Sunday, November 3, 2024

ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਪ੍ਰਭਾਵੀ ਸਿੱਖਿਆ ‘ਤੇ ਲਗਾਈ ਵਰਕਸ਼ਾਪ

PPN180716
ਅੰਮ੍ਰਿਤਸਰ, 18  ਜੁਲਾਈ (ਪ੍ਰੀਤਮ ਸਿੰਘ)-  ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਅਧਿਆਪਕਾਂ ‘ਚ ਪ੍ਰਭਾਵੀ ਸਿੱਖਿਆ ਨੂੰ ਵਿਕਸਿਤ ਕਰਨ ਦੇ ਮਕਸਦ ਨਾਲ ਅੱਜ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਮੁੱਖ ਬੁਲਾਰੇ ਵਜੋਂ ਸ੍ਰੀਮਤੀ ਨੀਤੂ ਦੂਆ ਦਾ ਸਕੂਲ ‘ਚ ਪਹੁੰਚਣ ‘ਤੇ ਨਿੱਘਾ ਸਵਾਗਤ ਕਰਦਿਆ ਜੀ ਆਇਆ ਕਿਹਾ। ਵਰਕਸ਼ਾਪ ਦੌਰਾਨ ਸ੍ਰੀਮਤੀ ਦੂਆ ਨੇ ਸੰਬੋਧਨ ਕਰਦਿਆ ਕਿਹਾ ਕਿ ਅਧਿਆਪਕ ਵਿਦਿਆਰਥੀ ਦੇ ਜੀਵਨ ‘ਚ ਇਕ ਅਹਿਮ ਭੂਮਿਕਾ ਨਿਭਾਉਂਦੇ ਹਨ, ਕਿਉਂਕਿ ਉਹ ਵਿਦਿਆਰਥੀ ਅੰਦਰ ਗਿਆਨ ਨੂੰ ਭਰ ਕੇ ਉਨ੍ਹਾਂ ਨੂੰ ਉਚਾਈਆਂ ਵੱਲ ਲਿਜਾਂਦੇ ਹਨ ਤਾਂ ਕਿ ਉਹ ਜ਼ਿੰਦਗੀ ‘ਚ ਕਾਮਯਾਬ ਹੋ ਸਕੇ। ਉਨ੍ਹਾਂ ਨੇ ਅਧਿਆਪਕਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਵਿਦਿਆਰਥੀਆਂ ਪ੍ਰਤੀ ਸਕਾਰਤਮਿਕ ਸੋਚ ਨੂੰ ਅਪਨਾਉਂਦੇ ਹੋਏ ਉਨ੍ਹਾਂ ‘ਚ ਬੇਹਤਰ ਹੁਨਰ ਦਾ ਸੰਚਾਰ ਕਰਨ ਤਾਂ ਕਿ ਉਹ ਅੱਗੇ ਜਾ ਕੇ ਦੇਸ਼ ਦੇ ਚੰਗੇ ਨਾਗਰਿਕ ਹੋਣ ਦਾ ਫ਼ਰਜ ਨਿਭਾਅ ਕਰ ਸਕਣ। ਇਸ ਮੌਕੇ ‘ਤੇ ਪ੍ਰਿੰ: ਡਾ. ਬਰਾੜ ਨੇ ਸ੍ਰੀਮਤੀ ਦੂਆ ਦਾ ਧੰਨਵਾਦ ਕਰਦਿਆ ਕਿਹਾ ਕਿ ਇਸ ਤਰ੍ਹਾਂ ਦੀ ਵਰਕਸ਼ਾਪ ਨਾਲ ਅਧਿਆਪਕਾਂ ਅੰਦਰ ਪ੍ਰਭਾਵੀ ਸਿੱਖਿਆ ਦਾ ਸੰਚਾਰ ਹੁੰਦਾ ਹੈ ਅਤੇ ਉਹ ਸਿੱਖਿਆ ਅੱਗੇ ਚਲਕੇ ਬੱਚਿਆਂ ਲਈ ਲਾਹੇਵੰਦ ਸਾਬਤ ਹੁੰਦੀ ਹੈ।

Check Also

ਦੀਵਾਲੀ ਮੌਕੇ ਵੱਡੀ ਗਿਣਤੀ ‘ਚ ਲੱਗੇ ਡੈਕੋਰੇਸ਼ਨ ਤੇ ਆਤਿਸ਼ਬਾਜ਼ੀ ਦੇ ਸਟਾਲ

ਅੰਮ੍ਰਿਤਸਰ, 2 ਨਵੰਬਰ (ਜਗਦੀਪ ਸਿੰਘ) – ਅੰਮ੍ਰਿਤਸਰ ਵਿੱਚ ਦੀਵਾਲੀ ਮੌਕੇ ਜਿਥੇ ਮਾਪਿਆਂ ਨੇ ਘਰ ਦੀ …

Leave a Reply