ਬਠਿੰਡਾ, 21 ਜੁਲਾਈ (ਜਸਵਿੰਦਰ ਸਿੰਘ ਜੱੱਸੀ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਲਈ ਫ਼ਖਰ ਵਾਲੀ ਗੱਲ ਹੈ ਕਿ ਇਸ ਸੰਸਥਾ ਦੇ ਐਗਰੀਕਲਚਰ ਵਿਭਾਗ ਦੇ ਪ੍ਰੋ: ਡਾ. ਗੁਰਸ਼ਰਨ ਸਿੰਘ ਮਾਹਲ ਨੂੰ ਡਾਇਰੈਕਟੋਰੇਟ ਕਣਕ ਖੋਜ, ਕਰਨਾਲ ਦੀ ਖੋਜ ਸਲਾਹਕਾਰ ਕਮੇਟੀ ਦੇ ਮੈਂਬਰ ਵਜੋਂ ਨਾਮਜਦ ਕੀਤਾ ਗਿਆ ਹੈ। ਇਸ ਸਲਾਹਕਾਰ ਕਮੇਟੀ ਦਾ ਮੁੱਖ ਕੰਮ ਡਾਇਰੈਕਟੋਰੇਟ ਕਣਕ ਖੋਜ, ਕਰਨਾਲ ਨੂੰ ਭਵਿੱਖ ਵਿੱਚ ਕਣਕ ਦੀ ਖੋਜ ਬਾਰੇ ਸਲਾਹ ਦੇਣਾ ਹੈ। ਡਾਇਰੈਕਟੋਰੇਟ ਕਣਕ ਖੋਜ, ਕਰਨਾਲ ਦੇਸ਼ ਭਰ ਵਿੱਚ ਹੋ ਰਹੀਆਂ ਕਣਕ ਦੀਆਂ ਖੋਜਾਂ ਨੂੰ ਸਹਿਯੋਗ ਦੇਣ, ਕਣਕ ਦੀ ਪੈਦਾਵਾਰ ਵਧਾਉਣ ਅਤੇ ਕਣਕ ਦੀ ਖੇਤੀ ਵਿੱਚ ਭਾਰਤ ਨੂੰ ਪਹਿਲੇ ਨੰਬਰ ਤੇ ਰੱਖਣ ਦੀ ਜਿੰਮੇਵਾਰੀ ਨਿਭਾਉਂਦਾ ਹੈ। ਦੱਸਣਯੋਗ ਹੈ ਕਿ ਡਾ. ਗੁਰਸ਼ਰਨ ਸਿੰਘ ਮਾਹਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਤੋਂ ਡਾਇਰੈਕਟਰ ਸੀਡਜ਼ ਵੱਜੋਂ ਸੇਵਾ ਮੁਕਤ ਹਨ ਜਿਨ੍ਹਾਂ ਦਾ ਕਣਕ ਬਰੀਡਿੰਗ ਦੇ ਖ਼ੇਤਰ ਵਿੱਚ ੩੬ ਸਾਲ ਦਾ ਤਜਰਬਾ ਹੈ। ਕਣਕ ਦੀ ਵਿਭਿੰਨ ਕਿਸਮਾਂ ਦੇ ਬੀਜ ਤਿਆਰ ਕਰਨ ਦਾ ਸਿਹਰਾ ਡਾ. ਮਾਹਲ ਨੂੰ ਜਾਂਦਾ ਹੈ।
ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਗੁਰਮੀਤ ਸਿੰਘ ਧਾਲੀਵਾਲ ਨੇ ਡਾ. ਜੀ.ਐਸ. ਮਾਹਲ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਸੰਸਥਾ ਦੇ ਬੀ.ਐਸ.ਸੀ (ਐਗਰੀਕਲਚਰ) ਦੇ ਵਿਦਿਆਰਥੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੂੰ ਡਾ. ਮਾਹਲ ਵਰਗੇ ਵਿਦਵਾਨ ਖੇਤੀਬਾੜੀ ਵਿਗਿਆਨੀ ਵੱਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ । ਉਹਨਾਂ ਨੇ ਦੱਸਿਆ ਕਿ ਬਾਬਾ ਫ਼ਰੀਦ ਕਾਲਜ ਦੇ ਖੇਤੀਬਾੜੀ ਵਿਭਾਗ ਵਿੱਚ ਵਿਸ਼ੇਸ਼ ਖੋਜ ਕਾਰਜ ਕਰਕੇ ਨਾਮਣਾ ਖੱਟਣ ਵਾਲੇ ਬਹਤ ਹੀ ਯੋਗ ਅਤੇ ਤਜ਼ਰਬੇਕਾਰ ਅਧਿਆਪਕ ਜਿਵੇਂ ਡਾ. ਐਸ.ਐਸ. ਬੱਲ, ਡਾ. ਜੀ.ਐਸ. ਮਾਹਲ, ਡਾ. ਜੀ. ਐਸ. ਗਟੋਰੀਆ ਅਤੇ ਪ੍ਰੋਫੈਸਰ ਐਸ.ਸੀ. ਕਪੂਰ ਵਰਗੇ ਉਚ ਕੋਟੀ ਦੇ ਵਿਦਵਾਨ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਸੰਸਥਾ ਦੇ ਡਿਪਟੀ ਡਾਇਰੈਕਟਰ (ਅਕਾਦਮਿਕ) ਡਾ. ਪ੍ਰਦੀਪ ਕੌੜਾ ਅਤੇ ਬਾਬਾ ਫ਼ਰੀਦ ਕਾਲਜ ਦੇ ਐਗਰੀਕਲਚਰ ਵਿਭਾਗ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਵੀ ਡਾ. ਮਾਹਲ ਨੂੰ ਇਸ ਨਿਯੁਕਤੀ ਲਈ ਮੁਬਾਰਕਬਾਦ ਦਿੱਤੀ ਗਈ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …