ਤਰਨ ਤਾਰਨ, 23 ਜੁਲਾਈ (ਰਾਣਾ) – ਅੱਜ ਦੇਰ ਰਾਤ ਨੂੰ ਅੰਮ੍ਰਿਤਸਰ ਤੋ ਖੇਮਕਰਨ ਜਾਣ ਵਾਲੀ ਡੀ.ਐਮ.ਯੂ ਟਰੇਨ ਜਦੋਂ ਆਪਣੇ ਆਖਰੀ ਟਾਈਮ ‘ਤੇ ਅੰਮ੍ਰਿਤਸਰ ਤੋਂ ਖੇਮਕਰਨ ਜਾ ਰਹੀ ਸੀ ਤਾਂ ਪੱਟੀ ਸ਼ਹਿਰ ਦਾ ਨਾਲ ਲੱਗਦੇ ਮਨੁੱਖ ਰਹਿਤ ਫਾਟਕ ਤੋ ਲੰਘ ਰਹੀ ਸੀ ਤਾਂ ਉਸ ਨੇ ਅਚਾਨਕ ਰੇਲਵੇ ਟਰੈਕ ਤੇ ਖੇਡ ਰਹੇ ਦੋ ਬੱਚਿਆਂ ਨੁੰ ਆਪਣੀ ਲਪੇਟ ਵਿਚ ਲੈ ਲਿਆ। ਜਿਸ ਕਰਕੇ ਇੱਕ ਬੱਚੇ ਦੀ ਮੋਕੇ ਤੇ ਮੋਤ ਹੋ ਗਈ ਜਦ ਕਿ ਦੂਸਰੇ ਨੂੰ ਤਰੁੰਤ ਹਸਪਤਾਲ ਲਿਆਇਆ ਗਿਆ ਜਿਥੇ ਕਿ ਉਸ ਨੇ ਵੀ ਦਮ ਤੋੜ ਦਿੱਤਾ। ਮੋਕੇ ਤੇ ਰੇਲਵੇ ਪੁਲਿਸ ਦੇ ਮਲਾਜ਼ਮ ਪੁੱਜ ਗਏ ਜਿਨਾਂ ਦੀ ਜਾਣਕਾਰੀ ਅਨੁਸਾਰ ਜਦ ਗੱਡੀ ਮਨੁੱਖ ਰਹਿਤ ਫਾਟਕ ਨੰਬਰ 47 ਪੁੱਜੀ ਤਾਂ ਉਥੇ ਰੇਲਵੇ ਟਰੇਕ ਤੇ ੫ ਸਾਲਾਂ ਦਾ ਬੱਚਾ ਵੰਸ਼ ਅਤੇ ੯ ਸਾਲਾਂ ਦਾ ਬੱਚਾ ਅਨਮੋਲ ਖੇਡ ਰਹੇ ਸਨ, ਜਿਨਾਂ ਨੂੰ ਕਿ ਟਰੇਨ ਦੇ ਆਉਣ ਦਾ ਪਤਾ ਨਹੀ ਲੱਗਾ ਅਤੇ ਇਹ ਬੱਚੇ ਟਰੇਨ ਦੀ ਲਪੇਟ ਵਿਚ ਆ ਗਏ।ਮੋਕੇ ਤੇ ਇਕੱਤਰ ਲੋਕਾਂ ਦਾ ਮੰਨਣਾ ਸੀ ਕਿ ਮਨੁੱਖ ਰਹਿਤ ਫਾਟਕ ਹੋਣ ਕਰਕੇ ਪਹਿਲਾਂ ਟਰੇਨ ਦੇ ਡਰਾਈਵਰ ਵਲੋਂ ਇਸ ਜਗਾ ‘ਤੇ ਹਾਰਨ ਮਾਰ ਕੇ ਟਰੇਨ ਲੰਘਾਈ ਜਾਦੀ ਸੀ, ਪਰ ਬੀਤੀ ਰਾਤ ਉਸ ਵਲੋ ਕੋਈ ਹਾਰਨ ਨਾ ਮਾਰੇ ਜਾਣ ਕਾਰਨ ਬੱਚਿਆਂ ਨੂੰ ਟਰੇਨ ਦੇ ਆਉਣ ਦਾ ਪਤਾ ਨਹੀ ਲੱਗਾ ਅਤੇ ਇਹ ਬੱਚੇ ਟਰੇਨ ਦੀ ਲਪੇਟ ਵਿਚ ਆ ਗਏ ਮੋਕੇ ਤੇ ਪੁੱਜੀ ਪੁਲਿਸ ਵਲੋਂ 174 ਦੀ ਕਾਰਵਾਈ ਕਰ ਦਿੱਤੀ ਗਈ ਹੈ ਬਾਕੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਵਿਚ ਕਿਸੇ ਦੀ ਕੋਈ ਅਣਗਹਿਲੀ ਤਾਂ ਨਹੀ ਰਹੀ ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …