗਿਆ । ਇਸ ਵਿੱਚ ਮੈਡਮ ਸ਼੍ਰੀਮਤੀ ਸੁਮਨ ਰਾਣੀ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਜੰਡਵਾਲਾ ਭੀਮੇਸ਼ਾਹ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ।ਇਸ ਵਿੱਚ ਛੇਵੀਂ ਤੋਂ ਲੈ ਕੇ ਅਠਵੀਂ ਜਮਾਤ ਦੇ ਬੱਚਿਆਂ ਨੇ ਭਾਗ ਲਿਆ ।ਇਸ ਮੌਕੇ ਉੱਤੇ ਪ੍ਰਿੰਸੀਪਲ ਸੰਦੀਪ ਸਿਡਾਨਾ ਨੇ ਮੈਡਮ ਸੁਮਨ ਰਾਣੀ, ਬੱਚੀਆਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ।
Punjab Post Daily Online Newspaper & Print Media