ਬਟਾਲਾ, 23 ਜੁਲਾਈ (ਨਰਿੰਦਰ ਬਰਨਾਲ ) – ਬ੍ਰਿਟਿਸ਼ ਕੌਂਸਲ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮ ਪੈਲਟੀ ਅਧੀਨ ਬ੍ਰਿਟਿਸ਼ ਕੌਂਸਲ ਦੇ ਮੈਂਬਰਾਂ ਦੀ ਟੀਮ ਵੱਲੋਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਰਿਸੋਰਸ ਪਰਸਨ ਨਰਿੰਦਰ ਸਿੰਘ ਬਿਸਟ ਤੇ ਪ੍ਰੇਮਪਾਲ ਦੀ ਮੋਨੀਟਰਿੰਗ ਕੀਤੀ ਗਈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਮਨਾਂ ਵਿੱਚ ਅੰਗਰ।ਜ਼ੀ ਵਿਸ਼ੇ ਦੇ ਡਰ ਨੂੰ ਕੱਢਣਾ ਹੈ ਤੇ ਅੰਗਰੇਜ਼ੀ ਭਾਸ਼ਾ ਪ੍ਰਤੀ ਪਿਆਰ ਵਧਾਉਣਾ ਹੈ। ਬ੍ਰਿਟਿਸ਼ ਕੌਂਸਲ ਦੇ ਮੈਂਬਰਾਂ ਵਿੱਚ ਇੰਚਾਰਜ ਅਰੁਨ ਗਣਪਤੀ, ਨਵਦੀਪ ਕੁਮਾਰ ਡੀ.ਆਰਪੀ, ਸਿਮਰਤ ਪਾਲ ਡੀ.ਆਰ.ਪੀ ਗੁਰਦਾਸਪੁਰ ਅਧਿਆਪਕਾਂ ਦੁਆਰਾ ਸਕੂਲ ਵਿੱਚ ਕਰਵਾਈਆ ਜਾਂਦੀਆ ਐਕਟਿਵੀਆਂ ਨੂੰ ਚੈਕ ਕੀਤਾ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਦੋ ਦਿਨਾਂ ਪ੍ਰੋਗਰਾਮ ਵਿੱਚ ਧਰਮੋਕੋਟ ਬੱਗਾ, ਪੂਰੋਵਾਲ ਜੱਟਾ, ਧਿਆਨਪੁਰ ਦੀ ਮੋਨਟਰਿੰਗ ਕੀਤੀ ਗਈ। ਇਸ ਤੋਂ ਇਲਾਵਾ ਇਸ ਮੌਕੇ ਤੇ ਸੰਦੀਪ ਕੁਮਾਰ, ਜਸਵਿੰਦਰ ਕੌਰ ਅੰਮ੍ਰਿਤਸਰ, ਰੁਪਿੰਦਰ ਧਾਲੀਵਾਲ, ਰਮਿੰਦਰ ਕੌਰ ਆਦਿ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …