ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਚੱਪੜਚਿੜੀ ਮੁਹਾਲੀ ਵਿਖੇ ਕਰਵਾਏ ਖੇਤੀਬਾੜੀ ਸੰਮੇਲਨ ਵਿਚ ਜਿਲਾ ਅੰਮ੍ਰਿਤਸਰ ਦੇ ਤਿੰਨ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦੇਦਿੰਆਂ ਸ੍ਰੀ ਬਾਜ਼ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਅੰਮ੍ਰਿਤਸਰ ਨੇ ਦੱਸਿਆ ਕਿ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵਲੋ ਤਿੰਨ ਕਿਸਾਨਾਂ ਨੂੰ ਸਨਾਮਿਨਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਸ੍ਰੀ ਵਿਕਰਮ ਪ੍ਰਤਾਪ ਸਿੰਘ ਸਰਕਾਰੀਆਂ ਨੂੰ ਪੌਲੀਹਾਊਸ ਵਿਚ ਸ਼ਬਜ਼ੀਆਂ ਦੀ ਪੈਦਾਵਾਰ ਕਰਨ ਕਰਕੇ, ਸ੍ਰੀ ਪਰਤਾਪ ਸਿੰਘ ਨਿੱਝਰ ਨੂੰ ਆਪਣੀ ਅਤੇ ਹੋਰ ਕਿਸਾਨਾਂ ਦੀ ਫਲ ਪਰੋਸੈਸ ਕਰਨ ਕਰਕੇ ਅਤੇ ਸ੍ਰੀ ਜਗਤਾਰ ਸਿੰਘ ਮਹਿਸਾਂਵਾਲਾ ਨੂੰ ਫਲ, ਸ਼ਬਜ਼ੀਆਂ ਤੇ ਹੋਰ ਫਸਲਾਂ ਦੀ ਆਰਗੈਨਿਕ ਕਰਨ ਕਰਕੇ ਸਨਮਾਨਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਹ ਅਗਾਂਹਵਧੂ ਕਿਸਾਨ ਜ਼ਿਲ੍ਹੇ ਅੰਦਰ ਦੂਸਰੇ ਕਿਸਾਨਾਂ ਦੀ ਅਗਵਾਈ ਕਰ ਰਹੇ ਹਨ ਅਤੇ ਖੇਤੀ ਵਿਚ ਵਿਭਿੰਨਤਾ ਲਈ ਹਾਈਟੈਕ ਸ਼ਬਜ਼ੀ ਖੇਤੀ ਦੀ ਪੈਦਾਵਾਰ ਆਦਿ ਕਰਨ ਸਬੰਧੀ ਕਿਸਾਨਾਂ ਦੀ ਅਗਵਾਈ ਕਰ ਰਹੇ ਹਨ।
Check Also
ਪੂਰੇ ਸਮੈਸਟਰ ਦੌਰਾਨ ਵੱਧ ਹਾਜ਼ਰੀਆਂ ਲਗਾਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ
ਸੰਗਰੂਰ, 5 ਮਈ (ਜਗਸੀਰ ਲੌਂਗੋਵਾਲ) – ਅਕਸਰ ਹੀ ਦੇਖਿਆ ਗਿਆ ਹੈ ਕਿ ਸਕੂਲ, ਕਾਲਜ ਪ੍ਰਬੰਧਕਾਂ …