
ਫਾਜਿਲਕਾ, 11 ਜੁਲਾਈ (ਵਿਨੀਤ ਅਰੋੜਾ) – ਪਿਛਲੇ ਦਿਨ ਜਗਰਾਓ ( ਲੁਧਿਆਨਾ ) ਵਿੱਚ ਡੀਏਵੀ ਪਬਲਿਕ ਸਕੂਲ ਵਿੱਚ 11 ਵੀਂ ਪੰਜਾਬ ਸਟੇਟ ਸਬ ਜੂਨਿਅਰ ਕਿਕ ਬਾਕਸਿੰਗ ਮੁਕਾਬਲੇ ਕਰਵਾਏ ਗਏ । ਇਹ ਮੁਕਾਬਲੇ 31 ਮਈ ਤੋਂ 2 ਜੂਨ ਤੱਕ ਚੱਲੇ । ਇਨਾਂ ਮੁਕਾਬਲਿਆਂ ਵਿੱਚ 12 ਜਿਲਿਆਂ ਤੋਂ ਕੁਲ 250 ਖਿਡਾਰੀਆਂ ਨੇ ਹਿੱਸਾ ਲਿਆ ਅਤੇ ਆਪਣੀ ਕਲਾ ਦਾ ਜੌਹਰ ਵਖਾਇਆ । ਇਸ ਮੁਕਾਬਲੇ ਵਿੱਚ ਗਾਡਵਿਨ ਪਬਲਿਕ ਸਕੂਲ ਘੱਲੂ ਦੇ ਕੁਲ 26 ਖਿਡਾਰੀਆਂ ਨੇ ਹਿੱਸਾ ਲਿਆ ਅਤੇ ਆਪਣੀ ਕਲਾ ਦਾ ਜੌਹਰ ਦਿਖਾਂਦੇ ਹੋਏ ੨ ਸੋਨ, ੨ ਸਿਲਵਰ ਅਤੇ ੫ ਕਾਂਸੀ ਪਦਕ ਹਾਸਲ ਕੀਤੇ । ਇਹਨਾਂ ਵਿਚੋਂ ਰੀਤੂ ਅਤੇ ਆਰਇਨ ਨੇ ਸੋਨ ਪਦਕ ਹਾਸਲ ਕੀਤੇ । ਇਹਨਾਂ ਵਿਚੋਂ ਰੀਤੂ ਅਤੇ ਆਰਿਆਨ ਨੇ ਸੋਨਾ ਪਦਕ, ਮਨੀਸ਼ ਅਤੇ ਪਰਮਿੰਦਰ ਨੇ ਸਿਲਵਰ ਪਦਕ, ਅਨਿਕੇਤ, ਅਕਸਾ, ਅਮਨਦੀਪ ਕੌਰ, ਆਰਜੂ ਅਤੇ ਨਵਕਿਰਤ ਕੌਰ ਨੇ ਕਾਂਸੀ ਪਦਕ ਹਾਸਲ ਕਰ ਸ਼ਹਿਰ, ਜਿਲ੍ਹੇ , ਸਕੂਲ ਦੇ ਨਾਲ- ਨਾਲ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ । ਖਿਡਾਰੀਆਂ ਦੀ ਜਿੱਤ ਦੀ ਖੁਸ਼ੀ ਵਿੱਚ ਸਕੂਲ ਦੇ ਡਾਇਰੇਕਟਰ ਜਗਜੀਤ ਸਿੰਘ ਬਰਾੜ ਅਤੇ ਪ੍ਰਿੰਸੀਪਲ ਲਖਵਿੰਦਰ ਕੌਰ ਬਰਾੜ ਨੇ ਕੋਚ ਮੋਹਿਤ ਕੁਮਾਰ ਅਤੇ ਖਿਲਾਡਿਅੋਂ ਅਤੇ ਉਨ੍ਹਾਂ ਦੇ ਮਾਤਾ – ਪਿਤਾ ਨੂੰ ਵਧਾਈ ਦਿੱਤੀ ਅਤੇ ਬੱਚੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media