ਤਰਨ ਤਾਰਨ, 24 ਜੁਲਾਈ (ਰਾਣਾ) – ਜਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਵਿੱਚ ਐਕਸਾਇਜ ਵਿਭਾਗ ਵੱਲੋ ਛਾਪੇਮਾਰੀ ਦੌਰਾਨ ਹਜਾਰਾਂ ਲੀਟਰ ਲਾਹਣ ਤੇ ਚਾਲੂ ਭੱਠੀਆਂ ਸਮੇਤ ਸ਼ਰਾਬ ਬਰਾਮਦ ਕੀਤੀ ਗਈ। ਇਥੋ ਦੇ ਲੋਕਾਂ ਨੂੰ ਪ੍ਰਸ਼ਾਸ਼ਨ ਦਾ ਡਰ ਇਥੋ ਤੱਕ ਲਹਿ ਚੁੱਕਾ ਹੈ ਕਿ ਦਿਨ ਦੀਵੀ ਬੇਖੌਫ ਹੋ ਕਿ ਸ਼ਰਾਬ ਦਾ ਧੰਦਾ ਜੋਰਾਂ ਤੇ ਕਰਦੇ ਹਨ ।ਜਿਕਰਯੋਗ ਹੈ ਜਲਦੀ ਤੇ ਜਿਆਦਾ ਸ਼ਰਾਬ ਕੱਢਣ ਲਈ ਇਹ ਸ਼ਾਤਿਰ ਲੋਕ ਇਥੋਂ ਤੱਕ ਗਿਰ ਜਾਦੇ ਹਨ ਕਿ ਉਹ ਕੱਪੜੇ ਧੋਣ ਵਾਲਾ, ਸਾਬਣ, ਸਰਫ, ਕਾਸਟਿੱਕ ਸੋਢਾ, ਤੇਜ਼ਾਬ ਤੱਕ ਦੀ ਵਰਤੋ ਕਰਨ ਤੋ ਗੁਰੇਜ਼ ਨਹੀ ਕਰਦੇ ।ਥੋੜਿਆਂ ਜਿਹਿਆਂ ਪੈਸਿਆਂ ਦੇ ਲਈ ਇਹ ਆਮ ਲੋਕਾਂ ਦੀ ਜਿੰਦਗੀ ਨਾਲ ਖੇਂਡਦੇ ਹਨ ।ਇਹ ਸਾਰੀ ਸ਼ਰਾਬ ਉਹ ਬਿਜਲੀ ਚੋਰੀ ਕਰਕੇ ਹੀਟਰਾਂ ਤੇ ਕੱਢਦੇ ਹਨ ਤੇ ਲੱਖਾਂ ਰੁਪਏ ਦਾ ਬਿਜਲੀ ਮਹਿਕਮੇ ਨੂੰ ਚੂਨਾ ਲੱਗਾ ਰਹੇ ਹਨ ।ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਨਾ ਖਿਲਾਫ ਠੋਸ ਕਾਨੂੰਨ ਬਣਾਇਆ ਜਾਵੇ ਤਾ ਜੋ ਇਹ ਸ਼ਾਤਿਰ ਮੁਜ਼ਰਿਮ ਇਹ ਘਿਨੋਣਾ ਕੰਮ ਕਰਨ ਲੱਗੇ ਥੌੜਾ ਜਿਹਾ ਸੋਚਣ।ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਕਸਾਇਜ ਇੰਸਪੈਕਟਰ ਨੇ ਦੱਸਿਆ ਕਿ ਸਾਨੂੰ ਮੁਖਬਰ ਤੋਂ ਇਤਲਾਹ ਮਿਲੀ ਸੀ ਕਿ ਸੁਰਸਿੰਘ ਤੇ ਪੱਧਰੀ ਪਿੰਡ ਵਿੱਚ ਦੇਸੀ ਸ਼ਰਾਬ ਦਾ ਨਜ਼ਾਇਜ ਧੰਦਾ ਬੜੇ ਜੋਰਾਂ ਨਾਲ ਚੱਲ ਰਿਹਾ ਹੈ। ਇਸੇ ਤਹਿਤ ਅਸੀ ਪੁਲਿਸ ਪਾਰਟੀ ਸਮੇਤ ਦੋ ਰੇਡਾਂ ਕੀਤੀਆਂ ਪਹਿਲੀ ਰੇਡ ਬਲਜਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਸੁਰਸਿੰਘ ਦੇ ਘਰ ਕੀਤੀ, ਜਿਥੇ ਹਜ਼ਾਰਾਂ ਲੀਟਰ ਸ਼ਰਾਬ ਤੇ ਕਈ ਚਾਲੂ ਭੱਠੀਆਂ ਬਰਾਮਦ ਹੋਈਆ ਤੇ ਤਿਆਰ ਦੇਸੀ ਸ਼ਰਾਬ ਬਰਾਮਦ ਹੋਈ। ਪਰ ਦੋਸ਼ੀ ਮੋਕਾ ਵੇਖ ਕੇ ਦੋਸ਼ੀ ਇੱਥੋਂ ਫਰਾਰ ਹੋ ਗਏ। ਇਹ ਲੋਕ ਬੜੇ ਚਿਰ ਤੋ ਸ਼ਰਾਬ ਕੱਢਣ ਦਾ ਧੰਦਾ ਕਰਦੇ ਸਨ ਤੇ ਲਾਗਲੇ ਇਲਾਕੇ ਵਿੱਚ ਸ਼ਰਾਬ ਵੇਚਦੇ ਸਨ ।ਇਸੇ ਤਰਾਂ ਦੂਜੀ ਰੇਡ ਪਿੰਡ ਪੱਧਰੀ ਵਿਖੇ ਦੇਸਾ ਸਿੰਘ ਦੇ ਘਰੇ ਕੀਤੀ ਗਈ, ਇਥੇ ਵੀ ਹਜ਼ਾਰਾਂ ਲੀਟਰ ਸ਼ਰਾਬ ਬਰਾਮਦ ਹੋਈ ਤੇ ਮੁਜਰਿਮ ਭੱਜਣ ਵਿੱਚ ਕਾਮਯਾਬ ਹੋ ਗਏ ਹਨ।ਐਕਸਾਇਜ ਇੰਸਪੈਕਟਰ ਨੇ ਦੱਸਿਆ ਕਿ ਫੜੀ ਲਾਹਣ ਨਸ਼ਟ ਕਰ ਦਿੱਤੀ ਗਈ ਹੈ ਅਤੇ ਇਹਨਾ ਫਰਾਰ ਹੋਏ ਦੋਨਾਂ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਵਾਇਆ ਜਾਵੇਗਾ ਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਵੇਗੀ, ਉਹ ਕੀਤੀ ਜਾਵੇਗੀ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …