Friday, October 18, 2024

ਸਾਂਝਾ ਮੋਰਚਾ ਦੁਆਰਾ ਚਲਾਈ ਗਈ ਭੁੱਖ ਹੜਤਾਲ 11ਵੇਂ ਦਿਨ ਵਿੱਚ ਸ਼ਾਮਿਲ

ਬੁਜੁੱਰਗ ਹਨ ਪਰ ਸੰਘਰਸ਼ ਲਈ ਜਵਾਨ – ਕਾਲੜਾ

PPN210706
ਫਾਜਿਲਕਾ, 21 ਜੁਲਾਈ (ਵਿਨੀਤ ਅਰੋੜਾ) –  ਫਾਜ਼ਿਲਕਾ ਵਾਸੀਆਂ ਦੀਆਂ ਰੇਲਵੇ ਦੀਆਂ ਸਮੱਸਿਆਵਾਂ ਨੂੰ ਲੈਕੇ ਚੱਲ ਰਹੀ ਭੁੱਖ ਹੜਤਾਲ ਅੱਜ 11ਵੇਂ ਦਿਨ ਵਿਚ ਦਾਖ਼ਲ ਹੋ ਗਈ। ਅੱਜ 11ਵੇਂ ਦਿਨ ਭੁੱਖ ਹੜਤਾਲ ਵਿਚ ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਦੇ ਮੈਂਬਰ ਜ਼ਿਲ੍ਹਾ ਪ੍ਰਧਾਨ ਜਗਦੀਸ਼ ਚੰਦਰ ਕਾਲੜਾ ਦੀ ਅਗਵਾਈ ਵਿਚ ਭੁੱਖ ਹੜਤਾਲ ਤੇ ਬੈਠੇ। ਪੈਨਸ਼ਨਰਾਂ ਨੂੰ ਰਾਜ ਕਿਸ਼ੋਰ ਕਾਲੜਾ, ਅਮ੍ਰਿਤ ਲਾਲ ਕਰੀਰ, ਰਾਜਪਾਲ ਗੁੰਬਰ, ਕਾਮਰੇਡ ਸ਼ਕਤੀ, ਮੋਹਨ ਸਿੰਘ, ਐਮਐਲ ਅਰੋੜਾ, ਡਾ. ਕੇਐਲ ਚਾਵਲਾ, ਦਰਸ਼ਨ ਕਾਮਰਾ ਆਦਿ ਨੇ ਹਾਰ ਪਾ ਕੇ ਭੁੱਖ ਹੜਤਾਲ ਤੇ ਬਿਠਾਇਆ। ਨਾਰਦਰਨ ਰੇਲਵੇ ਪੈਸੰਜਰ ਸਮੰਤੀ ਅਤੇ ਸਾਂਝਾ ਮੋਰਚਾ ਦੇ ਪ੍ਰਧਾਨ ਡਾ. ਅਮਰ ਲਾਲ ਬਾਘਲਾ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਤੋਂ ੨ ਸਾਲ ਪਹਿਲਾਂ ਵੀ ਸੰਘਰਸ਼ ਦੇ ਬਾਅਦ 17 ਜੁਲਾਈ 2012 ਨੂੰ ਫਾਜ਼ਿਲਕਾ-ਅਬੋਹਰ ਵਿਚਕਾਰ ਰੇਲਵੇ ਟ੍ਰੈਕ ਸ਼ੁਰੂ ਕਰਵਾਇਆ ਗਿਆ ਸੀ। ਉਸ ਸਮੇਂ ਵੀ ਟਰਾਂਸਪੋਰਟਰ ਰੁਕਾਵਟਾਂ ਪਾ ਰਹੇ ਸਨ। ਇਸ ਸਮੇਂ ਵੀ ਫਾਜ਼ਿਲਕਾ ਅਬੋਹਰ ਦੇ ਵਿਚਾਰ ਦੋ ਗੱਡੀਆਂ ਹੀ ਚਲਾਈਆਂ ਜਾ ਰਹੀਆਂ ਹਨ। ਹੋਰ ਗੱਡੀਆਂ ਚਲਾਉਣ ਵਿਚ ਕਿਤੇ ਨਾ ਕਿਤੇ ਟਰਾਂਸਪੋਰਟਰ ਹੀ ਰੁਕਾਵਟਾਂ ਪਾ ਰਹੇ ਹਨ। ਇਸ ਤੋਂ ਇਲਾਵਾ ਫਾਜ਼ਿਲਕਾ ਤੋਂ ਬਠਿੰਡਾ, ਜਲੰਧਰ, ਲੁਧਿਆਣਾ, ਅਮ੍ਰਿਤਸਰ ਨੂੰ ਜਾਣ ਵਾਲੀਆਂ ਡੀਐਮਯੂ ਗੱਡੀਆਂ ਵਿਚ ਡੱਬੇ ਘੱਟ ਹੋਣ ਦਾ ਮੁੱਦਾ ਵੀ ਵੱਡੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਭੁੱਖ ਹੜਤਾਲ ਜਾਰੀ ਹੈ। ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਹੁਣ ਤੱਕ ਨਾ ਤਾਂ ਰੇਲਵੇ ਵਿਭਾਗ ਦੇ ਕਿਸੇ ਵੀ ਕਰਚਮਾਰੀ ਨੇ ਅਤੇ ਨਾ ਹੀ ਸਰਕਾਰੀ ਮੰਤਰੀ ਨੇ ਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦਿੱਤਾ ਹੈ।  ਸ਼੍ਰੀ ਕਾਲੜਾ ਨੇ ਕਿਹਾ ਕਿ ਪੈਨਸ਼ਨਰ ਜਿਹੜੇ ਕਿ ਬਜੁਰਗ ਹਨ ਉਨ੍ਹਾਂ ਲਈ ਤਾਂ ਡੀਐਮਯੂ ਗੱਡੀਆਂ ਮੁਸੀਬਤ ਦਾ ਕਾਰਨ ਬਣ ਰਹੀਆਂ ਹਨ। ਉਨ੍ਹਾਂ ਨੇ ਵਿਸ਼ਵਾਸ਼ ਦਿਵਾਇਆ ਕਿ ਪੈਨਸ਼ਨਰ ਚਾਹੇ ਬਜੁਰਗ ਹਨ ਪਰ ਉਨ੍ਹਾਂ ਦੇ ਦਿਮਾਗ ਅਤੇ ਹੌਂਸਲੇ ਜਵਾਨ ਹਨ। ਉਹ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਹਨ। ਭੁੱਖ ਹੜਤਾਲ ਵਿਚ ਅੱਜ ਬੈਠਣ ਵਾਲਿਆਂ ਵਿਚ ਸੋਹਨ ਲਾਲ ਕੁੱਕੜ, ਸਤੀਸ਼ ਚੰਦਰ ਆਰੀਆ, ਬਲਵੀਰ ਸਿੰਘ, ਸਤੀਸ਼ ਚੰਦਰ ਖੁੰਗਰ, ਕੁਲਵੰਤ ਸੰਿਘ, ਕਸਤੂਰੀ ਲਾਲ ਸ਼ਰਮਾ, ਸਤਨਾਮ ਚੰਦ ਕੰਬੋਜ, ਵਰਿੰਦਰ ਕੁਮਾਰ, ਰਾਮ ਲਾਲ ਮੱਕੜ, ਸੇਵਾਮੁਕਤ ਡੀਈਓ ਲਛਮਣ ਰਾਮ ਕੰਬੋਜ, ਆਰਡੀ ਮਲਹੋਤਰਾ, ਹਰਬੰਸ ਲਾਲ ਕਟਾਰੀਆ, ਡਾ. ਬਲਵੀਰ ਸਿੰਘ, ਗੁਰਦੀਪ ਸਿੰਘ, ਡਾ.ਦੇਸ ਰਾਜ ਗਰੋਵਰ, ਸਤਨਾਮ ਸਿੰਘ, ਸੁਬੇਗ ਸਿੰਘ, ਆਸ਼ਾ ਨਾਗਪਾਲ, ਪ੍ਰਿੰਸੀਪਲ ਪ੍ਰੀਤਮ ਕੌਰ ਅਤੇ ਸੋਹਨ ਲਾਲ ਸ਼ਰਮਾ ਵੀ ਹਾਜਰ ਸਨ। 

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply