Thursday, August 7, 2025
Breaking News

ਜੋਧਾਨਗਰੀ ਵਿੱਖੇ ਪੀਰ ਬਾਬਾ ਮੋਤੀ ਸ਼ਾਹ ਜੀ ਦਾ ਸਲਾਨਾ ਮੇਲਾ ਬੜੇ ਉਤਸ਼ਾਹ ਨਾਲ ਮਨਾਇਆ

PPN180715
ਤਰਸਿੱਕਾ, 18 ਜੁਲਾਈ (ਕੰਵਲਜੀਤ ਸਿੰਘ) – ਇਥੇ ਨਜ਼ਦੀਕ ਪਿੰਡ ਜੋਧਾਨਗਰੀ ਵਿੱਖੇ ਧੰਨ-ਧੰਨ ਪੀਰ ਬਾਬਾ ਮੋਤੀ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ ਮੇਲਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਪੀਰ ਬਾਬਾ ਮੋਤੀ ਸ਼ਾਹ ਜੀ ਦੀ ਮਜ਼ਾਰ ਤੇ ਚਾਦਰ ਮੇਲਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਚੜਾਈ ਗਈ। ਮੇਲੇ ਵਿੱਚ ਪਿੰਡ ਅਤੇ ਆਸ ਪਾਸ ਦੇ ਇਲਾਕੇ ਤੋਂ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਵੱਲੋਂ ਸ਼ਿਰਕਤ ਕੀਤੀ ਗਈ।ਮੇਲੇ ਦੇ ਬਾਅਦ ਰਾਤ ਨੂੰ ਸੁਭਾਸ਼ ਸੂਫੀ ਅਤੇ ਕੁਲਜੀਤ ਸਿੰਘ ਧਮਾਕਾ ਵੱਲੋਂ ਮਹਾਮਾਈ ਦਾ ਜਗਰਾਤਾਂ ਕੀਤਾ ਗਿਆ।ਜਿਸ ਵਿੱਚ ਹਰਦੇਵ ਸਿੰਘ ਦੇਬੂ ਦੁਆਰਾ ਮਹਾਮਾਈ ਦਾ ਭਵਨ ਸਜਾਇਆ ਗਿਆ।ਇਸ ਮੌਕੇ ਪ੍ਰਗਟ ਸਿੰਘ,ਹਰਜੀਤ ਸਿੰਘ, ਜਿੰਦ, ਦੇਬੂ, ਬਲਦੇਵ ਸਿੰਘ, ਭਿੰਨਾਂ, ਭੇਜੂ, ਲ਼ੱਖਾ, ਜੋਬਨ, ਭਾਲਾ, ਗਾਜਾ, ਹਰਜਿੰਦਰ, ਕੇਵਲ ਸਿੰਘ, ਦੀਸ਼ਾ, ਪ੍ਰੇਮ, ਘਿਦਾ, ਨਿੱਕਾ ਆਦਿ ਹਾਜ਼ਰ ਸਨ ।ਬਾਬਾ ਗੁਰਦਿੱਤ ਸ਼ਾਹ ਅਤੇ ਬਾਬਾ ਮੁੱਖਤਾਰ ਅਲੀ ਵੱਲੋਂ ਆਏ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਗਿਆ ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply