ਬਠਿੰਡਾ, 24 ਜੁਲਾਈ (ਜਸਵਿੰਦਰ ਸਿੰਘ ਜੱਸੀ)- ਦੈਨਿਕ ਤਾਜੇ ਬਠਿੰਡਾ ਦੇ ਸੰਪਾਦਕ ਯਸ਼ਪਾਲ ਵਰਮਾ ਦੇ ਸਤਿਕਾਰਯੋਗ ਪਿਤਾ ਦੇਵਰਾਜ ਵਰਮਾ (84 ਸਾਲ) ਦਾ 13 ਜੁਲਾਈ ਨੂੰ ਲੰਬੀ ਬਿਮਾਰੀ ਦੇ ਕਾਰਨ ਦੇਹਾਂਤ ਹੋ ਗਿਆ। ਦੇਵਰਾਜ ਵਰਮਾ ਇੱਕ ਬਹੁਤ ਹੀ ਵਧੀਆ, ਮਿਹਨਤੀ, ਨਰਮਦਿਲ ਇਨਸਾਨ ਸਨ। ਇਸਤੋਂ ਇਲਾਵਾ ਉਹਨਾਂ ਨੇ ਆਪਣੀ ਸਾਰੀ ਜਿੰਦਗੀ ਸਮਾਜ ਸੇਵਾ ਵਿੱਚ ਲਾਈ। ਉਹਨਾਂ ਨੂੰ ਜ਼ਰੂਰਤਮੰਦਾਂ ਦੀ ਸਹਾਇਤਾ ਕਰਕੇ ਬੜੀ ਖੁਸ਼ੀ ਮਿਲਦੀ ਸੀ। ਉਹਨਾਂ ਦੇ ਅਚਾਨਕ ਦੇਹਾਂਤ ਹੋ ਜਾਣ ਕਾਰਨ ਸਮਾਜ ਨੂੰ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਤੀ ਬਖਸ਼ੇ। ਉਹਨਾਂ ਦੀ ਮੌਤ ਤੇ ਸ਼ਹਿਰ ਦੇ ਸਮੂਹ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਨਾਲ ਜੁੜੇ ਮੈਂਬਰਾਂ, ਰਾਜਨੀਤਿਕ ਸਖਸ਼ੀਅਤਾਂ, ਵਪਾਰੀਆਂ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਦੁੱਖ ਪ੍ਰਗਟ ਕੀਤਾ। ਉਹਨਾਂ ਦੀ ਆਤਮਿਕ ਸ਼ਾਂਤੀ ਅੱਜ ਭੋਗ ਪਾਏ ਗਏ ਤੇ ਸ਼ਰਧਾ ਫੁੱਲ ਭੇਂਟ ਕੀਤੇ ਗਏ। ਜਿਹਨਾਂ ਵਿੱਚ ਮੁੱਖ ਤੌਰ ਤੇ ਸਾਬਕਾ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਇੰਦੋਰਾ, ਨਗਰ ਕੌਂਸਲ ਬਠਿੰਡਾ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਭੁੱਲਰ, ਸਰਕਲ ਪ੍ਰਧਾਨ ਕੈਨਾਲ ਕਲੋਨੀ ਚਮਕੌਰ ਸਿੰਘ ਮਾਨ, ਕੌਂਸਲਰ ਦਰਸ਼ਨ ਗਰਗ, ਬਾਬਾ ਫਰੀਦ ਗਰੁੱਪ ਦੇ ਪੀਆਰਓ ਸਵਰਨ ਸਿੰਘ ਤੇ ਹਰਵਿੰਦਰ ਸਿੰਘ, ਬਠਿੰਡਾ ਪ੍ਰੈਸ ਕਲੱਬ ਦੇ ਮੈਂਬਰ, ਸਮਾਜ ਸੇਵੀ, ਕਾਂਗਰਸ ਦੇ ਜਿਲ੍ਹਾ ਸ਼ਹਿਰੀ ਪ੍ਰਧਾਨ ਮੋਹਨ ਲਾਲ ਝੁੰਬਾ, ਸਹਾਰਾ ਜਨਸੇਵਾ ਦੇ ਪ੍ਰਧਾਨ ਵਿਜੇ ਗੋਇਲ, ਵਪਾਰ ਮੰਡਲ ਦੇ ਆਗੂ ਰਾਜੂ, ਰਾਕੇਸ਼ ਨਰੂਲਾ, ਯੋਗ ਗੁਰੂ ਰਾਧੇ ਸ਼ਾਮ, ਥਰਮਲ ਯੂਨੀਅਨ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਫੁੱਲੋ ਮਿੱਠੀ ਆਦਿ ਨੇ ਯਸ਼ਪਾਲ ਵਰਮਾ ਨਾਲ ਦੁੱਖ ਪ੍ਰਗਟ ਕਰਦਿਆਂ ਸਵ.ਦੇਵਰਾਜ ਵਰਮਾ ਨੂੰ ਸ਼ਰਧਾ ਫੁੱਲ ਭੇਂਟ ਕੀਤੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …