ਫਾਜਿਲਕਾ , 16 ਜੁਲਾਈ ( ਵਿਨੀਤ ਅਰੋੜਾ ) – ਸਥਾਨਕ ਮੰਡੀ ਅਰਨੀਵਾਲਾ ਦੇ ਸਾਰਿਆਂ ਸਟੈਂਪਫ਼ਰੋਸ਼ਾਂ ਨੇ ਮਿਲ ਕੇ ਸਟੈਂਪ ਵੈਂਡਰਸ ਐਸੋਸੀਏਸ਼ਨ ਦੇ ਵੈਂਡਰਜ਼ ਮੰਡੀ ਅਰਨੀਵਾਲਾ ਸਬ ਤਹਿਸੀਲ ਦੇ ਨਾਇਬ ਤਹਿਸੀਲਦਾਰ ਸ੍ਰੀ ਅਸ਼ੋਕ ਕੁਮਾਰ ਸ਼ਰਮਾ ਨੂੰ ਆਪਣਾ ਮੰਗ ਪੱਤਰ ਸਾਪ ਕੇ ਕਿਹਾ ਕਿ ਸਟੈਂਪ ਫ਼ਰੋਸ਼ੀ ਦਾ ਕੰਮ ਜਾਰੀ ਰੱਖਿਆ ਜਾਵੇ। ਐਸੋਸੀਏਸ਼ਨ ਨੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇ ਕੇ ਅਪੀਲ ਕੀਤੀ ਕਿ ਸਰਕਾਰ ਆਪਣੇ ਇਸ ਫ਼ੈਸਲੇ ‘ਤੇ ਮੁੜ ਤੋਂ ਵਿਚਾਰ ਕਰੇ। ਨਾਇਬ ਤਹਿਸੀਲਦਾਰ ਸ਼ੀ੍ਰ ਅਸ਼ੋਕ ਸ਼ਰਮਾ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦਾ ਮੰਗ-ਪੱਤਰ ਸਰਕਾਰ ਨੂੰ ਭੇਜ ਦੇਣਗੇ । ਇਸ ਸਮੇਂ ਯੂਨੀਅਨ ਦੇ ਨੇਤਾ ਸ. ਪ੍ਰਗਟ ਸਿੰਘ ਢਿੱਲੋਂ, ਸ੍ਰੀ ਪ੍ਰੇਮ ਕੁਮਾਰ, ਗੁਰਤੇਜ ਸਿੰਘ, ਸ. ਕਰਨੈਲ ਸਿੰਘ, ਸ. ਗੁਰਜੀਤ ਸਿੰਘ, ਸ. ਧਰਮਜੀਤ ਸਿੰਘ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …